10 ਡਾਲਰ ਨਵੇਂ ਨੋਟ ਤੇ ਛਪੇਗੀ ਵਾਇਓਲਾ ਡੈਸਮੰਡ ਦੀ ਤਸਵੀਰ

10 ਡਾਲਰ ਨਵੇਂ ਨੋਟ ਤੇ ਛਪੇਗੀ ਵਾਇਓਲਾ ਡੈਸਮੰਡ ਦੀ ਤਸਵੀਰ

ਓਟਾਵਾ : ਵਾਂਡਾ ਰੌਬਸਨ ਨੂੰ ਅਜੇ ਵੀ ਇਹ ਯਕੀਨ ਨਹੀਂ ਹੋ ਰਿਹਾ ਕਿ ਉਸ ਦੀ ਵੱਡੀ ਭੈਣ ਦੀ ਤਸਵੀਰ 10 ਡਾਲਰ ਦੇ ਨਵੇਂ ਨੋਟ ਉੱਤੇ ਛਪਿਆ ਕਰੇਗੀ ਤੇ ਉਹ ਪਹਿਲੀ ਕੈਨੇਡੀਅਨ ਮਹਿਲਾ ਹੋਵੇਗੀ ਜਿਸ ਦੀ ਤਸਵੀਰ ਨਿਯਮਿਤ ਤੌਰ ‘ਤੇ ਛਪਣ ਵਾਲੇ ਬੈਂਕਨੋਟ ਉੱਤੇ ਹੋਵੇਗੀ। ਨੋਵਾ ਸਕੋਸ਼ੀਆ ਦੀ ਸਿਵਲ ਅਧਿਕਾਰਾਂ ਦੀ ਪੈਰਵੀ ਕਰਨ ਵਾਲੀ ਤੇ ਕਾਰੋਬਾਰੀ ਮਹਿਲਾ ਵਾਇਓਲਾ ਡੈਸਮੰਡ ਦੀ ਭੈਣ ਰੌਬਸਨ ਨੇ ਆਖਿਆ ਕਿ ਸਿਆਹ ਨਸਲ ਦੀ ਮਹਿਲਾ ਦੀ ਤਸਵੀਰ ਨੂੰ ਨੋਟ ‘ਤੇ ਛਾਪਣ ਦੇ ਫੈਸਲੇ ‘ਤੇ ਯਕੀਨ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਇਹ ਬਰਾਬਰੀ ਵੱਲ ਚੁੱਕਿਆ ਗਿਆ ਵੱਡਾ ਕਦਮ ਹੈ। ਅਗਲੇ ਹਫਤੇ 92 ਦੀ ਹੋਣ ਜਾ ਰਹੀ ਰੌਬਸਨ ਨੇ ਇੱਕ ਇੰਟਰਵਿਊ ‘ਚ ਆਖਿਆ ਕਿ ਉਹ ਕਾਫੀ ਖੁਸ਼ ਹੈ ਤੇ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦੀ।