ਸਿਹਤ ਕਾਰਣਾਂ ਕਰਕੇ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੇ ਦਿੱਤਾ ਅਸਤੀਫ਼ਾ

ਸਿਹਤ ਕਾਰਣਾਂ ਕਰਕੇ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੇ ਦਿੱਤਾ ਅਸਤੀਫ਼ਾ

ਸਰੀ : ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਵੱਲੋਂ ਸਿਹਤ ਕਾਰਣਾਂ ਦੇ ਚੱਲਦੇ ਅਚਨਚੇਤ ਅਸਤੀਫ਼ਾ ਦੇ ਦਿੱਤਾ। ਇਸ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਨਿੱਜੀ ਅਤੇ ਸਿਹਤ ਦੇ ਮਸਲੇ ਕਾਰਣ ਅਸਤੀਫ਼ਾ ਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਵਿਸ਼ੇ ਬਾਰੇ ਉਹ ਕਾਫੀ ਦੇਰ ਤੋਂ ਗੰਭੀਰ ਵਿਚਾਰ ਕਰਦੇ ਆ ਰਹੇ ਸਨ ਅਤੇ ਅਸਤੀਫਾ ਦੇਣ ਦਾ ਫੈਸਲਾ ਕਰਨਾ ਸੌਖਾ ਕੰਮ ਨਹੀਂ ਸੀ ਪਰ ਆਪਣੇ ਪਰਿਵਾਰ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹਾ ਕਰਨਾ ਲਾਜ਼ਮੀ ਹੋ ਗਿਆ ਸੀ। ਰਾਜ ਗਰੇਵਾਲ ਨੇ ਆਪਣੇ ਸਮਰੱਥਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਬਰੈਂਪਟਨ ਈਸਟ ਦੀ ਉਹਨਾਂ ਦੇ ਦਿਲ ਵਿੱਚ ਹਮੇਸ਼ਾ ਖਾਸ ਥਾਂ ਰਹੇਗੀ। ਉਹਨਾਂ ਇਹ ਵੀ ਕਿਹਾ ਹੈ ਕਿ ਉਹ ਕਮਿਉਨਿਟੀ ਦੇ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ।