ਸਮਾਂ

ਸਮਾਂ

ਕਰ ਲੈ ਕਦਰ ਸਮੇਂ ਦੀ ਬੰਦਿਆਂ
ਨਹੀਂ ਤਾਂ ਬਹੁਤਾ ਪਛਤਾਏਂਗਾ ॥
ਇਹ ਬਹੁਤੀ ਤੇਜ਼ ਹੈ ਭੱਜੀ ਜਾਂਦੀ,
ਹੱਥ ਵਿੱਚੋਂ ਇਹੋ ਨੱਸੀ ਜਾਂਦਾ ।
ਇਹ ਮੁੜ ਵਾਪਸ ਨਹੀਂ ਆਏਗਾ ।
ਕਰ ਲੈ ਕਦਰ ਸਮੇਂ ਦੀ ਬੰਦਿਆਂ
ਨਹੀਂ ਤਾਂ ਪਿੱਛੋਂ ਪਛਤਾਏਂਗਾ॥
ਸਭ ਸੱਧਰਾਂ ਨੂੰ ਕਰ ਲੈ ਪੂਰਾ,
ਮਿਹਨਤ ਨੂੰ ਤੂੰ ਭਰ ਹੰਗੂਰਾ ।
ਆਪਣੇ ਆਪ ਵਿੱਚ ਫਿਰ
ਨਵੀਂ ਕਿਰਨ ਨੂੰ ਪਾਏਂਗਾ।
ਕਰ ਲੇ ਕਦਰ ਸਮੇਂ ਦੀ ਬੰਦਿਆਂ
ਨਹੀਂ ਤਾਂ ਪਿੱਛੋਂ ਪਛਤਾਏਂਗਾ ।
ਛੱਡ ਦੇ ਸੁਸਤੀ ਵਾਲਾ ਮਸਲਾ ,
ਜੀਵਨ ਨੂੰ ਤੂੰ ਕਰ ਲੈ ਸਫਲਾ ,
ਨਹੀਂ ਤਾਂ ਬਹੁਤਾ ਦੁੱਖ ਪਾਏਂਗਾ ।
ਕਰ ਲੇੈ ਕਦਰ ਸਮੇਂ ਦੀ ਬੰਦਿਆਂ
ਨਹੀਂ ਤਾਂ ਪਿੱਛੋਂ ਪਛਤਾਏਗਾ !!

ਕਿਰਨਪ੍ਰੀਤ ਕੌਰ
+436607370487