Copyright & copy; 2019 ਪੰਜਾਬ ਟਾਈਮਜ਼, All Right Reserved
550 ਸਾਲਾ ਕੌਮਾਂਤਰੀ ਕਾਨਫਰੰਸ ਅਤੇ 3 ਦਿਨਾਂ ਗੁਰਮਤਿ ਸੰਗੀਤ ਯੂਥ ਸਮਾਗਮ 23 ਤੋਂ 25 ਅਗਸਤ ਤੱਕ, ਤਿਆਰੀਆਂ ਮੁਕੰਮਲ

550 ਸਾਲਾ ਕੌਮਾਂਤਰੀ ਕਾਨਫਰੰਸ ਅਤੇ 3 ਦਿਨਾਂ ਗੁਰਮਤਿ ਸੰਗੀਤ ਯੂਥ ਸਮਾਗਮ 23 ਤੋਂ 25 ਅਗਸਤ ਤੱਕ, ਤਿਆਰੀਆਂ ਮੁਕੰਮਲ

ਸਰੀ : 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਨਫਰੰਸ ਅਤੇ 3 ਦਿਨਾਂ ਗੁਰਮਤਿ ਸੰਗੀਤ ਯੂਥ ਸਮਾਗਮ 23 ਤੋਂ 25 ਅਗਸਤ ਤੱਕ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ 8115 132 ਛਵਗਕਕਵ ਸਰੀ ਵਿਖੇ ਆਯੋਜਿਤ ਹੋ ਰਹੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। 24 ਅਗਸਤ ਨੂੰ ਅੰਤਰਰਾਸ਼ਟਰੀ ਸ਼ਤਾਬਦੀ ਕਾਨਫਰੰਸ ‘ਚ ਹਿੱਸਾ ਲੈਣ ਲਈ ਪ੍ਰਸਿੱਧ ਲੇਖਕ ਅਤੇ ਸਿੱਖ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ, ਡਾ. ਗੁਰਨਾਮ ਸਿੰਘ, ਹਰਿੰਦਰ ਸਿੰਘ ਟੈਕਸਸ, ਅਤੇ ਬਲਪ੍ਰੀਤ ਸਿੰਘ ਸਮੇਤ ਨਾਮਵਰ ਵਿਦਵਾਨ ਵੈਨਕੂਵਰ ਪਹੁੰਚ ਗਏ ਹਨ, ਜਿਨ੍ਹਾਂ ਦਾ ਸ਼ਤਾਬਦੀ ਕਮੇਟੀ ਵਲੋਂ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਕਾਨਫਰੰਸ ਦੇ ਦੋ ਸੈਸ਼ਨ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹੋਣਗੇ ਜੋ ਕਿ ਸਵੇਰੇ ਨੌਂ ਵਜੇ ਤੋਂ ਲੈ ਕੇ ਬਾਅਦ ਦੁਪਹਿਰ ਸਾਢੇ ਚਾਰ ਵਜੇ ਤੱਕ ਹੋਣਗੇ। ਇਸ ਸਬੰਧੀ ਗੱਲਬਾਤ ਕਰਦਿਆਂ 550 ਸਾਲਾ ਸ਼ਤਾਬਦੀ ਕਮੇਟੀ ਤੇ ਪ੍ਰਬੰਧਕਾਂ ਬਲਬੀਰ ਸਿੰਘ ਨਿੱਝਰ, ਕੁੰਦਨ ਸਿੰਘ ਸੱਜਣ, ਜਸਵਿੰਦਰ ਸਿੰਘ ਖਹਿਰਾ, ਡਾਕਟਰ ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਧਾਲੀਵਾਲ, ਪ੍ਰੇਮ ਸਿੰਘ ਬਿਨਿੰਗ, ਜਰਨੈਲ ਸਿੰਘ ਚਿੱਤਰਕਾਰ, ਤਰਲੋਚਨ ਸਿੰਘ ਬਾਹੀਆ, ਗੁਰਮੇਲ ਸਿੰਘ ਸ਼ੇਰ ਗਿੱਲ, ਪਰਮਜੀਤ ਸਿੰਘ ਗਿੱਲ ਅਤੇ ਸਤਿੰਦਰਪਾਲ ਸਿੰਘ ਕਲੇਰ ਨੇ ਦੱਸਿਆ ਕਿ ਕਾਨਫਰੰਸ ਤੋਂ ਇਲਾਵਾ 23 ਤੋਂ 25 ਅਗਸਤ ਤੱਕ ਸਿੱਖ ਯੂਥ ਗੁਰਮਤਿ ਸੰਗੀਤ ਸਮਾਗਮ ਕਰਵਾਏ ਜਾ ਰਹੇ ਹਨ, ਜੋ ਕਿ ਬਾਅਦ ਦੁਪਹਿਰ 4.30 ਵਜੇ ਤੋਂ ਲੈ ਕੇ 9.00 ਵਜੇ ਤੱਕ ਹੋਣਗੇ। ਮੌਕੇ ‘ਤੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਸਬੰਧੀ ਸੋਵੀਨਰ ਵੀ ਰਿਲੀਜ਼ ਕੀਤਾ ਜਾਵੇਗਾ। ਇਨ੍ਹਾਂ ਸਮਾਗਮਾਂ ਸਬੰਧੀ ਵਧੇਰੇ ਜਾਣਕਾਰੀ ਲਈ 604-590-3232, 604-992-7223, 778-995-0563 ਜਾਂ 604-825-1550 ‘ਤੇ ਸੰਪਰਕ ਹੋ ਸਕਦਾ ਹੈ।