ਰੁਝਾਨ ਖ਼ਬਰਾਂ
ਬੀਬੀ ਕਿਰਨਜੋਤ ਕੌਰ ਵਲੋਂ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰੀ ਦਾ ਅਹੁਦਾ ਅਪ੍ਰਵਾਨ

ਬੀਬੀ ਕਿਰਨਜੋਤ ਕੌਰ ਵਲੋਂ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰੀ ਦਾ ਅਹੁਦਾ ਅਪ੍ਰਵਾਨ

ਮੈਂ ਗਵਾਹ ਹਾਂ ਉਸ ਸਮੇਂ ਦੀ ਜਦੋਂ ਇਜਹਾਰ ਆਲਮ ਅੰਮ੍ਰਿਤਸਰ ਦਾ ਐਸ.ਐਸ.ਪੀ. ਸੀ ਅਤੇ ਇਸ ਦੀ ਆਲਮ ਸੈਨਾ ਨੇ ਸਿੱਖ ਨੌਜੁਆਨਾਂ ਨੂੰ ਮਾਰਣ ਦਾ ਬੀੜਾ ਚੁਕਿਆ ਹੋਇਆ ਸੀ। ਰਿਟਾਇਰ ਹੋਕੇ ਉਹ ”ਪੰਥਕ” ਹੋ ਗਿਆ ਤੇ ਅਕਾਲੀ ਦਲ ਦਾ ਮੀਤ ਪ੍ਰਧਾਨ ਬਣ ਗਿਆ। ਹੁਣ ਉਸ ਦੀ ਵਹੁਟੀ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਬਣ ਗਈ। ਠੀਕ ਹੈ, ਤੁਹਾਡੀ ਮਰਜ਼ੀ !! ਪਰ ਮੇਰਾ ਨਾਂ ਉਸੇ ਲਿਸਟ ਵਿੱਚ ਕਿਉਂ ਸ਼ਾਮਲ ਕੀਤਾ ਗਿਆ ??? ਮੈਨੂੰ ਅਹੁਦੇ ਦੀ ਲੋੜ ਨਹੀਂ।
– ਕਿਰਨਜੋਤ ਕੌਰ

ਇਜ਼ਹਾਰ ਆਲਮ ਦੀ ਪਤਨੀ ਫਰਜ਼ਾਨਾ ਆਲਮ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਨਿਯੁਕਤ

ਚੰਡੀਗੜ੍ਹ : ਪੰਜਾਬ ਪੁਲਿਸ ਦੇ ਸਾਬਕਾ ਵਿਵਾਦਤ ਅਫਸਰ ਇਜ਼ਹਾਰ ਆਲਮ ਦੀ ਪਤਨੀ ਤੇ ਸਾਬਕਾ ਵਿਧਾਇਕ ਫਰਜ਼ਾਨਾ ਆਲਮ ਨੂੰ ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ , ਇਜ਼ਹਾਰ ਆਲਮ ਦੇ ਪਰਿਵਾਰ ਨੂੰ ਅਕਾਲੀ ਦਲ ਵੱਲੋਂ ਨਿਯੁਕਤੀਆਂ ਦੇਣ ਤੇ ਪਹਿਲਾਂ ਵੀ ਸਵਾਲ ਚੁੱਕੇ ਜਾਂਦੇ ਰਹੇ ਹਨ। ਇਸਤੋਂ ਇਲਾਵਾ ਜਨਰਲ ਸਕੱਤਰ ਬਣਨ ਵਾਲਿਆਂ ਵਿੱਚ ਬੀਬੀ ਕਿਰਨਜੋਤ ਕੌਰ ਮੈਂਬਰ ਐੱਸ.ਜੀ.ਪੀ.ਸੀ ਅੰਮ੍ਰਿਤਸਰ, ਬੀਬੀ ਗੁਰਪ੍ਰੀਤ ਕੌਰ ਸਿਬੀਆ ਲੁਧਿਆਣਾ, ਬੀਬੀ ਬਲਜਿੰਦਰ ਕੌਰ ਖੀਰਨੀਆਂ ਸਮਰਾਲਾ, ਬੀਬੀ ਇੰਦਰਜੀਤ ਕੌਰ ਮਾਨ ਜਲੰਧਰ, ਬੀਬੀ ਸੀਮਾ ਸ਼ਰਮਾ ਪਟਿਆਲਾ, ਬੀਬੀ ਰਾਜਵੰਤ ਕੌਰ ਦਾਦੂਵਾਲ ਜਲੰਧਰ, ਬੀਬੀ ਗੁਰਪ੍ਰੀਤ ਕੌਰ ਵਾਲੀਆ ਜਲੰਧਰ, ਬੀਬੀ ਪੂਨਮ ਅਰੋੜਾ ਲੁਧਿਆਣਾ, ਬੀਬੀ ਵੀਨਾ ਜੈਰਥ ਲੁਧਿਆਣਾ, ਬੀਬੀ ਦਲਜੀਤ ਕੌਰ ਦਾਊਦਪੁਰ ਕਪੂਰਥਲਾ ਅਤੇ ਬੀਬੀ ਦਲਜੀਤ ਕੌਰ ਐਮ.ਸੀ ਬੇਗੋਵਾਲ ਦੇ ਨਾਮ ਸ਼ਾਮਲ ਹਨ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਾਕੀ ਜਥੇਬੰਦੀ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।
ਆਲਮ ਪਰਿਵਾਰ ਨਾਲ ਬਾਦਲ ਪਰਿਵਾਰ ਦੇ ਇਹ ਕਰੀਬੀ ਰਿਸ਼ਤੇ ਨਵੇਂ ਨਹੀਂ ਹਨ। ਇਸ ਤੋਂ ਪਹਿਲਾਂ ਫਰਜਾਨਾ ਆਲਮ ਬਾਦਲ ਦਲ ਦੀ ਟਿਕਟ ‘ਤੇ ਮਲੇਰਕੋਟਲਾ ਤੋਂ ਵਿਧਾਇਕ ਰਹਿ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਖਾੜਕੂਵਾਦ ਦੇ ਦੌਰ ਚ ਪੰਜਾਬ ਪੁਲਿਸ ਦੇ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਇਜਹਾਰ ਆਲਮ ਵਲੋਂ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਸੀ । ਅੱਜ ਵੀ ਪਿੰਡਾਂ ਵਿਚ ”ਆਲਮ ਸੈਨਾ” ਨਾਮ ਦੇ ਉਸ ਟੋਲੇ ਦੇ ਚਰਚੇ ਆਮ ਹੁੰਦੇ ਹਨ ਜੋ ਸਿੱਖ ਨੌਜਵਾਨੀ ਦਾ ਸ਼ਿਕਾਰ ਖੇਡਦਾ ਸੀ।
ਸਾਕਾ ਨਕੋਦਰ ਸਮੇਂ ਇਜ਼ਹਾਰ ਆਲਮ ਜਿਲ੍ਹੇ ਦਾ ਐਸਐਸਪੀ ਸੀ। ਇਸ ਸਾਕੇ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਚ ਪ੍ਰਦਰਸ਼ਨ ਕਰ ਰਹੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਮੈਂਬਰਾਂ ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਗੋਲੀਬਾਰੀ ਵਿੱਚ ਫੈਡਰੇਸ਼ਨ ਦੇ ਚਾਰ ਨੌਜਵਾਨ ਸਿੰਘ ਸ਼ਹੀਦ ਹੋਏ ਸਨ। ਉਹਨਾਂ ਦਾ ਸਸਕਾਰ ਪੁਲਿਸ ਵਲੋਂ ਪਰਿਵਾਰ ਦੀ ਗੈਰ ਹਾਜ਼ਰੀ ‘ਚ ਹੀ ਕਰ ਦਿੱਤਾ ਗਿਆ ਸੀ। ਜਾਂਚ ਵਿਚ ਇਜ਼ਹਾਰ ਆਲਮ ਦਾ ਨਾਮ ਮੁੱਖ ਦੋਸ਼ੀ ਵਜੋਂ ਸਾਹਮਣੇ ਆਇਆ ਸੀ। ਉਸ ਸਮੇਂ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਸੀ। ਇਸ ਤੋਂ ਬਾਅਦ ਤਰੱਕੀ ਕਰਦਾ ਹੋਇਆ ਆਲਮ ਪੁਲਿਸ ਮੁਖੀ ਦੇ ਅਹੁਦੇ ਤੱਕ ਪਹੁੰਚ ਗਿਆ।
ਸਿੱਖ ਨੌਜਵਾਨਾਂ ਦੇ ਘਾਣ ਬਦਲੇ ਇਸਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਪਦਮ ਸ਼੍ਰੀ ਅਵਾਰਡ ਮਿਲਿਆ ਸੀ। ਅਕਾਲੀ ਦਲ ਬਾਦਲ ਵਲੋਂ ਇਜ਼ਹਾਰ ਆਲਮ ਨੂੰ ਪਾਰਟੀ ਦੇ ਉਚ ਅਹੁਦੇ ਸੌਂਪੇ ਗਏ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਬੀਬੀਆਂ ਦੀ ਇਕਾਈ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਫਰਜ਼ਾਨਾ ਆਲਮ ਤੋਂ ਇਲਾਵਾ ਬੀਬੀ ਕਿਰਨਜੋਤ ਕੌਰ ਮੈਂਬਰ ਐੱਸ.ਜੀ.ਪੀ.ਸੀ ਅੰਮ੍ਰਿਤਸਰ, ਬੀਬੀ ਗੁਰਪ੍ਰੀਤ ਕੌਰ ਸਿਬੀਆ ਲੁਧਿਆਣਾ, ਬੀਬੀ ਬਲਜਿੰਦਰ ਕੌਰ ਖੀਰਨੀਆਂ ਸਮਰਾਲਾ, ਬੀਬੀ ਇੰਦਰਜੀਤ ਕੌਰ ਮਾਨ ਜਲੰਧਰ, ਬੀਬੀ ਸੀਮਾ ਸ਼ਰਮਾ ਪਟਿਆਲਾ, ਬੀਬੀ ਰਾਜਵੰਤ ਕੌਰ ਦਾਦੂਵਾਲ ਜਲੰਧਰ, ਬੀਬੀ ਗੁਰਪ੍ਰੀਤ ਕੌਰ ਵਾਲੀਆ ਜਲੰਧਰ, ਬੀਬੀ ਪੂਨਮ ਅਰੋੜਾ ਲੁਧਿਆਣਾ, ਬੀਬੀ ਵੀਨਾ ਜੈਰਥ ਲੁਧਿਆਣਾ, ਬੀਬੀ ਦਲਜੀਤ ਕੌਰ ਦਾਊਦਪੁਰ ਕਪੂਰਥਲਾ ਅਤੇ ਬੀਬੀ ਦਲਜੀਤ ਕੌਰ ਐਮ.ਸੀ ਬੇਗੋਵਾਲ ਨੂੰ ਵੀ ਜਨਰਲ ਸਕੱਤਰ ਦੇ ਅਹੁਦੇ ਦਿੱਤੇ ਹਨ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਾਕੀ ਜਥੇਬੰਦੀ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।