Copyright © 2019 - ਪੰਜਾਬੀ ਹੇਰਿਟੇਜ
ਆਸਟਰੇਲੀਆ ‘ਚ ਚੋਣ ਸਰਵੇਖਣਾਂ ਦੇ ਉਲਟ ਰਹੇ ਨਤੀਜੇ

ਆਸਟਰੇਲੀਆ ‘ਚ ਚੋਣ ਸਰਵੇਖਣਾਂ ਦੇ ਉਲਟ ਰਹੇ ਨਤੀਜੇ

ਬ੍ਰਿਸਬਨ : ਮੀਡੀਆ ਸਰਵੇਖਣਾਂ ਦੇ ਉਲਟ ਆਸਟਰੇਲੀਆ ‘ਚ 18 ਮਈ ਨੂੰ ਹੋਈਆਂ ਆਮ ਸੰਘੀ ਚੋਣਾਂ ‘ਚ ਮੁੜ ਸੱਤਾਧਾਰੀ ਲਿਬਰਲ-ਨੈਸ਼ਨਲ ਗੱਠਜੋੜ ਦੀ ਸਰਕਾਰ ਨੇ ਕੁੱਲ 151 ਸੀਟਾਂ ‘ਚੋਂ 77 ਸੀਟਾਂ ‘ਤੇ ਕਬਜ਼ਾ ਕਰਦਿਆਂ ਫਿਰ ਤੋਂ ਤਿੰਨ ਸਾਲ ਲਈ ਸਰਕਾਰ ਬਣਾਈ ਹੈ। ਗੱਠਜੋੜ ਦੇ ਨੇਤਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੀ ਇਸ ਜਿੱਤ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਕਿਹਾ ਹੈ। ਇਸ ਵਾਰ ਬਿੱਲ ਸ਼ੌਰਟਨ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ ਚੋਣਾਂ ਵਿੱਚ ਕੁਈਨਜ਼ਲੈਂਡ ਸੂਬੇ ‘ਚ ਹਾਰ ਝੱਲਣੀ ਪਈ ਹੈ। ਲੇਬਰ ਪਾਰਟੀ ਨੂੰ 68 ਸੀਟਾਂ, ਵਿਕਟੋਰੀਆ ਸੂਬੇ ਤੋਂ ਗਰੀਨ ਪਾਰਟੀ ਨੂੰ 1 ਸੀਟ, ਸੈਂਟਰ ਅਲਾਇੰਸ ਨੂੰ 1 ਸੀਟ, ਕੁਈਨਜ਼ਲੈਂਡ ਸੂਬੇ ਤੋਂ ਕੇਟਰ ਆਸਟਰੇਲੀਅਨ ਪਾਰਟੀ ਨੂੰ 1 ਸੀਟ, ਆਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ। ਦੱਸਣਯੋਗ ਹੈ ਕਿ ਇਮੀਗ੍ਰੇਸ਼ਨ ਦਾ ਮੁੱਦਾ ਇਨ੍ਹਾਂ ਚੋਣਾਂ ਵਿੱਚ ਭਾਰੂ ਰਿਹਾ ਹੈ। ਸਥਾਨਕ ਲੋਕ ਪਰਵਾਸ ਦੀਆ ਨੀਤੀਆਂ ਵਿੱਚ ਸਖ਼ਤੀ ਦੇ ਨਾਲ-ਨਾਲ ਕਟੌਤੀ ਦੇ ਹੱਕ ਵਿੱਚ ਨਿੱਤਰੇ ਹਨ। ਇਨ੍ਹਾਂ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਆਜ਼ਾਦ ਉਮੀਦਵਾਰ ਜ਼ਾਲੀ ਸਟੇਗਾਲ ਤੋਂ ਚੋਣ ਹਾਰ ਗਏ ਹਨ। ਸਾਬਕਾ ਇਮੀਗ੍ਰੇਸ਼ਨ ਤੇ ਗ੍ਰਹਿ ਮੰਤਰੀ ਪੀਟਰ ਡੱਟਨ ਨੇ ਡਿਕਸਨ ਸੀਟ ਤੋਂ ਮੁੜ ਜਿੱਤ ਹਾਸਲ ਕੀਤੀ ਹੈ। ਆਸਟਰੇਲਿਆਈ ਲੇਬਰ ਪਾਰਟੀ ਦੇ ਨੇਤਾ ਬਿਲ ਸ਼ੌਰਟਨ ਨੇ ਚੋਣਾਂ ‘ਚ ਆਪਣੀ ਪਾਰਟੀ ਦੀ ਹਾਰ ਮੰਨਦੇ ਹੋਏ ਅਸਤੀਫਾ ਦੇ ਦਿੱਤਾ ਹੈ।