Copyright © 2019 - ਪੰਜਾਬੀ ਹੇਰਿਟੇਜ
ਬ੍ਰੈਗਜ਼ਿਟ ਕਾਰਨ ਇਕ ਹੋਰ ਮੰਤਰੀ ਨੇ ਦਿੱਤਾ ਅਸਤੀਫਾ

ਇੰਗਲੈਂਡ ਨੇ ਪੇਸ਼ ਕੀਤਾ ਨਵਾਂ ਬ੍ਰੈਗਜ਼ਿਟ ਸਮਝੌਤਾ

ਬ੍ਰੈਗਜ਼ਿਟ ਕਾਰਨ ਇਕ ਹੋਰ ਮੰਤਰੀ ਨੇ ਦਿੱਤਾ ਅਸਤੀਫਾ

ਲੰਡਨ : ਦੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਨਵੇਂ ਬ੍ਰੈਗਜ਼ਿਟ ਸਮਝੌਤੇ ਦੀ ਇੱਕ ਰੂਪਓਰੇਖਾ ਪੇਸ਼ ਕੀਤੀ ਹੈ। ਇਸ ਵਿੱਚ ਯੂਰੋਪੀਅਨ ਯੂਨੀਅਨ (5″) ‘ਚੋਂ ਇੰਗਲੈਂਡ ਦੇ ਬਾਹਰ ਨਿੱਕਲਣ ਨੂੰ ਲੈ ਕੇ ਉਨ੍ਹਾਂ ਦੇ ਵਿਵਾਦਗ੍ਰਸਤ ਸਮਝੌਤੇ ਦੇ ਪੱਖਾਂ ਉੱਤੇ ਸੁਰੱਖਿਆ ਉਪਾਅ ਤੇ ਕਾਨੂੰਨੀ ਭਰੋਸੇ ਸ਼ਾਮਲ ਕੀਤੇ ਗਏ ਹਨ।
ਸ੍ਰੀਮਤੀ ਥੈਰੇਸਾ ਨੂੰ ਆਸ ਹੈ ਕਿ ਇਸ ਕਰਾਰ ਨੂੰ ਜਦੋਂ ਅਗਲੇ ਮਹੀਨੇ ਸੰਸਦ ਦੇ ਹੇਠਲੇ ਸਦਨ ਭਾਵ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤਾ ਜਾਵੇਗਾ, ਤਾਂ ਉਸ ਨੂੰ ਹਰੇਕ ਪਾਰਟੀ ਦੀ ਹਮਾਇਤ ਮਿਲੇਗੀ। ਵਿਰੋਧੀ ਧਿਰ ਦੀ ਇੱਕ ਮੁੱਖ ਮੰਗ ਉੱਤੇ ਸਮਝੌਤਾ ਕਰਦਿਆਂ ਥੈਰੇਸਾ ਮੇਅ ਨੇ ਵਾਅਦਾ ਕੀਤਾ ਹੈ ਕਿ ਜੇ ਉਨ੍ਹਾਂ ਦੇ ਸਮਝੌਤੇ ਦੀ ਰੂਪਓਰੇਖਾ ਨੂੰ ਅਗਲੇ ਮਹੀਨੇ ਸੰਸਦ ਦੇ ਹੇਠਲੇ ਸਦਨ ਦੀ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਉਸ ਵਿੱਚ ਇੱਕ ਦੂਜੀ ਰਾਇਸ਼ੁਮਾਰੀ ਕਰਵਾਉਣ ਨੂੰ ਲੈ ਕੇ ਸੰਸਦੀ ਮਤਦਾਨ ਦਾ ਵਿਕਲਪ ਸ਼ਾਮਲ ਕੀਤਾ ਜਾਵੇਗਾ। ਲੰਡਨ ਵਿੱਚ ਆਪਣੇ ਇੱਕ ਸੰਬੋਧਨ ਦੌਰਾਨ ਥੈਰੇਸਾ ਮੇਅ ਨੇ ਕਿਹਾ ਕਿ ਉਹ ਇਸ ਅਹਿਮ ਮੁੱਦੇ ਉੱਦੇ ਪੂਰੇ ਸਦਨ ਵਿੱਚ ਵਾਜਬ ਤਾਕਤ ਦੀ ਭਾਵਨਾ ਨੂੰ ਮੰਨਦੇ ਹਨ।
ਇਸੇ ਦੌਰਾਨ ਖਬਰ ਮਿਲੀ ਹੈ ਕਿ ਹਾਊਸ ਆਫ ਕਾਮਨਜ਼ ਦੀ ਲੀਡਰ ਐਂਡਰੀਆ ਲੀਡਸਮ ਨੇ ਅਸਤੀਫਾ ਦੇ ਦਿੱਤਾ ਹੈ, ਜੋ ਥੈਰੇਸਾ ਮੇਅ ਲਈ ਝਟਕਾ ਹੈ। ਉਨ੍ਹਾਂ ਦਾ ਅਸਤੀਫਾ ਉਸ ਸਮੇਂ ਆਇਆ ਜਦ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਬ੍ਰੈਗਜ਼ਿਟ ਸਬੰਧੀ ਸਮਰਥਨ ਪ੍ਰਾਪਤ ਕਰਨ ਲਈ ਇਸ ‘ਚ ਕੁਝ ਬਦਲਾਅ ਕੀਤੇ ਹਨ। ਬਹੁਤ ਸਾਰੇ ਕੈਬਨਿਟ ਮੰਤਰੀਆਂ ਦਾ ਕਹਿਣਾ ਹੈ ਕਿ ਹੁਣ ਪੀ. ਐੱਮ. ਦਾ ਆਪਣੇ ਅਹੁਦੇ ‘ਤੇ ਬਣੇ ਰਹਿਣਾ ਬਹੁਤ ਮੁਸ਼ਕਲ ਹੈ। ਲੀਡਸਮ ਦੇ ਅਸਤੀਫੇ ਮਗਰੋਂ ਪੀ. ਐੱਮ. ਥੈਰੇਸਾ ਮੇਅ ਨੇ ਲਿਖਿਆ ਕਿ ਇਕ ਈਮਾਨਦਾਰ ਤੇ ਜਨੂੰਨ ਵਾਲੇ ਮੈਂਬਰ ਦੇ ਛੱਡ ਜਾਣ ਦਾ ਉਨ੍ਹਾਂ ਨੂੰ ਅਫਸੋਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੀਡਸਮ ਦੇ ਬ੍ਰੈਗਜ਼ਿਟ ਪ੍ਰਤੀ ਦ੍ਰਿਸ਼ਟੀਕੋਣ ਤੋਂ ਅਸਹਿਮਤ ਹਨ।