Copyright & copy; 2019 ਪੰਜਾਬ ਟਾਈਮਜ਼, All Right Reserved
ਮਿਸ਼ਨ ‘ਚ 100 ਨੰਬਰੀ 9ਵਾਂ ਸਾਲਾਨਾ ਤਾਸ਼ ਮੁਕਾਬਲਾ 26 ਮਈ ਨੂੰ

ਮਿਸ਼ਨ ‘ਚ 100 ਨੰਬਰੀ 9ਵਾਂ ਸਾਲਾਨਾ ਤਾਸ਼ ਮੁਕਾਬਲਾ 26 ਮਈ ਨੂੰ

ਜੇਤੂਆਂ ਨੂੰ ਸਨਮਾਨ ਚਿੰਨ੍ਹ ਸਮੇਤ ਦਿੱਤੇ ਜਾਣਗੇ ਨਗਦ ਇਨਾਮ

ਐਬਟਸਫੋਰਡ, (ਬਰਾੜ-ਭਗਤਾ ਭਾਈ ਕਾ): ਜਿਵੇਂ ਜਿਵੇਂ ਪੰਜਾਬੀ ਭਾਈਚਾਰਾ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਰੋਜੀ ਰੋਟੀ ਲਈ ਅਤੇ ਉਜਲੇ ਭਵਿੱਖ ਲਈ ਆ ਕੇ ਵਸਿਆ ਹੈ ਤਿਵੇਂ ਤਿਵੇਂ ਉਨ੍ਹਾਂ ਨੇ ਆਪਣੇ ਆਦਤਾਂ ਆਪਣੀ ਖੇਡਾਂ ਅਤੇ ਆਪਣੇ ਵਿਰਸੇ ਨੂੰ ਆਪਣੇ ਨਾਲ ਹੀ ਲੈ ਆਂਦਾ ਹੈ। ਇਸੇ ਤਰਾਂ ਹੀ ਸੱਥ ਦੀ ਖੇਡ ਵਜੋਂ ਜਾਣੀ ਜਾਂਦੀ ਤਾਸ਼ ਦੀ ਖੇਡ ਵੀ ਪੰਜਾਬੀ ਭਾਈਚਾਰੇ ਦੇ ਬਜ਼ੁਰਗਾਂ ਨੇ ਕੈਨੇਡਾ ਵਰਗੇ ਵਿਕਸਤ ਮੁਲਕਾਂ ਵਿੱਚ ਲਿਆ ਕੇ ਇੱਕ ਮਨੋਰੰਜਨ ਦੇ ਸਾਧਨ ਵਜੋਂ ਖੇਡਣੀ ਸ਼ੁਰੂ ਕਰਨ ਦੇ ਨਾਲ ਨਾਲ ਦੂਜੀਆਂ ਖੇਡਾਂ ਵਾਂਗ ਇਸ ਦੇ ਵੀ ਮੁਕਾਬਲੇ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।
ਸਥਾਨਿਕ ਸ਼ਹਿਰ ਦੇ ਨੇੜਲੇ ਸ਼ਹਿਰ ਮਿਸ਼ਨ ਵਿਖੇ ਤਾਸ਼ ਟੂਰਨਾਮੈਂਟ ਕਮੇਟੀ ਮਿਸ਼ਨ ਵੱਲੋਂ ਮਿਸ਼ਨ ਵਾਸੀਆਂ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ 26 ਮਈ ਦਿਨ ਐਤਵਾਰ ਨੂੰ 100 ਨੰਬਰੀ ਤਾਸ਼ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਨਾਲ 500,300,200 ਡਾਲਰ ਦੇ ਨਗਦ ਇਨਾਮ ਵੀ ਦਿੱਤੇ ਜਾਣਗੇ।
ਕਮੇਟੀ ਮੈਂਬਰ ਗੁਰਚਰਨ ਸਿੰਘ ਵਾਂਦਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਤਾਸ਼ ਦੇ ਮੁਕਾਬਲਿਆਂ ਵਾਸਤੇ 10 ਵਜੇ ਟਾਈਆਂ ਕੱਢੇ ਜਾਣ ਉਪਰੰਤ ਮੈਚ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਤੀ ਟੀਮ 40 ਡਾਲਰ ਐਂਟਰੀ ਫੀਸ ਰੱਖੀ ਗਈ ਹੈ ਅਤੇ ਬਾਕੀ ਦੀਆਂ ਸ਼ਰਤਾਂ ਮੌਕੇ ‘ਤੇ ਦੱਸੀਆਂ ਜਾਣਗੀਆਂ। ਚਾਹ ਪਕੌੜਿਆਂ ਦਾ ਖਾਸ ਪ੍ਰਬੰਧ ਕੀਤਾ ਗਿਆ। ਟੂਰਨਾਮੈਂਟ ਸਥਾਨ ਅਤੇ ਹੋਰ ਜਾਣਕਾਰੀ ਲੈਣ ਲਈ ਗੁਰਚਰਨ ਸਿੰਘ ਵਾਂਦਰ 604-316-7170, ਇੰਦਰਪਾਲ ਧਾਲੀਵਾਲ 604-751-4788, ਗੁਰਦੀਪ ਔਲਖ 604-615-9797, ਮਲਕੀਤ ਧਾਲੀਵਾਲ 778-779-0148 ਜਾਂ ਜਸਵਿੰਦਰ ਦਿਉਲ ਨਾਲ 604-864-1683 ਫ਼ੌਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।