Copyright © 2019 - ਪੰਜਾਬੀ ਹੇਰਿਟੇਜ
ਆਸਟ੍ਰੇਲੀਆ ਨੇ ਵਿਦਿਆਰਥੀ ਵੀਜ਼ਾ ਨੇ ਨਿਯਮ ਕੀਤੇ ਹੋਰ ਸਖ਼ਤ

ਆਸਟ੍ਰੇਲੀਆ ਨੇ ਵਿਦਿਆਰਥੀ ਵੀਜ਼ਾ ਨੇ ਨਿਯਮ ਕੀਤੇ ਹੋਰ ਸਖ਼ਤ

ਮੈਲਬੌਰਨ: ਆਸਟ੍ਰੇਲੀਆ ਵਲੋਂ ਭਾਰਤ-ਪਾਕਿਸਤਾਨ ਅਤੇ ਨੇਪਾਲ ਲਈ ਦਿੱਤਾ ਜਾਂਦਾ ਵਿਦਿਆਰਥੀ ਵੀਜ਼ਾ ਹੋਰ ਵੀ ਔਖਾ ਕਰ ਦਿੱਤਾ ਗਿਆ ਹੈ। ਇਸ ਵੀਜ਼ੇ ‘ਤੇ ਨਿਯਮਾਂ ਪ੍ਰਤੀ ਹੋਰ ਵੀ ਸਖ਼ਤੀ ਵਰਤੀ ਜਾਵੇਗੀ ਅਤੇ ਇਨ੍ਹਾਂ ਮੁਲਕਾਂ ਦੇ ਇੱਥੇ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਇੱਥੇ ਆਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਇੱਥੇ ਆ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਜੋ ਫੰਡਾਂ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਵਿਚ ਕਾਫੀ ਵੱਡੀ ਤਬਦੀਲੀ ਕੀਤੀ ਗਈ ਹੈ। ਇੰਮੀਗਰੇਸ਼ਨ ਵਿਭਾਗ ਵਲੋਂ ਸਾਲਾਨਾ ਖ਼ਰਚਿਆਂ ਦੀ ਦਰ ਨੂੰ 21,041 ਡਾਲਰ ਕਰ ਦਿੱਤਾ ਗਿਆ ਹੈ ਜੋ ਇੱਥੇ ਰਹਿਣ, ਸਹਿਣ ਅਤੇ ਫ਼ੀਸਾਂ ਆਦਿ ਲਈ ਹੈ। ਵੀਜ਼ਾ ਬਿਨੈਕਾਰਾਂ ਨੂੰ ਉਨ੍ਹਾਂ ਦੇ ਜੀਵਨ ਸਾਥੀ ਜਾਂ ਡੀਫੈਕਟੋ ਲਈ 7362 ਡਾਲਰ ਅਤੇ ਜੇਕਰ ਬੱਚਾ ਵੀ ਹੈ ਤਾਂ 3182 ਡਾਲਰ, ਸਕੂਲ ਜਾਣ ਵਾਲੇ ਬੱਚੇ ਲਈ 8296 ਡਾਲਰ ਦੀ ਜ਼ਰੂਰਤ ਹੋਵੇਗੀ। ਇਨ੍ਹਾਂ ਦੇਸ਼ਾਂ ਦਾ ਪੱਧਰ ਹੁਣ ਤੀਜੇ ਨੰਬਰ ‘ਤੇ ਕਰ ਦਿੱਤਾ ਗਿਆ ਹੈ।