Copyright © 2019 - ਪੰਜਾਬੀ ਹੇਰਿਟੇਜ
ਹੁਣ ਔਰਤਾਂ ਸੰਯੁਕਤ ਰਾਸ਼ਟਰ ਦੇ ਦਫ਼ਤਰਾਂ ‘ਚ ਵੀ ਹੋਣ ਲੱਗੀਆਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ

ਹੁਣ ਔਰਤਾਂ ਸੰਯੁਕਤ ਰਾਸ਼ਟਰ ਦੇ ਦਫ਼ਤਰਾਂ ‘ਚ ਵੀ ਹੋਣ ਲੱਗੀਆਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ

ਯੂ.ਐਨ.ਓ. : ਇੱਕ ਨਵੀਂ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਸੰਯੁਕਤ ਰਾਸ਼ਟਰ ਦੇ ਇੱਕ ਤਿਹਾਈ ਮਹਿਲਾ ਕਰਮਚਾਰੀઠਜਿਣਸੀ ਸ਼ੌਸ਼ਣઠਕਾ ਸ਼ਿਕਾਰ ਹੋਏ ਹਨ । ਇਸ ਤਰ੍ਹਾਂ ਦੇ ਬੁਰੇ ਵਿਵਹਾਰ ਲੈ ਕੇ ਹੋਏ ਪਹਿਲੇઠਸਰਵੇ ‘ਚ ਇਸ ਜਾਣਕਾਰੀ ਦਾ ਪਤਾ ਚੱਲਿਆ । ਯੂ. ਐਨ. ਜਨਰਲ ਸਕੱਤਰ ਐਟੋਨਯੋ ਗੂਟੇਰੇਸ ਨੇ ਸਟਾਫ ਨੂੰ ਲਿਖੇ ਇੱਕ ਪੱਤਰ ਵਿੱਚ ਦੱਸਿਆ ਕਿ ਇਸ ਸਰਵੇ ਵਿੱਚ ਕੁੱਝ ਮਜ਼ਬੂਤ ਅੰਕੜੇ ਅਤੇ ਪ੍ਰਮਾਣ ਹਨ ਜਿਨ੍ਹਾਂ ਨੂੰ ਬਦਲਨ ਦੀ ਜ਼ਰੂਰਤ ਹੈ ਤਾਂਕਿ ਸੰਯੁਕਤ ਰਾਸ਼ਟਰ ਨੂੰ ਇੱਕ ਬਿਹਤਰ ਸਥਾਨ ਬਣਾਇਆ ਜਾ ਸਕੇ। ਸਰਵੇ ਵਿੱਚ ਪਤਾਲੱਗਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਤਿੰਨ ਵਿੱਚੋਂ ਇੱਕ ਰਿਸਪਾਂਡੇਂਟ ਜਾਂ 33 ਫ਼ੀਸਦੀ ਨੇ ਘੱਟ ਤੋਂ ਘੱਟ 1 ਵਾਰ ਜ਼ਿਣਸੀ ਸ਼ੋਸ਼ਣ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ। ਲੇਕਿਨ ਇਹ ਸੰਖਿਆ ਉਦੋਂ ਵਧਕੇ 38.7 ਫ਼ੀਸਦੀ ਹੋ ਜਾਂਦੀ ਹੈ ਜਦੋਂ ਕੁੱਝ ਲੋਕਾਂ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਕਾਰਜਕਾਲ ਦੇ ਦੌਰਾਨ ਕਿਸੇ ਨਾ ਕਿਸੇ ਤਰ੍ਹਾਂ ਦੀ ਸੇਕਸ਼ੁਅਲ ਹੈਰਸਮੇਂਟઠਹੋਣ ਦੀ ਗੱਲ ਕਹੀ। ਜਿਣਸੀ ਸ਼ੋਸ਼ਣ ਦੀਆਂ ਸਭ ਤੋਂ ਆਮ ਘਟਨਾਵਾਂ ਵਿਚ ਕੱਪੜਿਆਂ, ਸਰੀਰ ਜਾਂ ਅਸ਼ਲੀਲ ਗਤੀਵਿਧੀਆਂ ਬਾਰੇ ਭੱਦੀਆਂ ਟਿੱਪਣੀਆਂ ਤਕ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਇਸ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਜਿਣਸੀ ਸ਼ੋਸ਼ਣ ਕਰਨ ਵਾਲੇ ਹਰ ਤਿੰਨ ਵਿਅਕਤੀਆਂ ਵਿਚ ਦੋ ਪੁਰਸ਼ ਤੇ ਹਰ ਚਾਰਾਂ ਵਿਚ ਇਕ ਨਰੀਖਣ ਅਧਿਕਾਰੀ ਜਾਂ ਮੈਨੇਜਰ ਹੈ।
ਸਰਵੇਖਣ ਮੁਤਾਬਕ, ਸ਼ੋਸ਼ਣ ਕਰਨ ਵਾਲਿਆਂ ਵਿਚ ਤਕਰੀਬਨ 10 ਵਿਚੋ ਇਕ ਵਿਅਕਤੀ ਸੀਨੀਅਰ ਨੇਤਾ ਸੀ। ਗੁਤਾਰੇਸ ਨੇ ਕਿਹਾ ਕਿ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ ਆਲਮੀ ਸੰਸਥਾ ਵਿਚ ਅਜਿਹੇ ਮਾਮਲਿਆਂ ਦੀ ਗਿਣਤੀ ਹੋਰਨਾਂ ਸੰਸਥਾਵਾਂ ਦੇ ਮੁਕਾਬਲੇ ਘੱਟ ਹੈ ਪਰ ਬਰਾਬਰਤਾ, ਮਾਣ ਸਨਮਾਨ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਿਚ ਚੈਂਪੀਅਨ ਸੰਯੁਕਤ ਰਾਸ਼ਟਰ ਨੂੰ ਉੱਚੀਆਂ ਉਦਾਹਰਣਾਂ ਤੇ ਮਾਪਦੰਡ ਤੈਅ ਕਰਨੇ ਚਾਹੀਦੇ ਹਨ।