Copyright © 2019 - ਪੰਜਾਬੀ ਹੇਰਿਟੇਜ
ਕਮਲਾ ਹੈਰਿਸ ਦੇ 24 ਘੰਟਿਆਂ ‘ਚ ਪ੍ਰਚਾਰ ਲਈ ਇਕੱਤਰ ਕੀਤੇ 15 ਲੱਖ ਡਾਲਰ

ਕਮਲਾ ਹੈਰਿਸ ਦੇ 24 ਘੰਟਿਆਂ ‘ਚ ਪ੍ਰਚਾਰ ਲਈ ਇਕੱਤਰ ਕੀਤੇ 15 ਲੱਖ ਡਾਲਰ

ਵਾਸ਼ਿੰਗਟਨ : ਭਾਰਤੀ ਮੂਲ ਦੀ ਪਹਿਲੀ ਸੈਨੇਟਰ ਕਮਲਾ ਹੈਰਿਸ (54) ਵੱਲੋਂ 2020 ‘ਚ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਸ਼ਾਮਲ ਹੋਣ ਦੇ ਐਲਾਨ ਦੇ 24 ਘੰਟਿਆਂ ਅੰਦਰ ਉਸ ਦੇ ਪ੍ਰਚਾਰ ਲਈ 15 ਲੱਖ ਡਾਲਰ ਇਕੱਠੇ ਹੋ ਗਏ। ਫੌਕਸ ਨਿਊਜ਼ ਮੁਤਾਬਕ ਕੈਲੀਫੋਰਨੀਆ ਤੋਂ ਡੈਮੋਕਰੈਟਿਕ ਪਾਰਟੀ ਆਗੂ ਨੇ ਏਬੀਸੀ ‘ਤੇ ਐਲਾਨ ਕੀਤਾ ਕਿ 38 ਹਜ਼ਾਰ ਦਾਨੀਆਂ ਨੇ ਉਸ ਦੇ ਪ੍ਰਚਾਰ ਲਈ 15 ਲੱਖ ਡਾਲਰ ਦਿੱਤੇ ਹਨ। ਹੈਰਿਸ ਨੇ ਟਵੀਟ ਕਰਕੇ ਰਾਸ਼ੀ ਦਾਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜ਼ਮੀਨੀ ਪੱਧਰ ‘ਤੇ 24 ਘੰਟਿਆਂ ‘ਚ ਇੰਨੀ ਵੱਡੀ ਰਕਮ ਇਕੱਠੀ ਹੋ ਗਈ ਹੈ। ਵਾਲ ਸਟਰੀਟ ਜਰਨਲ ਦੇ ਹਵਾਲੇ ਨਾਲ ਰਿਪੋਰਟ ‘ਚ ਕਿਹਾ ਗਿਆ ਕਿ ਪਹਿਲੇ 12 ਘੰਟਿਆਂ ਦੇ ਅੰਦਰ ਹੀ ਹੈਰਿਸ ਦੇ ਪ੍ਰਚਾਰ ਲਈ 10 ਲੱਖ ਡਾਲਰ ਫੰਡ ਵਜੋਂ ਮਿਲ ਗਏ ਸਨ। ਹੈਰਿਸ ਨੂੰ ਕੰਪਨੀਆਂ ਤੋਂ ਵੀ ਵੱਡਾ ਹੁੰਗਾਰਾ ਮਿਲਿਆ ਅਤੇ 1.10 ਲੱਖ ਡਾਲਰ ਪ੍ਰਚਾਰ ਲਈ ਇਕੱਤਰ ਹੋ ਗਏ। ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਕਮਲਾ ਹੈਰਿਸ ਚੌਥੀ ਡੈਮੋਕਰੈਟ ਆਗੂ ਹੈ ਜੋ 2020 ਦੀਆਂ ਚੋਣਾਂ ‘ਚ ਪਾਰਟੀ ਦੀ ਨਾਮਜ਼ਦਗੀ ਹਾਸਲ ਕਰਨ ਲਈ ਸੰਘਰਸ਼ ਕਰੇਗੀ।