ਰੁਝਾਨ ਖ਼ਬਰਾਂ
ਸਮੁੱਚੇ ਸਿੱਖ ਜਗਤ ਵਲੋਂ ਗੀਤ ‘ਸਿੱਖੀ ਦੀਆਂ ਜੜ੍ਹਾਂ’ ਨੂੰ ਭਰਵਾਂ ਹੁੰਗਾਰਾ

ਸਮੁੱਚੇ ਸਿੱਖ ਜਗਤ ਵਲੋਂ ਗੀਤ ‘ਸਿੱਖੀ ਦੀਆਂ ਜੜ੍ਹਾਂ’ ਨੂੰ ਭਰਵਾਂ ਹੁੰਗਾਰਾ

ਐਬਟਸਫੋਰਡ : ਪੰਜਾਬੀ ਗਾਇਕੀ ਖੇਤਰ ਦੀ ਬੁਲੰਦ ਆਵਾਜ਼ ਦੀ ਮਲਕਾ ਰਿੰਪੀ ਗਰੇਵਾਲ ਦੀ ਇਹ ਖਾਸੀਅਤ ਰਹੀ ਹੈ ਕਿ ਉਸ ਨੇ ਹਮੇਸ਼ਾ ਹੀ ਹਰੇਕ ਵਰਗ ਅਤੇ ਹਰ ਵਿਸ਼ੇ ਨੂੰ ਆਪਣੇ ਗੀਤਾਂ ‘ਚ ਛੋਹਿਆ ਹੈ। ਇਸੇ ਤਰ੍ਹਾਂ ਹੀ ਗਾਇਕਾ ਰਿੰਪੀ ਗਰੇਵਾਲ ਆਪਣੇ ਨਵੇਂ ਗੀਤ “ਸਿੱਖੀ ਦੀਆਂ ਜੜ੍ਹਾਂ” ਜਿਸ ਨੂੰ ਸੰਗੀਤ ਜਗਤ ਦੀ ਨਾਮਵਰ ਕੰਪਨੀ ਉਡਦਾ ਬਾਜ ਇੰਟਰਟੈਨਮੈਂਟ ਵਲੋਂ ਵੱਡੇ ਪੱਧਰ ‘ਤੇ ਪ੍ਰਮੋਟ ਕੀਤਾ ਗਿਆ ਹੈ, ਜ਼ਰੀਏ ਸਿੱਖ ਸੰਗਤਾਂ ਦੇ ਰੂ-ਬ-ਰੂ ਹੋਈ ਹੈ। ਇਸ ਗੀਤ ਸਬੰਧੀ ਗੱਲਬਾਤ ਕਰਦਿਆਂ ਰਿੰਪੀ ਗਰੇਵਾਲ ਨੇ ਦੱਸਿਆ ਕਿ ਇਸ ਮਹੀਨੇ ‘ਚ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜਿਆ ਸੀ ਅਤੇ ਇਨ੍ਹਾਂ ਦਿਨਾਂ ‘ਚ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੋਂ ਇਲਾਵਾ ਸਿੱਖ ਕੌਮ ਦੇ ਮਹਾਨ ਯੋਧਿਆਂ ਨੇ ਸ਼ਹਾਦਤਾਂ ਦਿੱਤੀਆਂ ਸਨ। ਗੀਤ “ਸਿੱਖੀ ਦੀਆਂ ਜੜ੍ਹਾਂ” ਉਸ ਸਮੇਂ ਦੇ ਵਰਤਾਰੇ ਦੀ ਤਰਜਮਾਨੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਦੇ ਵੀਡੀਓ ਦਾ ਫਿਲਮਾਂਕਣ ਇਤਿਹਾਸਕ ਅਸਥਾਨਾਂ ਤੇ ਕੀਤਾ ਗਿਆ ਹੈ। ਇਸ ਗੀਤ ਨੂੰ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਵਲੋਂ ਕਲਮਬੱਧ ਕੀਤਾ ਗਿਆ ਹੈ। ਆਖਰ ‘ਚ ਰਿੰਪੀ ਗਰੇਵਾਲ ਨੇ ਕਿਹਾ ਕਿ ਮੈਂ ਸਮੁੱਚੇ ਸਿੱਖ ਜਗਤ ਵਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇਣ ‘ਤੇ ਰਿਣੀ ਹਾਂ।