ਰੁਝਾਨ ਖ਼ਬਰਾਂ
ਬਰਤਾਨਵੀ ਹਵਾਈ ਅੱਡਿਆਂ ਤੋਂ ਪਹਿਲੇ ਦਿਨ 200 ਉਡਾਣਾਂ ਹੋਈਆਂ ਰੱਦ

ਬਰਤਾਨਵੀ ਹਵਾਈ ਅੱਡਿਆਂ ਤੋਂ ਪਹਿਲੇ ਦਿਨ 200 ਉਡਾਣਾਂ ਹੋਈਆਂ ਰੱਦ

ਲੰਡਨ : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਭਾਰਤ ਸਮੇਤ 40 ਦੇਸ਼ਾਂ ਵਲੋਂ ਲਗਾਈਆਂ ਪਾਬੰਦੀਆਂ ਕਾਰਨ ਬਰਤਾਨਵੀ ਹਵਾਈ ਅੱਡਿਆਂ ਤੋਂ ਪਹਿਲੇ ਦਿਨ 200 ਉਡਾਣਾਂ ਰੱਦ ਹੋਈਆਂ ਹਨ ਅਤੇ ਲਗਪਗ 30 ਹਜ਼ਾਰ ਯਾਤਰੀ ਯੂ.ਕੇ. ਦੇ ਹਵਾਈ ਅੱਡਿਆਂ ‘ਤੇ ਫਸੇ ਹੋਏ ਹਨ, ਜਿਨ੍ਹਾਂ ‘ਚ ਇਕੱਲੇ ਹੀਥਰੋ ਹਵਾਈ ਅੱਡੇ ਤੋਂ 80 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਰੱਦ ਹੋਣ ਵਾਲੀਆਂ ਅੱਧੇ ਤੋਂ ਵੱਧ ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਣਾਂ ਸਨ। ਹੀਥਰੋ ਹਵਾਈ ਅੱਡੇ ‘ਤੇ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਹੀ ਆਉਣ ਦੀ ਇਜਾਜ਼ਤ ਹੈ, ਜਿਨ੍ਹਾਂ ਦੇਸ਼ਾਂ ‘ਚ ਯਾਤਰਾ ‘ਤੇ ਪਾਬੰਦੀ ਨਹੀਂ ਹੈ . ਹੀਥਰੋ ‘ਤੇ ਆਉਣ ਵਾਲੇ ਕਿਸੇ ਵੀ ਯਾਤਰੀ ਦਾ ਟੈਸਟ ਨਹੀਂ ਕੀਤਾ ਜਾਂਦਾ, ਕਿਉਂਕਿ ਸਰਕਾਰ ਨੇ ਅਜਿਹੀ ਕੋਈ ਨੀਤੀ ਨਹੀਂ ਬਣਾਈ। ਹੀਥਰੋ ਦੇ ਬੁਲਾਰੇ ਨੇ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਅਸੀਂ ਟੈਸਟ ਸ਼ੁਰੂ ਕਰਨ ਲਈ ਸਰਕਾਰ ‘ਤੇ ਦਬਾਅ ਪਾ ਰਹੇ ਹਾਂ, ਪਰ ਅਜੇ ਤੱਕ ਇਹ ਨਿਯਮ ਲਾਗੂ ਨਹੀਂ ਕੀਤਾ ਗਿਆ।