ਰੁਝਾਨ ਖ਼ਬਰਾਂ
ਫੈਡਰਲ ਵੇਜ ਸਬਸਿਡੀ ਕਰਕੇ ਬਚਣਗੀਆਂ 1000 ਪਾਇਲਟਾਂ ਦੀਆਂ ਨੌਕਰੀਆਂ

ਫੈਡਰਲ ਵੇਜ ਸਬਸਿਡੀ ਕਰਕੇ ਬਚਣਗੀਆਂ 1000 ਪਾਇਲਟਾਂ ਦੀਆਂ ਨੌਕਰੀਆਂ

ਕੈਲਗਰੀ : ਵੈਸਟਜੈੱਟ ਏਅਰਲਾਈਨਜ਼ ਲਿਮਟਿਡ ਦਾ ਕਹਿਣਾ ਹੈ ਕਿ ਫੈਡਰਲ ਵੇਜ ਸਬਸਿਡੀ ਪ੍ਰੋਗਰਾਮ ਦੀ ਵਰਤੋਂ ਕਰਦਿਆਂ ਹੋਇਆਂ ਉਹ 1000 ਪਾਇਲਟਜ਼ ਦੀਆਂ ਨੌਕਰੀਆਂ ਬਚਾਉਣ ਵਿੱਚ ਕਾਮਯਾਬ ਹੋਣਗੇ।
ਕੈਲਗਰੀ ਸਥਿਤ ਕੰਪਨੀ ਨੇ ਆਖਿਆ ਕਿ ਕੋਵਿਡ-19 ਮਹਾਮਾਰੀ ਕਾਰਨ ਵੈਸਟਜੈੱਟ, ਵੈਸਟਜੈੱਟ ਐਨਕੋਰ ਤੇ ਸਵੂਪ ਦੇ ਜਿਨ੍ਹਾਂ ਪਾਇਲਟਾਂ ਨੂੰ ਪਹਿਲੀ ਮਈ ਤੇ ਪਹਿਲੀ ਜੂਨ ਤੱਕ ਛਾਂਗ ਦਿੱਤਾ ਜਾਣਾ ਸੀ ਹੁਣ ਕੰਮ ਉੱਤੇ ਬਣੇ ਰਹਿਣਗੇ। ਵੈਸਟਜੈੱਟ ਦੇ ਐਗਜੈਕਟਿਵ ਵਾਈਸ ਪ੍ਰੈਜ਼ੀਡੈਂਟ ਜੈੱਫ ਮਾਰਟਿਨ ਨੇ ਆਖਿਆ ਕਿ ਉਨ੍ਹਾਂ ਵੱਲੋਂ ਇਹ ਐਲਾਨ ਏਅਰਲਾਈਨ ਪਾਇਲਟ ਐਸੋਸਿਏਸ਼ਨ (ਏਐਲਪੀਏ) ਨਾਲ ਸਮਝੌਤਾ ਸਿਰੇ ਚੜ੍ਹਾਉਣ ਤੋਂ ਬਾਅਦ ਕੀਤਾ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਲਾਨ ਏਅਰਲਾਈਨ ਪਾਇਲਟ ਐਸੋਸਿਏਸ਼ਨ (ਅਲਪਾ) ਨਾਲ ਸਮਝੌਤਾ ਸਿਰੇ ਚੜ੍ਹਨ ਤੋਂ ਬਾਅਦ ਕੀਤਾ ਗਿਆ। ਵੈਸਟਜੱੈਟ ਨੇ ਦੱਸਿਆ ਕਿ ਕੈਨੇਡਾ ਐਮਰਜੰਸੀ ਵੇਜ ਸਬਸਿਡੀ ਦੀ ਵਰਤੋਂ ਕਰਕੇ ਉਹ ਮਹਾਮਾਰੀ ਤੋਂ ਪਾਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।