ਰੁਝਾਨ ਖ਼ਬਰਾਂ
ਕੋਵਿਡ-19 ਦੌਰਾਨ ਵਧੇ ਸਾਇਬਰ ਕ੍ਰਾਈਮ ‘ਚ ਕੈਨੇਡੀਅਨਾਂ ਨੇ ਗੁਆਏ 1.2 ਮਿਲੀਅਨ ਡਾਲਰ

ਕੋਵਿਡ-19 ਦੌਰਾਨ ਵਧੇ ਸਾਇਬਰ ਕ੍ਰਾਈਮ ‘ਚ ਕੈਨੇਡੀਅਨਾਂ ਨੇ ਗੁਆਏ 1.2 ਮਿਲੀਅਨ ਡਾਲਰ

ਸਰੀ : ਕੋਵਿਡ-19 ਮਹਾਂਮਾਰੀ ਦੀ ਮਾਰ ਝੱਲ ਰਹੇ ਕੈਨੇਡਾ ਲੋਕ ਹੁਣ ਸਾਇਬਰ ਕਰਾਈਮ ਦਾ ਵੀ ਸ਼ਿਕਾਰ ਹੋ ਰਹੇ ਹਨ। ਤਾਜ਼ਾ ਜਾਰੀ ਹੋਈ ਰਿਪੋਰਟ ‘ਚ ਇਹ ਦੱਸਿਆ ਗਿਆ ਹੈ ਕਿ ਸਾਇਬਰ ਕਰਾਈਮ ਦਾ ਸ਼ਿਕਾਰ ਹੋਏ ਕੈਨੇਡੀਅਨ 1.2 ਮਿਲੀਅਨ ਡਾਲਰ ਬੀਤੇ ਕੁਝ ਹਫ਼ਤਿਆਂ ‘ਚ ਗੁਆ ਚੁੱਕੇ ਹਨ। ਕੈਨੇਡੀਅਨ ਐਂਟੀ-ਫਰਾਡ ਸੈਂਟਰ ਦੇ ਮੁੱਖ ਅਧਿਕਾਰੀ ਜੈਫ਼ ਥਾਮਸ ਦੇ ਅਨੁਸਾਰ ਉਨ੍ਹਾਂ ਕੋਲ ਇਸ ਕ੍ਰਾਈਮ ਸਬੰਧੀ ਬੀਤੇ ਕੁਝ ਦਿਨਾਂ ‘ਚ 739 ਸ਼ਿਕਾਇਤਾਂ ਆਈਆਂ। ਜਿਨ੍ਹਾਂ ‘ਚੋਂ 178 ਦੇ ਕਰੀਬ ਲੋਕਾਂ ਨੂੰ ਇਸ ਮਹਾਂਮਾਰੀ ਦੇ ਬਹਾਨੇ ਲੁਟਿਆ ਗਿਆ। ਥਾਮਸ ਦਾ ਕਹਿਣਾ ਹੈ ਕਿ ਇਹ ਸਾਇਬਰ ਕ੍ਰਾਈਮ ਦੇ ਧੋਖੇਬਾਜ਼ਾਂ ਵਲੋਂ ਲੋਕਾਂ ਨੂੰ ਫਰਜ਼ੀ ਈ-ਮੇਲ, ਮੈਸਿਜ਼ ਕਰਕੇ ਕੋਵਿਡ-19 ਸਬੰਧੀ ਕਈ ਸਕੀਮਾਂ ਦੇ ਤਹਿਤ ਉਕਸਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਹੀ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ ਜੋ ਕੋਵਿਡ-19 ਦੇ ਮਰੀਜ਼ ਹਨ ਕਿਉਂਕਿ ਅਜਿਹੇ ਸਮੇਂ ‘ਚ ਧੋਖੇਬਾਜ਼ਾਂ ਵਲੋਂ ਇਨ੍ਹਾਂ ਲੋਕਾਂ ਨੂੰ ਆਪਣੇ ਜਾਲ ‘ਚ ਫਸਾਉਣਾ ਅਸਾਨ ਹੋ ਜਾਂਦਾ ਹੈ। ਥਾਮਸ ਨੇ ਕਿਹਾ ਕਿ ਇਸ ਸਮੇਂ ਲੋਕ ਆਮ ਜ਼ਿੰਦਗੀ ਦੀ ਤਰ੍ਹਾਂ ਨਹੀਂ ਸੋਚ ਰਹੇ ਅਤੇ ਕੋਈ ਵੀ ਅਣਜਾਣ ਈ-ਮੇਲ ਜਾਂ ਮੈਸਜ਼ ਨੂੰ ਪੂਰੀ ਤਰ੍ਹਾਂ ਜਾਂਚਦੇ ਨਹੀਂ ਅਤੇ ਜਲਦਬਾਜ਼ੀ ‘ਚ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਲੋਕ ਇਸ ਕਰਕੇ ਵੀ ਸਾਇਬਰ ਕ੍ਰਾਈਮ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਜੋ ਈ-ਮੇਲ ਜਾਂ ਮੈਸਜ਼ ਲੋਕਾਂ ਨੂੰ ਆ ਰਹੇ ਹਨ ਉਹ ਸਰਕਾਰੀ ਈਮੇਲ ਜਾਂ ਨੰਬਰਾਂ ਨਾਲ ਕਾਫੀ ਹੱਦ ਤੱਕ ਮਿਲਦੇ ਜੁਲਦੇ ਹੀ ਹਨ ਜਿਸ ਕਰਕੇ ਲੋਕਾਂ ਨੂੰ ਸਹੀ ਗਲਤ ਦੀ ਪਹਿਚਾਨ ਕਰਨ ‘ਚ ਮੁਸ਼ਕਲ ਹੋ ਜਾਂਦੀ ਹੈ।
ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕਿਸੇ ਵੀ ਵਿਅਕਤੀ ਦੀ ਕੋਈ ਵੀ ਨਿੱਜੀ ਜਾਣਕਾਰੀ ਨਹੀਂ ਮੰਗੀ ਜਾਂਦੀ ਅਤੇ ਲੋਕਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਧੋਖਾਧੜੀ ਦੇ ਸ਼ਿਕਾਰ ਹੋਏ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਫਰਜ਼ੀ ਈ-ਮੇਲ ‘ਚ ਉਹ ਨੂੰ ਐਕਸਲ ਦੀ ਇੱਕ ਫਾਇਲ ਭੇਜੀ ਗਈ ਅਤੇ ਫਾਰਮ ਭਰ ਲਈ ਕਿਹਾ ਗਿਆ। ਜਦੋਂ ਫਾਈਲ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂ ਕੰਪਿਊਟਰ ‘ਚ ਟਰੋਜ਼ਨ ਨਾਂ ਦੇ ਵਾਇਰਸ ਨਾਲ ਕੰਪਿਊਟਰ ਦੀਆਂ ਕਈ ਫਾਇਲਾਂ ਵੀ ਖਰਾਬ ਹੋ ਗਈਆਂ। ਅਜਿਹੇ ਹੀ ਇਕ ਮਾਮਲੇ ‘ਚ ਟਰਾਂਟੋ ਦੇ ਨਿਵਾਸੀ ਜੋਆਨਾ ਨਾਲ ਵਾਪਰਿਆ ਜਿਸ ਨੂੰ ਕੁਝ ਦਿਨ ਪਹਿਲਾਂ ਹੀ ਰੈਸਟੋਰੈਂਟ ਵਿਚੋਂ ਨੌਕਰੀ ‘ਚੋਂ ਕੱਢ ਦਿੱਤਾ ਗਿਆ ਸੀ, ਉਸ ਨੂੰ ਇੱਕ ਮੈਸਜ ‘ਚ ਲਿੰਕ ਮਿਲਿਆ ਜਿਸ ਨੂੰ ਸਰਕਾਰੀ ਸਮਝ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਿਆ।