ਗੈਸ ਅਤੇ ਡੀਜ਼ਲ ‘ਤੇ ਟੈਕਸ ਮੁਕਤ ਕਰਨ ‘ਤੇ ਵਿਚਾਰ ਕਰ ਰਹੀ ਹੈ ਬਾਇਡਨ ਸਰਕਾਰ

ਗੈਸ ਅਤੇ ਡੀਜ਼ਲ ‘ਤੇ ਟੈਕਸ ਮੁਕਤ ਕਰਨ ‘ਤੇ ਵਿਚਾਰ ਕਰ ਰਹੀ ਹੈ ਬਾਇਡਨ ਸਰਕਾਰ

ਵਾਸ਼ਿੰਗਟਨ  : ਮਹਿੰਗਾਈ ਦੇ ਸਤਾਏ ਅਮਰੀਕਾ ਵਾਸੀਆਂ ਨੂੰ ਬਾਇਡਨ ਸਰਕਾਰ ਵੱਡੀ ਰਾਹਤ ਦੇਣ ‘ਤੇ ਵਿਚਾਰ ਕਰ ਰਹੀ ਹੈ। ਜੀ ਹਾਂ, ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਪੇਸ਼ ਤਜਵੀਜ਼ ਮੁਤਾਬਕ ਗੈਸੋਲੀਨ ਅਤੇ ਡੀਜ਼ਲ ‘ਤੇ ਲੱਗਣ ਵਾਲਾ ਟੈਕਸ ਮੁਆਫ਼ ਕੀਤਾ ਜਾ ਸਕਦਾ ਹੈ ਜਾਂ ਸਬਸਿਡੀ ਦਿਤੀ ਜਾ ਸਕਦੀ ਹੈ।
ਦੁਨੀਆਂ ਦੇ ਸਭ ਤੋਂ ਵਿਕਸਤ ਜੀ-7 ਮੁਲਕਾਂ ਵਿਚੋਂ ਇਹ ਕਦਮ ਉਠਾਉਣ ਵਾਲਾ ਅਮਰੀਕਾ ਪਹਿਲਾ ਦੇਸ਼ ਹੋਵੇਗਾ।
ਹਾਲਾਂਕਿ ਯੂ.ਕੇ. ਵਿਚ ਮਹਿੰਗਾਈ ਦਰ 9 ਫ਼ੀਸਦੀ ਤੋਂ ਟੱਪ ਚੁੱਕੀ ਹੈ ਅਤੇ ਉਥੋਂ ਦੀ ਸਰਕਾਰ ਵੱਲੋਂ ਗੈਸ ਅਤੇ ਡੀਜ਼ਲ ‘ਤੇ ਟੈਕਸਾਂ ਵਿਚ ਰਾਹਤ ਦਿਤੀ ਗਈ ਹੈ ਪਰ ਟੈਕਸ ਮੁਕੰਮਲ ਤੌਰ ‘ਤੇ ਖ਼ਤਮ ਨਹੀਂ ਕੀਤਾ ਗਿਆ।