ਗੁਰਦੁਆਰਾ ਸਾਹਿਬ ਸੁਖ ਸਾਗਰ ਨਿਊ ਵੈਸਟਮਿਨਸਟਰ ਵਲੋਂ 14ਵਾਂ ਸਾਲਾਨਾ ਨਗਰ ਕੀਰਤਨ 26 ਜੂਨ ਨੂੰ

ਗੁਰਦੁਆਰਾ ਸਾਹਿਬ ਸੁਖ ਸਾਗਰ ਨਿਊ ਵੈਸਟਮਿਨਸਟਰ ਵਲੋਂ 14ਵਾਂ ਸਾਲਾਨਾ ਨਗਰ ਕੀਰਤਨ 26 ਜੂਨ ਨੂੰ

ਸਰੀ, (ਪਰਮਜੀਤ ਸਿੰਘ): ਗੁਰਦੁਆਰਾ ਸਾਹਿਬ ਸੁਖ ਸਾਗਰ ਨਿਉ ਵੈਸਟਮਿਨਸਟਰ ਵਲੋਂ ਪੰਜਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਾਪਿਤ 14ਵਾਂ ਸਾਲਾਨਾ ਨਗਰ ਕੀਰਤਨ (ਸਿੱਖ ਪਰੇਡ) 26 ਜੂਨ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ ਅਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਸੱਦਾ ਦੇਂਦੇ ਹੋਏ ਨਗਰ ਕੀਰਤਨ ‘ਚ ਸ਼ਾਮਲ ਹੋਣ ਦੀ ਸਨਿਮਰ ਬੇਨਤੀ ਕੀਤੀ ਜਾਂਦੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਨਗਰ ਕੀਰਤਨ ਸਵੇਰੇ 9.00 ਵਜੇ ਗੁਰਦੁਆਰਾ ਸਾਹਿਬ ਸੁਖ ਸਾਗਰ ਤੋਂ ਸ਼ੁਰੂ ਹੋ ਕਰਕੇ ਕਮਿਊਨਿਟੀ ਸੈਂਟਰ ਵਿਖੇ ਪਹੁੰਚੇਗਾ ਜੀ। ਜਿਥੇ ਖਾਣ-ਪੀਣ ਵਾਲੇ ਸਟਾਲ ਸਾਰੀ ਸੰਗਤ ਲਈ ਉਪਲਬਧ ਹੋਣਗੇ। ਸਾਰਾ ਦਿਨ ਸਟੇਜ ਤੇ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕੀਰਤਨ ਦਰਬਾਰ, ਗੁਰਮਤਿ ਵੀਚਾਰਾਂ, ਢਾਡੀ ਦਰਬਾਰ, ਸਪੀਚ ਅਤੇ ਗਤਕਾ ਆਦਿ ਕਈ ਗਤੀਵਿਧੀਆਂ ਅਤੇ ਬੱਚਿਆਂ ਦੀਆਂ ਖੇਡਾਂ ਕੀਤੀਆਂ ਜਾਣਗੀਆਂ। ਉਪਰੰਤ ਨਗਰ ਕੀਰਤਨ ਦੀ ਵਾਪਸੀ ਹੋਵੇਗੀ। ਸਰੀ ਦੇ ਹਰ ਗੁਰਦੁਆਰਾ ਸਾਹਿਬ ਤੋਂ ਸਵੇਰੇ 9 ਵਜੇ ਤੋਂ 11 ਵਜੇ ਦੇ ਦਰਮਿਆਨ ਨਗਰ ਕੀਰਤਨ ‘ਚ ਸ਼ਾਮਲ ਹੋਣ ਵਾਸਤੇ ਸੰਗਤਾਂ ਲਈ ਬੱਸਾਂ ਚਲਣਗੀਆਂ। ਅਸੀਂ ਆਪ ਜੀ ਨੂੰ ਪਰਿਵਾਰ ਸਮੇਤ ਇਸ ਸਮਾਗਮ ਵਿੱਚ ਹਾਜਰੀ ਲਗਵਾਉਣ ਲਈ ਬੇਨਤੀ ਕਰਦੇ ਹਾਂ। ਵਧੇਰੇ ਜਾਣਕਾਰੀ ਲਈ 604 537 8300 ਜਾਂ ਨਿਡੋ੍ਸੁਕਹਸੳਗੳਰ.ਚੳ ’ਤੇ ਸੰਪਰਕ ਕੀਤਾ ਜਾ ਸਕਦਾ ਹੈ।