Copyright & copy; 2019 ਪੰਜਾਬ ਟਾਈਮਜ਼, All Right Reserved
ਮੋਦੀ ਨੇ ਅੰਮ੍ਰਿਤਸਰ ਹਵਾਈ ਅੱਡੇ ਸਮੇਤ 6 ਹੋਰ ਹਵਾਈ ਅੱਡੇ ਨਿੱਜੀ ਕੰਪਨੀਆਂ ਨੂੰ ਵੇਚੇ

ਮੋਦੀ ਨੇ ਅੰਮ੍ਰਿਤਸਰ ਹਵਾਈ ਅੱਡੇ ਸਮੇਤ 6 ਹੋਰ ਹਵਾਈ ਅੱਡੇ ਨਿੱਜੀ ਕੰਪਨੀਆਂ ਨੂੰ ਵੇਚੇ

ਝਬਾਲ : ਭਾਰਤ ਦੀ ਮੋਦੀ ਸਰਕਾਰ ਦੇਸ਼ ਦਾ ਜਾਇਦਾਦ ਕੁਰਕ ਕਰਨ ਉੱਤੇ ਤੁੱਲੀ ਹੈ। ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਬੀਤੇ ਸ਼ਨੀਵਾਰ ਨੂੰ ਕਿਹਾ ਕਰੋਨਾ ਵਾਇਰਸ ਕਰਕੇ ਦੇਸ਼ ਦੀ ਅਰਥ ਵਿਵਸਥਾ ਹਿੱਲ ਗਈ ਹੈ, ਜਿਸਨੂੰ ਹੁਲਾਰਾ ਦੇਣ ਲਈ ਸਰਕਾਰ 6 ਹੋਰ ਹਵਾਈ ਅੱਡੇ ਨਿੱਜੀ ਹੱਥਾਂ ‘ਚ ਦੇਣ, ਸਰਕਾਰ ਦਾ ਮਾਲੀਆ ਵਧਾਉਣ ਕਰਕੇ, ਕਰ ਰਹੀ ਹੈ। ਭਾਜਪਾ ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ਤੋਂ ਸਰਕਾਰੀ ਕੰਪਨੀਆਂ ਵੇਚਣ ਦਾ ਸਿੰਸਲਾ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਮਨਮੋਹਨ ਸਿੰਘ ਸਰਕਾਰ ਨੇ ਵੀ ਕੁਝ ਕੁ ਕੰਪਨੀਆਂ ਵੇਚ ਧਰੀਆਂ, ‘ਤੇ ਹੁਣ ਸਰਬਸ਼ਕਤੀਮਾਨ ਮੋਦੀ ਸਰਕਾਰ ਨੇ ਪਿਛਲੀਆਂ ਤਿੰਨੇ ਸਰਕਾਰਾਂ ਨੂੰ ਕੱਟ ਦਿਆਂ ਆਪਣੇ ਸਵਾ ਕੁ 6 ਸਾਲਾਂ ਵਿੱਚ ਪਿਛਲੀਆਂ 3 ਸਰਕਾਰਾਂ ਦੇ ਰਿਕਾਰਡ ਨੂੰ ਨੁਕਰੇ ਲਾ ਕਿ ਸਭ ਵੱਧ ਸਰਕਾਰੀ ਕੰਪਨੀਆਂ ਨੂੰ ਵੇਚਣ ਦਾ ਸਿਹਰਾ ਆਪਣੇ ਸਿਰ ਲੈ ਲਿਆ ਹੈ।ਪਹਿਲਾਂ ਦੇਸ਼ ਦੇ ਚੋਟੀ ਦੇ 50 ਰੇਲਵੇ ਸਟੇਸ਼ਨਾਂ ਦੇ, ਪਬਲਿਕ, ਪ੍ਰਾਈਵੇਟ, ਪਾਟਨਰਸ਼ਿਪ ਤਹਿਤ ਸੌਖੇ ਸ਼ਬਦਾ ‘ਨਿੱਜੀਕਰਨ’ ਕਰ ਦਿੱਤਾ ਹੈ। ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿਚਾਲੇ ਬਣਿਆ ਪੁਰਾਤਨ ਰੇਲਵੇ ਸਟੇਸ਼ਨ ਦਾ ਬਿੱਸਮਿਲਹਾ ਹੋ ਚੁੱਕਾ ਹੈ। ਉਸਦੇ ਕੰਮ ਨਿਬੇੜਨ ਤੋਂ ਬਾਅਦ ਮੋਦੀ ਸਰਕਾਰ ਨੇ ਕੋਵਿਡ 19 ਦੌਰਾਨ ਭਾਰਤ ਦੇਸ਼ ਵਿੱਚ ਸਭ ਤੋਂ ਚੰਗੀਆਂ ਸੇਵਾਵਾਂ ਦੇਣ ਵਾਲੇ ਹਵਾਈ ਅੱਡੇ ਜਿਸ ‘ਚ ਦਿੱਲੀ, ਮੁਬੰਈ ਹਵਾਈ ਅੱਡੇ ਤੋਂ ਬਾਅਦ ਤੀਸਰੇ ਨੰਬਰ ਉੱਤੇ ਆਉਣ ਵਾਲਾ ਸ੍ਰੀ ਗੁਰੂ ਰਾਮਦਾਸ ਸਹਿਬ ਜੀ ਹਵਾਈ ਅੱਡੇ ਸਮੇਤ 5 ਹੋਰ ਵਾਰਾਣਸੀ ਭੁਵਨੇਸ਼ਵਰ, ਇੰਦੌਰ, ਰਾਏਪੁਰ, ਤ੍ਰਿਚੀ ਹਵਾਈ ਅੱਡੇ (ਪੀਪੀਪੀ) ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਅਧੀਨ ਨਿੱਜੀਕਰਨ ਦੀ ਬੋਲੀ ਲਵਾ ਦਿੱਤੀ ਗਈ ਹੈ। ਸਰਕਾਰ ਦਾ ਇਹ ਤਰਕ ਹੈ, ਕਿ ਇਨ੍ਹਾਂ ਹਵਾਈ ਅੱਡਿਆਂ ਤੋਂ ਇਕੱਠਾ ਹੋਣ ਵਾਲਾ ਮਾਲੀਆ 540 ਕਰੋੜ ਹੈ, ਜਿਹੜਾ ਵੱਧ ਕੇ 1 ਹਜ਼ਾਰ ਕਰੋੜ ਹੋ ਜਾਵੇਗਾ, ਇਸਤੋਂ ਇਲਾਵਾ (ਏਏਆਈ) ਨੂੰ 2300 ਕਰੋੜ ਦੀ ਅਦਾਏਗੀ ਅਲਿਹਦਾ ਹੋਵੇਗੀ। ਇਹਨਾਂ 6 ਅੱਡਿਆਂ ‘ਚੋਂ 3 ਅੱਡਿਆਂ ਦੀ ਬੋਲੀ ਸਿਰੇ ਲੱਗ ਗਈ ਹੈ, ਬਾਕੀ ਤਿੰਨ ਵੀ ਜਲਦ ਵੱਡੇ ਮਾਇਆਧਾਰੀ ਖਿਡਾਰੀਆਂ ਦੇ ਪੰਜਿਆਂ ‘ਚ ਹੋਣਗੇ। ਜਦ ਕਿ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਚ ਅਧਿਕਾਰੀ ਦੱਬੀ ਸੁਰ ‘ਚ ਨੌਕਰੀਆਂ ਜਾਣ ਦੇ ਡਰ ਮਹਿਸੂਸ ਕਰਨ ਲੱਗ ਪਏ ਹਨ। ਪਰ ਖੁਲ੍ਹ ਕਿ ਇਜ਼ਹਾਰ ਨਹੀਂ ਕਰ ਰਹੇ, ਉਸਤੋਂ ਅੱਗੇ ਹਜ਼ਾਰਾਂ ਕਰਮਚਾਰੀ ਜਿਹੜੇ ਸਰਕਾਰੀ ਠੇਕੇ ਉੱਤੇ ਕੰਮ ਕਰਦੇ ਹਨ, ਉਹਨਾਂ ਦੀ ਨੌਕਰੀ ਉੱਤੇ ਤਲਵਾਰ ਵੀ ਲਟਕ ਚੁੱਕੀ ਹੈ। ਜਦ ਕਿ ਨਿੱਜੀਕਰਨ ਤੋਂ ਬਾਅਦ ਨਿੱਜੀ ਕੰਪਨੀ ਆਪਣੇ ਰੇਟ ‘ਤੇ ਨਵੇਂ ਟੈਂਡਰ ਕੱਡੇਗੀ ਉਸਦੀਆਂ ਆਪਣੀਆਂ ਮਦਾ, ‘ਤੇ ਤਨਖਾਹਾਂ ਹੋਣਗੀਆਂ।