Copyright & copy; 2019 ਪੰਜਾਬ ਟਾਈਮਜ਼, All Right Reserved
ਦੋਸਤਾਂ ਨੇ ਲੜਕੀ ਨੂੰ ਜ਼ਬਰਦਸਤੀ ਪਿਲਾਈ ਸ਼ਰਾਬ, ਮੌਤ

ਦੋਸਤਾਂ ਨੇ ਲੜਕੀ ਨੂੰ ਜ਼ਬਰਦਸਤੀ ਪਿਲਾਈ ਸ਼ਰਾਬ, ਮੌਤ

ਲੰਡਨ : ਇੰਗਲੈਂਡ ਦੇ ਬ੍ਰਾਈਟਨ ਸ਼ਹਿਰ ਵਿਚ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਵਿਚ ਹਨ, ਇੱਥੇ ਰਹਿਣ ਵਾਲੀ ਇੱਕ 27 ਸਾਲਾ ਲੜਕੀ ਦੀ ਖਾਲੀ ਪੇਟ ਸ਼ਰਾਬ ਪੀਣ ਦੇ ਚਲਦਿਆਂ ਮੌਤ ਹੋ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੜਕੀ ਫਿਟਨੈਸ ਫਰੀਕ ਸੀ ਅਤੇ ਬਿਲਕੁਲ ਵੀ ਸ਼ਰਾਬ ਦਾ ਸੇਵਨ ਨਹੀਂ ਕਰਦੀ ਸੀ। ਜਾਣਕਾਰੀ ਮੁਤਾਬਕ ਉਸ ਨੇ ਪਹਿਲੀ ਵਾਰ ਹੀ ਸ਼ਰਾਬ ਪੀਤੀ ਸੀ ਅਤੇ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਐਲਿਸ ਬਰਟਨ ਦੀ ਮੌਤ ਖਾਲੀ ਪੇਟ ਸ਼ਰਾਬ ਪੀਣ ਕਾਰਨ ਹੋਈ। ਐਲਿਸ ਨੂੰ ਅਲਕੋਹਲਿਕ ਕੀਟੋਐਸੀਡੋਸਿਸ ਨਾਂ ਦੀ ਇੱਕ ਬਹੁਤ ਰੇਅਰ ਕੰਡੀਸ਼ਨ ਸੀ ਅਤੇ ਸ਼ਾਇਦ ਉਸ ਨੂੰ ਖੁਦ ਵੀ ਇਸ ਦੇ ਬਾਰੇ ਵਿਚ ਪਤਾ ਨਹੀਂ ਸੀ। ਇਹ ਇੱਕ ਮੈਟਾਬੌਲਿਜ਼ਮ ਨਾਲ ਜੁੜੀ ਕੰਡੀਸ਼ਨ ਹੈ ਜਿਸ ਵਿਚ ਖਾਲੀ ਪੇਟ ਸ਼ਰਾਬ ਪੀਣਾ ਜ਼ਹਿਰ ਨਾਲੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੁੰਦਾ ਹੈ। ਐਲਿਸ ਦੇ ਨਾਲ ਵੀ ਅਜਿਹਾ ਹੀ ਕੁਝ ਹੋਇਆ ਅਤੇ ਉਨ੍ਹਾਂ ਨੇ ਹਸਪਤਾਲ ਪੁੱਜਣ ਤੋਂ ਪਹਿਲਾਂ ਅਪਣੇ ਘਰ ਦੇ ਗਾਰਡਨ ਵਿਚ ਹੀ ਦਮ ਤੋੜ ਦਿੱਤਾ।