Copyright & copy; 2019 ਪੰਜਾਬ ਟਾਈਮਜ਼, All Right Reserved
ਅਮਰੀਕਾ ‘ਚ ਪਰਵਾਸੀਆਂ ਨੂੰ ਮਤਦਾਨ ਸੂਚੀ ਤੋਂ ਬਾਹਰ ਰੱਖਣ ਦੀ ਤਿਆਰੀ

ਅਮਰੀਕਾ ‘ਚ ਪਰਵਾਸੀਆਂ ਨੂੰ ਮਤਦਾਨ ਸੂਚੀ ਤੋਂ ਬਾਹਰ ਰੱਖਣ ਦੀ ਤਿਆਰੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਮੰਗ ਪੱਤਰ ‘ਤੇ ਦਸਤਖ਼ਤ ਕੀਤੇ। ਇਸ ਰਾਹੀਂ ਅਮਰੀਕਾ ‘ਚ ਗ਼ੈਰ ਕਾਨੂੰਨੀ ਢੰਗ ਨਾਲ ਗਏ ਪਰਵਾਸੀਆਂ ਨੂੰ ਮਤਦਾਨ ਸੂਚੀ ਤੋਂ ਬਾਹਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਰਾਸ਼ਟਰਪਤੀ ਚੋਣਾਂ ਲਈ ਮਤਦਾਨ ਸੂਚੀ ‘ਚ ਸੋਧ ਕੀਤੀ ਜਾ ਰਹੀ ਹੈ। ਅਮਰੀਕਾ ਜਨਗਣਨਾ ਮਾਹਿਰਾਂ ਤੇ ਕਾਨੂੰਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਕਾਨੂੰਨ ਦੀ ਨਜ਼ਰ ‘ਚ ਇਹ ਕਾਰਵਾਈ ਸ਼ੱਕੀ ਹੈ। ਸਿਧਾਂਤਕ ਤੌਰ ‘ਤੇ ਇਸ ਨਾਲ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਲਾਭ ਹੋਵੇਗਾ ਕਿਉਂਕਿ ਇਸ ਨਾਲ ਕਈ ਸਾਰੇ ਸਿਆਹਫਾਮ ਪਰਵਾਸੀ ਜੋ ਵੋਟਰ ਸੂਚੀ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਸਨ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ।ਸੰਵਿਧਾਨ ਦੇ ਜਾਣਕਾਰ ਤੇ ਜਾਰਜ ਟਾਉਨ ਲਾਅ ਕਾਲਜ ‘ਚ ਪ੍ਰੋਫੈਸਰ ਜੋਸ਼ੂਆ ਗੇਲਟਜਰ ਨੇ ਕਿਹਾ ਕਿ ਇਸ ਨਾਲ ਟਰੰਪ ਦਾ ਅਕਸ ਹੋਰ ਖ਼ਰਾਬ ਹੋ ਰਿਹਾ ਹੈ। ਨਿਸ਼ਚਿਤ ਰੂਪ ਨਾਲ ਇਸ ਨੂੰ ਅਦਾਲਤ ‘ਚ ਚੁਣੌਤੀ ਦਿੱਤੀ ਜਾਵੇਗੀ। ਟਰੰਪ ਨੇ ਇਸ ‘ਚ ਕਿਹਾ ਕਿ ਮੇਲ ਰਾਹੀਂ ਮਤਦਾਨ ਨਾਲ ਭ੍ਰਿਸ਼ਟ ਚੋਣਾਂ ਦਾ ਜਨਮ ਹੋਵੇਗਾ। ਹਾਲਾਂਕਿ ਮੇਲ ਰਾਹੀਂ ਮਤਦਾਨ ਅਮਰੀਕਾ ਲਈ ਨਵਾਂ ਨਹੀਂ ਹੈ। ਪਿਛਲੀਆਂ ਰਾਸ਼ਟਰਪਤੀ ਚੋਣਾਂ ‘ਚ ਵੀ ਇਸੇ ਤਰ੍ਹਾਂ ਪਈਆਂ ਸਨ। ਉਧਰ ਹੁਣ ਵਿਰੋਧੀ ਧਿਰਾਂ ਟਰੰਪ ਦੇ ਇਸ ਕਦਮ ਨੂੰ ਚੁਣੌਤੀ ਦੇਣ ਦੀ ਤਿਆਰੀ ‘ਚ ਜੁੱਟ ਗਈਆਂ ਹਨ।