ਮਾਰ ਦੀਏ ਫਿਰ ਕੱਦੂ ‘ਚ ਤੀਰ ?

ਮਾਰ ਦੀਏ ਫਿਰ ਕੱਦੂ ‘ਚ ਤੀਰ ?

ਚੱਬ ਦਿੱਤਾ ਬੇਰ ਦੀ ਗਿੱਟਕ ਵਾਂਗੂੰ,
ਚੌਧਰ ਖੋਹ ਕੇ ਬਣਾ ‘ਤਾ ਮੋਰ ਬਾਬਾ।
ਪੂਛ ਲਾਹ ਕੇ ਜਥੇਦਾਰੀ ਵਾਲੀ,
ਦਿੱਤਾ ਘਰ ਨੂੰ ‘ਭਗਤਿਆ’ ਤੋਰ ਬਾਬਾ।

ਕੁੰਜੀ ਫੜ੍ਹਕੇ ਖ਼ਜ਼ਾਨੇ ਗੋਲਕਾਂ ਦੀ,
ਸ਼ਹਿਰ ਕਰਾ ਲਿਆ ਖਾਲੀ ਭੰਬੋਰ ਬਾਬਾ।
ਲੈ ਜਾ ਧਰ ਕੇ ਬਿਸਤਰਾ ਸਿਰ ਉੱਤੇ,
ਫ਼ਾਇਦਾ ਕੋਈ ਨਾ ਪਾਉਣ ਦਾ ਸ਼ੋਰ ਬਾਬਾ।
ਡੇਰਾ ਲੱਭ ਲੈ ਕਿਤੇ ਹੋਰ ਜਾ ਕੇ,
ਏਥੇ ਹੋਵੇਂਗਾ ਬੈਠਾ ਬੋਰ ਬਾਬਾ।
ਚੁੱਕ ਮੰਜਾ ਘਰਾਂ ਨੂੰ ਪਾ ਚਾਲੇ।
ਤੇਰੀ ਹੁਣ ਨਾ ਏਥੇ ਲੋੜ ਬਾਬਾ।

ਮਾਂ ਮਰ ਗਈ ਦਹੀਂ ਨਾਲ ਟੁੱਕ ਦੇਣੀ,
ਛਾਲ਼ਾਂ ਮਾਰਦਾ ਸੀ ਜੀਹਦੇ ਜ਼ੋਰ ਬਾਬਾ।
ਲੱਡੂ ਮੁੱਕ ਗਏ ਯਰਾਨੇ ਟੁੱਟ ਗਏ,
ਬਥੇਰੇ ਖਾ ਲਏ ਤੂੰ ਭੋਰ ਭੋਰ ਬਾਬਾ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113