ਮਾਂ

ਮਾਂ ਵਰਗਾ ਨਾਂ ਡਿੱਠਾ ਕੋਈ,
ਵੇਖਿਆ ਚਾਰ ਚੁਫੇਰਾ।
ਹਰ ਰਿਸ਼ਤੇ ‘ਚ ਖੋਟ ਹੈ ਵੇਖੀ,
ਦੇਖਿਆ ਪਰਖ ਬਥੇਰਾ।
ਲੱਖ ਛੁਪਾਵਾਂ ਮਾਂ ਆਪਣੀ ਤੋਂ,
ਕੋਈ ਦਰਦ ਨਾਂ ਛੁਪਦਾ ਮੇਰਾ।
ਪੜੀ ਲਿਖੀ ਮਾਂ ਨਈ ਮੇਰੀ,
ਪਰ ਝੱਟ ਪੜ ਲੈਂਦੀ ਚੇਹਰਾ
ਸਾਰੇ ਟੱਬਰ ਦੀਆਂ ਸਹਿੰਦੀ ਝਿੱੜਕਾਂ,
ਧੰਨ ਉਸ ਦਾ ਜੇਰਾ।
ਕਲਮ ‘ਪ੍ਰੀਤ’ ਦੀ ਸੱਚੀਆਂ ਲਿਖਦੀ,
ਮਾਂ! ਕਿੰਝ ਕਰਜ ਉਤਰੂ ਤੇਰਾ।

ਹਰਪ੍ਰੀਤ ਕੌਰ
604-442-7619