ਰੁਝਾਨ ਖ਼ਬਰਾਂ
ਰਾਜ ਕਰੇਗਾ ਖਾਲਸਾ

ਰਾਜ ਕਰੇਗਾ ਖਾਲਸਾ

ਸਾਡੀ ਨਿੱਤ ਦੀ ਅਰਦਾਸ ਦੇ ਇਹ ਅਲਫਾਜ਼ ਰਾਜ ਕਰੇਗਾ ਖ਼ਾਲਸਾ ਸ਼ਾਡੇ ਨਿਆਰੇਪਣ ਦਾ ਪ੍ਰਤੀਕ ਹਨ ! ਸਾਡੀ ਕੌਮ ਦਾ ਇਕ ਤਬਕਾ ਜਾਂ ਤਾਂ ਇਹਨਾਂ ਲ਼ੱਫ਼ਜਾਂ ਤੋਂ ਅਣਜਾਣ ਹੈ ਜਾਂ ਫਿਰ ਢਹਿੰਦੀ ਕਲਾ ਵਿਚ ਜੀਅ ਰਿਹਾ ਹੈ ! ਓਸ਼ੋ ਵਰਗੇ ਦਾਰਸ਼ਨਿਕ ਦੇ ਇਹ ਬੋਲ ਕਿ ਜਦੋਂ ਤਕ ਧਰਤੀ ਤੇ ਇਕ ਵੀ ਸਿੱਖ ਹੈ ”ਰਾਜ ਕਰੇਗਾ ਖ਼ਾਲਸਾ” ਦਾ ਸੰਕਲਪ ਜਿਊਂਦਾ ਹੈ ਬੜੇ ਮਾਹਨੇ ਰਖਦੇ ਹਨ ! ਕਿਉਕਿ ਖ਼ਾਲਸਾ ਜਦੋਂ ਤੋਂ ਪ੍ਰਗਟ ਹੋਇਆ ਹੈ ਰਾਜ ਕਰ ਰਿਹਾ ਹੈ ਤੇ ਰਾਜ ਕਰੇਗਾ ! ਕੁਝ ਲੱਕੜ ਦਿਮਾਗ ਲੋਕ ਜਾਂ ਤਾ ਓਹ ਢਹਿੰਦੀਆਂ ਕਲਾ ਚੋਂ ਨਹੀ ਨਿਕਲੇ ਜਾਂ ਫਿਰ ਓਹਨਾਂ ਦੀ ਸੋਚ ਗੁਰੂ ਕੇ ਲੰਗਰ ਤੋਂ ਸੁਰੂ ਹੋ ਕੇ ਗੋਲਕ ਤੇ ਸਮਾਪਤ ਹੋ ਜਾਂਦੀ ਹੈ ਖੈਰ ! ਏਹੋ ਜਿਹੇ ਲੋਕਾਂ ਤੇ ਤਰਸ ਕੀਤਾ ਜਾ ਸਕਦਾ !
ਰਾਜ ਕੀ ਹੁੰਦਾ ਹੈ ਪਹਿਲਾਂ ਅਸੀ ਇਹੋ ਸਮਝ ਲਈਏ ਬਾਕੀ ਗਲਾਂ ਬਾਅਦ ਚ ! ਜਿੱਤ ਦੋ ਪ੍ਰਕਾਰ ਦੀ ਹੁੰਦੀ ਹੈ।ਆਮ ਲੋਕ ਫ਼ੌਜਾਂ ਅਤੇ ਹਥਿਆਰਾਂ ਦੇ ਬਲਬੂਤੇ ਹਾਸਲ ਕੀਤੇ ਭੁਇ ਦੇ ਟੁੱਕੜੇ ਜਾਂ ਵੈਰੀ ਕੋਲੋਂ ਖੋਹੇ ਗਏ ਮਾਲ ਨੂੰ ਹੀ ਜਿੱਤ ਸਮਝਦੇ ਹਨ, ਪਰ ਇਹ ਜਿੱਤ ਕੇਵਲ ਜ਼ਾਹਰੀ ਤੇ ਆਰਜ਼ੀ ਹੁੰਦੀ ਹੈ। ਇਹ ਜਿੱਤ ਤਬਾਹੀ, ਬਰਬਾਦੀ ਅਤੇ ਨਫਰਤ ਲਿਆਉਂਦੀ ਹੈ। ਇਸ ਜਿੱਤ ਨਾਲ ਲੋਕਾਂ ਦੇ ਸ਼ਰੀਰਾਂ ਨੂੰ ਆਪਣੇ ਅਧੀਨ ਕਰਕੇ ਉਨ੍ਹਾਂ ‘ਤੇ ਰਾਜ ਕੀਤਾ ਜਾ ਸਕਦਾ ਹੈ, ਪਰ ਉਹਨਾਂ ਦੇ ਮਨਾਂ ਉੱਤੇ ਜੇਤੂ ਦਾ ਕੋਈ ਵੱਸ ਨਹੀਂ ਹੁੰਦਾ।ਇਸ ਦੇ ਮੁਕਾਬਲੇ ਵਿਚ ਦੂਜੀ ਤਰ੍ਹਾਂ ਦੀ ਜਿੱਤ ਰੂਹਾਨੀ ਹੈ, ਜਿਸ ਵਿਚ ਮਨਾਂ ਨੂੰ ਜਿੱਤਿਆ ਜਾਂਦਾ ਹੈ।ਇਸ ਜਿੱਤ ਦਾ ਪ੍ਰਭਾਵ ਕਿਤੇ ਲਮੇਰਾ ਹੁੰਦਾ ਹੈ।ਇਹ ਜਿੱਤ ਹੀ ਅਸਲ ਜਿੱਤ ਹੈ ਅਤੇ ਇਸ ਦੇ ਹਥਿਆਰ ਈਮਾਨ, ਅਖ਼ਲਾਕ, ਖੁਦਾ-ਪ੍ਰਸਤੀ ਤੇ ਨਿਮਰਤਾ ਭਾਵ ਆਦਿ ਹੁੰਦੇ ਹਨ।ਇਸ ਜਿੱਤ ਦੇ ਸਿੱਟੇ ਵਜੋਂ ਪਿਆਰ ਮੁਹੱਬਤ ਅਤੇ ਭਾਈਚਾਰੇ ਦੀ ਫਸਲ ਪੁੰਗਰਦੀ ਹੈ। ਅਸੀਂ ਵੇਖਦੇ ਆਂ ਜਦੋ ਕੋਈ ਦਸਤਾਰ ਧਾਰੀ ਸਿੱਖ (ਖਾਲਸਾ ਏਡ) ਸੀਰੀਆ ਦੇ ਖਤਰਨਾਕ ਇਲਾਕਿਆਂ ਚ ਲੰਗਰ ਵਰਤਾ ਰਿਹਾ ਹੋਵੇ ਤੇ ਮੁਸਲਿਮ ਨਿਆਣੇ ਆਣਕੇ ਲੱਤਾਂ ਨੂੰ ਚੰਬੜ ਜਾਣ ਤਾਂ ਰੂਹ ਖੁਸ਼ ਹੋ ਜਾਂਦੀ ਹੈ ਕੇ ਗੁਰੂ ਦਾ ਖ਼ਾਲਸਾ ਹੱਦਾਂ ਤੋਂ ਕੋਹਾਂ ਦੂਰ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ !
ਬਿਨਾਂ ਸੱਕ ਲੋਕਾਈ ਦੇ ਦਿਲਾਂ ਤੇ ਰਾਜ ਕਰਨ ਦੀ ਪਿਰਤ ਖਾਲਸਾ ਸਾਜਣਾ ਦਿਹਾੜੇ ਤੋਂ ਲਗਭਗ 200 ਸਾਲ ਪਹਿਲਾਂ ਗੁਰੂ ਸਾਹਿਬ ਨੇ ਆਰੰਭ ਕਰ ਦਿਤੀ ਸੀ !ਜਦੋਂ ਪਹਿਲੇ ਪਾਤਿਸ਼ਾਹ ਜਾਤਾਂ ਪਾਤਾਂ ਨੂੰ ਲਾਂਭੇ ਰਖ ਭਾਈ ਮਰਦਾਨੇ ਨਾਲ ਤੁਰ ਪਏ ਸਨ ਸਰਮਾਏਦਾਰ ਮਲਿਕ ਭਾਗੋ ਨੂੰ ਛੱਡ ਕਿਰਤੀ ਭਾਈ ਲਾਲੋ ਘਰ ਜਾ ਚੌਕੜਾ ਮਾਰਿਆ ਸੀ ਸਾਰੇ ਗੁਰੂ ਸਾਹਿਬਾਨ ਦੁਖੀਆਂ ਗਰੀਬਾਂ ਦੀ ਸੇਵਾ ਕਰ ਮਨੁਖਤਾ ਦੇ ਦਿਲਾਂ ਤੇ ਰਾਜ਼ ਕਰਦੇ ਰਹੇ ਨੌਵੇ ਪਾਤਿਸ਼ਾਹ ਨੇ ਤਾਂ ਦੂਜੇ ਧਰਮ ਹੇਤ ਸਾਕਾ ਕਰ ਵਿਲੱਖਣ ਇਤਿਹਾਸ ਸਿਰਜ ਦਿਤਾ 1699 ਖਾਲਸਾ ਸਾਜਣ ਦਾ ਕੌਤਕ ਇਕ ਅਦੁੱਤੀ ਵਰਤਾਰਾ ਜੋ ਦਸਮ ਪਾਤਿਸ਼ਾਹ ਨੇ ਵਰਤਾਇਆ ਉਸਨੇ ਰਾਜ ਕਰੇਗਾ ਖਾਲਸਾ ਦਾ ਸਕੰਲਪ ਹਰੇਕ ਸਿੱਖ ਨੂੰ ਪਰਝਪਕ ਕਰਵਾਇਆ ਕਿ ਖ਼ਾਲਸਾ ਹੱਦਾਂ ਬਨਿਆਂ ਤੋਂ ਪਰੇ ਮਨੁਖੱਤਾ ਨੂੰ ਕਲਾਵੇ ਵਿਚ ਲੈਣ ਦਾ ਨਾਂ ਹੈ ਲੋਕਾਈ ਦੇ ਦਿਲਾਂ ਤੇ ਰਾਜ ਕਰਨ ਦੀ ਇੰਤਹਾ ਓਦੋਂ ਹੋ ਗਈ ਜਦੋਂ ਸਤਿਗੁਰੂ ਨੇ ਦੱਬੇ ਕੁਚੱਲੇ ਲੋਕਾਂ ਨੂੰ ਅਮ੍ਰਿਤ ਦੀ ਦਾਤ ਬਖ਼ਸ ਖਾਲਸਾ ਬਣਾ ਦਿਤਾ ਤੇ ਆਪ ਸਚੇ ਪਾਤਿਸ਼ਾਹ ਚੇਲਾ ਬਣ ਅਮ੍ਰਿਤ ਦੀ ਦਾਤ ਮੰਗਣ ਲਗੇ ਸਮੇਂ ਨੇ ਸਿੰਘਾਂ ਨੂੰ ਹਮੇਂਸ਼ਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਵੇਖਿਆ ਬੇਸਕ ਓਹ ਕਾਬਲ ਤੋਂ ਹਿੰਦੂ ਬੀਬੀਆਂ ਨੂੰ ਛਡਾਉਣ ਦੀ ਗਲ ਹੋਵੇ ਜਾਂ ਹਰੀ ਸਿੰਘ ਜਰਨੈਲ ਵਲੋਂ ਪਠਾਨਾਂ ਦੀ ਆਈ ਹੋਈ ਧੀ ਨੂੰ ਮਾਂ ਕਹਿਕੇ ਨਿਵਾਜਣ ਦੀ ਗਲ ਹੋਵੇ ਜਾਂ ਫਿਰ ਸ਼ੇਰੇ ਪੰਜਾਬ ਦਾ ਰਾਜ ਕਾਲ ਇਹ ਵਡਿਆਈ ਵੀ ਸਿਖਾਂ ਹਿਸੇ ਹੀ ਆਊਦੀ ਹੈ ਕਿ ਅਸੀਂ ਦੁਸ਼ਮਣਾਂ ਦੇ ਦਿਲਾਂ ਤੇ ਵੀ ਰਾਜ ਕੀਤਾ ਕਦੇ ਭਾਈ ਕਨਾੱਈਆ ਦੁਸ਼ਮਣਾਂ ਦੇ ਮਲਮਾਂ ਲਾਉਦਾ ਵੇਖਿਆਂ ਗਿਆ ਤੇ ਕਦੇ ਭਾਈ ਜਿੰਦੇ ਤੇ ਸੁਖੇ ਨੂੰ ਸਜਾ ਸੁਣਾਉਣ ਵਾਲਾ ਜੱਜ ਰੋਦਾਂ ਵੇਖਿਆ ਕਿੰਨਾਂ ਅਜੀਬ ਇਤਫਾਕ ਏ ਕਿ ਕੋਈ ਜੱਜ ਕਿਸੇ ਦੀ ਮੌਤ ਦੇ ਵਰੰਟ ਤੇ ਸਾਇਨ ਕਰਕੇ ਓਹਨਾਂ ਦੀਆਂ ਤਸਵੀਰਾ ਮੰਗ ਰਿਹਾ ਹੈ ਆਪਣੇ ਘਰ ਲਾਉਣ ਲਈ ਇਹ ਹੈ ਰਾਜ ਕਰੇਗਾ ਖਾਲਸਾ
ਇਨ ਗਰੀਬ ਸਿੱਖਨ ਕੋ ਪਾਤਿਸ਼ਾਹੀ ਸਤਿਗੁਰ ਐਸ਼ੀ ਬਖ਼ਸੀ ਕੇ ਇਹਨਾਂ ਸਦੀਆਂ ਪੁਰਾਣੀ ਮੁਗਲ ਬਾਦਸ਼ਾਹੀ ਜੜੋਂ ਪੁਟ ਮਾਰੀ ਤੇ ਫਿਰ ਅੰਗਰੇਜਾਂ ਨੂੰ ਦਫਾ ਕਰਨ ਤਕ ਚੈਨ ਨਾਲ ਨਹੀ ਬੈਠੇ ਭਾਂਵੇ ਕੌਮ ਨੂੰ ਬੜੇ ਖਤਰਨਾਕ ਅੰਜਾਮ ਭੁਗਤਣੇ ਪਏ ਪਰ ਇਹ ਹਮੇਂਸ਼ਾਂ ਚੜਦੀ ਕਲਾ ਚ ਰਹੇ ਵਕਤ ਨੇ ਕਦੇ ਨਾਨਕਸ਼ਾਹੀ ਸਿਕੇ ਚਲਦੇ ਵੇਖੇ ਤੇ ਕਦੇ ਹਰੀਮੰਦਰ ਸਾਹਿਬ ਦੀ ਛੋਟੀਆਂ ਇਟਾਂ ਤੇ ਸੋਨਾਂ ਤੇ ਕਦੇ ਚੜ ਕੇ ਆਏ ਹਮਲਾਵਰ ਕੁਦਰਤ ਦਾ ਨਿਯਮ ਹੈ ਬਾਦਸ਼ਾਹਤਾਂ ਆਊਦੀਆਂ ਜਾਂਦੀਆਂ ਰਹਿੰਦੀਆਂ ਹਨ ਉਹ ਸਦੀਵੀ ਨਹੀ ਹੁੰਦੀਆਂ ਪਰ ਗੁਰੂ ਵਲੋਂ ਨਿਵਾਜੀ ਪਾਤਸ਼ਾਹੀ ਸਦੀਵੀ ਏ ਅਕਾਲ ਤਖ਼ਤ ਤੇ ਵੱਜ ਰਿਹਾ ਨਗਾਰਾ ਤੇ ਸਾਰੀ ਦੁਨੀਆਂ ਵਿਚ ਝੂਲ ਰਹੇ ਨਿਸ਼ਾਨ ਸਾਹਿਬ ਰਾਜ ਕਰੇਗਾ ਖਾਲਸਾ ਦੇ ਪ੍ਰਝਤੀਕ ਹਨ
ਮੈਂ ਦਿਲੀ ਕਿਸੇ ਪਰ੍ਰੋਗਰਾਮ ਤੇ ਸ਼ਾਹੀ ਇਮਾਮ ਸ਼ਾਇਦ ਬੁਖਾਰੀ ਸਾਹਿਬ ਦੀ ਇਕ ਤਕਰੀਰ ਸੁਣੀ ਸੀ ਕਿ ਧੰਨ ਨੇ ਇਹ ਗੁਰੂ ਦੇ ਸਿੱਖ ਜਿੰਨਾ ਨਾਲ ੮੪ ਵਿਚ ਏਨਾਂ ਕੁਝ ਹੋਇਆ ਵਾਪਰਿਆ ਪਰ ਇਹਨਾਂ ਦੁਕਾਂਨਾਂ ਦੇ ਸ਼ਟੱਰ ਸੁੱਟ ਅਗੇ ਲਿਖਿਆ ਸੀ ”ਅਸੀਂ ਥੋੜੇ ਸਮੇਂ ਲਈ ਬੰਦ ਹਾਂ ਤੇ ਅਜ ਇਹ ਫਿਰ ਚੜਦੀ ਕਲਾ ਵਿਚ ਹਨ ਤੇ ਇਹਨਾਂ ਨੂੰ ਮਾਰਨ ਵਾਲੇ ਪਾਨ ਖਾ ਖਾ ਕੇ ਕੰਧਾਂ ਲਬੇੜ ਰਹੇ ਹਨ
ਇਹ ਵੀ ਗੁਰੂ ਦੀ ਬਖ਼ਸ਼ਿਸ ਹੈ ਕਿ ਇਹ ਮਰਜੀਵੜਿਆਂ ਦੀ ਕੌਮ ਜੋ ਕਦੇ ਕਾਹਨੂੰਵਾਨ ਦੇ ਸੰਭਾਂ ਤੇ ਬੀਕਾਨੇਰ ਦੇ ਟਿਬਿਆਂ ਵਿਚ ਦਰਜਨਾਂ ਦੀ ਗਿਣਤੀ ਚ ਰਹਿ ਗਈ ਸੀ ਦੇ ਨਿਸ਼ਾਨ ਸਾਹਿਬ ਦੁਨੀਆਂ ਵਿਚ ਝੂਲਦੇ ਨੇ ਸਾਇਦ ਸਿਖ ਹੀ ਦੁਨੀਆਂ ਦੀ ਮਾਹਿਜ ਇਕੋ ਇਕ ਕੌਮ ਹੈ ਜੋ ਏਨੇ ਘਲੂਘਾਰਿਆਂ, ਸੰਘਰਸ਼ਾਂ, ਤਸ਼ੱਦਦਾਂ, ਸਾਜਿਸ਼ਾਂ, ਜੁਲਮਾਂ ਦੇ ਬਾਵਜੂਦ ਸੰਸਾਰ ਵਿਚ ਚੜਦੀ ਕਲਾ ਨਾਲ ਵਿਚਰ ਰਹੀ ਸਾਰੀ ਦੁਨੀਆਂ ਵਿਚ ਆਸਮਾਨ ਨੂੰ ਛੂੰਹਦੇ ਨਿਸ਼ਾਨ ਸਾਹਿਬ ਸਰਬੱਤ ਦੇ ਭਲੇ ਤੇ ਚੜਦੀ ਕਲਾ ਦਾ ਸ਼ਦੇੰਸ਼ ਦੇ ਰਹੇ ਹਨ ਦੁਮਾਲਿਆਂ ਨੂੰ ਵੱਜ ਰਹੇ ਸਲੂਟ ਤੇ ਦਸਤਾਰਾਂਂ ਨੂੰ ਮਿਲ ਰਹੀ ਤੋਪਾਂ ਦੀ ਸਲਾਮੀ ਦੁਸ਼ਮਣ ਦਾ ਕਲੇਜਾ ਸਾੜ ਰਹੀ ਏ
ਕਦੇ ਮਹਾਂਪੁਰਸ਼ਾਂ ਦੇ ਬਚਨ ਸੁਣੇ ਸਨ ਭਾਈ ਖ਼ਾਲਸੇ ਬਣਜੋ ਤੁਸਾਂ ਸਰ੍ਰੇਸ਼ਟੀ ਤੇ ਰਾਜ ਕਰਨਾਂ ਤੇ ਖ਼ਾਲਸਾ ਬਿਨਾਂ ਸ਼ਕ ਉਸ ਪਾਸੇ ਪੁਲਾਂਗਾਂ ਪੁਟ ਰਿਹਾ ਇਸਦੇ ਉਲਟ ਗੁਰੂ ਘਰਾਂ ਵਿਚ ਹੜਦੰਬ ਮਚਾਉਦੇ ਲੋਕਾਂ ਤੋ ਕਈ ਕੌਮੀ ਦਰਦ ਰਖਣ ਵਾਲਾ ਸਜਣ ਉਦਾਸ ਹਨ ਫਿਰ ਵੀ ਇਹਨਾਂ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀ ਇਹਨਾਂ ਦੀ ਰੇੰਜ ਲੰਗਰ ਤੋਂ ਗੋਲਕ ਤਕ ਦੀ ਹੈ ਤੁਸੀਂ ਆਪਣੀ ਸੋਚ ਚੜਦੀ ਕਲਾ ਵਾਲੀ ਰਖੋ ਇਹ ਹਾਰੇ ਹੋਏ ਲੋਕ ਨੇ ਹਾਓਮੈਂ ਚੋਂ ਅਨੰਦ ਭਾਲਦੇ ਨੇ ਲੋਕਾਂ ਨੂੰ ਰਹਿਤ ਮਰਿਆਦਾ ਸਮਝਾਉੰਦੇ ਨੇ ਆਪਣੇ ਨਿਆਣੇ ਇਹਨਾਂ ਦੀ ਗਲ ਨਹੀ ਮੰਨਦੇ
ਇਹ ਵੀ ਪਤਾ ਹੈ ਰਾਜ ਕਰੇਗਾ ਖਾਲਸਾ ਦੇ ਸਕੰਲਪ ਨੂੰ ਪ੍ਰਚੰਡ ਕਰਨ ਲਈ ਕੋਈ ਰਾਜਧਾਨੀ ਲੋਹਗੜ ਜਾਂ ਲਹੌਰ ਵਰਗੀ ਜਰੂਰੀ ਹੈ ਗੁਰੂ ਬੜਾ ਬੇਅੰਤ ਹੈ ਪਤਾ ਨਹੀ ਕਲ ਨੂੰ ਕੀ ਬਿਧ ਬਣਾ ਦੇਵੇ ਜਿਸ ਤਰਾਂ ਹਿਟਲਰ ਨੇ ਸੰਸਾਰ ਯੁੱਧ ਦੀ ਪੱਛੀ ਲਾਈ ਤੇ ਬ੍ਰਿਟੇਨ ਨੂੰ ਕਈ ਕਲੋਨੀਆਂ ਖਾਲੀ ਕਰਨੀਆਂ ਪਈਆਂ ਏਸ਼ੀਆ ਅੱਗ ਦੇ ਢੇਰ ਤੇ ਬੈਠਾ ਏ ਸਤਿਗੁਰ ਕਿਰਪਾ ਕਰਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟੱਲ ਰਹਿਣ ਤੇ ਸਾਰੇ ਚੜਦੀ ਕਲਾ ਦੀ ਅਰਦਾਸ ਕਰਿਆ ਕਰੀਏ ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾਂ ਕੋਈ
ਭੁਲਾਂ ਚੁਕਾਂ ਦੀ ਖਿਮਾਂ

ਅਰਪਿੰਦਰ ਸਿੰਘ ਬਿੱਟੂ | 00491775304141