‘ਨਵੰਬਰ 1984’ ਸਿੱਖ ਨਾਲ ਜੋ ਵਾਪਰਿਆ ਉਹ ਭਾਰਤੀ ਮੀਡੀਆ ਦੀ ਜ਼ੁਬਾਨੀ ਜਿਨ੍ਹਾ ਕੁ ਸਾਹਮਣੇ ਆਇਆ

‘ਨਵੰਬਰ 1984’ ਸਿੱਖ ਨਾਲ ਜੋ ਵਾਪਰਿਆ ਉਹ ਭਾਰਤੀ ਮੀਡੀਆ ਦੀ ਜ਼ੁਬਾਨੀ ਜਿਨ੍ਹਾ ਕੁ ਸਾਹਮਣੇ ਆਇਆ

ਉਸ ਦੀ ਪੱਗ ਉਤਾਰੀ ਗਈ, ਉਸ ਨੂੰ ਕੁੱਟਿਆ ਗਿਆ। ਉਸ ਦਾ ਸਕੂਟਰ ਉਥੇ ਹੀ ਸਾੜ ਦਿੱਤਾ ਗਿਆ। ਉਦੋਂ ਹੀ ਸਾਈਕਲ ਤੇ ਜਾਂਦੇ ਇਕ ਸਿੱਖ ਤੇ ਹਮਲਾ ਕੀਤਾ ਗਿਆ। ਸਾਈਕਲ ਇਕ ਬਿਜਲੀ ਦੇ ਖੰਭੇ ਤੇ ਟੰਗ ਦਿੱਤਾ ਗਿਆ। ਥੋੜ੍ਹੀ ਦੂਰ ਹੀ ਡੀ.ਟੀ.ਸੀ. ਦੀ ਇਕ ਬੱਸ ਰੋਕ ਲਈ ਗਈ, ਉਸ ਚੋਂ ਦੋ ਸਿੱਖ ਨੌਜਵਾਨਾਂ ਨੂੰ ਬਾਹਰ ਕਢਿਆ ਗਿਆ, ਉਨ੍ਹਾਂ ਨੂੰ ਲੋਹੇ ਦੀਆਂ ਡਾਂਗਾਂ ਨਾਲ ਕੁੱਟਿਆ ਗਿਆ। ਚਾਰ ਹਜ਼ਾਰ ਦੀ ਭੀੜ ਬੇਕਾਬੂ ਹੋ ਕੇ ਹਿੰਸਾ ਤੇ ਉਤਰ ਆਈ। 31 ਅਕਤੂਬਰ ਨੂੰ ਉਨ੍ਹਾਂ ਸਭ ਬੱਸਾਂ, ਸਕੂਟਰਾਂ ਤੇ ਹਮਲਾ ਕੀਤਾ ਗਿਆ, ਜਿਨ੍ਹਾਂ ਨੂੰ ਜਾਂ ਤਾਂ ਸਿੱਖ ਚਲਾ ਰਹੇ ਸਨ, ਜਾਂ ਉਨ੍ਹਾਂ ਦੇ ਮਾਲਕ ਸਿੱਖ ਸਨ, ਥੋਹੜੇ ਸਮੇਂ ਵਿਚ ਹੀ ਆਲ ਇੰਡੀਆ ਮੈਡੀਕਲ ਇੰਸਟੀਚੀਊਟ ਦੀਆਂ ਨਾਲ ਲਗਦੀਆਂ ਸੜਕਾਂ ਤੇ ਅੱਗਾਂ ਨਜ਼ਰ ਆ ਰਹੀਆਂ ਸਨ। ਸ਼ਾਮ ਦੇ 8 ਵਜੇ ਤਕ ਭੀੜ ਦਖਣੀ ਦਿੱਲੀ ਦੀਆਂ ਅਮੀਰ ਕਾਲੋਨੀਆਂ ਵਸੰਤ ਵਿਹਾਰ, ਹੌਜ ਖਾਸ, ਪੰਚਸ਼ੀਲ ਇਨਕਲੇਵ, ਗਰੀਨ ਪਾਰਕ, ਡੀਫੈਂਸ ਕਾਲੋਨੀ, ਸਾਊਥ ਐਕਸਟੈਨਸ਼ਨ ਤੇ ਸਫਦਰਜੰਗ ਇਨਕਲੇਵ ਵਿਚ ਇਕ ਤੂਫਾਨ ਵਾਂਗ ਜਾਗ ਪਈ। ਇਉਂ ਲਗਦਾ ਸੀ ਜਿਵੇਂ ਕਾਲੋਨੀਆਂ ਭੀੜ ਨੇ ਸਲਾਹ ਨਾਲ ਲੁੱਟ ਮਾਰ ਕੇ ਸਾੜ ਫੂਕ ਲਈ ਵੰਡ ਲਈਆਂ ਹੋਣ। ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਟੈਲੀਵੀਜ਼ਨ, ਰੈਫਰੀਜਰੇਟਰ ਤੇ ਹੋਰ ਕੀਮਤੀ ਸਮਾਨ ਲੁੱਟਿਆ ਗਿਆ ਤੇ ਕਈ ਥਾਂ ਬਾਕੀ ਸਾਮਾਨ ਸਾੜ ਦਿੱਤਾ ਗਿਆ। ਘਰਾਂ ਚ ਰਹਿਣ ਵਾਲਿਆਂ ਨੂੰ ਉਨ੍ਹਾਂ ਦੇ ਗੁਆਂਢੀਆਂ ਨੇ ਆਸਰਾ ਦਿੱਤਾ। ਕਈ ਥਾਂ ਟਾਕਰਾ ਵੀ ਹੋ ਗਿਆ। 10 ਵਜੇ ਰਾਤ ਤਕ ਇਹ ਹਿੰਸਾ ਸਾਰੀ ਦਿੱਲੀ ਵਿਚ ਫੈਲ ਗਈ। ਇਸ ਨੂੰ ਕੌਣ ਠੱਲ੍ਹ ਪਾਉਂਦਾ? 11.30 ਵਜੇ ਰਾਤ ਨੂੰ ਸੜਕਾਂ ਤੇ ਸਿਵਾਏ ਬਲ ਰਹੀਆਂ ਕਾਰਾਂ, ਸਕੂਟਰਾਂ, ਮੋਟਰਾਂ ਦੇ ਹੋਰ ਕੋਈ ਨਹੀਂ ਸੀ।
ਝੁੱਗੀਆਂ-ਝੌਂਪੜੀਆਂ ਅਤੇ ਨੇੜੇ ਦੀਆਂ ਵਸਾਈਆਂ ਗਰੀਬ ਕਾਲੋਨੀਆਂ ਜੋ ਕਾਂਗਰਸ ਦੇ ਵੋਟ ਬੈਂਕ ਹਨ, ਉਨ੍ਹਾਂ ਚੋਂ ਭੀੜਾਂ ਉਠੀਆਂ, ਲੋਕਲ ਲੀਡਰ ਉਨ੍ਹਾਂ ਦੇ ਨਾਲ ਸਨ ਤੇ ਉਨ੍ਹਾਂ ਨੇ ਜੋ ਜੀ ਆਇਆ ਕੀਤਾ। ਪੁਲਿਸ ਮੂਕ ਦਰਸ਼ਕ ਬਣੀ ਹੋਈ ਸੀ। ਪੁਲਿਸ ਵਾਲੇ ਤਾਂ ਭੀੜ ਨੂੰ ਇਹ ਕਹਿ ਰਹੇ ਸਨ ”ਜੇ ਤੁਸੀਂ ਅੱਗ ਨਹੀਂ ਲਾਉਣੀ ਜਾਣਦੇ ਤਾਂ ਇਹ ਸੇਵਾ ਸਾਨੂੰ ਕਿਉਂ ਨਹੀਂ ਦੱਸਦੇ?” ਇਕ ਹੋਰ ਪੁਲਸੀਆ ਕਹਿ ਰਿਹਾ ਸੀ ”ਤੁਹਾਨੂੰ ਕਾਹਲੀ ਕਾਹਦੀ ਪਈ ਹੈ, ਹੌਲੀ ਹੌਲੀ ਲੁੱਟੋ, ਬਹੁਤ ਸਮਾਂ ਹੈ।” ਦਿੱਲੀ ਵਿਚ 30000 ਪੁਲਸੀਆਂ ਚੋਂ 6000 ਨੂੰ ਜ਼ਰੂਰੀ ਛੁੱਟੀ ਦੇ ਦਿੱਤੀ ਗਈ, ਕਿਉਂਕਿ ਉਹ ਸਿੱਖ ਸਨ। ਬਹੁਤ ਸਾਰੀ ਪੁਲਿਸ ਤੀਨ ਮੂਰਤੀ ਦੇ ਆਲੇ ਦੁਆਲੇ ਆਇਦ ਕਰ ਦਿੱਤੀ ਗਈ। ਹੋਰ ਬਹੁਤ ਪੁਲਿਸ ਬਾਹਰੋਂ ਆਏ ਪ੍ਰਾਹੁਣਿਆਂ ਦੇ ਖਿਆਲ ਰੱਖਣ ਤੇ ਲਾਈ ਹੋਈ ਸੀ। ਇਉਂ ਪੂਰੇ ਤਿੰਨ ਦਿਨ ਤਕ ਦਿੱਲੀ ਵਿਚ ਲਾਅ ਐਂਡ ਆਰਡਰ ਬਿਲਕੁਲ ਖਤਮ ਸੀ। ਸਭ ਸੁਲਝੇ ਵਿਅਕਤੀ ਘਰਾਂ ਚ ਸਹਿਮੇ ਬੈਠੇ ਸਨ।
1 ਨਵੰਬਰ ਨੂੰ ਹਿੰਸਾ ਦੀ ਅੱਗ ਹੋਰ ਵੀ ਤੇਜ਼ ਹੋ ਗਈ। ਗੁੰਡੇ ਤੱਤਾਂ ਨੇ ਇਹ ਦੇਖ ਲਿਆ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਕੋਈ ਰੋਕ-ਟੋਕ ਨਹੀਂ ਸੀ, ਉਨ੍ਹਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ। ਦਿੱਲੀ ਦੇ ਆਸੇ ਪਾਸੇ ਦੇ ਪਿੰਡਾਂ ਚੋਂ ਭੀੜਾਂ ਦੀਆਂ ਭੀੜਾਂ ਦਿੱਲੀ ਚ ਦਾਖਲ ਹੋਈਆਂ ਤੇ ਸ਼ਰੇਆਮ ਲੁੱਟ-ਖਸੁੱਟ, ਸਾੜ ਫੂਕ ਤੇ ਸਿੱਖਾਂ ਨੂੰ ਜ਼ਿੰਦਾ ਜਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਉਦਾਹਰਣ ਦੇ ਤੌਰ ਤੇ ਸਫਦਰਜੰਗ ਇਨਕਲੇਵ ਦੇ 67 ਸਾਲਾਂ ਦੇ ਇਕ ਬਿਰਧ ਸਿੱਖ ਦੇ ਚਾਰ ਮੰਜ਼ਲੇ ਗੈਸਟ-ਹਾਊਸ ਦੀ ਤਬਾਹੀ ਮਚਾਉਣ ਵਾਲੀ ਭੀੜ ਨੇੜੇ ਦੇ ਮੁਹੰਮਦਪੁਰ ਪਿੰਡ ਦੀ ਸੀ। ਮੁਨੀਰਕਾ ਦੀਆਂ ਸਿੱਖਾਂ ਦੀਆਂ ਦੁਕਾਨਾਂ ਨੂੰ ਸਾੜਿਆ ਫੂਕਿਆ ਗਿਆ। ਗੁਰਦੁਆਰੇ ਨੂੰ ਸਾੜ ਦਿੱਤਾ ਗਿਆ। ਪੰਜਾਬ ਵੂਲਨ ਮਿਲ ਨੂੰ ਸਾੜਿਆ ਗਿਆ। ਵਸੰਤ ਵਿਹਾਰ ਵਿਚ ਪੈਟਰੋਲ ਪੰਪ ਨੂੰ ਅੱਗ ਲਾ ਦਿੱਤੀ ਗਈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵੀ ਕੁਝ ਕੁ ਪਲਾਂ ਬਾਅਦ ਹੀ ਭਾਂਬੜ ਬਣ ਗਿਆ। ਇਕੋ ਹੀ ਵਿਧੀ ਨਾਲ ਸਭ ਥਾਂ ਭੀੜ ਤਬਾਹੀ ਮਚਾ ਰਹੀ ਸੀ। ਪੁਲਿਸ ਅਜੇ ਵੀ ਚੁੱਪ ਸੀ।
12 ਵਜੇ ਦੁਪਹਿਰੇ 4000 ਹਮਲਾਵਰ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਜਮ੍ਹਾ ਹੋ ਗਏ ਤੇ ਨਾਹਰੇ ਲਾਉਣੇ ਸ਼ੁਰੂ ਕੀਤੇ, ”ਖਾਲਿਸਤਾਨ ਨਹੀਂ ਬਣੇਗਾ, ਖੂਨ ਕਾ ਬਦਲਾ ਖੂਨ”, ਪਰ ਜਦੋਂ ਗੁਰਦੁਆਰੇ ਦੇ ਅੰਦਰੋਂ ਉਨ੍ਹਾਂ ਨੂੰ ਟਾਕਰੇ ਦਾ ਸਾਹਮਣਾ ਕਰਨਾ ਪਿਆ ਤਾਂ ਹਮਲਾਵਰਾਂ ਦੀ ਭੀੜ ਤਿਤਰ ਬਿਤਰ ਹੋ ਗਈ। ਫਿਰ ਉਹੀ ਭੀੜ ਐਨ ਪਾਰਲੀਮੈਂਟ ਦੇ ਨਾਲ ਗੁ: ਰਕਾਬ ਗੰਜ ਵਲ ਚਲ ਪਈ। ਆਸੇ ਪਾਸੇ ਖੜੀਆਂ ਕਾਰਾਂ, ਸਕੂਟਰਾਂ ਨੂੰ ਸਾੜ ਦਿੱਤਾ ਗਿਆ। ਗੁਰਦੁਆਰੇ ਤੇ ਪਥਰਾਉ ਸ਼ੁਰੂ ਕੀਤਾ ਗਿਆ। ਗੁਰਦੁਆਰੇ ਚੋਂ ਬਾਹਰ ਆਉਂਦੇ ਦੋ ਸਿੱਖ ਨੌਜਵਾਨਾਂ ਨੂੰ ਕੁੱਟਣ ਪਿੱਛੋਂ ਸਾੜ ਦਿੱਤਾ ਗਿਆ। ਗੁਰਦੁਆਰੇ ਦੇ ਅੰਦਰੋਂ ਹਮਲਾਵਰਾਂ ਨੂੰ ਇਸ ਪਿਛੋਂ ਟਾਕਰੇ ਦਾ ਸਾਹਮਣਾ ਕਰਨਾ ਪਿਆ।
ਉਸੇ ਦਿਨ ਹੀ ਚੇਤਕ ਐਕਸਪ੍ਰੈਸ ਜੋ ਉਦੈਪੁਰ ਤੋਂ ਦਿੱਲੀ ਆਉਂਦੀ ਹੈ, ਦਿੱਲੀ ਛਾਉਣੀ ਦੇ ਨੇੜੇ, ਉਸ ਚੋਂ ਦੋ ਸਿੱਖਾਂ ਨੂੰ ਕੱਢ ਕੇ ਸਾੜਿਆ ਗਿਆ। ਮਾਇਆਪੁਰੀ ਵਿਚ ਇਕ ਸਿੱਖ ਤੇ ਉਸ ਦੇ ਦੋ ਪੁੱਤਰਾਂ ਨੂੰ ਜ਼ਿੰਦਾ ਜਲਾਇਆ ਗਿਆ। ਪਾਲਮ ਰੋਡ ਤੇ ਦੋ ਭਰਾਵਾਂ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਸਾੜ ਦਿੱਤਾ ਗਿਆ। ਜਨਕਪੁਰੀ ਦੇ ਡੀ ਬਲਾਕ ਵਿਚ ਕਈ ਮੌਤਾਂ ਹੋਈਆਂ। ਵਾਸੂਦੇਵ ਇਨਕਲੇਵ ਵਿਚ ਬਲਦੇਵ ਸਿੰਘ ਜੋ ਆਟੋ ਪਾਰਟਸ ਦਾ ਕੰਮ ਕਰਦਾ ਸੀ, ਨੇ ਜਦੋਂ ਬੰਦੂਕ ਨਾਲ ਕੁਝ ਕੁ ਟਾਕਰਾ ਕੀਤਾ ਤਾਂ ਕੁਝ ਦੇਰ ਬਾਅਦ ਹੀ ਗੁੰਡਿਆਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹੋ ਜਿਹੀਆਂ ਘਟਨਾਵਾਂ ਹੀ ਆਰ. ਕੇ. ਪੁਰਮ ਤੇ ਹੋਰ ਕਈ ਕਾਲੋਨੀਆਂ ਵਿਚ ਬੀਤੀਆਂ।
ਪੁਲਿਸ ਕਮਿਸ਼ਨਰ ਸੁਭਾਸ਼ ਟੰਡਨ ਨੇ ਕਿਹਾ ਕਿ ਮੌਤਾਂ ਕੇਵਲ 15 ਜਾਂ 20 ਹੋਈਆਂ ਹਨ। ਲੈਫਟੀਨੈਂਟ ਗਵਰਨਰ ਨੇ ਕਿਹਾ ਕਿ ”ਸਥਿਤੀ ਕਾਬੂ ਵਿਚ ਹੈ”। ਸਾਡੇ ਰਿਪੋਰਟਰ ਨੇ ਕੇਵਲ ਤ੍ਰਿਲੋਕਪੁਰੀ ਵਿਚ ਹੀ 350 ਲਾਸ਼ਾਂ ਦੇਖੀਆਂ।
ਨੰਦ ਨਗਰੀ ਦੀਆਂ 50 ਮੁਟਿਆਰਾਂ ਦਾ ਕੋਈ ਥਹੁ-ਪਤਾ ਨਹੀਂ। ਉਨ੍ਹਾਂ ਨੂੰ ਪੁਲਿਸ ਨੇ ਆਪਣੀ ਰੱਖਿਆ ਚ ਲਿਆ ਸੀ, ਪਰ ਉਸ ਪਿਛੋਂ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ :ਉਧਰ ਮਲਕਾਗੰਜ ਵਿਚ 1 ਨਵੰਬਰ ਨੂੰ ਦੁਪਹਿਰੇ 11 ਸਿੱਖਾਂ ਨੂੰ ਜਿਉਂਦੇ ਮਚਾ ਦਿੱਤਾ ਗਿਆ। ਰਜਵੰਤ ਕੌਰ ਜੋ ਮਕਾਨ ਨੰਬਰ 574 ਕਬੀਰ ਬਸਤੀ, ਮਲਕਾ ਗੰਜ ਵਿਚ ਰਹਿੰਦੀ ਸੀ, ਉਸ ਨੇ ਆਪਣਾ ਦੁਖ ਇਉਂ ਸੁਣਾਇਆ, ”ਦੁਪਹਿਰ ਬਾਅਦ ਦੋ ਵੱਜੇ ਸਨ, ਅਸੀਂ ਬਾਹਰ ਦੇ ਰੌਲੇ ਗੌਲੇ ਕਰਕੇ ਦਰਵਾਜ਼ਾ ਬੰਦ ਕੀਤਾ ਹੋਇਆ ਸੀ। ਬਹੁਤ ਸਾਰੇ ਗੁੰਡਿਆਂ ਨੇ ਆ ਕੇ ਸਾਡੇ ਘਰ ਤੇ ਪਥਰਾਉ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਰਵਾਜ਼ਾ ਤੋੜ ਸੁੱਟਿਆ ਤੇ ਅੰਦਰ ਦਾਖਲ ਹੋ ਗਏ। ਉਨ੍ਹਾਂ ਮੇਰੇ ਪਤੀ ਦੇ ਗਲ ਤੇ ਚਾਕੂ ਰੱਖਿਆ ਤੇ ਉਸ ਨੂੰ ਬਾਹਰ ਲੈ ਗਏ। ਬਾਹਰ ਲੈਜਾ ਕੇ ਉਸ ਤੇ ਮਿੱਟੀ ਦਾ ਤੇਲ ਛਿੜਕਿਆ ਤੇ ਜ਼ਿੰਦਾ ਜਲਾ ਦਿੱਤਾ। ਇਉਂ ਹੀ ਮੇਰੇ ਪੁੱਤਰ ਨੂੰ ਸਾੜਿਆ ਗਿਆ। ਉਸ ਦੇ ਗਲ ਵਿਚ ਸੜਦਾ ਟਾਇਰ ਪਾਇਆ ਗਿਆ। ਮੇਰਾ 32 ਵਰ੍ਹਿਆਂ ਦਾ ਭਤੀਜਾ ਜੋ ਉਸੇ ਸਵੇਰ ਹੀ ਕਰਨਾਲ ਤੋਂ ਆਇਆ ਸੀ, ਉਸ ਨੂੰ ਵੀ ਇਉਂ ਹੀ ਮਾਰ ਦਿੱਤਾ ਗਿਆ।”
2 ਨਵੰਬਰ ਨੂੰ ਵੀ ਇਹੀ ਦੁਖਾਂਤ ਜਾਰੀ ਸੀ। ਡਾਕਟਰ ਰਾਮਾਨੀ, ਮੈਡੀਕਲ ਅਫਸਰ ਅਤੇ ਪੋਸਟ ਮਾਰਟਮ ਦਾ ਇੰਚਾਰਜ, ਉਸ ਦਾ ਕਹਿਣਾ ਸੀ ਕਿ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ, ਥੋਹੜੇ ਜਿਹੇ ਚਿਰ ਬਾਅਦ ਹੀ ਸੈਆਂ ਲਾਸ਼ਾਂ ਹੋਰ ਆ ਜਾਂਦੀਆਂ ਸਨ, ਹਰ ਪਾਸੇ ਲਾਸ਼ਾਂ ਦੀ ਬੂ ਆ ਰਹੀ ਸੀ। ਬਹੁਤ ਸਾਰੀਆਂ ਲਾਸ਼ਾਂ ਪਛਾਣ ਤੋਂ ਬਾਹਰ ਸਨ। ਕਈਆਂ ਦੇ ਨੱਕ, ਕੰਨ ਤੇ ਅੱਖਾਂ ਵਿਚੋਂ ਅਜੇ ਵੀ ਖੂਨ ਵਹਿ ਰਿਹਾ ਸੀ। ਇਸ ਤੋਂ ਬਿਨਾਂ ਬਹੁਤ ਸਾਰੀਆਂ ਲਾਸ਼ਾਂ ਦਾ ਪੋਸਟ ਮਾਰਟਮ ਆਲ ਇੰਡੀਆ ਮੈਡੀਕਲ ਇੰਸਟੀਚੀਊਟ ਵਿਚ ਕੀਤਾ ਗਿਆ ਸੀ।
2 ਨਵੰਬਰ ਦੁਪਹਿਰੇ ਜਦੋਂ ਬੰਬਈ ਤੋਂ ਰਾਜਧਾਨੀ ਐਕਸਪ੍ਰੈਸ ਦਿੱਲੀ ਪਹੁੰਚੀ ਤਾਂ ਏਅਰ ਕੰਡੀਸ਼ਨ ਡੱਬਿਆਂ ਵਿਚ ਤਿੰਨ ਅਮੀਰ ਸਿੱਖਾਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਨੂੰ ਲੋਹੇ ਦੀ ਰਾਡ ਨਾਲ ਕੋਹਿਆ ਗਿਆ ਸੀ, ਖੋਪੜੀ ਭੰਨੀ ਗਈ ਸੀ।
ਕਨਾਟ ਪਲੇਸ ਤੇ ਹੋਰ ਥਾਵਾਂ ਤੋਂ ਤਾਂ ਸਿੱਖਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ ਪਰ ਕਈ ਮੁੜ ਵਸਾਈਆਂ ਗਈਆਂ ਕਾਲੋਨੀਆਂ ਵਿਚ ਜੋ ਕਤਲੇਆਮ ਸਾਹਮਣੇ ਆਈ, ਉਸ ਦੇ ਅੱਗੇ ਆਸਾਮ ਦੀ ‘ਨੈਲੀ ਕਤਲਾਮ ਵੀ ਕੋਈ ਅਰਥ ਨਹੀਂ ਰੱਖਦੀ। ਇਕ ਕਾਲੋਨੀ ਤ੍ਰਿਲੋਕਪੁਰੀ ਵਿਚ 32 ਨੰਬਰ ਬਲਾਕ ਵਿਚ ਸਾਰੀ ਆਬਾਦੀ ਸਿੱਖਾਂ ਦੀ ਸੀ, ਉਸ ਦੇ ਸਾਰੇ ਮਰਦਾਂ ਨੂੰ ਕਤਲ ਕਰ ਦਿੱਤਾ ਗਿਆ ਹੈ। ਕਿਉਂਕਿ ਦਿੱਲੀ ਦੀਆਂ ਕਈ ਆਬਾਦੀਆਂ ਵਿਚ ਤ੍ਰਿਲੋਕਪੁਰੀ ਵਾਲਿਆਂ ਜਾ ਕੇ ਲੁੱਟਿਆ ਪੁਟਿਆ, ਸਿੱਖਾਂ ਨੇ ਉਨ੍ਹਾਂ ਨੂੰ ਮਾਲ ਲਿਆਂਦਿਆ ਦੇਖਿਆ ਸੀ, ਇਸ ਲਈ ਉਹ ਹਰ ਗਵਾਹੀ ਨੂੰ ਕਤਲ ਕਰ ਕੇ, ਖਤਮ ਕਰਨ ਉਤੇ ਉਤਰ ਆਏ।
ਇਨ੍ਹਾਂ ਘਟਨਾਵਾਂ ਲਈ ਜੋ ਦੋ ਨਾਂ ਬਾਰ-ਬਾਰ ਸਾਹਮਣੇ ਆਏ ਹਨ, ਉਹ ਹਨ ਕਾਂਗਰਸ ਦੇ ਐਮ.ਪੀ. ਧਰਮਦਾਸ ਸ਼ਾਸਤਰੀ ਅਤੇ ਸਜਨ ਕੁਮਾਰ ਅਤੇ ਉਨ੍ਹਾਂ ਨਾਲ ਹੋਰ ਲੋਕਲ ਕਾਂਗਰਸੀ ਨੇਤਾ ਵੀ ਸ਼ਾਮਲ ਸਨ।”
(ਅਕਸ, ਦਸੰਬਰ 1984)
”ਕੁਝ ਕਾਲੋਨੀਆਂ ਦੀ ਸਾਰੀ ਦੀ ਸਾਰੀ ਆਬਾਦੀ ਮੌਤ ਦੇ ਘਾਟ ਉਤਾਰ ਦਿੱਤੀ ਗਈ। ਕੇਵਲ ਪੂਰਬੀ ਦਿੱਲੀ ਵਿਚ ਹੀ 500 ਮੌਤਾਂ ਹੋਈਆਂ। ਪੁਲਿਸ ਕਮਿਸ਼ਨਰ ਸੁਭਾਸ਼ ਟੰਡਨ ਨੇ ਕਿਹਾ ਕਿ ਮੌਤਾਂ ਕੇਵਲ 15 ਜਾਂ 20 ਹੋਈਆਂ ਹਨ। ਲੈਫਟੀਨੈਂਟ ਗਵਰਨਰ ਨੇ ਕਿਹਾ ਕਿ ”ਸਥਿਤੀ ਕਾਬੂ ਵਿਚ ਹੈ”। ਸਾਡੇ ਰਿਪੋਰਟਰ ਨੇ ਕੇਵਲ ਤ੍ਰਿਲੋਕਪੁਰੀ ਵਿਚ ਹੀ 350 ਲਾਸ਼ਾਂ ਦੇਖੀਆਂ। ਜਦੋਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕਤਲਾਮ ਦਾ ਇਲਮ ਨਹੀਂ ਤਾਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਝਾੜਿਆ। ਸ਼ਾਹਦਰਾ ਵਿਚ 2 ਨਵੰਬਰ ਦੁਪਹਿਰ ਤਕ 75 ਲੋਕ ਕਤਲ ਕੀਤੇ ਜਾ ਚੁਕੇ ਸਨ। ਸੜਕਾਂ ਤੇ ਸੈਆਂ ਲਾਸ਼ਾਂ ਪਈਆਂ ਰਹੀਆਂ, ਜੋ ਸ਼ਾਮ ਨੂੰ ਉਥੋਂ ਚੁਕੀਆਂ ਗਈਆਂ। ਲਾਸ਼ਾਂ ਇਸ ਲਈ ਚੁੱਕ ਦਿੱਤੀਆਂ ਗਈਆਂ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਕਤਲਾਮ ਦੀ ਖਬਰ ਸੁਣ ਲਈ ਸੀ ਤੇ ਆਪ ਤਫਤੀਸ਼ ਕਰਨੀ ਸੀ। ਪਰ ਸਕਿਉਰਟੀ ਨੇ ਉਹ ਪ੍ਰੋਗਰਾਮ ਰੱਦ ਕਰਵਾ ਦਿੱਤਾ। 1 ਨਵੰਬਰ ਨੂੰ ਇਹ ਸਾਰਾ ਇਲਾਕਾ ਅੱਗ ਦੀ ਲਪੇਟ ਵਿਚ ਨਜ਼ਰ ਆ ਰਿਹਾ ਸੀ। ਬਹੁਤ ਸਾਰੇ ਸਿੱਖਾਂ ਨੇ ਜਾਨ ਬਚਾ ਲਈ ਤੇ ਵਾਲ ਮੁਨਾ ਦਿੱਤੇ ਤੇ ਕਈ ਬਚਣ ਲਈ ਗੁਰਦੁਆਰੇ ਵਿਚ ਜਾ ਲੁਕੇ। ਜਦੋਂ ਗੁਰਦੁਆਰਾ ਅਚਾਨਕ ਹੀ 200 ਸ਼ਰਨਾਰਥੀਆਂ ਲਈ ਕੈਂਪ ਬਣ ਗਿਆ ਤਾਂ ਉਸ ਸਮੇਂ ਤਕ ਉਨ੍ਹਾਂ ਦੇ ਖਾਣ-ਪੀਣ ਲਈ ਕੁਝ ਵੀ ਨਹੀਂ ਸੀ ਤੇ ਬਾਹਰ ਜ਼ੁਲਮ ਦੀ ਹਨੇਰੀ ਝੁੱਲ ਰਹੀ ਸੀ। ਉਸ ਸਮੇਂ ਜੋ ਮਦਦ ਪਹੁੰਚੀ, ਉਹ ਕੇਵਲ ਆਂਢੀ ਗੁਆਂਢੀ ਹਿੰਦੂਆਂ ਕੋਲੋਂ ਪਹੁੰਚੀ।
5 ਨਵੰਬਰ ਨੂੰ ਕਾਂਗਰਸੀ ਐਮ.ਪੀ. ਧਰਮਦਾਸ ਸ਼ਾਸਤਰੀ ਕਰੋਲ ਬਾਗ ਥਾਣੇ ਪਹੁੰਚਿਆ ਤੇ ਉਹ ਆਦਮੀ ਛੱਡ ਦੇਣ ਲਈ ਆਖਿਆ ਜੋ ਇਸ ਸਬੰਧੀ ਫੜੇ ਗਏ ਸਨ। ਇਕ ਹੋਰ ਕਾਂਗਰਸੀ ਐਮ.ਪੀ. ਜਗਦੀਸ਼ ਟਾਈਟਲਰ 6 ਨਵੰਬਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਪੁਲਿਸ ਦੇ ਅਧਿਕਾਰੀਆਂ ਨੂੰ ਕਹਿਣ ਲੱਗਾ, ”ਤੁਸੀਂ ਮੇਰੇ ਆਦਮੀ ਫੜ ਕੇ ਰਿਲੀਫ ਦੇ ਕੰਮ ਵਿਚ ਵਿਘਨ ਪਾ ਰਹੇ ਹੋ”। ਇਉਂ ਇਕ ਹੋਰ ਕਾਂਗਰਸੀ ਐਮ.ਪੀ. ਸਜਨ ਕੁਮਾਰ ਨੇ ਮੰਗੋਲਪੁਰੀ ਵਿਚ ਹਰੇਕ ਲੁਟੇਰੇ ਤੇ ਊਧਮ ਮਚਾਉਣ ਵਾਲੇ ਨੂੰ ਸ਼ਰਾਬ ਦੀ ਬੋਲਤ ਤੇ ਪੈਸੇ ਦਿੱਤੇ।
ਫਰੈਂਡਸ ਕਾਲੋਨੀ ਵਿਚ ਇਕ ਸਿਪਾਹੀ ਨੂੰ ਵੀ ਜ਼ਿੰਦਾ ਸਾੜ ਦਿੱਤਾ ਗਿਆ। ਭਜਨਪੁਰੇ ਦੇ ਨੇੜੇ ਵਸਦੇ ਗਾਮੜੀ ਇਲਾਕੇ ਦੇ 21 ਦੇ 21 ਪਰਿਵਾਰਾਂ ਤੇ ਹਮਲਾ ਕੀਤਾ ਗਿਆ। 40 ਤੋਂ 50 ਤਕ ਬੰਦੇ ਮਾਰੇ ਗਏ। ਪੰਜਾਬੀ ਕਾਲੋਨੀ ਰਾਖ ਦਾ ਢੇਰ ਬਣ ਗਈ, ਸ਼ਕਰਪੁਰ ਵਿਚ ਉਪੱਦਰ ਦਿਨ ਰਾਤ ਜਾਰੀ ਰਿਹਾ। ਸ਼ਕਰਪੁਰ ਤੇ ਕਲਿਆਨਪੁਰੀ ਵਿਚ ਕਾਤਲਾਂ ਨੇ ਕਾਫੀ ਕਹਿਰ ਮਚਾਇਆ।
ਉਤਰੀ ਦਿੱਲੀ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਆਜ਼ਾਦਪੁਰ ਨੂੰ ਕਬਾੜਖਾਨਾ ਬਣਾ ਦਿੱਤਾ ਗਿਆ। ਸੈਆਂ ਟਰੱਕ ਸਾੜ ਦਿੱਤੇ ਗਏ। ਪੁਲਿਸ ਸਟੇਸ਼ਨ ਬਿਲਕੁਲ ਨਾਲ ਹੀ ਹੈ, ਪਰ ਪੁਲਿਸ ਉਦੋਂ ਕਿਧਰੇ ਨਜ਼ਰ ਨਹੀਂ ਆਈ।”
(ਇੰਡੀਅਨ ਐਕਸਪ੍ਰੈਸ, 4 ਨਵੰਬਰ 1984)
”ਨਰੇਲੇ ਚੋਂ ਬਚ ਕੇ ਆਏ ਲੋਕਾਂ ਨੇ ਇਕ ਕੈਂਪ ਵਿਚ ਦੱਸਿਆ ਕਿ ਕਿਵੇਂ ਹਮਲਾਵਰਾਂ ਨੇ ਬੱਚਿਆਂ ਨੂੰ ਚੁੱਕ-ਚੁੱਕ ਕੇ ਛੱਤਾਂ ਤੋਂ ਸੁਟਿਆ, ਕਈ ਪਰਵਾਰਾਂ ਵਿਚੋਂ ਤਾਂ ਕੇਵਲ ਬੱਚੇ ਹੀ ਬਚ ਸਕੇ। ਕਈ ਘਰਾਂ ਦੇ ਜੀਅ ਗੁੰਮ ਹਨ। ਕਈ ਸਾਹਮਣੇ ਹੀ ਤਸੀਹੇ ਦੇ ਦੇ ਕੇ ਮਾਰ ਦਿੱਤੇ ਗਏ। ਕਈਆਂ ਕੋਲ ਇਕ ਰੁਪਈਏ ਤਕ ਨਹੀਂ, ਸਭ ਕੁਝ ਲੁੱਟ ਪੁਟ ਲਿਆ ਗਿਆ।”
”ਗਾਜ਼ੀਆਬਾਦ, ਸੀਲਮਪੁਰ, ਤੁਗਲਕਾਬਾਦ, ਮੋਦੀਨਗਰ, ਨਰੇਲਾ, ਮਹਾਰਾਸ਼ਟਰਾ, ਯੂ.ਪੀ., ਮੱਧ ਪ੍ਰਦੇਸ਼, ਹਰਿਆਣਾ ਦੇ ਕਈ ਸਟੇਸ਼ਨਾਂ ਤੇ ਸਿੱਖ ਭਿਆਨਕ ਆਤੰਕ ਦਾ ਸ਼ਿਕਾਰ ਹੋਏ। 4 ਨਵੰਬਰ ਨੂੰ ਵੀ ਗਾਜ਼ੀਆਬਾਦ (ਮਰੀਆਪਟ) ਕਿਸੇ ਨੇ ਗੱਡੀ ਦੀ ਜੰਜ਼ੀਰ ਖਿੱਚੀ ਤੇ ਬਾਹਰੋਂ ਭੀੜ ਨੇ ਗੱਡੀ ਤੇ ਹਮਲਾ ਬੋਲ ਦਿੱਤਾ। ਸਿੱਖਾਂ ਨੂੰ
ਡੱਬਿਆਂ ਚੋਂ ਖਿੱਚ-ਖਿੱਚ ਕੇ ਬਾਹਰ ਲਿਆਂਦਾ ਗਿਆ। ਮਿੱਟੀ ਦਾ ਤੇਲ ਛਿੜਕਿਆ ਗਿਆ ਤੇ ਅੱਗ ਲਾਈ ਗਈ। ਦਿੱਲੀ ਦੇ ਸਟੇਸ਼ਨਾਂ ਤੇ ਸਿੱਖ ਮੁਸਾਫਰਾਂ ਦੇ ਕੈਂਪ ਲਾਏ ਗਏ। ਔਰਤਾਂ ਦਾ ਗਹਿਣਾ ਲੁੱਟ ਲਿਆ ਗਿਆ। ਪਤੀ ਮਾਰ ਦਿੱਤੇ ਗਏ। ਕਈਆਂ ਦੇ ਬੱਚੇ ਮਾਰ ਦਿੱਤੇ ਗਏ। ਗਾਜ਼ੀਆਬਾਦ ਦੇ ਸਟੇਸ਼ਨ ਤੇ ਕਈਆਂ ਦੇ ਵਾਲ ਮੁੰਨ ਦਿੱਤੇ ਗਏ। ਕਾਠਮੰਡੂ ਤੋਂ ਆਏ ਇਕ ਮੁਸਾਫਰ ਤੋਂ ਗਾਜ਼ੀਆਬਾਦ ਸਟੇਸ਼ਨ ਤੇ 50000 ਰੁਪਏ ਵੀ ਲੁੱਟ ਲਏ ਗਏ ਤੇ ਉਸ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਗਿਆ। ਟਾਟਾ ਐਕਸਪ੍ਰੈਸ ਦੇ ਇਕ ਪੂਰੇ ਡੱਬੇ ਨੂੰ ਵੀ ਕਾਨਪੁਰ ਨੇੜੇ ਅੱਗ ਲਾ ਦਿੱਤੀ ਗਈ।”
ਕੀ ਦੱਸੀਏ, ਕੀ ਕੀ ਖੋ ਗਿਆ ਬਸ ਨੈਣੋਂ ਪਾਣੀ ਚੋ ਗਿਆ ਫਿਰ ਅੰਬਰ ਸਾਡਾ ਹੋ ਗਿਆ
ਜਦ ਸਿਰ ਤੇ ਨਾ ਛੱਤ ਰਹੀ, ਮੈਂ ਵਾਸਤੇ ਘੱਤ ਰਹੀ
(ਹਿੰਦੁਸਤਾਨ ਟਾਈਮਜ਼, 4 ਨਵੰਬਰ 1984)
”ਦਿੱਲੀ ਦੇ ਦੰਗਿਆਂ ਵਿਚ 50,000 ਲੋਕ ਬੇਘਰ ਹੋ ਗਏ। ਇਨ੍ਹਾਂ ਵਿਚ 20,000 ਕੇਵਲ ਪੂਰਬੀ ਦਿੱਲੀ ਜਮਨਾਪਾਰ ਦੇ ਹੀ ਹਨ। 500 ਲੋਕ ਜਮਨਾ ਪਾਰ ਮਰ ਚੁਕੇ ਹਨ। ਜੋ ਕੈਂਪ ਲਾਏ ਗਏ ਹਨ, ਉਨ੍ਹਾਂ ਦੀ ਸਥਿਤੀ ਬਹੁਤ ਅਣਮਨੁੱਖੀ ਹੈ। ਸ਼ਾਹਦਰਾ ਦੇ ਸਰਕਾਰੀ ਸਕੂਲ ਚ ਇਕ ਔਰਤ ਕਹਿਣ ਲੱਗੀ, ”ਮੈਨੂੰ ਪੰਜਾਬ ਲੈ ਜਾਉ”। ਗੁੰਮ ਗਏ ਬੰਦਿਆਂ ਦੀ ਕੋਈ ਸੂਚੀ ਨਹੀਂ ਬਣੀ। ਨੰਦ ਨਗਰੀ ਦੀਆਂ 50 ਮੁਟਿਆਰਾਂ ਦਾ ਕੋਈ ਥਹੁ-ਪਤਾ ਨਹੀਂ। ਉਨ੍ਹਾਂ ਨੂੰ ਪੁਲਿਸ ਨੇ ਆਪਣੀ ਰੱਖਿਆ ਚ ਲਿਆ ਸੀ, ਪਰ ਉਸ ਪਿਛੋਂ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ। ਕੁਝ ਲੋਕਲ ਹਿੰਦੂ, ਕੈਂਪਾਂ ਵਿਚ ਸਿੱਖਾਂ ਨੂੰ ਖਾਣਾ ਪੁਚਾ ਰਹੇ ਸਨ। ਕੁਝ ਲੋਕ ਜੋ ਬਚ ਗਏ ਗੁਰਦੁਆਰਿਆਂ ਵਿਚ ਰੱਖੇ ਗਏ ਸਨ। ਕੈਂਪਾਂ ਵਿਚ ਜ਼ਖਮੀਆਂ ਨੂੰ ਦਵਾਈਆਂ ਦੇਣੀਆਂ ਮੁਸ਼ਕਲ ਹੋ ਰਹੀਆਂ ਸਨ। ਹਸਪਤਾਲਾਂ ਵਿਚ ਉਨ੍ਹਾਂ ਨੂੰ ਭੇਜਿਆ ਨਹੀਂ ਸੀ ਜਾ ਰਿਹਾ, ਕਿਉਂਕਿ ਹਸਪਤਾਲ ਪਹਿਲਾਂ ਹੀ ਭਰੇ ਹੋਏ ਸਨ।”
(ਇੰਡੀਅਨ ਐਕਸਪ੍ਰੈਸ, 5 ਨਵੰਬਰ 1984)
”ਘੱਲੂਘਾਰੇ ਦੇ ਹਫਤਾ ਬਾਅਦ ਵੀ ਜਮਨਾ ਪਾਰ ਤ੍ਰਿਲੋਕਪੁਰੀ ਤੇ ਕਲਿਆਨਪੁਰੀ ਦੇ ਕੁਝ ਉਜੜੇ ਘਰਾਂ ਦੇ ਬਾਹਰ ਕਈ ਔਰਤਾਂ ਤੇ ਬੱਚੇ ਬੈਠੇ ਹੋਏ ਸਨ। ਇਨ੍ਹਾਂ ਔਰਤਾਂ ਦੇ ਪਤੀ ਉਨ੍ਹਾਂ ਦੇ ਸਾਹਮਣੇ ਸਾੜੇ ਗਏ ਸਨ। ਕਲਿਆਨਪੁਰੀ ਬਲਾਕ 11 ਤੇ 13 ਦੀਆਂ ਔਰਤਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਕਿਤੇ ਕੋਈ ਸਹਾਇਤਾ ਕੈਂਪ ਲੱਗੇ ਹਨ। ਇਹ ਔਰਤਾਂ ਇਥੇ ਬੈਠੀਆਂ ਕੇਵਲ ਖਾਲੀ ਅਸਮਾਨ ਨੂੰ ਘੂਰ ਰਹੀਆਂ ਸਨ। ਉਨ੍ਹਾਂ ਲਈ ਕੋਈ ਭਵਿੱਖ ਨਹੀਂ। ਬਚ ਗਏ ਆਂਢੀ-ਗੁਆਂਢੀ ਇਨ੍ਹਾਂ ਨੂੰ ਰੋਟੀ ਪਾਣੀ ਦੇ ਦਿੰਦੇ ਸਨ। ਤ੍ਰਿਲੋਕਪੁਰੀ ਦੀਆਂ ਝੁੱਗੀਆਂ ਦੀਆਂ ਦੀਵਾਰਾਂ ਵੀ ਘਟ ਹੀ ਨਜ਼ਰ ਆਉਂਦੀਆਂ ਹਨ। ਕੇਵਲ ਇਕ ਦੀਵਾਰ ਉਥੇ ਗੁਰੂ ਨਾਨਕ ਅਤੇ ਨਾਲ ਹੀ ਇਕ ਹਿੰਦੂ ਦੇਵਤੇ ਦੀ ਤਸਵੀਰ ਨਜ਼ਰ ਆ ਰਹੀ ਸੀ। -ਬਾਕੀ ਸਫ਼ਾ 17 ‘ਤੇ
ਇਥੇ ਹਿੰਦੂਆਂ ਦੇ ਘਰਾਂ ਨੂੰ ਵੀ ਨਹੀਂ ਛੱਡਿਆ ਗਿਆ। ਬਹੁਤ ਸਾਰੀਆਂ ਲਾਸ਼ਾਂ ਨੇੜੇ ਹੀ ਨਹਿਰ ਵਿਚ ਸੁੱਟੀਆਂ ਹੋਈਆਂ ਵੀ ਮਿਲੀਆਂ। ਕਲਿਆਨਪੁਰੀ 11 ਬਲਾਕ ਦੇ ਪ੍ਰੀਤਮ ਸਿੰਘ ਦਾ ਕਹਿਣਾ ਹੈ ਕਿ ਜਿਉਂ ਹੀ ਗੜਬੜ ਸ਼ੁਰੂ ਹੋਈ ਤਾਂ ਪੁਲਿਸ ਆਈ ਤੇ ਸਿੱਖਾਂ ਦੇ ਲਾਈਸੈਂਸੀ ਹਥਿਆਰ ਵੀ ਕਬਜ਼ੇ ਚ ਕਰ ਕੇ ਲੈ ਗਈ। ਇਉਂ ਉਹ ਨਿਹੱਥੇ ਹੋ ਗਏ ਤੇ ਗੁੰਡੇ ਕਈ ਵਾਰ ਆਏ, ਉਨ੍ਹਾਂ ਨੂੰ ਲੁੱਟਿਆ ਪੁਟਿਆ ਤੇ ਸੈਆਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਇਥੇ ਵਧੇਰੇ ਗਰੀਬ ਮਿਹਨਤੀ ਸਿੱਖ ਹੀ ਰਹਿੰਦੇ ਸਨ। ਇਕ ਹਿੰਦੂ ਦੁਕਾਨਦਾਰ ਨੇ ਵੀ ਸਿੱਖਾਂ ਨੂੰ ਬਚਾਉਣ ਲਈ ਗੁੰਡਿਆ ਦਾ ਟਾਕਰਾ ਕੀਤਾ, ਪਰ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ।”
(ਟਾਈਮਜ਼ ਆਫ ਇੰਡੀਆ, 10 ਨਵੰਬਰ 1984) ਇਕੋ ਪ੍ਰਵਾਰ ਦੀਆਂ 21 ਵਿਧਵਾ ਔਰਤਾਂ
”ਜਨਕਪੁਰੀ (ਸਾਗਰਪੁਰ) ਦਿੱਲੀ ਦੇ ਇਸ ਪਰਵਾਰ ਦੇ 72 ਮੈਂਬਰ ਸਨ, ਪਰ ਹੁਣ ਇਸ ਪਰਵਾਰ ਦੀਆਂ 21 ਵਿਧਵਾ ਔਰਤਾਂ ਅਤੇ ਕੇਵਲ ਇਕ ਮੁੰਡਾ ਬਚਿਆ ਹੈ, ਸਭ ਮਰਦਾਂ ਨੂੰ ਉਨ੍ਹਾਂ ਦੇ ਸਾਹਮਣੇ ਹੀ ਜਲਾਇਆ ਗਿਆ ਤੇ ਇਹ ਸਭ ਕੁਝ ਸਾਗਰਪੁਰ ਦੇ ਲੋਕਾਂ ਨੇ ਹੀ ਕੀਤਾ। ਇਹ ਵੱਡਾ ਪਰਵਾਰ ਸਾਗਰਪੁਰ ਵਿਚ ਜ਼ਮੀਨ ਖਰੀਦ ਕੇ ਗੰਗਾ ਨਗਰ ਤੋਂ ਆ ਕੇ ਵਸਿਆ ਸੀ। ਵੱਡੀ ਭੀੜ ਨੇ ਜਦੋਂ ਇਸ ਪਰਵਾਰ ਤੇ ਹਮਲਾ ਕੀਤਾ ਤਾਂ ਉਨ੍ਹਾਂ ਕੋਲ ਮਿੱਟੀ ਦੇ ਤੇਲ ਦੇ ਟੀਨ ਸਨ। ਉਨ੍ਹਾਂ ਪਹਿਲਾਂ ਕੇਵਲ ਲੁੱਟਣ ਦਾ ਡਰਾਵਾ ਦਿੱਤਾ ਪਰ ਫਿਰ ਇਕ ਇਕ ਕਰ ਕੇ ਮਰਦਾਂ ਨੂੰ ਵੀ ਮੌਤ ਦੇ ਹਵਾਲੇ ਕਰ ਦਿੱਤਾ ਗਿਆ। ਇਹ ਪਰਵਾਰ ਤਿੰਨ ਭਰਾਵਾਂ ਦਾ ਸੀ, ਬੁਧ ਸਿੰਘ, ਹਰੀ ਸਿੰਘ, ਊਧਮ ਸਿੰਘ, ਅੱਗੋਂ ਉਨ੍ਹਾਂ ਦੇ ਪੁੱਤ ਪੋਤਰੇ ਸਨ। ਭੀੜ ਪਹਿਲਾਂ ਦਿਨੇ ਆਈ, ਸ਼ਾਮ ਨੂੰ ਫਿਰ ਸ਼ਰਾਬੀ ਹੋ ਕੇ ਆਈ। ਘਰ ਸਾੜੇ ਗਏ। ਔਰਤਾਂ ਨੂੰ ਵੀ ਪਥਰਾਂ ਨਾਲ ਕੁੱਟਿਆ ਗਿਆ। ਅੱਠ ਵਰ੍ਹਿਆਂ ਦਾ ਬੰਟੀ ਸਭ ਕੁਝ ਦੇਖ ਕੇ ਪਾਗਲ ਹੋ ਗਿਆ ਹੈ-ਹਰ ਵੇਲੇ ਉਸ ਨੂੰ ਸੜਦੇ ਲੋਕ ਨਜ਼ਰ ਆਉਂਦੇ ਹਨ। ਕੇਵਲ ਬਲਦੇਵ ਸਿੰਘ ਬਚਿਆ ਹੈ, ਕਿਉਂਕਿ ਉਹ ਉਸ ਸਮੇਂ ਫੈਕਟਰੀ ਗਿਆ ਹੋਇਆ ਸੀ। ਘਰ ਦੀ ਇਕ ਨੂੰਹ ਸੁਖਦੇਵ ਕੌਰ ਅਜੇ ਪਿਛਲੇ ਮਹੀਨੇ ਹੀ ਵਿਆਹੀ ਆਈ ਸੀ, ਉਸ ਦਾ ਪਤੀ ਵੀ ਮਾਰਿਆ ਗਿਆ ਹੈ ਅਤੇ ਉਸ ਦੇ ਆਪਣੇ ਮਾਂ-ਪਿਉ ਵੀ ਨੰਦ ਨਗਰੀ ਦਿੱਲੀ ਵਿਚ ਮਾਰੇ ਗਏ ਹਨ।”
(ਇੰਡੀਅਨ ਐਕਸਪ੍ਰੈਸ, 12 ਨਵੰਬਰ 1984)
ਗੱਡੀਆਂ ਚੋਂ ਕੱਢ-ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ :”2 ਨਵੰਬਰ ਨੂੰ ਦਿੱਲੀ ਦੇ ਤਿੰਨਾਂ ਵੱਡੇ ਰੇਲਵੇ ਸਟੇਸ਼ਨਾਂ ਤੇ ਭਿਆਨਕ ਖੂਨੀ ਆਤੰਕ ਨਜ਼ਰ ਆਇਆ। ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਦਿੱਲੀ ਪਹੁੰਚ ਰਹੀਆਂ ਗੱਡੀਆਂ ਵਿਚ ਜ਼ਖਮੀ ਅਤੇ ਮਰੇ ਹੋਏ ਸਿੱਖਾਂ ਦੀ ਖਾਸੀ ਵੱਡੀ ਗਿਣਤੀ ਸੀ। ਉਦੋਂ ਤਕ ਦਿੱਲੀ ਵਿਚ ਇਹ ਖ਼ਬਰ ਫੈਲ ਚੁੱਕੀ ਸੀ ਕਿ ਨੇੜੇ ਦੇ ਰੇਲਵੇ ਸਟੇਸ਼ਨਾਂ ਗਾਜ਼ੀਆਬਾਦ, ਸਾਹਿਬਾਬਾਦ, ਸ਼ਾਹਦਰਾ, ਸੋਨੀਪਤ, ਤੁਗਲਕਾਬਾਦ, ਓਖਲਾ, ਬਲਭਗੜ੍ਹ ਆਦਿ ਤੇ ਹਿੰਸਕ ਭੀੜ ਗੱਡੀਆਂ ਨੂੰ ਰੋਕ ਰੋਕ ਕੇ ਸਿੱਖਾਂ ਉਤੇ ਹਮਲੇ ਕਰ ਰਹੀ ਹੈ, ਪਰ ਦੋ ਦਿਨ ਬਾਅਦ ਤਕ ਵੀ ਕਿਸੇ ਕਿਸਮ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਗਿਆ। ਦਿੱਲੀ ਪਹੁੰਚਣ ਵਾਲੇ ਗੰਭੀਰ ਰੂਪ ਵਿਚ ਘਾਇਲ ਲੋਕਾਂ ਦੀ ਸੰਭਾਲ ਦਾ ਵੀ ਕੋਈ ਸੰਤੋਸ਼ਜਨਕ ਪ੍ਰਬੰਧ ਸਟੇਸ਼ਨਾਂ ਉਤੇ ਦਿਖਾਈ ਨਾ ਦਿੱਤਾ। ਸਭ ਤੋਂ ਜ਼ਿਆਦਾ ਤਕਲੀਫਦੇਹ ਸਥਿਤੀ ਇਹ ਸੀ ਕਿ ਜਿਨ੍ਹਾਂ ਘਾਇਲਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ, ਉਨ੍ਹਾਂ ਦੇ ਘਰਵਾਲਿਆਂ ਨੂੰ ਨਿਸ਼ਚਿਤ ਸੂਚਨਾ ਦੇਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਸੈਂਕੜੇ ਲੋਕ ਅਨਿਸਚੇ, ਅਸੁਰੱਖਿਆ ਤੇ ਲਾਪ੍ਰਵਾਹੀ ਦੇ ਵਿਚ ਤ੍ਰਿਸ਼ੰਕੂ ਬਣੇ ਲਟਕੇ ਰਹੇ। ਇਸੇ ਲਈ ਉਨ੍ਹਾਂ ਦਾ ਦੁਖ ਹੋਰ ਡੂੰਘਾ ਹੋ ਰਿਹਾ ਸੀ। ਦਿੱਲੀ ਨੂੰ ਫੌਜ ਦੇ ਸਪੁਰਦ ਕਰ ਦਿੱਤੇ ਜਾਣ ਦੇ ਬਾਵਜੂਦ ਪੂਰਬੀ ਦਿੱਲੀ ਵਿਚ ਸਿੱਖਾਂ ਦੇ ਹਤਿਆਕਾਂਡ ਨੂੰ ਰੋਕਿਆ ਨਾ ਜਾ ਸਕਿਆ, ਕਿਉਂਕ ਫੌਜ ਦਾ ਕਹਿਣਾ ਸੀ ਕਿ ਪੁਲਿਸ ਉਨ੍ਹਾਂ ਨੂੰ ਮਿਲਵਰਤਣ ਨਹੀਂ ਸੀ ਦੇ ਰਹੀ। ਇਸੇ ਲਈ ਦਿੱਲੀ ਵਿਚ ਮੰਗੋਲਪੁਰੀ,
ਦਿੱਲੀ ਨੂੰ ਫੌਜ ਦੇ ਸਪੁਰਦ ਕਰ ਦਿੱਤੇ ਜਾਣ ਦੇ ਬਾਵਜੂਦ ਪੂਰਬੀ ਦਿੱਲੀ ਵਿਚ ਸਿੱਖਾਂ ਦੇ ਹਤਿਆਕਾਂਡ ਨੂੰ ਰੋਕਿਆ ਨਾ ਜਾ ਸਕਿਆ, ਕਿਉਂਕ ਫੌਜ ਦਾ ਕਹਿਣਾ ਸੀ ਕਿ ਪੁਲਿਸ ਉਨ੍ਹਾਂ ਨੂੰ ਮਿਲਵਰਤਣ ਨਹੀਂ ਸੀ ਦੇ ਰਹੀ।
ਬਹੁਤ ਸਾਰੇ ਸਿੱਖਾਂ ਦੀਆਂ ਦਾੜ੍ਹੀਆਂ ਤੇ ਵਾਲ ਕੈਂਪ ਵਿਚ ਪਹੁੰਚਣ ਤੋਂ ਪਿਛੋਂ ਪੁਲਿਸ ਇੰਸਪੈਕਟਰ ਦੀ ਦੇਖ-ਰੇਖ ਵਿਚ ਮੁੰਨੇ ਗਏ। ਇਹ ਲੋਕ ਇਸ ਘਟਨਾ ਕਾਰਨ ਅਜੇ ਵੀ ਭੈ-ਭੀਤ ਸਨ।
ਸੁਲਤਾਨਪੁਰੀ, ਕਿਸ਼ਨਗੰਜ ਆਦਿ ਕਾਲੋਨੀਆਂ ਵਿਚ ਜਦੋਂ ਤਕ ਫੌਜ ਪਹੁੰਚੀ, ਵਧੇਰੇ ਸਿੱਖ ਤਬਾਹ ਹੋ ਚੁੱਕੇ ਸਨ। ਪੂਰਬੀ ਦਿੱਲੀ ਚ ਤ੍ਰਿਲੋਕਪੁਰੀ ਤੇ ਪੱਛਮੀ ਦਿੱਲੀ ਵਿਚ ਮੰਗੋਲਪੁਰੀ ਚ ਰਲਾ ਕੇ 700 ਤੋਂ 800 ਤਕ ਜਾਨਾਂ ਗਈਆਂ।”(ਯੁਵਕਧਾਰਾ, ਨਵੰਬਰ 1984)
ਇਕ ਕੈਂਪ ਦਾ ਦੁਖਾਂਤ:”ਇਸ ਘੱਲੂਘਾਰੇ ਦਾ ਸ਼ਿਕਾਰ ਹੋਏ ਵਿਅਕਤੀਆਂ ਲਈ ਜੋ ਕੈਂਪ ਲਾਏ ਗਏ, ਉਨ੍ਹਾਂ ਸਭ ਦੀ ਕਹਾਣੀ ਹੀ ਦੁਖਦਾਈ ਤੇ ਰੌਂਗਟੇ ਖੜੇ ਕਰ ਦੇਣ ਵਾਲੀ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ-ਵੀਨਾ ਦਾਸ, ਆਰ.ਕੇ. ਦਾਸ, ਮਨੋਰੰਜਨ ਮੋਹੰਤੀ, ਅਸ਼ੀਸ਼ ਨੰਦੀ ਨੇ ਰਾਣੀ ਬਾਗ ਦਿੱਲੀ ਦੇ ਕੈਂਪ ਦਾ ਸਰਵੇਖਣ ਕੀਤਾ, ਜਿਥੇ ਸੁਲਤਾਨਪੁਰੀ ਦਿੱਲੀ ਦੇ 400 ਬਚ ਗਏ ਵਿਅਕਤੀਆਂ, ਵਿਧਵਾਵਾਂ ਤੇ ਬੱਚਿਆਂ ਨਾਲ ਮੁਲਾਕਾਤ ਕੀਤੀ, ਉਹ ਇਸ ਪ੍ਰਕਾਰ ਹੈ:-
”ਇਥੇ ਹਾਜ਼ਰ ਬਹੁਤੇ ਸਿੱਖਾਂ ਨੂੰ ਦਾੜ੍ਹੀਆਂ ਮੁੰਨਵਾਉਣ ਲਈ ਮਜਬੂਰ ਕੀਤਾ ਗਿਆ ਸੀ। ਬਹੁਤ ਸਾਰੇ ਸਿੱਖਾਂ ਦੀਆਂ ਦਾੜ੍ਹੀਆਂ ਤੇ ਵਾਲ ਕੈਂਪ ਵਿਚ ਪਹੁੰਚਣ ਤੋਂ ਪਿਛੋਂ ਪੁਲਿਸ ਇੰਸਪੈਕਟਰ ਦੀ ਦੇਖ-ਰੇਖ ਵਿਚ ਮੁੰਨੇ ਗਏ। ਇਹ ਲੋਕ ਇਸ ਘਟਨਾ ਕਾਰਨ ਅਜੇ ਵੀ ਭੈ-ਭੀਤ ਸਨ। ਲੋਕਾਂ ਦੇ ਲੱਗੀਆਂ ਸੱਟਾਂ, ਜ਼ਖਮ ਅਜੇ ਵੀ ਨਜ਼ਰ ਆ ਰਹੇ ਸਨ। ਕੁਝ ਔਰਤਾਂ ਨੇ ਅੱਗ ਨਾਲ ਸੜੇ ਅੰਗ ਦਿਖਾਏ। ਇਕ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਤੇ ਜਦੋਂ ਤੇਲ ਛਿੜਕ ਕੇ ਅੱਗ ਲਾਈ ਗਈ ਤਾਂ ਉਹ ਉਸ ਨੂੰ ਚਿੰਬੜ ਗਈ ਤੇ ਉਸ ਨੂੰ ਖਿੱਚ ਕੇ ਵੱਖਰਾ ਕੀਤਾ ਗਿਆ, ਇਉਂ ਉਹ ਝੁਲਸੀ ਗਈ। ਉਸ ਦੇ ਵੀ ਝਿੰਮਣੀਆਂ, ਭਰਵੱਟੇ, ਠੋਡੀ, ਹੱਥ, ਸੜੇ ਹੋਏ ਸਨ। ਕਈ ਬੱਚੇ ਵੀ ਜ਼ਖਮੀ ਸਨ, ਉਹਨਾਂ ਦੇ ਸਿਰ ਪੱਟੀਆਂ ਬੱਝੀਆਂ ਹੋਈਆਂ ਸਨ। ਬਲਾਕ ਏ ਵਿਚ ਰਹਿੰਦੇ ਕੇਵਲ ਚਾਰ ਮਰਦ ਹੀ ਬਚੇ ਸਨ। ਬਾਕੀ ਸਭ ਮਾਰ ਦਿੱਤੇ ਗਏ ਸਨ। ਬਲਾਕ ਏ-4 ਤੇ ਸੀ-4 ਦੇ ਸਾਰੇ ਮਰਦ ਮਾਰੇ ਗਏ ਸਨ। ਸੀ-4 ਦੇ 60 ਮਰਦ ਮਾਰੇ ਗਏ। ਔਰਤਾਂ ਨੇ ਦੱਸਿਆ ਕਿ ਉਹਨਾਂ ਨੂੰ ਹਮਲਾਵਰ ਗੁੰਡਿਆਂ ਨੇ ਆਖਿਆ ਕਿ ਜੇ ਉਹਨਾਂ ਸ਼ੋਰ ਪਾਇਆ ਜਾਂ
ਮਰਦਾਂ ਨੂੰ ਬਚਾਉਣ ਦਾ ਯਤਨ ਕੀਤਾ, ਤਾਂ ਉਹਨਾਂ ਨੂੰ ਤੇ ਉਹਨਾਂ ਦੀਆਂ ਧੀਆਂ ਨੂੰ ਰੇਪ ਕੀਤਾ ਜਾਏਗਾ। ਨੌਜੁਆਨ ਮੁੰਡਿਆਂ ਨੂੰ ਮਾਵਾਂ ਨੇ ਕੁੜੀਆਂ ਦਾ ਲਿਬਾਸ ਪਹਿਨਾ ਕੇ ਬਚਾਇਆ। ਬੱਚਿਆਂ ਨੂੰ ਫਿਰ ਵੀ ਪਛਾਣ ਕੇ ਕੋਹ ਦਿੱਤਾ ਗਿਆ। ਅਸੀਂ ਸੁਲਤਾਨਪੁਰੀ ਕਾਲੋਨੀ ਵਿਚ ਜਾ ਕੇ ਦੇਖਿਆ ਕਿ ਕਿਵੇਂ ਪੂਰੀ ਸਕੀਮ ਨਾਲ ਤਬਾਹੀ ਮਚਾਈ ਗਈ ਸੀ। ਜਿਥੇ ਗਲੀਆਂ ਲਾਸ਼ਾਂ ਸਾੜੀਆਂ ਗਈਆਂ ਸਨ, ਉਥੇ ਹੁਣ ਰੇਤ ਪਾਈ ਗਈ ਸੀ, ਪਰ ਅਸੀਂ ਥੋੜ੍ਹੀ ਜਿਹੀ ਰੇਤ ਨੂੰ ਪਰ੍ਹਾਂ ਕਰ ਕੇ ਦੇਖਦੇ ਤਾਂ ਥਲੇ ਵਾਲ ਲੱਭਦੇ ਜਾਂ ਕਿਤੇ ਕਿਤੇ ਕੋਨਿਆਂ ਤੇ ਇਕੱਠੀ ਹੋਈ ਰਾਖ ਵਿਚ ਹੱਡੀਆਂ ਦੇ ਟੁਕੜੇ। ਟੁੱਟੇ ਫੁੱਟੇ ਘਰਾਂ ਦੀਆਂ ਦੀਵਾਰਾਂ ਤੇ ਖੂਨ ਦ ਨਿਸ਼ਾਨ ਸਨ। ਆਬਾਦੀ ਵਿਚਲਾ ਗੁਰਦੁਆਰਾ ਬਿਲਕੁਲ ਹੀ ਸਵਾਹ ਹੋ ਚੁੱਕਾ ਸੀ। ਗਰੰਥੀ ਦੀ ਲਾਸ਼ ਦੀ ਰਾਖ ਉਥੇ ਹੀ ਪਈ ਸੀ। ਕੁਝ ਉਥੇ ਰਹਿ
ਹਿੰਦੂਆਂ ਨੇ ਵੀ ਜੋ ਦੁਖਾਂਤ ਦੀ ਕਹਾਣੀ ਸੁਣਾਈ, ਉਸ ਤੋਂ ਲੜੀ ਇਉਂ ਬਣੀ: ਬਲਾਕ ਸੀ-4 ਦੇ ਸਿੱਖਾਂ ਦੇ ਘਰਾਂ ਤੇ 2 ਨਵੰਬਰ ਨੂੰ ਸਵੇਰੇ 10 ਵਜੇ ਹਮਲਾ ਕੀਤਾ ਗਿਆ, ਹਮਲਾਵਰ ਨੇੜੇ ਦੇ ਪਿੰਡ ਪੂਟ ਤੋਂ ਆਏ ਗੁੱਜਰ ਸਨ, ਕੁਝ ਲੋਕ ਸੀ-ਬਲਾਕ ਤੋਂ ਵੀ ਉਨ੍ਹਾਂ ਦੇ ਨਾਲ ਸਨ। ਸਾਰੀ ਭੀੜ ਵਿਚ ਜਮਾਂਦਾਰ, ਚਮਾਰ, ਚੂੜ੍ਹੇ ਅਤੇ ਗੁੰਡੇ ਸਨ। ਉਹਨਾਂ ਨੇ ਘਰਾਂ ਦੀਆਂ ਚੀਜ਼ਾਂ ਲੁੱਟੀਆਂ, ਸਿੱਖ ਮਰਦਾਂ ਨੂੰ ਬਾਹਰ ਘੜੀਸਿਆ। ਕੁਝ ਹੋਰ ਸਿੱਖਾਂ ਕੋਲ ਜੋ ਡਾਂਗਾਂ ਸੋਟੀਆਂ ਇਕ ਅੱਧ ਕੋਲ ਜੋ ਬੰਦੂਕ ਆਦਿ ਸੀ, ਉਹ ਬਾਹਰ ਆਏ। ਕੁਝ ਦੇਰ ਲੜਾਈ ਹੋਈ। ਇੰਨੀ ਦੇਰ ਨੂੰ ਪੁਲਿਸ ਤੇ ਐਸ.ਐਚ.ਓ. ਆ ਗਏ। ਪੁਲਿਸ ਨੇ ਭੀੜ ਨੂੰ ਖਿੰਡਾ ਦਿੱਤਾ ਅਤੇ ਸਿੱਖਾਂ ਨੂੰ ਹਿਰਾਸਤ ਵਿਚ ਲੈ ਲਿਆ। ਉਹਨਾਂ ਦੀਆਂ ਤਲਵਾਰਾਂ ਆਦਿ ਲੈ ਲਈਆਂ ਤੇ ਨਿਹੱਥਿਆਂ ਨੂੰ ਫਿਰ ਘਰ ਜਾਣ ਲਈ ਆਖਿਆ। ਹੁਣ ਫਿਰ ਭੀੜ ਆਈ ਤੇ ਉਹਨਾਂ ਨੇ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਕੁੱਟਿਆ ਮਾਰਿਆ ਸਾੜਿਆ ਤੇ ਘਰਾਂ ਨੂੰ ਅੱਗ ਲਗਾਈ। ਜੋ ਮਰਦ ਬਚ ਗਏ ਉਹਨਾਂ ਤੇ ਹਮਲਾ ਅਗਲੀ ਸਵੇਰ ਫਿਰ ਕੀਤਾ ਗਿਆ। ਐਸ.ਐਚ.ਓ. ਹਰੀ ਰਾਮ ਭੱਟੀ ਨੇ ਸਿੱਖ ਮੁਖੀ ਸੁੰਦਰ ਸਿੰਘ ਨੂੰ ਆਪ ਗੋਲੀ ਨਾਲ ਮਾਰਿਆ। ਸਿੱਖਾਂ ਦੇ ਨਿਕਲਣ ਲਈ ਆਸ-ਪਾਸ ਦੇ ਰਾਹ ਪੁਲਿਸ ਨੇ ਬੰਦ ਕਰ ਦਿੱਤੇ ਸਨ। ਇਉਂ ਐਸ.ਐਚ.ਓ. ਦੀ ਦੇਖ ਰੇਖ ਵਿਚ ਹੀ ਇਹ ਸਾਰਾ ਦੁਖਾਂਤ ਵਾਪਰਿਆ। ਚਾਰ ਕੁੜੀਆਂ ਨੂੰ ਗੁੰਡੇ ਚੁਕ ਕੇ ਲੈ ਗਏ ਤੇ ਤੀਜੇ ਦਿਨ ਵਾਪਸ ਭੇਜੀਆਂ ਗਈਆਂ। ਕੈਂਪ ਵਿਚ ਕੁਝ ਔਰਤਾਂ ਇਹ ਸਭ ਕੁਝ ਦੱਸਦੀਆਂ ਬੇਹੋਸ਼ ਹੋ ਗਈਆਂ। ਏ-2 ਦੇ ਇਕ ਸਿੱਖ ਪ੍ਰਵਾਰ ਨੂੰ ਏ-4 ਦੇ ਪੂਰਬੀਆਂ ਨੇ ਲੁਕਾਈ ਰੱਖਿਆ। ਕੁਝ ਪ੍ਰਵਾਰਾਂ ਨੂੰ ਉਥੋਂ ਦੇ ਹੀ ਮੁਸਲਮਾਨ ਪ੍ਰਵਾਰਾਂ ਨੇ ਲੁਕਾਈ ਰੱਖਿਆ। ਕੁਝ ਹਿੰਦੂਆਂ ਨੂੰ ਗੁੰਡਿਆਂ ਨੇ ਡਰਾਇਆ ਵੀ, ਉਹਨਾਂ ਦੇ ਬੱਚਿਆਂ ਨੂੰ ਕਤਲ ਕਰਨ ਤੇ ਔਰਤਾਂ ਨੂੰ ਰੇਪ ਕਰਨ ਦਾ ਡਰਾਵਾ ਦਿੱਤਾ। ਸਾਨੂੰ ਸਿੱਖਾਂ ਨੇ ਇਕ ਹਿੰਦੂ ਮਿਲਾਇਆ, ਜਿਸ ਨੇ 16 ਸਿੱਖਾਂ ਦੀ ਜਾਨ ਬਚਾਈ ਸੀ। ਫਿਰ ਵੀ ਇਥੇ .. ਕੇਵਲ ਨੌਜਵਾਨ ਸਿੱਖ ਹੀ ਮਾਰੇ ਗਏ। ਕੁਝ ਸਿੱਖ ਜੋ ਅਜੇ ਵੀ ਆਪਣੇ ਬਰਬਾਦ ਹੋਏ ਘਰਾਂ ਚ ਕਿਸੇ ਕੋਨੇ ਲੁਕੇ ਹੋਏ ਸਨ, ਜਦੋਂ ਉਹ ਆਪਣੀ ਭੁੱਖ ਪਿਆਸ ਤੋਂ ਆਤੁਰ ਹੋ ਕੇ ਬਾਹਰ ਨਿਕਲੇ ਤਾਂ ਉਹਨਾਂ ਨੂੰ ਉਦੋਂ ਮਾਰਿਆ ਗਿਆ।
ਕੈਂਪਾਂ ਵਿਚ ਜੋ ਵਿਅਕਤੀ ਹਾਜ਼ਰ ਸਨ, ਉਹ ਕਈ ਉਹਨਾਂ ਲੋਕਾਂ ਨੂੰ ਪਛਾਣਦੇ ਸਨ, ਜਿਨ੍ਹਾਂ ਨੇ ਬਾਹਰੋਂ ਗੁੰਡਿਆਂ ਨੂੰ ਉਤਸ਼ਾਹਤ ਕੀਤਾ, ਆਪ ਵੀ ਲੁੱਟਿਆ ਪੁਟਿਆ ਤੇ ਕਤਲਾਮ ਚ ਹਿੱਸਾ ਲਿਆ ਇਹ ਸਨ ਇਕ ਗੋਰਖਾ ਡੈਨੀ, ਪ੍ਰਾਪਰਟੀ ਡੀਲਰ ਪਰੇਮ ਚੰਦ, ਅਸ਼ੋਕ ਕੁਮਾਰ, ਸੁਨੀਲ ਕੁਮਾਰ ਆਦਿ। ਸਜਨ ਕੁਮਾਰ ਕਾਂਗਰਸੀ ਐਮ.ਪੀ. ਦਾ ਖਾਸ ਏਜੰਟ ਜੈ ਕਿਸ਼ਨ ਇਹਨਾਂ ਦਾ ਨੇਤਾ ਸੀ। ਉਸ ਨੇ ਹੀ ਇਸ ਜ਼ੁਲਮ ਦਾ ਮਾਹੌਲ ਬਣਾਇਆ ਸੀ। ਹਵਾਲਦਾਰ ਜੈ ਭਗਵਾਨ ਨੇ ਇਕ ਘਰ ਚ ਇਕ ਔਰਤ ਨੂੰ ਬਚਾਉਣ ਦੇ ਬਹਾਨੇ ਦਾਖਲ ਹੋ ਕੇ ਉਸ ਦਾ ਰੇਪ ਕੀਤਾ।
ਇਸ ਆਬਾਦੀ ਵਿਚ ਵਧੇਰੇ ਸਿੱਖ ਰਾਜਿਸਥਾਨ (ਅਲਵਰ) ਤੋਂ ਆ ਕੇ ਵਸੇ ਸਨ। ਜੋ ਪਹਿਲਾਂ ਸਿੰਧ ਪਾਕਿਸਤਾਨ ਤੋਂ ਉਥੇ ਆਏ ਸਨ। ਇਹ ਸਿੱਖ ਪੰਜਾਬੀ ਵੀ ਘਟ ਹੀ ਬੋਲ ਸਕਦੇ ਸਨ। ਆਪਣੇ ਰਵਾਇਤੀ ਧੰਦੇ ਕਰਦੇ ਸਨ, ਜਿਵੇਂ ਜੁਲਾਹਾ ਜਾਂ ਤਰਖਾਣਾ ਕੰਮ, ਕੁਝ ਸਬਜ਼ੀ ਵੇਚਦੇ ਸਨ, ਕੁਝ ਸਕੂਟਰ-ਰਿਕਸ਼ਾ ਚਲਾਉਂਦੇ ਸਨ। ਐਮਰਜੈਂਸੀ ਵਿਚ ਇਹਨਾਂ ਨੂੰ ਝੁੱਗੀਆਂ ਝੌਂਪੜੀਆਂ ਚੋਂ ਕੱਢ ਕੇ ਇਥੇ ਵਸਾਇਆ ਗਿਆ ਸੀ।
-ਚੱਲਦਾ
ਪਿਛਲੇ ਕੁਝ ਸਾਲਾਂ ਵਿਚ ਕੁਝ ਮਰਦ ਅਰਬ ਦੇਸ਼ਾਂ ਵਿਚ ਜਾ ਕੇ ਮਿਹਨਤ ਮਜ਼ਦੂਰੀ ਕਰ ਕੇ ਵੀ ਪੈਸੇ ਕਮਾ ਕੇ ਲਿਆਂਦੇ ਸਨ। ਅਜੇ ਮਸਾਂ ਉਹਨਾਂ ਆਪਣੇ ਕਰਜ਼ੇ ਹੀ ਲਾਹੇ ਸਨ। ਇਉਂ ਇਹਨਾਂ ਲੋਕਾਂ ਦਾ ਤਾਂ ਸਮੇਂ ਦੀ ਪੰਜਾਬ ਦੀ ਸਿਆਸਤ ਨਾਲ ਦੂਰ ਪਾਰ ਦਾ ਵੀ ਕੋਈ ਸਬੰਧ ਨਹੀਂ ਸੀ। ਸਗੋਂ ਸਾਰੇ ਹੀ ਕਾਂਗਰਸ ਦੇ ਵੋਟਰ ਸਨ। ਇਸ ਕੈਂਪ ਚੋਂ ਕੋਈ ਵਾਪਸ ਸੁਲਤਾਨਪੁਰੀ ਮੁੜਨ ਲਈ ਤਿਆਰ ਨਹੀਂ ਸੀ, ਉਹਨਾਂ ਨੂੰ ਆਪਣੇ ਬੱਚਿਆਂ ਦੀਆਂ ਚੀਕਾਂ ਸੁਣਦੀਆਂ ਹਨ। ਔਰਤਾਂ ਨੂੰ ਆਪਣੇ ਸੜ ਰਹੇ ਪਤੀਆਂ ਦੇ ਦ੍ਰਿਸ਼ ਨਜ਼ਰ ਆ ਰਹੇ ਸਨ। ਉਹਨਾਂ ਕੋਲ ਵਸਣ ਲਈ ਕੁਛ ਵੀ ਨਹੀਂ ਸੀ। ਪੁਲਿਸੀਆਂ ਦੀਆਂ ਅੱਖਾਂ ਉਹਨਾਂ ਨੂੰ ਘੂਰ ਰਹੀਆਂ ਸਨ। ਅਸੀਂ 12 ਨਵੰਬਰ ਨੂੰ ਜਦੋਂ ਫਿਰ ਕੈਂਪ ਪੁੱਜੇ ਤਾਂ ਸਾਡੇ ਡਰ ਠੀਕ ਨਿਕਲੇ। ਵਧੇਰੇ ਲੋਕਾਂ ਨੂੰ ਜਬਰੀ ਕੈਂਪ ਚੋਂ ਭੇਜ ਦਿੱਤਾ ਗਿਆ ਸੀ, ਪੰਜਾਹ-ਪੰਜਾਹ ਰੁਪਏ ਦੇ ਕੇ। ਉਹ ਵੀ ਅੱਧੇ ਲੋਕਾਂ ਦੇ ਹੱਥਾਂ ਚ ਨਹੀਂ ਪਹੁੰਚੇ। ਜਦੋਂ ਅਸੀਂ ਉਥੇ ਉਹਨਾਂ ਲੋਕਾਂ ਕੋਲ ਪਹੁੰਚੇ ਉਹ 24 ਘੰਟੇ ਤੋਂ ਭੁੱਖੇ ਭਾਣੇ ਸਨ। ਪੁਲਿਸ ਭੋਲੇ ਭਾਲੇ ਲੋਕਾਂ ਤੋਂ ਦਸਖਤ ਕਰਵਾ ਰਹੀ ਸੀ ਕਿ ਉਹ ਆਪਣੇ ਹਮਲਾਵਰਾਂ ਨੂੰ ਨਹੀਂ ਪਛਾਣਦੇ।” ਇਹ ਇਕ ਕੈਂਪ ਦੀ ਕਹਾਣੀ ਹੈ, ਅਨੁਮਾਨ ਲਾਉ ਕੈਂਪਾਂ ਦੇ ਦੁਖਾਂਤ ਦਾ।”
(ਇੰਡੀਅਨ ਐਕਸਪ੍ਰੈਸ, 16 ਨਵੰਬਰ 1984)
ਦਿੱਲੀ ਦਾ ਘੱਲੂਘਾਰਾ ਸੋਚੀ ਸਮਝੀ ਸਕੀਮ ਅਨੁਸਾਰ ਹੋਇਆ:”ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੈਟਿਕ ਰਾਈਟਸ ਅਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਇਕ ਰਿਪੋਰਟ ਵਿਚ ਆਖਿਆ ਹੈ ਕਿ 1 ਨਵੰਬਰ ਤੋਂ 10 ਨਵੰਬਰ 1984 ਤਕ ਜੋ ਕੁਝ ਵੀ ਵਾਪਰਿਆ ਇਹ ਇਕ ਸੋਚੀ ਸਮਝੀ ਯੋਜਨਾ ਦੇ ਅਨੁਸਾਰ ਹੀ ਵਾਪਰਿਆ। ਇਸ ਵਿਚ ਕਾਂਗਰਸ (ਇ:) ਦੇ ਨੇਤਾ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਸਨ। ਭਾਵੇਂ ਇਸ ਗੱਲ ਨੂੰ ਅਮਲ ਵਿਚ ਕੁਝ ਗਰੁਪਾਂ ਨੇ ਹੀ ਲਿਆਂਦਾ। ਪੁਲਿਸ ਲਗਭਗ ਸਾਰੇ ਦੁਖਾਂਤ ਦੀ ਜਾਣ ਕੇ ਹੀ ਚੁਪ ਦਰਸ਼ਕ ਬਣੀ ਰਹੀ ਜਾਂ ਸਿੱਖਾਂ ਦੇ ਖਿਲਾਫ ਸਾਹਮਣੇ ਆਈ ਹਿੰਸਾ ਵਿਚ ਜਾਣ ਕੇ ਭਾਗੀਦਾਰ ਬਣੀ। ਖਾਸ ਤੌਰ ਤੇ ਤ੍ਰਿਲੋਕਪੁਰੀ ਵਿਚ ਪੁਲਿਸ ਹਿੰਸਾਵਾਦੀਆਂ ਦੇ ਨਾਲ ਸ਼ਾਮਲ ਸੀ। ਆਪਣੀਆਂ ਜੀਪਾਂ ਚੋਂ ਹਿੰਸਾਵਾਦੀਆਂ ਨੂੰ ਤੇਲ ਦਿੱਤਾ ਗਿਆ। ਐਸ.ਐਚ.ਓ. ਸੂਰਵੀਰ ਸੰਘ ਉਦੋਂ ਉਥੇ ਪਹੁੰਚਿਆ ਜਦੋਂ ਤ੍ਰਿਲੋਕਪੁਰੀ ਵਿਚ ਲੁਟਮਾਰ ਤੇ ਕਤਲਾਮ ਜਾਰੀ ਸੀ। ਜੋ ਸਿਪਾਹੀ ਉਥੇ ਹਾਜ਼ਰ ਵੀ ਸਨ, ਉਨ੍ਹਾਂ ਦੀ ਡਿਊਟੀ ਹਟਾ ਲਈ ਤਾਂ ਕਿ ਹਿੰਸਾਵਾਦੀ ਖੁਲੇ ਤੌਰ ਤੇ ਲੁੱਟਮਾਰ, ਕਤਲਾਮ ਤੇ ਔਰਤਾਂ ਦੇ ਰੇਪ ਕਰ ਸਕਣ। ਸ਼ਕਰਪੁਰ ਦੇ ਏ.ਐਸ.ਪੀ. ਮਲੋਹਤਰਾ ਨੇ ਲਕਸ਼ਮੀਨਗਰ ਅਤੇ ਗੁਰੂਨੰਗਲ ਨਗਰ ਵਿਚ ਭੀੜ ਨੂੰ ਉਕਸਾਇਆ ਕਿ ਉਹ ਗੁਰਦੁਆਰੇ ਨੂੰ ਅੱਗ ਲਾ ਦੇਣ ਅਤੇ ਤਰਲੋਚਨ ਸਿੰਘ ਭਾਟੀਆ (ਕਾਂਗਰਸ ਇੰ:) ਦਾ ਖੂਨ ਕਰ ਦੇਣ। ਮਲੋਹਤਰਾ ਭੀੜ ਦੇ ਨਾਲ ਸੀ। ਉਸ ਨੇ ਭੀੜ ਨੂੰ ਹਥਿਆਰ ਵੀ ਦਿੱਤੇ। ਇਸ ਰਿਪੋਰਟ ਨੇ ਸ੍ਰੀ ਐਚ.ਕੇ.ਐਲ. ਭਗਤ ਬ੍ਰਾਡਕਾਸਟਿੰਗ ਮਨਿਸਟਰ ਨੂੰ ਇਸ ਸਥਿਤੀ ਲਈ ਖਾਸ ਜ਼ਿੰਮੇਵਾਰ ਠਹਿਰਾਇਆ ਹੈ। ਗਾਂਧੀਨਗਰ ਦੇ ਥਾਣੇ ਉਹ ਉਨ੍ਹਾਂ ਦੋਸ਼ੀ ਲੋਕਾਂ ਨੂੰ ਛਡਾਉਣ ਲਈ ਪਹੁੰਚਿਆ, ਜਿਨ੍ਹਾਂ ਨੂੰ ਇਸ ਕਤਲਾਮ ਪਿਛੋਂ ਗ੍ਰਿਫਤਾਰ ਕੀਤਾ ਗਿਆ ਸੀ। ਇਕ ਸੀਨੀਅਰ ਪੁਲਿਸ ਅਫਸਰ ਨੇ ਇਸ ਬਾਰੇ ਦੱਸਦਿਆਂ ਇਹ ਕਿਹਾ, ”ਸ਼ੇਰ ਪਿੰਜਰੇ ਸੇ ਨਿਕਾਲ ਦੀਆ, ਫਿਰ ਕਹਿਤੇ ਹੈਂ ਪਕੜ ਕੇ ਲੇ ਆਉ” 5 ਨਵੰਬਰ ਨੂੰ ਕਾਂਗਰਸੀ ਐਮ.ਪੀ. ਧਰਮਦਾਸ ਸ਼ਾਸਤਰੀ ਕਰੋਲ ਬਾਗ ਥਾਣੇ ਪਹੁੰਚਿਆ ਤੇ ਉਹ ਆਦਮੀ ਛੱਡ ਦੇਣ ਲਈ ਆਖਿਆ ਜੋ ਇਸ ਸਬੰਧੀ ਫੜੇ ਗਏ ਸਨ। ਇਕ ਹੋਰ ਕਾਂਗਰਸੀ ਐਮ.ਪੀ. ਜਗਦੀਸ਼ ਟਾਈਟਲਰ 6 ਨਵੰਬਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਪੁਲਿਸ ਦੇ ਅਧਿਕਾਰੀਆਂ ਨੂੰ ਕਹਿਣ ਲੱਗਾ, ”ਤੁਸੀਂ ਮੇਰੇ ਆਦਮੀ ਫੜ ਕੇ ਰਿਲੀਫ ਦੇ ਕੰਮ ਵਿਚ ਵਿਘਨ ਪਾ ਰਹੇ ਹੋ”। ਇਉਂ ਇਕ ਹੋਰ ਕਾਂਗਰਸੀ ਐਮ.ਪੀ. ਸਜਨ ਕੁਮਾਰ ਨੇ ਮੰਗੋਲਪੁਰੀ ਵਿਚ ਹਰੇਕ ਲੁਟੇਰੇ ਤੇ ਊਧਮ ਮਚਾਉਣ ਵਾਲੇ ਨੂੰ ਸ਼ਰਾਬ ਦੀ ਬੋਲਤ ਤੇ ਪੈਸੇ ਦਿੱਤੇ। ਇਉਂ ਹੀ ਇਸ ਰਿਪੋਰਟ ਵਿਚ ਲਲਿਤ ਮਾਕਨ, ਬਾਬੂਰਾਮ ਸ਼ਰਮਾ, ਡਾ. ਅਸ਼ੋਕ ਕੁਮਾਰ, ਜਗਦੀਸ਼ ਚੰਦਰ, ਈਸ਼ਰ ਸਿੰਘ, ਫੈਜ ਅਹਿਮਦ ਤੇ ਕਈ ਹੋਰ ਸਥਾਨਕ ਕਾਂਗਰਸੀਆਂ ਨੂੰ ਇਸ ਦੁਖਾਂਤ ਵਿਚ ਸਰਗਰਮ ਦੱਸਿਆ ਹੈ।”
(ਸੰਡੇ ਅਬਜ਼ਰਵਰ, 25 ਨਵੰਬਰ 1984)
ਘੱਲੂਘਾਰਾ ਹੋਰ ਸ਼ਹਿਰਾਂ ਵਿਚ:ਭਾਰਤ ਦੇ ਹਰ ਪ੍ਰਦੇਸ਼ ਤੇ ਹਰ ਵਿਸ਼ੇਸ਼ ਨਗਰ ਵਿਚ ਇਹ ਘੱਲੂਘਾਰਾ ਹੋਇਆ ਹੈ। ਕਸ਼ਮੀਰ ਤੋਂ ਲੈ ਕੇ ਬੰਗਾਲ ਤਕ, ਬੰਬਈ ਤਕ ਹੋਰ ਨਗਰਾਂ ਤਕ। ਕੁਝ ਕੁ ਪ੍ਰਦੇਸ਼ਾਂ ਤੇ ਸ਼ਹਿਰਾਂ ਬਾਰੇ ਚਰਚਾ ਇਉਂ ਹੈ: ਉਤਰ ਪ੍ਰਦੇਸ਼: ”31 ਅਕਤੂਬਰ ਨੂੰ ਦੁਪਹਿਰ ਤੋਂ ਪਹਿਲੀ ਨਵੰਬਰ ਦੀ ਸ਼ਾਮ ਤਕ ਉਤਰ ਪ੍ਰਦੇਸ਼ ਵਿਚ ਕਿਤੇ ਵੀ ਸਰਕਾਰ ਨਹੀਂ ਸੀ। 31 ਦੀ ਸ਼ਾਮ ਨੂੰ ਜਿਥੇ ਵੀ ਸਿੱਖ ਸੜਕ ਤੇ ਦਿਖਾਈ ਦਿੰਦਾ, ਉਸ ਨੂੰ ਫੜ ਕੇ ਕੁੱਟਿਆ ਜਾਂਦਾ, ਪੱਗ ਸਾੜ ਦਿੱਤੀ ਜਾਂਦੀ। ਰਾਤ ਨੂੰ ਲੁੱਟ ਮਾਰ ਤੇ ਸਾੜ ਫੂਕ ਸ਼ੁਰੂ ਹੋਈ। ਗੱਲ ਇੰਦਰਾ ਗਾਂਧੀ ਦੇ ਸ਼ਹਿਰ ਇਲਾਹਾਬਾਦ ਤੋਂ ਹੀ ਸ਼ੁਰੂ ਕਰੀਏ। 3 ਵਜੇ ਤਕ 180 ਥਾਵਾਂ ਤੇ ਸਾੜ ਫੂਕ ਹੋ ਚੁਕੀ ਸੀ। ਇਸ ਪਿਛੋਂ ਸ਼ਹਿਰ ਨੂੰ ਫੌਜ ਦੇ ਹਵਾਲੇ ਕੀਤਾ ਗਿਆ। ਹਰ ਪਾਸੇ ਅੱਗ ਤੇ ਧੂੰਆਂ ਨਜ਼ਰ ਆ ਰਿਹਾ ਸੀ। ਉਤਰ ਪ੍ਰਦੇਸ਼ ਦਾ ਐਸਾ ਕੋਈ ਜ਼ਿਲ੍ਹਾ ਨਹੀਂ ਸੀ, ਜਿਥੇ ਇਹ ਅੱਗ ਨਾ ਫੈਲੀ। ਅਮੇਟੀ ਚ ਤੋੜ ਫੋੜ ਹੋਈ, ਸੁਲਤਾਨਪੁਰ, ਹਰਦੋਈ, ਫੈਜ਼ਾਬਾਦ, ਇਲਾਹਾਬਾਦ, ਬਨਾਰਸ, ਬਾਂਦਾ, ਗੋਂਡਾ, ਰੁਦਰਪੁਰ, ਰਾਮਪੁਰ, ਮੁਰਾਦਾਬਾਦ, ਹਾਪੁੜ, ਪਿਲਖੁਆ, ਮਥੁਰਾ, ਫਿਰੋਜ਼ਾਬਾਦ, ਆਗਰਾ ਸਭ ਥਾਂ ਕਰਫਿਊ ਲਾਇਆ ਗਿਆ, ਹਰ ਥਾਂ ਸਕੂਟਰ, ਕਾਰਾਂ, ਟਰੱਕ, ਮਕਾਨ ਸਾੜੇ ਗਏ। ਉਤਰ ਪ੍ਰਦੇਸ਼ ਵਿਚ ਸਿੱਖਾਂ ਦੇ ਕਾਫੀ ਸਿਨੇਮਾ ਘਰ ਹਨ, ਉਹਨਾਂ ਚ ਪਤਾ ਨਹੀਂ ਕਿੰਨੇ ਕੁ ਬਚੇ ਹਨ। ਰਾਜਧਾਨੀ ਲਖਨਊ ਵਿਚ ਚਾਰਬਾਗ ਸਟੇਸ਼ਨ ਤੇ ਤਿੰਨ ਸਿੱਖਾਂ ਨੂੰ ਪੰਜਾਬ ਮੇਲ ਤੋਂ ਉਤਾਰ ਕੇ ਜ਼ਿੰਦਾ ਜਲਾ ਦਿੱਤਾ ਗਿਆ ਕਿਉਂਕਿ ਉਥੇ ਇਹ ਅਫਵਾਹ ਸੀ ਕਿ ਪੰਜਾਬ ਮੇਲ ਵਿਚ ਹਿੰਦੂਆਂ ਦੀਆਂ ਲਾਸ਼ਾਂ ਆਈਆਂ ਹਨ। ਕੇਵਲ ਕਾਨਪੁਰ ਸ਼ਹਿਰ ਵਿਚ ਹੀ 6 ਕਰੋੜ ਤੋਂ ਵੱਧ ਦੀ ਸੰਪਤੀ ਦੇ ਨੁਕਸਾਨ ਦਾ ਅੰਦਾਜ਼ਾ ਹੈ। ਇਹ ਨਿਸ਼ਚਿਤ ਹੈ ਕਿ ਜੇ ਅਧਿਕਾਰੀ ਚਾਹੁੰਦੇ ਤਾਂ ਇਸ ਪੈਮਾਨੇ ਤੇ ਸਾੜ ਫੂਕ ਨਾ ਹੁੰਦੀ, ਇੱਕਾ-ਦੁੱਕਾ ਘਟਨਾਵਾਂ ਹੋ ਕੇ ਰਹਿ ਜਾਂਦੀਆਂ। ਕਈ ਥਾਵਾਂ ਤੇ ਪੁਲਿਸ ਆਪ ਲੁੱਟਣ ਵਾਲਿਆਂ ਵਿਚ ਸ਼ਾਮਲ ਸੀ। ਕਿਤੇ ਕਿਤੇ ਤਾਂ ਲਾਸ਼ਾਂ ਢੋਣ ਦੇ ਲਈ ਬੁਲਾਏ ਗਏ ਪ੍ਰਸ਼ਾਸਨ ਦੇ ਟਰੱਕ ਲੁੱਟਮਾਰ ਦਾ ਮਾਲ ਢੋਅ ਰਹੇ ਸਨ।”
ਕਾਨਪੁਰ ਵਿਚ ਸਿੱਖ ਆਬਾਦੀ ਕਾਫੀ ਸੀ। ਦਿੱਲੀ ਤੋਂ ਪਿਛੋਂ ਇਥੇ ਹੀ ਮੌਤ ਦਾ ਤਾਂਡਵ ਸਭ ਤੋਂ ਵਧ ਨਜ਼ਰ ਆਇਆ ਹੈ। ਇਥੇ ਸਿੱਖ ਪਰਵਾਰਾਂ (ਸਿੱਧੂ ਇੰਡੀਅਨ ਆਇਲ ਦੇ ਮਾਲ ਇੰਦ੍ਰਜੀਤ ਸਿੰਘ ਦੇ ਪਰਿਵਾਰ ਦੀ ਉਦਾਹਰਣ ਸਾਹਮਣੇ ਹੈ) ਨੂੰ ਜਿੰਦਾ ਜਲਾ ਦਿੱਤਾ ਗਿਆ। ਤੇਲ ਦੇ ਟੈਂਕਰਾਂ ਚ ਸੁੱਟਿਆ ਗਿਆ। ਛੱਤ ਤੋਂ ਔਰਤਾਂ ਨੂੰ ਥੱਲੇ ਸੁੱਟਿਆ, 72 ਘੰਟੇ ਲਗਾਤਾਰ ਜ਼ੁਲਮ ਦੀ ਇਹ ਕਹਾਣੀ ਜਾਰੀ ਰਹੀ। ਇਕ ਸਿੱਖ ਨੇ ਹਮਲਾਵਰਾਂ ਦਾ ਟਾਕਰਾ ਢਾਈ ਘੰਟੇ ਤਕ ਮਿਰਚਾਂ ਦਾ ਚੂਰਾ ਵਰਸਾ ਕੇ ਕੀਤਾ, ਪਰ ਅਖੀਰ ਉਸ ਨੂੰ ਵੀ ਸਾੜ ਸੁੱਟਿਆ ਗਿਅ। ਬਾਬੂ ਪੁਰਵਾ ਦੇਵ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਦੇ ਹੈਡਮਾਸਟਰ ਨੇ ਵੀ ਕਈ ਘੰਟੇ ਗੋਲੀ ਚਲਾ ਕੇ ਹਮਲਾਵਰਾਂ ਨੂੰ ਦੂਰ ਰੱਖਿਆ, ਪਰ ਅਖੀਰ ਉਸ ਨੂੰ ਵੀ ਮਾਰ ਦਿੱਤਾ ਗਿਆ। ਉਸ ਦੀ ਪਤਨੀ ਤੇ ਮਾਂ ਨੇ ਛੱਤ ਤੋਂ ਕੁੱਦ ਕੇ ਜਾਨ ਦੇ ਦਿੱਤੀ। ਵੀਹ ਸਾਲ ਦੀ ਕੁੜੀ ਨੇ ਆਪ ਹੀ ਅੱਗ ਵਿਚ ਛਾਲ ਮਾਰ ਦਿੱਤੀ। ਇਕ 18 ਮਹੀਨੇ ਦੀ ਬੱਚੀ ਨੂੰ ਅੱਗ ਵਿਚ ਸੁੱਟਿਆ ਗਿਆ। ਗੁਰਜਿੰਦਰ ਚਾਵਲਾ ਨੇ ਆਪਣੇ ਪਤੀ ਨੂੰ ਬਚਾਉਣ ਲਈ ਫਸਾਦੀਆਂ ਨੂੰ 40 ਹਜ਼ਾਰ ਰੁਪਏ ਦਿੱਤੇ। ਉਹ ਪੈਸੇ ਵੀ ਲੈ ਗਏ ਤੇ ਉਸ ਦੇ ਸਾਹਮਣੇ ਹੀ ਉਸਦਾ ਪਤੀ ਵੀ ਕਤਲ ਕਰ ਦਿੱਤਾ।
ਵਧੇਰੇ ਲੋਕਾਂ ਨੂੰ ਜਬਰੀ ਕੈਂਪ ਚੋਂ ਵਾਪਸ ਭੇਜ ਦਿੱਤਾ ਗਿਆ ਸੀ, ਪੰਜਾਹ-ਪੰਜਾਹ ਰੁਪਏ ਦੇ ਕੇ। ਉਹ ਵੀ ਅੱਧੇ ਲੋਕਾਂ ਦੇ ਹੱਥਾਂ ਚ ਨਹੀਂ ਪਹੁੰਚੇ।
ਪੁਲਿਸ ਭੋਲੇ ਭਾਲੇ ਲੋਕਾਂ ਤੋਂ ਦਸਖਤ ਕਰਵਾ ਰਹੀ ਸੀ ਕਿ ਉਹ ਆਪਣੇ ਹਮਲਾਵਰਾਂ ਨੂੰ ਨਹੀਂ ਪਛਾਣਦੇ।” ਇਹ ਇਕ ਕੈਂਪ ਦੀ ਕਹਾਣੀ ਹੈ, ਅਨੁਮਾਨ ਲਾਉ ਕੈਂਪਾਂ ਦੇ ਦੁਖਾਂਤ ਦਾ।”
”ਕਾਨਪੁਰ ਵਿਚ 2 ਲੱਖ ਸਿੱਖ ਰਹਿੰਦੇ ਹਨ, ਪਰ ਇਸ ਘੱਲੂਘਾਰੇ ਵਿਚ ਕੋਈ ਵੀ ਹਾਦਸੇ ਤੋਂ ਅਛੂਤਾ ਨਹੀਂ ਰਿਹਾ। ਇਥੇ 200 ਮੌਤਾਂ ਹੋਈਆਂ ਹਨ। ਫੂਲਬਾਗ, ਚੌਂਕ, ਸਰਾਭਾ, ਪ੍ਰੇਮ ਨਗਰ, ਜਵਾਹਰ ਨਗਰ, ਗੋਵਿੰਦ ਨਗਰ, ਦਾਦਾ ਨਗਰ ਗੁਮਟੀ ਨੰ: 6, ਪੀ.ਰੋਡ, ਵਿਜੈ ਨਗਰ, ਬਾਰਾਂ ਦੇਵੀ, ਨਿਰਾਲਾ ਨਗਰ ਸਹਿਤ ਸਾਰਾ ਪੱਛਮੀ ਖੇਤਰ ਅੱਗ ਤੇ ਤੋੜ-ਫੋੜ ਦੀ ਲਪੇਟ ਵਿਚ ਸੀ। ਨਵੀਨ ਮਾਰਕੀਟ ਵਿਚ 29 ਦੁਕਾਨਾਂ ਸਾੜੀਆਂ ਗਈਆਂ। ਦੀਪ, ਨਿਖਾਰ ਪੈਲੇਸ, ਲਾਲ ਪੈਲੇਸ, ਗੁਰਦੇਵ ਪੈਲੇਸ ਤੇ ਸੰਗਮ ਸਿਨਮੇ ਨੂੰ ਸਾੜ ਸੁੱਟਿਆ ਗਿਆ। ਔਰਤਾਂ ਨਾਲ ਕੀ ਵਿਹਾਰ ਹੋਇਆ? ਨਾ ਅਸੀਂ ਪੁੱਛਿਆ, ਨਾ ਸਾਨੂੰ ਸ਼ਰਮ ਦੇ ਮਾਰਿਆਂ ਕਿਸੇ ਨੇ ਦੱਸਿਆ। ਕੇਵਲ ਖੂਬਸੂਰਤ ਚਿਹਰਿਆਂ ਤੇ ਜਲਦੀਆਂ ਅੱਖੀਆਂ ਹੀ ਸਾਨੂੰ ਨਜ਼ਰ ਆਈਆਂ, ਜੋ ਪੂਰੀ ਕਹਾਣੀ ਕਹਿ ਰਹੀਆਂ ਸਨ। ਫੌਜ ਨੇ 11 ਪੁਲਿਸੀਆਂ ਨੂੰ ਲੁਟਮਾਰ ਕਰਨ ਦੇ ਦੋਸ਼ ਵਿਚ ਬੰਦੀ ਬਣਾਇਆ ਹੈ। ਕਾਨਪੁਰ ਵਿਚ ਕੇਵਲ ਗੋਵਿੰਦ ਨਗਰ ਲੇਬਰ ਕਾਲੋਨੀ ਹੀ ਅਜਿਹੀ ਹੈ ਜਿਥੇ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਸਾਰੀ ਰਾਤ ਹਿੰਦੂ ਸਿੱਖ ਮਿਲ ਕੇ ਹਮਲਾਵਰਾਂ ਦਾ ਸਾਹਮਣਾ ਕਰਦੇ ਰਹੇ। ਸ਼ਰਨਾਰਥੀਆਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਨੇਤਾਵਾਂ ਨੇ ਹੀ ਉਨ੍ਹਾਂ ਨੂੰ ਲੁਟਵਾਇਆ।”
ਬੋਕਾਰੋ:”1 ਨਵੰਬਰ ਦੀ ਸਵੇਰ ਕੋਇਲੇ ਦੇ ਸਥਾਨਾਂ ਦੇ ਸਿੱਖਾਂ ਲਈ ਤਬਾਹੀ ਦਾ ਸੰਦੇਸ਼ ਲਿਆਈ। ਮਾਰ-ਕੁਟਾਈ ਦੀ ਪਹਿਲੀ ਘਟਨਾ ਝਰੀਆ ਤੋਂ ਸ਼ੁਰੂ ਹੋਈ। ਕੁਲਦੀਪ ਸਿੰਘ ਨਾਂ ਦੇ ਵਿਅਕਤੀ ਦੀ ਕਾਰ ਸਾੜ ਦਿੱਤੀ ਗਈ। ਦੁਕਾਨਾਂ ਦੀ ਲੁੱਟਮਾਰ ਸ਼ੁਰੂ ਹੋ ਗਈ। ਧਨਬਾਦ, ਸਿੰਦਰੀ ਤੇ ਬੋਕਾਰੋ ਵਿਚ ਵੀ ਉਦੋਂ ਹੀ ਲੁੱਟਮਾਰ, ਸਾੜ ਫੂਕ ਸ਼ੁਰੂ ਹੋ ਗਈ। ਚਾਸ ਬਾਜ਼ਾਰ ਵਿਚ ਧਨਬਾਦ ਦੇ ਜੋਰਾ ਫਾਟਕ ਰੋਡ ਅਤੇ ਮਨਈ ਟਾਂਡ ਵਾਂਗ ਸਿੱਖਾਂ ਦੀਆਂ ਦੁਕਾਨਾਂ ਤੇ ਮਕਾਨਾਂ ਨੂੰ ਚੁਣ ਚੁਣ ਕੇ ਸਾੜਿਆ ਤੇ ਲੁੱਟਿਆ ਗਿਆ। ਧਨਬਾਦ ਤੇ ਝਰੀਆ ਵਿਚ ਜਿਥੇ ਲੁੱਟਮਾਰ ਤੇ ਸਾੜਫੂਕ ਗੁੰਡਿਆਂ ਤੇ ਅਸਮਾਜਿਕ ਤੱਤਾਂ ਨੇ ਪੁਲਿਸ ਦੀ ਦੇਖ-ਰੇਖ ਵਿਚ ਕੀਤੀ, ਉਥੇ ਬੋਕਾਰੋ ਵਿਚ ਵਧੇਰੇ ਭੂਮਿਕਾ ਗੁਆਂਢੀਆਂ ਨੇ ਅਦਾ ਕੀਤੀ। ਲੋਕਾਂ ਨੂੰ ਜ਼ਿੰਦਾ ਜਲਾਇਆ ਗਿਆ, ਗੋਲੀਆਂ ਨਾਲ ਉਡਾਇਆ ਗਿਆ। ਉਪਕਾਰ ਸਿੰਘ, ਜਿਸ ਦੇ 5 ਟਰੱਕਾਂ ਤੇ ਮਕਾਨ ਨੂੰ ਵੀ ਅੱਗ ਲਗਾਈ ਗਈ, ਦੇ ਅਨੁਸਾਰ ਫਸਾਦੀਆਂ ਦੇ ਨਾਲ 2 ਸਫੈਦ ਕਾਰਾਂ, 5 ਮੋਟਰ ਸਾਈਕਲ ਚਲ ਰਹੇ ਸਨ, ਉਨ੍ਹਾਂ ਕੋਲ ਕੁਝ ਪੈਟਰੋਲ ਦੇ ਟੀਨ ਸਨ। ਰਿਪੋਰਟਾਂ ਵਿਚ ਇੰਕਾ ਨੇਤਾਵਾਂ ਦੇ ਨਾਂ ਸਾਹਮਣੇ ਆਏ ਹਨ। ਇਉਂ ਜੋ ਵੀ ਹਮਲਾਵਰ ਸਨ, ਉਹ ਪੂਰੀ ਤਿਆਰੀ ਨਾਲ ਆਏ। ਕੈਂਪਾਂ ਦੇ ਸਰਨਾਰਥੀ ਦੁਖ ਭਰੀਆਂ ਗੱਲਾਂ ਇਉਂ ਸੁਣਾਉਂਦੇ ਹਨ: ”ਸੈਕਟਰ 9 ਵਿਚ ਪਹਿਲਾਂ ਹਮਲਾਵਰਾਂ ਨੇ ਜੋਗਿੰਦਰ ਸੰਘ ਤੇ ਉਸ ਦੀ ਪਤਨੀ ਦੀ ਹੱਤਿਆ ਕੀਤੀ, ਬਾਅਦ ਵਿਚ ਤਿੰਨ ਸਾਲਾਂ ਦੇ ਲੜਕੇ ਨੂੰ ਚਾਰ ਮੰਜ਼ਲਾਂ ਤੋਂ ਥਲੇ ਸੜਕ ਤੇ ਸੁੱਟ ਦਿੱਤਾ ਗਿਆ। ਸੈਕਟਰ 9 ਦੇ ਹੀ ਲਖਨ ਸਿੰਘ ਨੂੰ ਚੌਰਾਹੇ ਤੇ ਲਿਆ ਕੇ ਪੈਟਰੋਲ ਛਿੜਕ ਕੇ ਜ਼ਿੰਦਾ ਜਲਾਇਆ ਗਿਆ। ਸੀਤਲ ਸਿੰਘ ਦੇ ਸੀਨੇ ਅਤੇ ਪੁੜਪੁੜੀਆਂ ਚ ਚਾਰ ਗੋਲੀਆਂ ਮਾਰੀਆਂ ਗਈਆਂ। ਕੇਵਲ ਬੋਕਾਰੋ ਚ ਹੀ ਇਉਂ ਸੌ ਤੋਂ ਵੱਧ ਬੰਦੇ ਮਾਰੇ। ਹਜ਼ਾਰੀਬਾਗ ਤੇ ਰਾਂਚੀ ਵਿਚ ਵੀ ਦੰਗੇ ਉਸੇ ਸਮੇਂ ਹੀ ਭੜਕੇ ਤੇ ਇਸੇ ਰੂਪ ਵਿਚ ਹੀ ਹਾਦਸੇ ਉਥੇ ਸਾਹਮਣੇ ਆਏ।”
ਪਟਨਾ: ”ਪਟਨੇ ਵਿਚ 1 ਨਵੰਬਰ ਨੂੰ ਕਰਫਿਊ ਲਗਾਇਆ, ਪਰ ਹਾਲਾਤ ਹੋਰ ਵੀ ਵਿਗੜ ਗਏ। ਗਾਇ ਘਾਟ ਮੁਹੱਲੇ ਦੇ ਗੁਰਦੁਆਰੇ ਨੂੰ ਅੱਗ ਲਾਉਣ ਦਾ ਯਤਨ ਕੀਤਾ ਗਿਆ ਸੀ। ਉਸ ਸਮੇਂ ਹੀ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਨਾਲ ਸਿੱਖਾਂ ਦੀਆਂ ਦੁਕਾਨਾਂ ਤੇ ਘਰਾਂ ਉਤੇ ਹਮਲੇ ਕੀਤੇ ਗਏ। ਇਹ ਘਟਨਾਵਾਂ 31 ਅਕਤੂਬਰ ਨੂੰ ਹੀ ਸ਼ੁਰੂ ਹੋ ਗਈਆਂ ਸਨ। ਕਰਫਿਊ ਤਾਂ 16 ਘੰਟੇ ਬਾਅਦ ਲਾਇਆ ਗਿਆ। 31 ਤਾਰੀਕ ਨੂੰ ਜੋ ਘਟਨਾਵਾਂ ਹੋਈਆਂ, ਉਨ੍ਹਾਂ ਦਾ ਸਬੰਧ ਲੁੱਟਮਾਰ ਨਾਲ ਵਧੇਰੇ ਸੀ। ਫਰੇਜ਼ਰ ਰੋਡ ਤੇ ਇਕ ਪੰਜਾਬੀ ਹੋਟਲ ਤੇ ਹਮਲਾ ਕੀਤਾ ਗਿਆ। ਮੁਰਗਿਆਂ ਦੀ ਇਕ ਦੁਕਾਨ ਨੂੰ ਅੱਗ ਲਾ ਦਿੱਤੀ ਗਈ। ਟਾਇਰਾਂ ਦੀ ਇਕ ਦੁਕਾਨ ਲੁੱਟੀ ਗਈ। ਚਿਰੀਆ ਟਾਂਡ ਪੁਲ ਅਤੇ ਪਟਨਾ ਜੰਕਸ਼ਨ ਵਿਚ ਕਈ ਦੁਕਾਨਾਂ ਤੇ ਹਮਲਾ ਕੀਤਾ ਗਿਆ। ਇਨ੍ਹਾਂ ਚੋਂ ਵਧੇਰੇ ਦੁਕਾਨਾਂ ਸਿੱਖਾਂ ਦੀਆਂ ਸਨ। ਪਰ ਕੁਝ ਅਮੀਰ ਹਿੰਦੂਆਂ ਤੇ ਬਿਹਾਰੀਆਂ ਦੀਆਂ ਦੁਕਾਨਾਂ ਵੀ ਲੁੱਟ ਲਈਆਂ ਗਈਆਂ। ਜਿਉਂ ਜਿਉਂ ਸ਼ਹਿਰ ਵਿਚ ਖ਼ਬਰ ਫੈਲੀ, ਉਪੱਧਰੀ ਵਧਦੇ ਗਏ। ਰਾਤ ਤਕ ਕੁੱਕੜ ਬਾਗ, ਕਦਮਕੂਆ, ਅਸ਼ੋਕ ਰਾਜਪਥ, ਪਟਨਾ ਸਿਟੀ ਆਬਾਦੀਆਂ ਵਿਚ ਸਿੱਖਾਂ ਦੀਆਂ ਦੁਕਾਨਾਂ ਲੁੱਟਣ ਤੋਂ ਬਿਨਾਂ ਘਰਾਂ ਉਤੇ ਹਮਲੇ ਵੀ ਹੋਏ ਤੇ ਮਾਰਕੁੱਟ ਅਤੇ ਕਤਲ ਦੀਆਂ ਘਟਨਾਵਾਂ ਸਾਹਮਣੇ ਆਈਆਂ। ਕੁਝ ਸਿੰਧੀਆਂ ਦੀਆਂ ਦੁਕਾਨਾਂ ਵੀ ਲੁੱਟੀਆਂ ਗਈਆਂ। ਸ਼ਰਾਬ ਦੀਆਂ ਦੁਕਾਨਾਂ ਵੀ ਲੁੱਟੀਆਂ ਗਈਆਂ। ਖਾਜੇਕਲਾ ਦੇ ਖ਼ਾਲਸਾ ਗਲਾਸ ਸਟੋਰ ਤੇ ਦਸ ਹਜ਼ਾਰ ਦੀ ਭੀੜ ਨੇ ਹਮਲਾ ਕੀਤਾ ਤੇ ਉਸ ਨੂੰ ਤਹਿਸ ਨਹਿਸ ਕਰ ਦਿੱਤਾ ਨਾਲ ਹੀ ਪੰਜ ਦੁਕਾਨਾਂ ਹੋਰ ਲੁੱਟੀਆਂ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਕੋਲ ਉਸ ਸਮੇਂ ਰੱਖਿਆ ਲਈ ਪੁਲਿਸ ਦਾ ਇਕ ਵੀ ਜਵਾਨ ਨਹੀਂ ਸੀ। ਉਥੇ ਪਹੁੰਚੇ ਕਈ ਸਿੱਖਾਂ ਦੇ ਚਿਹਰਿਆਂ ਉਤੇ ਜ਼ਖਮ ਤੇ ਪੱਟੀਆਂ ਸਨ। ਉਹ ਲੋਕ ਚੌਂਕ ਸ਼ਿਕਾਰਪੁਰ ਤੇ ਕਾਲੀਸਥਾਨ ਦੇ ਸਿੱਖਾਂ ਦੀ ਮਾਰਕੁੱਟਾਈ ਬਾਰੇ ਦੱਸ ਰਹੇ ਸਨ। ਗੁਰਦੁਆਰੇ ਦਾ ਫੋਨ ਕੱਟ ਦਿੱਤਾ ਗਿਆ ਸੀ। ਸਿੱਖ ਉਥੇ ਵੀ ਸਹਿਮੇ ਹੋਏ ਸਨ।”
ਕਲਕੱਤਾ:
”ਜਗ੍ਹਾ ਜਗ੍ਹਾ ਟਰਾਮਾਂ, ਬੱਸਾਂ ਤੇ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਗਾਈ ਗਈ। ਜਿਥੇ ਕਿਧਰੇ ਭੀੜ ਦੇ ਵਸ ਪੈ ਗਏ ਉਹਨਾਂ ਦੀ ਜੰਮ ਕੇ ਪਿਟਾਈ ਕੀਤੀ ਗਈ। ਕਲਕੱਤੇ ਦੇ ਕਈ ਗੁਰਦੁਆਰਿਆਂ ਤੇ ਹਮਲਾ ਕੀਤਾ ਗਿਆ। ਦੱਖਣੀ ਕਲਕੱਤੇ ਦੇ ਰਾਸਬਿਹਾਰੀ ਸਥਿਤ ਗੁਰਦੁਆਰੇ ਤੇ 3000 ਤੋਂ ਵੱਧ ਦੀ ਭੀੜ ਨੇ ਹਮਲਾ ਕੀਤਾ ਉਤਰੀ ਕਲਕੱਤੇ ਦੇ ਬੜਾ ਬਾਜ਼ਾਰ ਗੁਰਦੁਆਰੇ ਤੇ ਵੀ ਇਕ ਵੱਡੀ ਭੀੜ ਨੇ ਹਮਲਾ ਕੀਤਾ ਅਤੇ ਉਸ ਦੇ ਆਸ-ਪਾਸ ਖੜੀਆਂ ਕਾਰਾਂ ਸਕੂਟਰਾਂ ਨੂੰ ਅੱਗ ਲਾ ਦਿੱਤੀ ਗਈ। ਫਾਇਰ ਬਰਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਪਹੁੰਚੀਆਂ, ਉਹਨਾਂ ਉਤੇ ਵੀ ਭੀੜ ਵਲੋਂ ਪਥਰਾਉ ਕੀਤਾ ਗਿਆ। ਕਈ ਕਰਮਚਾਰੀ ਜ਼ਖਮੀ ਹੋ ਗਏ। ਅਖੀਰ ਬੈਰਕਪੁਰ ਤੋਂ ਫੌਜ ਨੂੰ ਬੁਲਾਇਆ ਗਿਆ। ਉਹਨਾਂ ਨੇ 22 ਵਾਰ ਗੋਲੀ ਚਲਾਈ। ਹਰ ਗੁਰਦੁਆਰੇ ਦੇ ਆਲੇ ਦੁਆਲੇ ਫੌਜ ਤਾਇਨਾਤ ਕਰ ਦਿੱਤੀ ਗਈ। ਫਿਰ ਵੀ ਦੁਪਹਿਰ ਤੋਂ ਲੈ ਕੇ ਰਾਤ ਤਕ ਸੜਕਾਂ ਤੇ ਸੜਦੀਆਂ ਗੱਡੀਆਂ ਦੇਖੀਆਂ ਜਾ ਸਕਦੀਆਂ ਸਨ। ਸਿੱਖਾਂ ਦੇ ਦਰਜਨਾਂ ਹੋਟਲ ਦੁਕਾਨਾਂ ਇਸ ਲਪੇਟ ਵਿਚ ਆ ਗਏ। ਸਿੱਖਾਂ ਦੇ ਇਕ ਸਕੂਲ਼ ਦੀ ਬੱਸ ਟਾਲੀਗੰਜ ਰੋਡ ਤੇ ਸਾੜ ਦਿੱਤੀ ਗਈ। ਦੱਖਣੀ ਕਲਕੱਤੇ ਵਿਚ ਭਵਾਨੀਪੁਰ ਸਿੱਖਾਂ ਦੇ ਇਕ ਸਕੂਲ ਤੇ ਹਿੰਸਕ ਭੀੜ ਨੇ ਹਮਲਾ ਕੀਤਾ। ਇਕ ਪੂਰੇ ਪ੍ਰਵਾਰ ਨੂੰ ਘਰ ਚੋਂ ਕੱਢ ਕੇ ਕੁੱਟਿਆ ਗਿਆ।
”ਕਿਤੇ ਕਿਤੇ ਤਾਂ ਲਾਸ਼ਾਂ ਢੋਣ ਦੇ ਲਈ ਬੁਲਾਏ ਗਏ ਪ੍ਰਸ਼ਾਸਨ ਦੇ ਟਰੱਕ ਲੁੱਟਮਾਰ ਦਾ ਮਾਲ ਢੋਅ ਰਹੇ ਸਨ।”
ਰੇਲਗੱਡੀਆਂ ਵਿਚ ਸਿੱਖਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਕਲਕੱਤੇ ਵਿਚ ਕਈ ਥਾਂ (ਦੇਸ਼ਪ੍ਰਿਯ ਪਾਰਕ, ਹੇਅਰ ਸਟਰੀਟ, ਮਹਾਤਮਾ ਗਾਂਧੀ ਰੋਡ, ਸਿਆਲਦਾ) ਹਿੰਸਕ ਭੀੜ ਤੇ ਸਿੱਖਾਂ ਵਿਚ ਜੰਮ ਕੇ ਟਾਕਰਾ ਹੋਇਆ। 1 ਨਵੰਬਰ ਨੂੰ ਕਲਕੱਤੇ ਦੇ ਸਾਰੇ ਗੁਰਦੁਆਰੇ ਭੀੜ ਦੇ ਹਿੰਸਕ ਹਮਲਿਆਂ ਦਾ ਸ਼ਿਕਾਰ ਬਣੇ ਹੋਏ ਸਨ ਕਿਉਂਕਿ ਹਿੰਸਕ ਭੀੜ ਨੂੰ ਇਹ ਪਤਾ ਸੀ ਕਿ ਸਿੱਖ ਗੁਰਦੁਆਰਿਆਂ ਵਿਚ ਚਲੇ ਗਏ ਹਨ। ਅਮਹਸਰਟ ਸਟਰੀਟ ਵਿਚ ਇਕ ਸਿੱਖ ਦੇ ਹੋਟਲ ਤੇ ਬੰਬ ਸੁੱਟੇ ਗਏ। ਬੰਡੇਲ ਰੋਡ ਤੇ ਇਕ ਸਿੱਖ ਦੇ ਗੈਰਿਜ ਨੂੰ ਅੱਗ ਲਗਾਈ ਗਈ। ਥਾਂ-ਥਾਂ ਤੇ ਅਜਿਹੀਆਂ ਘਟਨਾਵਾਂ ਹੋਈਆਂ। ਲਾਲ ਬਾਜ਼ਾਰ ਪੁਲਿਸ ਸਟੇਸ਼ਨ ਵਿਚ 800 ਸਿੱਖਾਂ ਨੇ ਸ਼ਰਨ ਲਈ ਹੋਈ ਸੀ।” (ਰਵੀਵਾਰ, 11-17 ਨਵੰਬਰ 1984)
ਸਿੱਖਾਂ ਦੇ ਮਨ ਦੇ ਸ਼ੰਕੇ:”ਸਿੱਖਾਂ ਵਿਚ ਅਫਵਾਹ ਅਤੇ ਸ਼ੱਕ ਹੈ ਕਿ ਅਸਲ ਵਿਚ ਉਨ੍ਹਾਂ ਦੇ 5000 ਬੰਦੇ ਮਾਰੇ ਗਏ ਹਨ। ਫੌਜ ਵਿਚ ਸਿੱਖ ਰੈਜੀਮੈਂਟ ਨੂੰ ਤੋੜਿਆ ਜਾ ਰਿਹਾ ਹੈ। ਜਿਸ ਯੋਜਨਾ ਨਾਲ ਸਾਰੇ ਭਾਰਤ ਚ ਸਿੱਖਾਂ ਨੂੰ ਮਾਰਿਆ ਗਿਆ ਹੈ, ਇਹ ਯੋਜਨਾ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋਂ ਪਹਿਲਾਂ ਹੀ ਬਣਾਈ ਗਈ ਸੀ। ਉਨ੍ਹਾਂ ਨੂੰ ਇਹ ਸ਼ੱਕ ਇਸ ਲਈ ਠੀਕ ਜਾਪਦਾ ਹੈ ਕਿਉਂਕਿ ਉਨ੍ਹਾਂ ਨੂੰ ਤਬਾਹ ਹੁੰਦਿਆਂ ਦੇਖ ਨਾ ਹੀ ਪੁਲਿਸ ਨੇ ਪ੍ਰਵਾਹ ਕੀਤੀ ਤੇ ਨਾ ਹੀ ਪ੍ਰਬੰਧਕਾਂ ਨੇ। ਸਗੋਂ ਕਈ ਪ੍ਰਬੰਧਕਾਂ ਨੇ ਗੁੰਡਿਆਂ ਨੂੰ ਸ਼ਹਿ ਦਿੱਤੀ। ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਇਸੇ ਲਈ ਕਈ ਅਫਸਰਾਂ ਨੂੰ ਝਟਪਟ ਬਦਲਿਆ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ 2577 ਫੜੇ ਗਏ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਏਗੀ। ਸ੍ਰੀ ਜਗਦੀਸ਼ ਟਾਈਟਲਰ ਐਮ.ਪੀ. (ਕਾਂਗਰਸ) ਨੇ ਉਨ੍ਹਾਂ ਆਪਣੇ ਕੁਝ ਵਿਅਕਤੀਆਂ ਨੂੰ ਰਿਹਾਅ ਵੀ ਕਰਾਇਆ, ਜਿਨ੍ਹਾਂ ਲੁੱਟਮਾਰ ਦੀਆਂ ਘਟਨਾਵਾਂ ਚ ਹਿੱਸਾ ਲਿਆ।”
(ਨਿਊਜ਼ਵੀਕ, ਨਿਊਯਾਰਕ, 19 ਨਵੰਬਰ 1984)
ਸਿੱਖਾਂ ਨੂੰ ਯਹੂਦੀਆਂ ਵਾਂਗ ਕਤਲ ਕੀਤਾ ਗਿਆ
”ਹਿਟਲਰ ਦੇ ਨਾਜ਼ੀ ਜਰਮਨੀ ਤੋਂ ਲੈ ਕੇ 1984 ਦੇ ਭਾਰਤ ਤਕ ਇਕ ਲੰਮੀ ਵਿੱਥ ਹੈ ਪਰ ਦੋਨਾਂ ਵਿਚ ਕੁਝ ਸਮਾਨਤਾ ਹੈ। ਹਿਟਲਰ ਵੀ ਯਹੂਦੀਆਂ ਦੀ ਕਤਲਾਮ ਕਰ ਕੇ ਹੀ ਤਾਕਤ ਚ ਆਇਆ ਸੀ ਤੇ ਭਾਰਤ ਵਿਚ ਫਾਸਿਜ਼ਮ ਨੇ ਉਹੀ ਰੂਪ ਦਿਖਾਇਆ ਹੈ। ਖੱਦਰਧਾਰੀ ਹਿੰਦੂ ਕੱਟੜਵਾਦ ਨੇ ਗੁੰਡਆਂ ਨਾਲ ਮਿਲ ਕੇ ਉਸੇ ਹੀ ਕਿਸਮ ਦੀ ਕਤਲਾਮ ਕੀਤੀ ਹੈ। ਦਿੱਲੀ ਵਿਚ ਸਿੱਖ ਪੰਜਾਬੀਆਂ ਚ ਸਭ ਤੋਂ ਵੱਧ ਅਮੀਰ ਹਨ ਤੇ ਇਸ ਸਮੇਂ ਝੁੱਗੀ-ਝੌਂਪੜੀ ਵਾਲਿਆਂ ਨੂੰ ਉਨ੍ਹਾਂ ਵਿਰੁੱਧ ਭੜਕਾਉਣਾ ਕੋਈ ਮੁਸ਼ਕਲ ਨਹੀਂ ਸੀ। ਇਹ ‘ਧਾੜਵੀ ਲੋਕ ਜਿਨ੍ਹਾਂ ਇਲਾਕਿਆਂ ਚੋਂ ਆਏ, ਇਹ ਇਲਾਕੇ ਕਾਂਗਰਸੀ ਐਮ.ਪੀਆਂ ਤੇ ਨੇਤਾਵਾਂ ਸ੍ਰੀ ਐਚ.ਕੇ.ਐਲ. ਭਗਤ, ਸਜਨ ਕੁਮਾਰ, ਧਰਮਵੀਰ ਸ਼ਾਸਤ੍ਰੀ ,ਕਮਲਨਾਥ ਤੇ ਅਰਜਨਦਾਸ ਦੇ ਹਨ।”
ਸੰਡੇ ਅਬਜ਼ਰਵਰ, 11, ਨਵੰਬਰ 1984