ਵੈਨਕੂਵਰ ‘ਚ ਕੈਨੇਡੀ ਸਟੀਵਰਟ ਜਿੱਤੇ ਮੇਅਰ ਦੀ ਚੋਣ

ਵੈਨਕੂਵਰ ‘ਚ ਕੈਨੇਡੀ ਸਟੀਵਰਟ ਜਿੱਤੇ ਮੇਅਰ ਦੀ ਚੋਣ

ਵੈਨਕੂਵਰ : (ਪਰਮਜੀਤ ਸਿੰਘ : ਕੈਨੇਡੀਅਨ ਪੰਜਾਬ ਟਾਇਮਜ਼):  ਬ੍ਰਿਟਿਸ਼ ਕੋਲੰਬਿਆ ਸੂਬੇ ‘ਚ ਕੁਲ 162 ਮਿਉਂਸੀਪਲ ਕਮੇਟੀਆਂ ਲਈ ਹੋਇਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਵੈਨਕੂਵਰ ਨਿਵਾਸੀਆਂ ਵਲੋਂ ਵੈਨਕੂਵਰ ਸ਼ਹਿਰ ਦੀ ਵਾਂਗਡੋਰ ਐਮ.ਪੀ. ਵਜੋਂ ਅਸਤੀਫ਼ਾ ਦੇ ਕੇ ਮੇਅਰ ਦੀ ਚੋਣ ਜਿੱਤਣ ਵਾਲੇ ਕੈਨੇਡੀ ਸਟੀਵਰਟ ਨੂੰ ਸੌਂਪੀ ਗਈ ਹੈ। ਕੈਨੇਡੀ ਸਟੀਵਰਟ ਨੇ ਵੈਨਕੂਵਰ ਮੇਅਰ ਲਈ ਲੜੀ ਚੋਣ ‘ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਵੈਨਕੂਵਰ ਦੇ ਮੁੱਖ ਚੋਣ ਅਧਿਕਾਰੀ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵੈਨਕੂਵਰ ‘ਚ ਕੁਲ 39.36% ਪੋਲਿੰਗ ਹੋਈ।  ਵੈਨਕੂਵਰ ‘ਚ ਲੱਗਭਗ 176450 ਰਜਿਸਟਰਡ ਵੋਟਰ ਹਨ ਜਿਨ੍ਹਾਂ ‘ਚੋਂ 448332 ਵੋਟਰਾਂ ਵਲੋਂ ਪੋਲਿੰਗ ਕੀਤੀ ਗਈ। ਵੈਨਕੂਵਰ ਮੇਅਰ ਦੀ ਦੌੜ ‘ਚ ਸ਼ਾਮਲ ਕੈਨੇਡੀ ਸਟੀਵਰਟ ਅਤੇ ਕੇਨ ਸਿਮ ‘ਚ ਕੜੀ ਟੱਕਰ ਵੇਖਣ ਨੂੰ ਮਿਲੀ।  ਸ਼ੁਰੂਆਤ ‘ਚ ਦੋਵੇ ਉਮੀਦਵਾਰਾਂ ਵੋਟ ਗਿਣਤੀ ਲੱਗਭਗ ਬਰਾਬਰ ਹੀ ਸੀ ਆਖਰ ਕੈਨੇਡੀ ਸਟੀਵਰਟ ਨੇ ਆਪਣੇ ਵਿਰੋਧੀ ਨੂੰ 957 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਅਤੇ ਕੁਲ 49705 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ।  ਕੇਨ ਸਿਮ ਨੂੰ ਕੁਲ 48748 ਵੋਟਾਂ ਮਿਲੀਆਂ ਅਤੇ ਅਜ਼ਾਦ ਉਮੀਦਵਾਰ ਸ਼ੋਨਾ ਸਿਲਵੇਟਰ ਨੂੰ ਕੁਲ 35537 ਵੋਟ ਹਾਸਲ ਹੋਏ।