ਸੈਮਸੰਗ ਜਦਲ ਪੇਸ਼ ਕਰੇਗਾ ਫੋਲਡੇਬਲ ਸਮਾਰਟਫੋਨ

ਸੈਮਸੰਗ ਜਦਲ ਪੇਸ਼ ਕਰੇਗਾ ਫੋਲਡੇਬਲ ਸਮਾਰਟਫੋਨ

ਦੱਖਣੀ ਕੋਰੀਆ ਦੀ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਹਿਲੇ ਫੋਲਡੇਬਲ ਸਮਾਰਟਫੋਨ ਨੂੰ ਲੈ ਕੇ ਚਰਚਾ ‘ਚ ਹੈ। ਹਾਲ ਹੀ ‘ਚ ਕੰਪਨੀ ਦੇ ਸੈਮਸੰਗ ਮੋਬਾਇਲ ਟਵੀਟਰ ਹੈਂਡਲ ਤੋਂ ਇਕ ਟੀਜ਼ਰ ਵੀਡੀਓ ਜਾਰੀ ਕੀਤਾ ਗਿਆ ਹੈ। ਟੀਜ਼ਰ ਵੀਡੀਓ ਅਗਲੇ ਮਹੀਨੇ 7-8 ਨਵੰਬਰ ਨੂੰ ਆਯੋਜਿਤ ਸੈਮਸੰਗ ਡਿਵੈੱਲਪਰ ਕਾਨਫਰੰਸ ਵੱਲ ਇਸ਼ਾਰਾ ਕਰ ਰਿਹਾ ਹੈ। ਸੈਮਸੰਗ ਦੇ ਪਹਿਲੇ ਫੋਲਡੇਬਲ ਸਮਾਰਟਫੋਨ ਨੂੰ ਅਗਲੇ ਮਹੀਨੇ ਪੇਸ਼ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ DJ Koh ਨੇ ਇਸ ਗੱਲ ਨੂੰ ਕਨਫਰਮ ਕੀਤਾ ਸੀ ਕਿ ਕੰਪਨੀ ਅਜਿਹਾ ਟੈਬਲੇਟ ਲਾਂਚ ਕਰੇਗੀ ਜੋ ਫੋਲਡ ਹੋ ਕੇ ਸਮਾਰਟਫੋਨ ਦੇ ਸਾਈਜ਼ ਜਿਨ੍ਹਾਂ ਬਣ ਜਾਵੇਗਾ ਅਤੇ ਯੂਜ਼ਰਸ ਇਸ ਨੂੰ ਆਸਾਨੀ ਨਾਲ ਪਾਕਟ ‘ਚ ਰੱਖ ਸਕਣਗੇ।
Samsung Developer Conference ਦਾ ਆਯੋਜਨ ਕੈਲੀਫੋਰਨੀਆ ਦੇ ਸੈਨ ਫ੍ਰਾਂਸਿਸਕੋ ਸ਼ਹਿਰ ‘ਚ ਹੋਵੇਗਾ। ਟੀਜ਼ਰ ਵੀਡੀਓ ‘ਚ ”Where Now Meets Next” ਲਿਖ ਕੇ ਇਸ ਗੱਲ ਵੱਲ ਇਸ਼ਾਰਾ ਕੀਤਾ ਗਿਆ ਹੈ ਕਿ ਅਗਲੇ ਮਹੀਨੇ ਕੰਪਨੀ ਦੇ ਪਹਿਲੇ ਫੋਲਡੇਬਲ ਫੋਨ ਤੋਂ ਪਰਦਾ ਉਠਣ ਵਾਲਾ ਹੈ। ਜੁਲਾਈ ‘ਚ ਸਾਹਮਣੇ ਆਈ ਰਿਪੋਰਟ ਤੋਂ ਪਤਾ ਚੱਲਿਆ ਸੀ ਕਿ ਫੋਲਡੇਬਲ ਸਮਾਰਟਫੋਨ ਦਾ ਕੋਡਨੇਮ ”Winner” ਹੈ। ਇਹ ਡਿਵਾਈਸ 7 ਇੰਚ ਦੀ ਡਿਸਪਲੇਅ ਨਾਲ ਆਵੇਗਾ, ਜਿਸ ਨੂੰ ਆਸਾਨੀ ਨਾਲ ਫੋਲਡ ਕੀਤਾ ਜਾਣਾ ਸੰਭਵ ਹੈ।
ਕੁਝ ਰਿਪੋਰਟਸ ‘ਚ ਤਾਂ ਇਥੇ ਤੱਕ ਕਿਹਾ ਗਿਆ ਹੈ ਕਿ ਸੈਮਸੰਗ ਬ੍ਰਾਂਡ ਦਾ ਇਹ ਫੋਨ ਗਲੈਕਸੀ ਐਕਸ ਹੋਵੇਗਾ ਅਤੇ ਇਸ ਦੀ ਕੀਮਤ 1,850 ਡਾਲਰ (ਕਰੀਬ 1,36,500 ਰੁਪਏ) ਹੋ ਸਕਦੀ ਹੈ। ਸੈਮਸੰਗ ਦੇ ਪਹਿਲੇ ਫੋਲਡੇਬਲ ਫੋਨ ਨਾਲ ਸਬੰਧਿਤ ਫਿਲਹਾਲ ਕੋਈ ਵੀ ਤਸਵੀਰ ਜਾਂ ਆਧਿਕਾਰਿਤ ਟੀਜ਼ਰ ਵੀਡੀਓ ਸਾਹਮਣੇ ਨਹੀਂ ਆਇਆ ਹੈ। ਸੈਮਸੰਗ ਡਿਵੈੱਲਪਰ ਕਾਨਫਰੰਸ 2018 ਦੌਰਾਨ ਕੇਵਲ ਫੋਲਡੇਬਲ ਫੋਨ ਦੀ ਝਲਕ ਦੇਖਣ ਨੂੰ ਮਿਲੇਗੀ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਕੰਪਨੀ ਅਗਲੇ ਸਾਲ ਇਸ ਡਿਵਾਈਸ ਨੂੰ ਲਾਂਚ ਕਰੇਗੀ।