Copyright & copy; 2019 ਪੰਜਾਬ ਟਾਈਮਜ਼, All Right Reserved
ਅਮਰੀਕਾ ਵਿਚ ਖਾਲਸਾ ਸਾਜਨਾ ਦਿਵਸ ਨੂੰ ‘ਨੈਸ਼ਨਲ ਸਿੱਖ ਡੇ’ ਵਜੋਂ ਮਿਲੀ ਮਾਨਤਾ

ਅਮਰੀਕਾ ਵਿਚ ਖਾਲਸਾ ਸਾਜਨਾ ਦਿਵਸ ਨੂੰ ‘ਨੈਸ਼ਨਲ ਸਿੱਖ ਡੇ’ ਵਜੋਂ ਮਿਲੀ ਮਾਨਤਾ

ਨਿਊਯਾਰਕ : ਅਮਰੀਕਾ ਦੇ ਸੂਬੇ ਕੈਨੇਕੇਟਿਕਟ ਦੇ ਜਨਰਲ ਅਸੈਂਬਲੀ ਮੈਂਬਰ ਜਿਥੇ ਵਿਸਾਖੀ ਦੇ ਪ੍ਰੋਗਰਾਮ ਗੁਰੂਦਵਾਰਾ ਸੱਚਖੰਡ ਦਰਬਾਰ ਹੰਮਡੇਨ ਵਿਖੇ ਸ਼ਾਮਿਲ ਹੋਏ ਤੇ ਸਿੱਖਾਂ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ ਉਥੇ ਅਪ੍ਰੈਲ ੧੪ ਨੂੰ ”ਨੈਸ਼ਨਲ ਸਿੱਖ ਡੇ ” ਵਜੋਂ ਮਨਾਉਣ ਦਾ ਵੀ ਐਲਾਨ ਕੀਤਾ। ਸਵਰਨਜੀਤ ਸਿੰਘ ਖਾਲਸਾ ਮੇਂਬਰ ਨੋਰਵਿੱਚ ਪਲਾਨਿੰਗਬੋਰਡ ਨੇ ਦੱਸਿਆ ਕਿ ਉਹ ਪਿਛਲੇ ਤਿਨ ਸਾਲਾਂ ਤੋਂ ਇਸ ਉਤੇ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵਿਸਾਖੀ ਨੂੰ ਮਾਨਤਾ ਦਿਵਾਉਂਣ ਲਈ ਕੈਨੇਕਟਿਕਟ ਦੇ ਯੂ ਐਸ ਸੈਨੇਟਰ ਕ੍ਰਿਸ ਮੁਰਫੀ ਤੋਂ ਅਮਰੀਕਾ ਦੀ ਸੈਨੇਟ ਵਿਚ ਵੀਸੇਨੇਤ ਰੇਸੋਲੂਸ਼ 469 ਦਾ ਮੱਤਾ ਵੀ ਪਵਾਇਆ ਸੀ। ਇਸ ਸਾਲ ਸੈਨੇਟਰ ਮੁਰਫੀ ਨੇ ਆਪਣੀ ਚਿੱਠੀ ‘ਚ ਜਿੱਥੇ ਕਨੇਟੀਕੇਟ ਦੇ ਸਿੱਖਾਂ ਨੂੰ ਵਿਸਾਖੀ ਦੀਆ ਵਧਾਈਆਂ ਦਿੱਤੀਆਂ ਉਥੇ ਇਸ ਨੂੰ ”ਨੈਸ਼ਨਲ ਸਿੱਖ ਡੇ” ਕਹਿ ਕੇ ਸੰਬੋਧਨ ਕੀਤਾ। ਅਮਰੀਕਾ ਦੇ ਕਾਂਗਰਸਮੈਨ ਜੋਅ ਕੋਟਨੀ ਨੇ ਵੀ ਜਿਥੇ ਪਿਛਲੇ ਸਾਲਾਂ ‘ਚ ਵੈਸਾਖੀ ਨੂੰ ਅਮਰੀਕਾ ਦੀ ਕਾਂਗਰਸ ‘ਚ ਮਾਨਤਾ ਦਿਵਾਈ ਉਥੇ ਇਸ ਸਾਲ ਖਾਲਸਾ ਸਾਜਨਾ ਦਿਵਸ ਨੂੰ ”ਨੈਸ਼ਨਲ ਸਿੱਖ ਡੇ” ਵਜੋਂ ਘੋਸ਼ਿਤ ਕੀਤਾ। ਉਹਨਾਂ ਦੱਸਿਆ ਕਿ ਹੁਣ ਅਗਲੇ ਸਾਲ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਇਸ ਨੂੰ ਬਿੱਲ ਦਾ ਰੂਪ ਦੇ ਕੇ ਕਾਨੂੰਨ ਬਣਾਉਣ ਬਾਰੇ ਆਪਣੀ ਕੋਸ਼ਿਸ਼ ਜਾਰੀ ਰੱਖਾਗੇ।