Copyright & copy; 2019 ਪੰਜਾਬ ਟਾਈਮਜ਼, All Right Reserved
ਇਮਰਾਨ ਖ਼ਾਨ ਨੇ ਮੰਨਿਆ ਪਾਕਿ ‘ਚ ਸਰਗਰਮ ਸਨ 40 ਅੱਤਵਾਦੀ ਸੰਗਠਨ

ਇਮਰਾਨ ਖ਼ਾਨ ਨੇ ਮੰਨਿਆ ਪਾਕਿ ‘ਚ ਸਰਗਰਮ ਸਨ 40 ਅੱਤਵਾਦੀ ਸੰਗਠਨ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਸਨਸਨੀਖ਼ੇਜ ਬਿਆਨ ਦਿੱਤਾ ਹੈ। ਅਮਰੀਕਾ ਦੌਰੇ ‘ਤੇ ਗਏ ਪਾਕਿ ਪੀਐੱਮ ਇਮਰਾਨ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ‘ਚ 40 ਵੱਖ-ਵੱਖ ਅੱਤਵਾਦੀ ਸਮੂਹ ਕੰਮ ਕਰ ਰਹੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੀ ਜਾਣਕਾਰੀ ਪਹਿਲਾਂ ਦੀਆਂ ਸਰਕਾਰਾਂ ਨੇ ਅਮਰੀਕਾ ਨੂੰ ਨਹੀਂ ਦਿੱਤੀ। ਇਮਰਾਨ ਖ਼ਾਨ ਨੇ ਨਾਲ ਹੀ ਕਿਹਾ ਕਿ ਪਿਛਲੇ 15 ਸਾਲ ਤੋਂ ਪਾਕਿਸਤਾਨ, ਅਮਰੀਕਾ ਨੂੰ ਗੁੰਮਰਾਹ ਕਰਦਾ ਰਿਹਾ ਹੈ। ਇਮਰਾਨ ਖ਼ਾਨ ਨੇ ਅੱਗੇ ਕਿਹਾ, ‘ਅਸੀਂ ਅੱਤਵਾਦ ਖ਼ਿਲਾਫ਼ ਅਮਰੀਕੀ ਯੁੱਧ ਲੜ ਰਹੇ ਸਨ। ਪਾਕਿਸਤਾਨ ਦਾ 9/11 ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਲਕਾਇਦਾ ਉਸ ਸਮੇਂ ਅਫ਼ਗਾਨਿਸਤਾਨ ‘ਚ ਸੀ। ਪਾਕਿਸਤਾਨ ‘ਚ ਕੋਈ ਅੱਤਵਾਦੀ ਤਾਲਿਬਾਨ ਨਹੀਂ ਸੀ। ਪਰ ਅਸੀਂ ਅਮਰੀਕੀ ਯੁੱਧ ‘ਚ ਸ਼ਾਮਲ ਹੋ ਗਏ। ਬਦਕਿਮਸਤੀ ਨਾਲ ਜਦੋ ਚੀਜ਼ਾਂ ਗ਼ਲਤ ਹੋਈਆਂ, ਜਿੱਥੇ ਮੈਂ ਆਪਣੀ ਸਰਕਾਰ ਨੂੰ ਦੋਸ਼ੀ ਮੰਨਦਾ ਹਾਂ, ਅਸੀਂ ਅਮਰੀਕਾ ਨੂੰ ਸੱਚਾਈ ਨਹੀਂ ਦੱਸੀ। ਇਸ ਦਾ ਕਾਰਨ ਇਹ ਸੀ ਕਿ ਸਾਡੀਆਂ ਸਰਕਾਰਾਂ ਨਿਯੰਤਰਣ ‘ਚ ਨਹੀਂ ਸਨ। ਪਾਕਿਸਤਾਨ ‘ਚ 40 ਵੱਖ-ਵੱਖ ਅੱਤਵਾਦੀ ਸਮੂਹ ਚੱਲ ਰਹੇ ਸਨ।