Copyright & copy; 2019 ਪੰਜਾਬ ਟਾਈਮਜ਼, All Right Reserved
ਸਿੱਖ ਦੇ ਸਟੋਰ ‘ਤੇ ਹਮਲੇ ਲਈ ਨਫ਼ਰਤੀ ਦੋਸ਼ ਤੈਅ ਕਰਨ ਦੀ ਮੰਗ

ਸਿੱਖ ਦੇ ਸਟੋਰ ‘ਤੇ ਹਮਲੇ ਲਈ ਨਫ਼ਰਤੀ ਦੋਸ਼ ਤੈਅ ਕਰਨ ਦੀ ਮੰਗ

ਨਿਊਯਾਰਕ : ਕੋਲੋਰਾਡੋ ਦੇ ਇਕ ਸ਼ਰਾਬ ਦੇ ਸਟੋਰ ‘ਚ ਅਮਰੀਕਨ ਸਿੱਖ ‘ਤੇ ਕੀਤੇ ਗਏ ਹਮਲੇ ਲਈ ਨਫ਼ਰਤੀ ਅਪਰਾਧ ਦੇ ਦੋਸ਼ ਤੈਅ ਕਰਨ ਦੀ ਮੰਗ ਕੀਤੀ ਗਈ ਹੈ। ਇਹ ਮੰਗ ਸਿੱਖ ਸਿਵਲ ਰਾਈਟਸ ਜਥੇਬੰਦੀ ਨੇ ਕੀਤੀ ਹੈ। ਹਮਲੇ ਸਮੇਂ ਗੋਰੇ ਵਿਅਕਤੀ ਨੇ ਕਿਹਾ ਸੀ ‘ਆਪਣੇ ਦੇਸ਼ ਵਾਪਸ ਚਲੇ ਜਾਓ’। ਲਖਵੰਤ ਸਿੰਘ ‘ਤੇ ਅਪ੍ਰਰੈਲ ਮਹੀਨੇ ਵਿਚ ਉਸ ਦੇ ਸਟੋਰ ‘ਤੇ ਹਮਲਾ ਕਰ ਕੇ ਭੰਨਤੋੜ ਕੀਤੀ ਗਈ ਸੀ। ਇਹ ਸਟੋਰ ਉਹ ਆਪਣੀ ਪਤਨੀ ਨਾਲ ਰਲ ਕੇ ਚਲਾ ਰਹੇ ਹਨ। ਸਿੱਖ ਕੁਲੀਸ਼ਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਐਰਿਕ ਬ੍ਰੀਮੈਨ ਨਾਮਕ ਵਿਅਕਤੀ ਨੇ ਇਸ ਸਟੋਰ ਵਿਚ ਦਾਖ਼ਲ ਹੋ ਕੇ ਗਾਲੀ-ਗਲੋਚ ਕੀਤਾ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਭੰਨਤੋੜ ਕੀਤੀ। ਸਟੋਰ ਤੋਂ ਬਾਹਰ ਨਿਕਲਣ ‘ਤੇ ਜਦੋਂ ਸਿੰਘ ਨੇ ਬ੍ਰੀਮੈਨ ਦੀ ਗੱਡੀ ਦੀ ਫੋਟੋ ਖਿੱਚਣੀ ਚਾਹੀ ਤਾਂਕਿ ਉਹ ਪੁਲਿਸ ਕੋਲ ਰਿਪੋਰਟ ਕਰ ਸਕੇ ਤਾਂ ਬ੍ਰੀਮੈਨ ਨੇ ਉਸ ਨੂੰ ਆਪਣੀ ਗੱਡੀ ਰਾਹੀਂ ਉਪਰ ਚੁੱਕ ਕੇ ਸੁੱਟਿਆ ਜਿਸ ਕਾਰਨ ਉਸ ਦੀਆਂ ਕਈ ਹੱਡੀਆਂ ਵੀ ਟੁੱਟ ਗਈਆਂ। ਗਿਝਫ਼ਤਾਰੀ ਪਿੱਛੋਂ ਬ੍ਰੀਮੈਨ ਨੇ ਕਿਹਾ ਕਿ ਉਸ ਨੇ ਅਰਬ ਦੇਸ਼ ਦੇ ਵਿਅਕਤੀ ‘ਤੇ ਹਮਲਾ ਕੀਤਾ ਹੈ। ਬ੍ਰੀਮੈਨ ਦੇ ਮਾਮਲੇ ਦੀ ਸੁਣਵਾਈ 24 ਜੁਲਾਈ ਨੂੰ ਹੋ ਰਹੀ ਹੈ ਤੇ ਉਦੋਂ ਉਸ ‘ਤੇ ਦੋਸ਼ ਤੈਅ ਕੀਤੇ ਜਾਣਗੇ।