Copyright & copy; 2019 ਪੰਜਾਬ ਟਾਈਮਜ਼, All Right Reserved
ਅਸਾਂਜੇ ਖ਼ਿਲਾਫ਼ ਅਮਰੀਕਾ ‘ਚ ਨਵੇਂ ਦੋਸ਼ ਤੈਅ

ਅਸਾਂਜੇ ਖ਼ਿਲਾਫ਼ ਅਮਰੀਕਾ ‘ਚ ਨਵੇਂ ਦੋਸ਼ ਤੈਅ

ਵਾਸ਼ਿੰਗਟਨ : ਅਮਰੀਕਾ ‘ਚ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਖ਼ਿਲਾਫ਼ ਯੂਰਪ ਅਤੇ ਏਸ਼ੀਆ ‘ਚ ਕਰਵਾਏ ਸੰਮੇਲਨਾਂ ਵਿਚ ਹੈਕਰਾਂ ਦੀ ਭਰਤੀ ਕਰਨ ਅਤੇ ਹੈਕਿੰਗ ਸੰਗਠਨ ਦੇ ਮੈਂਬਰਾਂ ਨਾਲ ਮਿਲ ਕੇ ਸਾਜ਼ਿਸ਼ ਰਚਣ ਦੇ ਨਵੇਂ ਦੋਸ਼ ਲਗਾਏ ਗਏ ਹਨ। ਅਸਾਂਜੇ ਖ਼ਿਲਾਫ਼ ਲਗਾਏ ਗਏ ਨਵੇਂ ਦੋਸ਼ਾਂ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਯੂਰਪ ਅਤੇ ਏਸ਼ੀਆ ਵਿਚ ਕਰਵਾਏ ਸੰਮੇਲਨਾਂ ਵਿਚ ਹੈਕਰਾਂ ਨੂੰ ਇਸ ਲਈ ਭਰਤੀ ਕੀਤਾ ਤਾਂਕਿ ਉਹ ਉਨ੍ਹਾਂ ਦੀ ਵੈੱਬਸਾਈਟ ਨੂੰ ਖ਼ੁਫ਼ੀਆ ਜਾਣਕਾਰੀ ਮੁਹੱਈਆ ਕਰਵਾ ਸਕਣ।
ਅਸਾਂਜੇ ‘ਤੇ ਲਗਾਏ ਗਏ ਦੋਸ਼ ਪਿਛਲੇ ਸਾਲ ਨਿਆਂ ਵਿਭਾਗ ਵੱਲੋਂ ਲਗਾਏ ਗਏ 18 ਦੋਸ਼ਾਂ ਦੇ ਇਲਾਵਾ ਨਹੀਂ ਹਨ ਪ੍ਰੰਤੂ ਇਸਤਗਾਸਾ ਪੱਖ ਦਾ ਕਹਿਣਾ ਹੈ ਕਿ ਇਹ ਅਸਾਂਜੇ ਦੀਆਂ ਖ਼ੁਫ਼ੀਆ ਸੂਚਨਾਵਾਂ ਨੂੰ ਹਾਸਲ ਕਰਨ ਅਤੇ ਜਾਰੀ ਕਰਨ ਦੇ ਯਤਨਾਂ ਨੂੰ ਰੇਖਾਂਕਿਤ ਕਰਦਾ ਹੈ। ਅਸਾਂਜੇ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਸੰਮੇਲਨਾਂ ਵਿਚ ਹੈਕਰਾਂ ਦੀ ਭਰਤੀ ਦੇ ਇਲਾਵਾ ਉਨ੍ਹਾਂ ਨੇ ਹੈਕਿੰਗ ਸਮੂਹਾਂ-ਲੁਜ਼ਸੇਕ ਅਤੇ ਐਨਾਨਿਮਸ ਨਾਲ ਮਿਲ ਕੇ ਸਾਜ਼ਿਸ਼ ਰਚੀ। ਉਨ੍ਹਾਂ 17 ਸਾਲ ਦੇ ਇਕ ਹੈਕਰ ਨਾਲ ਮਿਲ ਕੇ ਵੀ ਕੰਮ ਕੀਤਾ ਜਿਸ ਨੇ ਉਨ੍ਹਾਂ ਨੂੰ ਬੈਂਕ ਤੋਂ ਚੋਰੀ ਕੀਤੀ ਖ਼ੁਫ਼ੀਆ ਜਾਣਕਾਰੀ ਦਿੱਤੀ। ਇਸ ਪਿੱਛੋਂ ਉਨ੍ਹਾਂ ਨੇ ਬਾਲਗ ਨੂੰ ਉੱਚ ਪੱਧਰੀ ਸਰਕਾਰੀ ਅਧਿਕਾਰੀਆਂ ਦੀ ਆਡੀਓ ਰਿਕਾਰਡਿੰਗ ਦੇ ਇਲਾਵਾ ਵਧੀਕ ਸਮੱਗਰੀ ਚੋਰੀ ਕਰਨ ਲਈ ਕਿਹਾ। ਅਸਾਂਜੇ ਦੇ ਵਕੀਲ ਬੈਰੀ ਪੋਲਕ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਦਾ ਜੂਲੀਅਨ ਅਸਾਂਜੇ ਦੇ ਪਿੱਛੇ ਪੈ ਜਾਣਾ ਹਰ ਜਗ੍ਹਾ ਪੱਤਰਕਾਰਾਂ ਅਤੇ ਲੋਕਾਂ ਦੇ ਸੂਚਨਾ ਦੇ ਅਧਿਕਾਰ ਲਈ ਵੱਡਾ ਖ਼ਤਰਾ ਹੈ। ਅਸਾਂਜੇ ਨੂੰ ਪਿਛਲੇ ਸਾਲ ਲੰਡਨ ਸਥਿਤ ਇਕਵਾਡੋਰ ਦੇ ਦੂਤਘਰ ਤੋਂ ਕੱਢੇ ਜਾਣ ਪਿੱਛੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਨੇ ਸਵੀਡਨ ਵਿਚ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਚਣ ਲਈ ਸ਼ਰਨ ਮੰਗੀ ਸੀ। ਫਿਲਹਾਲ ਵਿਚਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸੰਯੁਕਤ ਰਾਜ ਅਮਰੀਕਾ ਭੇਜਿਆ ਜਾਵੇ ਜਾਂ ਨਹੀਂ।