Copyright & copy; 2019 ਪੰਜਾਬ ਟਾਈਮਜ਼, All Right Reserved
”ਸੁੱਖੀ ਬਾਠ ਮੋਟਰਜ਼ ਟਰੱਕ ਸੈਂਟਰ” ਦਾ ਸ਼ਾਨਦਾਰ ਉਦਘਾਟਨ ਹੋਇਆ

”ਸੁੱਖੀ ਬਾਠ ਮੋਟਰਜ਼ ਟਰੱਕ ਸੈਂਟਰ” ਦਾ ਸ਼ਾਨਦਾਰ ਉਦਘਾਟਨ ਹੋਇਆ

ਸਰੀ : ਸੁੱਖੀ ਬਾਠ ਗੁਰੱਪ ਆਫ਼ ਮੈਨੇਜ਼ਮੈਂਟ ਸਰੀ ਵਲੋਂ 1284 ਫਲੀਟਵੁੱਡ ਡਰਾਇਵ ਵਿਖੇ ਆਪਣੇ ਬਿਜ਼ਨੈਸ ਅਦਾਰਿਆਂ ‘ਚ ਵਾਧਾ ਕਰਦੇ ਹੋਏ ”ਸੁੱਖੀ ਬਾਠ ਮੋਟਰਜ਼ ਟਰੱਕ ਸੈਂਟਰ” ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਦੀ ਗ੍ਰੈਂਡ ਓਪਨਿੰਗ ਹੋਈ। ਇਸ ਮੌਕੇ ਕੰਪਨੀ ਦੇ ਸੀ.ਈ.ਓ. ਸੁੱਖੀ ਬਾਠ ਨੇ ਦੱਸਿਆ ਕਿ ਬੇਸ਼ੱਕ ਇਹ ਸੈਂਟਰ, ਆਟੋ ਡੀਲਿੰਗ ਨਾਲ ਹੀ ਸਬੰਧਤ ਹੈ ਪਰ ਫਿਰ ਵੀ ਇਕ ਵੱਖਰਾ ਉਪਰਾਲਾ ਹੈ। ਇਸ ਦੀ ਸਥਾਪਤੀ ਬਾਰੇ ਉਨ੍ਹਾਂ ਕਿਹਾ ਕਿ ਬੀਸੀ ਵਿਚ ਭਾਈਚਾਰਾ ਵੱਡੀ ਗਿਣਤੀ ਵਿਚ ਕੰਸਟਰੱਕਸ਼ਨ ਖੇਤਰ ਵਿਚ ਕਾਰਜਸ਼ੀਲ ਹੈ, ਜਿਸ ਨੂੰ ਕਮਰਸ਼ੀਅਲ ਵਹੀਕਲਾਂ ਦੀ ਬੜੀ ਵੱਡੀ ਲੋੜ ਸੀ ਅਤੇ ਮੇਰਾ ਇਕ ਸੁਪਨਾ ਵੀ ਸੀ ਕਿ ਕਿਸੇ ਵੇਲੇ ਮੈਂ ਇਕ ਵੱਖਰਾ ਟਰੱਕ ਸੈਂਟਰ ਸਥਾਪਿਤ ਕਰਾਂ। ਅੱਜ ਆਪਣਾ ਸੁਪਨਾ ਹੋਇਆ ਦੇਖ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਸਾਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਅਸੀਂ ਹਰ ਬੰਦੇ ਦੀ ਲੋੜ ਮੁਤਾਬਿਕ ਉਸ ਨੂੰ ਟਰੱਕ, ਵੈਨ, ਕਾਰਗੋ ਵੈਨ, ਫਲੈਡਿਕਸ ਉਪਲਬਧ ਕਰਾਂਵਾਂਗੇ। ਉਨ੍ਹਾਂ ਪਿਛਲੇ 40 ਸਾਲਾਂ ਦੌਰਾਨ ਸੁੱਖੀ ਬਾਠ ਮੋਟਰਜ਼ ਨੂੰ ਭਰਪੂਰ ਸਿਨੇਹ ਅਤੇ ਸਹਿਯੋਗ ਦੇਣ ਲਈ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਸਹਿਯੋਗ ਸਦਕਾ ਹੀ ਸੁੱਖੀ ਬਾਠ ਮੋਟਰਜ਼ ਸ਼ਹਿਰੀਆਂ ਦੀ ਖਾਸ ਪਸੰਦ ਬਣ ਸਕਿਆ ਹੈ ਅਤੇ ਇਹ ਟਰੱਕ ਸੈਂਟਰ ਵੀ ਭਾਈਚਾਰੇ ਦੀ ਹੀ ਦੇਣ ਹੈ। ਉਨ੍ਹਾਂ ਆਪਣੇ ਸਮੂਹ ਸ਼ੁੱਭਚਿੰਤਕਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਿਆਂ ਭਵਿੱਖ ਵਿਚ ਵੀ ਉਨ੍ਹਾਂ ਕੋਲੋਂ ਪਹਿਲਾਂ ਵਾਲਾ ਪਿਆਰ, ਸਹਿਯੋਗ ਬਰਕਰਾਰ ਰੱਖਣ ਦੀ ਉਮੀਦ ਜ਼ਾਹਰ ਕੀਤੀ।