Copyright © 2019 - ਪੰਜਾਬੀ ਹੇਰਿਟੇਜ
ਖੁੱਲ੍ਹੇ ਵਿੱਚ ਪਖਾਨੇ ਲਈ ਗਏ ਦਲਿਤ ਬੱਚਿਆਂ ਦਾ ‘ਕੁੱਟ-ਕੁੱਟ ਕੇ ਕਤਲ’

ਖੁੱਲ੍ਹੇ ਵਿੱਚ ਪਖਾਨੇ ਲਈ ਗਏ ਦਲਿਤ ਬੱਚਿਆਂ ਦਾ ‘ਕੁੱਟ-ਕੁੱਟ ਕੇ ਕਤਲ’

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ‘ਚ ਖੁੱਲ੍ਹੇ ਵਿੱਚ ਪਖਾਨੇ ਲਈ ਗਏ ਦਲਿਤ ਬੱਚਿਆਂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ।
ਮਾਮਲਾ ਜ਼ਿਲ੍ਹੇ ਦੇ ਸਿਰਸੌਦ ਥਾਣਾ ਖ਼ੇਤਰ ਦੇ ਭਾਵਖੇੜੀ ਪਿੰਡ ਦਾ ਹੈ ਜਿੱਥੇ ਬੁੱਧਵਾਰ ਸਵੇਰੇ ਵਾਲਮੀਕ ਸਮਾਜ ਦੇ ਦੋ ਬੱਚੇ, ਰੋਸ਼ਨੀ ਜਿਸਦੀ ਉਮਰ 12 ਸਾਲ ਅਤੇ ਅਵਿਨਾਸ਼ ਦਿਸਦੀ ਉਮਰ 10 ਸਾਲ ਦੱਸੀ ਜਾ ਰਹੀ ਹੈ, ਪੰਚਾਇਤ ਭਵਨ ਦੇ ਸਾਹਮਣੇ ਸੜਕ ‘ਤੇ ਪਖਾਨੇ ਲਈ ਬੈਠੇ ਸਨ।
ਪੁਲਿਸ ਮੁਤਾਬਕ ਹਾਕਿਮ ਨੇ ਦੋਵਾਂ ਬੱਚਿਆਂ ਨੂੰ ਸੜਕ ‘ਤੇ ਇਹ ਸਭ ਕਰਨ ਤੋਂ ਮਨਾ ਕੀਤਾ ਅਤੇ ਕਿਹਾ ਕਿ ਸੜਕ ਨੂੰ ਗੰਦਾ ਕਰ ਰਹੇ ਹੋ। ਉਸ ਤੋਂ ਬਾਅਦ ਉਸਨੇ ਰਾਮੇਸ਼ਵਰ ਨਾਲ ਮਿਲ ਕੇ ਹਮਲਾ ਕਰ ਦਿੱਤਾ। ਪੁਲਿਸ ਨੇ ਹਮਲਾ ਕਰਨ ਵਾਲੇ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਘਟਨਾ ਤੋਂ ਬਾਅਦ ਤਣਾਅ ਹੋਣ ਕਰਕੇ ਇਲਾਕੇ ਵਿੱਚ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ।
ਅਵਿਨਾਸ਼ ਦੇ ਪਿਤਾ ਮਨੋਜ ਵਾਲਮੀਕਿ ਦਾ ਦਾਅਵਾ ਹੈ, ”ਦੋਵੇਂ ਸਵੇਰ 6 ਵਜੇ ਪਖਾਨੇ ਲਈ ਚਲੇ ਜਾਂਦੇ ਸਨ। ਹਾਕਿਮ ਅਤੇ ਰਾਮੇਸ਼ਵਰ ਯਾਦਵ ਨੇ ਉਨ੍ਹਾਂ ਦੀ ਕੁੱਟਮਾਰ ਡਾਂਗਾਂ ਨਾਲ ਕੀਤੀ। ਉਨ੍ਹਾਂ ਨੇ ਦੋਵਾਂ ਨੂੰ ਉਦੋਂ ਤੱਕ ਕੁੱਟਿਆ ਜਦੋਂ ਤੱਕ ਉਨ੍ਹਾਂ ਦੀ ਮੌਤ ਨਹੀਂ ਹੋ ਗਈ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਦੋਵੇਂ ਉੱਥੋਂ ਭੱਜ ਗਏ ਸਨ।”