Copyright & copy; 2019 ਪੰਜਾਬ ਟਾਈਮਜ਼, All Right Reserved
ਪੰਜਾਬ ਦਾ ‘ਕੌੜਾ ਸੱਚ’ : ਸਾਲ 2019 ਵਿੱਚ ਕਰੀਬ 223 ਤੋਂ ਵੱਧ ਨੌਜਵਾਨਾਂ ਦੀ ਚਿੱਟੇ ਨੇ ਲਈ ਜਾਨ

ਪੰਜਾਬ ਦਾ ‘ਕੌੜਾ ਸੱਚ’ : ਸਾਲ 2019 ਵਿੱਚ ਕਰੀਬ 223 ਤੋਂ ਵੱਧ ਨੌਜਵਾਨਾਂ ਦੀ ਚਿੱਟੇ ਨੇ ਲਈ ਜਾਨ

”ਚਿੱਟੇ” ਨਾਲ ਪੰਜਾਬ ਦੀ ਜਵਾਨੀ ਖਤਮ ਹੁੰਦੀ ਜਾ ਰਹੀ ਹੈ ਅਤੇ ਨਿੱਤ ਪਿੰਡਾਂ ਵਿੱਚ ਸੱਥਰ ਵਿਛਦੇ ਹੋਏ ਦਿਖਾਈ ਦੇ ਰਹੇ ਹਨ? ਪਰੰਤੂ ਹੈਰਾਨਗੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਵਿਧਾਨ ઠਸਭਾ ਚੋਣਾਂ ਵੇਲੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ਿਆਂ ਨੂੰ ਚਾਰ ਹਫ਼ਤਿਆਂ ਵਿੱਚ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਜਾਂ ਫਿਰ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ ਗੁੰਮਰਾਹਕੁਨ ਦਾਅਵੇ ਕਰ ਰਹੇ ਹਨ ? ઠਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਐਸਟੀਐਫ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਅਕਾਲੀ ਆਗੂ ਦੀ ਕੋਠੀ ਵਿੱਚੋਂ 198 ਕਿੱਲੋ ਹੈਰੋਇਨ ਬਰਾਮਦ ਕਰਨ ਤੇ ਪੁਲਿਸ ਦੀ ਪਿੱਠ ਥਪਥਪਾਉਂਦੇ ਹੋਏ ਇਹ ਦਾਅਵਾ ਕੀਤਾ ਸੀ ਕਿ ਸਾਡੀ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਪੂਰੀ ਤਰ੍ਹਾਂ ਕਾਮਯਾਬ ਹੋ ਰਹੀ ਹੈ ਅਤੇ ਪੰਜਾਬ ਵਿੱਚੋਂ ਨਸ਼ਿਆਂ ਦਾ ਪੂਰਨ ਖ਼ਾਤਮਾ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਇਹ ਵੀ ਦਾਅਵਾ ਕੀਤਾ ਸੀ ਕਿ ਚਿੱਟੇ ਦਾ ਨਸ਼ਾ ਨਾ ਮਿਲਣ ਕਰਕੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਅੰਕੜੇ ਪੇਸ਼ ਕਰਦੇ ਸਾਲ 2018 ਵਿੱਚ 114 ਅਤੇ ਲੰਘੇ ਸਾਲ 2019 ઠਵਿੱਚ ਮਹਿਜ਼ 47 ਨੌਜਵਾਨਾਂ ਦੀ ਚਿੱਟੇ ਨਾਲ ਮੌਤ ਹੋਣ ਦਾ ਦਾਅਵਾ ਕੀਤਾ ਗਿਆ। ਜਦੋਂ ਕਿ ਜ਼ਮੀਨੀ ਹਾਲਾਤ ਤਰਥੱਲੀ ਮਚਾਉਣ ਵਾਲੇ ਨਜ਼ਰ ਆ ਰਹੇ ਹਨ ਅਤੇ ਹਕੀਕਤ ਇਹ ਹੈ ਕਿ ਨਵੇ ਵਰ੍ਹੇ 2020 ਦੇ ਪਹਿਲੇ ਮਹੀਨੇ ਜਨਵਰੀ ਵਿੱਚ ਹੀ ਕਰੀਬ 16 ਨੌਜਵਾਨਾਂ ਦੀ ਮੌਤ ਹੋ ਗਈ। ਸਾਲ 2019 ਦੇ ਇਕੱਤਰ ਕੀਤੇ ਅੰਕੜਿਆਂ ਨਾਲ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਰੋਜ਼ਾਨਾ ਕਰੀਬ ਇੱਕ ਜਾਂ ਦੋ ਨੌਜਵਾਨਾਂ ਦੀ ਨਸ਼ਿਆਂ ਨਾਲ ਮੌਤ ਹੋ ਰਹੀ ਹੈ ਅਤੇ ਕਈ ਦਿਨ ਤਾਂ ਅਜਿਹੇ ਹਨ ਕਿ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਚਿੱਟੇ ਨਾਲ ਵਿਛੇ ਸੱਥਰਾਂ ਦੀਆਂ ਲਾਸ਼ਾਂ ਵੀ ਗਿਣੀਆਂ ਨਹੀਂ ਜਾ ਰਹੀਆਂ? ਪਰ ਮੁੱਖ ਮੰਤਰੀ ਸਾਹਿਬ ਦੇ ਦਾਅਵੇ ਅੱਖੀਂ ਘੱਟਾ ਪਾਉਣ ਵਾਲੇ ਸਾਬਤ ਹੋ ਰਹੇ ਹਨ। ਪਹਿਰੇਦਾਰ ਵੱਲੋਂ ਇਕੱਤਰ ਕੀਤੀਆਂ ਰਿਪੋਰਟਾਂ ਅਨੁਸਾਰ ਸੱਚ ਇਹ ਸਾਹਮਣੇ ਆਇਆ ਹੈ ਕਿ ਸਾਲ 2019 ਵਿੱਚ ਪ੍ਰਤੀ ਮਹੀਨਾ ਕਰੀਬ 15-15, 18-18 ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਨਸ਼ਿਆਂ ਨਾਲ ਮਰਨ ਵਾਲੇ ਨੋਜਵਾਨਾਂ ਦੀਆਂ ਇੱਕਤਰ ਕੀਤੀਆਂ ਰਿਪੋਰਟਾਂ ਅਨੁਸਾਰ :
ਜਨਵਰੀ 2020 ਦੀ ਰਿਪੋਰਟ:-
6 ਜਨਵਰੀ ਨੂੰ ਫਗਵਾੜਾ ਦੇ ਸਿਵਲ ਇੰਜੀਨਿਅਰ ਵਿਕਾਸ ਕੁਮਾਰ ਪੁੱਤਰ ਜੁਗਲ ਕਿਸ਼ੋਰ ਦੀ ਨਸ਼ੇ ਕਰਨ ਕਾਰਨ ਮੌਤ ਹੋ ਗਈ, 9 ਜਨਵਰੀ ਨੂੰ ਚੌਕੀਮਾਨ ਦੇ ਜਗਸੀਰ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਉਸਦੇ ਚਚੇਰੇ ਭਰਾ ਨਵਪ੍ਰੀਤ ਸਿੰਘ ਪੁੱਤਰ ਕੇਸਰ ਸਿੰਘ ਅਤੇ ਇਸੇ ਦਿਨ ਸ੍ਰੀ ਮੁਕਤਸਰ ਸਾਹਿਬ ਦੇ ਰੁਪਾਣਾ ਵਾਸੀ 28 ਸਾਲਾ ਹਮਰੀਤ ਸਿੰਘ ਰੀਤ ਪੁੱਤਰ ਗੁਰਧੀਰ ਸਿੰਘ ਖੋਸਾ , 12 ਜਨਵਰੀ ਨੂੰ ਮੋਗਾ ਦੇ ਪਿੰਡ ਚੂਹੜ ਚੱਕ ਵਿਖੇ ਬਲਜਿੰਦਰ ਸਿੰਘ ਉਰਫ ਪਿੰਦਾ (23) ਪੁੱਤਰ ਪਿਆਰਾ ਸਿੰਘ ਦੀ ਨਸ਼ੇ ਦੀ ਜਿਆਦਾ ਮਾਤਰਾ ਕਾਰਨ ਮੌਤ ਹੋ ਗਈ, 15 ਜਨਵਰੀ ਨੂੰ ਖੰਨਾ ਦੇ ਮਾਡਲ ਟਾਊਨ ਵਾਸੀ 21 ਸਾਲਾ ਪ੍ਰਿੰਸ ਵੀ ਨਸ਼ੇ ਦੇ ਦੈਂਤ ਨੇ ਨਿਗਲ ਲਿਆ, ਗੁਰੂਹਰਸਹਾਏ ਦੇ ਪਿੰਡ ਛਾਂਗਾ ਰਾਏ ਦੇ ਖਜਾਨ ਸਿੰਘ ਪੁੱਤਰ ਮੱਖਣ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ, 22 ਜਨਵਰੀ ਨੂੰ ਵੇਰਕਾ ਦੇ ਪਿੰਡ ਜਹਾਂਗੀਰ ਦੇ ਵਰਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵੀ ਨਸ਼ੇ ਨੇ ਨਿਗਲ ਲਿਆ। ਜੇਕਰ ਹਾਲੇ ਵੀ ਕੈਪਟਨ ਸਾਹਿਬ ਨਸ਼ਿਆਂ ਤੇ ਕਾਬੂ ਪਾਉਣ ਦੇ ਦਾਅਵੇ ਕਰਦੇ ਹਨ ਤਾਂ ਫਿਰ ਪੰਜਾਬ ਨੂੰ ਰੱਬ ਹੀ ਬਚਾ ਸਕਦਾ ਹੈ ਕਿਉਂਕਿ ‘ਸੱਚ ਕੌੜਾ ਹੈ’ ਜੋ ‘ਰਾਜਾ ਸਾਹਿਬ’ ਮੰਨਣ ਨੂੰ ਤਿਆਰ ਨਹੀ? ਸਾਲ 2019 ਦੀਆਂ ਇੱਕਤਰ ਰਿਪੋਰਟਾਂ ਅਨੁਸਾਰ:-
ਜਨਵਰੀ 2019 ਦੀ ਰਿਪੋਰਟ:-
ਸਾਲ ਚੜਦੇ ਸਾਰ ਹੀ 4 ਜਨਵਰੀ ਨੂੰ ਮੁੱਦਕੀ ਵਾਸੀ ਬਲਵਿੰਦਰ ਸਿੰਘ (23) ਪੁੱਤਰ ਕਸ਼ਮੀਰ ਸਿੰਘ ਦੀ ਨਸ਼ੇ ਦੀ ਵਧੇਰੇ ਮਾਤਰਾ ਲੈਣ ਕਾਰਨ ਮੌਤ ਹੋ ਗਈ, 12 ਜਨਵਰੀ ਨੂੰ ਕੁੱਲਗੜ੍ਹੀ ਦੇ ਪਿੰਡ ਸੌਢੀ ਨਗਰ ਵਿਕਰਮ ਸਿੰਘ ਵਿੱਕੀ ਜੋ ਮਾਤਾ ਪਿਤਾ ਦੀ ਮੌਤ ਤੋ ਬਾਅਦ ਨਾਨਕੇ ਰਹਿ ਰਿਹਾ ਸੀ, ਦੀ ਨਸ਼ੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਗਈ, 13 ਜਨਵਰੀ ਲੋਹੜੀ ਦੇ ਤਿਉਹਾਰ ਤੇ ਅਜਨਾਲਾ ਦੇ ਜਸਕਰਨ ਸਿੰਘ (24) ਪੁੱਤਰ ਸ਼ਮਸ਼ੇਰ ਸਿੰਘ ਵਾਸੀ ਨੰਗਲ ਵੰਝਾ ਵਾਲਾ ਅਤੇ ਪਿੰਡ ਮਲਸੋਹਾ ਮਾਜਨ ਦੇ ਸੁਰਜੀਤ ਸਿੰਘ ਦੀ ਮੌਤ ਨਸ਼ੇ ਦੀ ਜਿਆਦਾ ਮਾਤਰਾ ਕਾਰਨ ਹੋ ਗਈ, 18 ਜਨਵਰੀ ਨੂੰ ਮੰਡੀ ਗੋਬਿੰਦਗੜ੍ਹ ਦੇ ਪਿੰਡ ਕੁੱਕੜ ਮਾਜਰਾ ਦੇ ਨੋਜਵਾਨ ਰਘਬੀਰ ਸਿੰਘ (28) ਦੀ ਨਸ਼ੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਗਈ, 20 ਜਨਵਰੀ ਨੂੰ ਮਾਨਾਂਵਾਲਾ ਦੇ ਪਿੰਡ ਮਲੂਕਪੁਰ ਦੇ ਕੁਲਦੀਪ ਸਿੰਘ (27) ਪੁੱਤਰ ਕਸ਼ਮੀਰ ਸਿੰਘ ਦੀ ਵੱਧ ਨਸ਼ਾ ਲੈਣ ਕਾਰਨ ਮੌਤ ਦੇ ਮੂੰਹ ਚਲਾ ਗਿਆ,
ਫਰਵਰੀ 2019 ਦੀ ਰਿਪੋਰਟ
9 ਫਰਵਰੀ ਨੂੰ ਲੁਧਿਆਣਾ ਦੇ ਥਾਣਾ ਡਵੀਜਨ ਨੰਬਰ 6 ਅਧੀਨ ਪੈਦੇ ਹਰਗੋਬਿੰਦ ਨਗਰ ਵਿਖੇ ਨੋਜਵਾਨ ਜੌਨ (23) ਜਿਆਦਾ ਨਸ਼ਾ ਕਰਨ ਕਰਕੇ ਮੌਤ, 11 ਫਰਵਰੀ ਨੂੰ ਬਟਾਲਾ ਦੇ ਗੁਰੂ ਨਾਨਕ ਨਗਰ ਦੇ ਕਰਨਬੀਰ ਸਿੰਘ (30 ਸਾਲ) ਪੁੱਤਰ ਜਗਜੀਤ ਸਿੰਘ ਨਸ਼ੇ ਦੀ ਜਿਆਦਾ ਮਾਤਰਾ ਕਰਕੇ ਮੌਤ ਹੋਈ, 14 ਫਰਵਰੀ ਨੂੰ ਲੁਧਿਆਣਾ ਦੇ ਹੀ ਬਸਤੀ ਜੋਧੇਵਾਲ ਦੇ ਲਲਿਤ ਉਰਫ ਵਿੱਕੀ (30 ਸਾਲ) ਓਵਰਡੋਜ ਨਸ਼ੇ ਕਾਰਨ ਮੌਤ ਦੇ ਮੂੰਹ ਚਲਾ ਗਿਆ, 19 ਫਰਵਰੀ ਨੂੰ ਬੰਗਾ ਬਲਾਕ ਦੇ ਪਿੰਡ ਸੁੱਜੋ ਦੇ ਨੋਜਵਾਨ ਬਲਵੀਰ ਰਾਮ ਪੁੱਤਰ ਜੈਲਾ ਰਾਮ ਦੀ ਵੀ ਜਿਆਦਾ ਨਸ਼ੇ ਕਰਨ ਕਰਕੇ ਮੌਤ ਹੋ ਗਈ, 24 ਫਰਵਰੀ ਨੂੰ ਘਰਾਚੋਂ ਦੇ ਪਿੰਡ ਝਨੇੜੀ ਦੇ ਗੁਰਦੀਪ ਸਿੰਘ (22 ਸਾਲ) ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਜਿੰਦਗੀ ਤੋ ਹੱਥ ਧੋ ਬੈਠਾ,
ਮਾਰਚ 2019 ਦੀ ਰਿਪੋਰਟ:-
4 ਮਾਰਚ ਨੂੰ ਲੁਧਿਆਣਾ ਦੇ ਛਾਉਣ ਮੁੱਹਲਾ ਦੇ ਸਭ ਤੋ ਛੋਟੀ ਉਮਰ ਦੇ ਨੋਜਵਾਨ ਕਰਨ (17 ਸਾਲ) ਦੀ ਵੀ ਜਿਆਦਾ ਨਸ਼ਾ ਕਰਨ ਕਰਕੇ ਮੌਤ ਹੋ ਗਈ, 6 ਮਾਰਚ ਨੂੰ ਫਗਵਾੜਾ ਦੇ ਖਲਵਾੜਾ ਰੋਡ ਵਿਖੇ ਨੋਜਵਾਨ ਹਰਮਨਪ੍ਰੀਤ ਵਾਸੀ ਪਿੰਡ ਬਰਨਾ ਦੀ ਮੌਤ ਵੀ ਨਸ਼ੇ ਦੀ ਓਵਰਡੋਜ ਕਰਕੇ ਹੋ ਗਈ, 24 ਮਾਰਚ ਨੂੰ ਪੁਰਾਣਾ ਸ਼ਾਲਾ ਪਿੰਡ ਨੋਸ਼ਿਹਰਾ ਦਾ ਨੋਜਵਾਨ ਸੰਦੀਪ ਸਿੰਘ (25 ਸਾਲ) ਪੁੱਤਰ ਕਾਬਲ ਸਿੰਘ ਅਤੇ ਇਸੇ ਦਿਨ ਹੀ ਗੋਇੰਦਵਾਲ ਸਾਹਿਬ ਦੇ ਨੋਜਵਾਨ ਲਖਵਿੰਦਰ ਸਿੰਘ ਲੱਕੀ ਪੁੱਤਰ ਲੇਟ ਸਮਸ਼ੇਰ ਸਿੰਘ ਨੂੰ ਵੀ ਨਸ਼ੇ ਦੇ ਦੈਂਤ ਨੇ ਨਿਗਲ ਲਿਆ, 29 ਮਾਰਚ ਵੇਰਕਾ ਦੇ ਇਲਾਕਾ ਤੁੰਗ ਪਾਈ ਗੁਰਪ੍ਰੀਤ ਸਿੰਘ (20 ਸਾਲ) ਪੁੱਤਰ ਚੰਚਲ ਸਿੰਘ ਦੀ ਰਾਤ ਵੇਲੇ ਨਸ਼ੇ ਦੀ ਜਿਆਦਾ ਮਾਤਰਾ ਕਾਰਨ ਮੌਤ ਹੋ ਗਈ, 30 ਮਾਰਚ ਸੀਗੋਂ ਮੰਡੀ ਦੇ ਪਿੰਡ ਨੰਗਲਾ ਦਾ ਨੋਜਵਾਨ ਗੁਰਲਾਲ ਸਿੰਘ (26 ਸਾਲ) ਪੁੱਤਰ ਲਾਭ ਸਿੰਘ ਵੀ ਨਸ਼ੇ ਦੀ ਭੇਂਟ ਚੜ ਗਿਆ
ਅਪ੍ਰੈਲ 2019 ਦੀ ਰਿਪੋਰਟ:-
1 ਅਪ੍ਰੈਲ ਨੂੰ ਜ਼ੀਰਾ ਦੇ ਪਿੰਡ ਮੱਲੋਕੇ ਦੇ ਨੋਜਵਾਨ ਸ਼ਮਸ਼ੇਰ ਸਿੰਘ (25 ਸਾਲ) ਪੁੱਤਰ ਤਰਸੇਮ ਸਿੰਘ ਫੌਜ਼ੀ ਵੀ ਨਸ਼ੇ ਦੀ ਭੇਂਟ ਚੜ ਗਿਆ, 5 ਅਪ੍ਰੈਲ ਨੂੰ ਕਿਲ੍ਹਾ ਲਾਲ ਸਿੰਘ ਦੇ ਪਿੰਡ ਬਿਜਲੀਵਾਲ ਦੇ ਸਾਬਕਾ ਫੋਜ਼ੀ ਗੁਰਪਿੰਦਰ ਸਿੰਘ ਜੋ ਕਿ 3 ਮਹੀਨੇ ਪਹਿਲਾ ਹੀ ਫੌਜ ਤੋ ਰਿਟਾਇਰ ਹੋ ਕੇ ਆਇਆ ਸੀ, ਦੀ ਵੀ ਨਸ਼ੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਗਈ, 7 ਅਪ੍ਰੈਲ ਨੂੰ ਮੰਡੀ ਲੱਖੇਵਾਲੀ ਦੇ ਪਿੰਡ ਮਹਾਂਬੱਧਰ ਦੇ ਨੋਜਵਾਨ ਪ੍ਰਿਤਪਾਲ ਸਿੰਘ ਉਰਫ ਪ੍ਰਿਥੀ ਪੁੱਤਰ ਬਲਵਿੰਦਰ ਸਿੰਘ ਜੋ ਨਾਈ ਦਾ ਕੰਮ ਕਰਦਾ ਸੀ, ਵੀ ਨਸ਼ੇ ਦੇ ਦੈਂਤ ਦੀ ਭੇਂਟ ਚੜ੍ਹ ਗਿਆ, 13 ਅਪ੍ਰੈਲ ਨੂੰ ਸ਼ੇਰਪੁਰ ਦੇ ਪਿੰਡ ਕਾਤਰੋਂ ਇੰਦਰਪਾਲ ਸਿੰਘ (30 ਸਾਲ) ਪੁੱਤਰ ਬਲਵਿੰਦਰ ਸਿੰਘ ਵੀ ਨਸ਼ੇ ਕਾਰਨ ਮੌਤ ਦੇ ਮੂੰਹ ਚਲਾ ਗਿਆ, 14 ਅਪ੍ਰੈਲ ਵਿਸਾਖੀ ਵਾਲੇ ਦਿਨ ਮਾਨਾਂਵਾਲਾ ਦੇ ਪਿੰਡ ਖਾਨਕੋਟ ਦੇ ਪ੍ਰਿਤਪਾਲ ਸਿੰਘ ਉਰਫ ਫੁੱਲੜ ਪੁੱਤਰ ਬੀਰ ਸਿੰਘ ਦੀ ਮੌਤ ਨਸ਼ੇ ਦੀ ਜਿਆਦਾ ਮਾਤਰਾ ਲੈਣ ਕਰਕੇ ਹੋ ਗਈ, 16 ਅਪ੍ਰੈਲ ਨੂੰ ਮਲੋਟ ਦੇ ਡਬਵਾਲੀ ਰੋਡ ਵਿਖੇ ਕੁਲਦੀਪ ਸਿੰਘ (40 ਸਾਲ) ਵਾਸੀ ਡਬਵਾਲੀ ਡਾਬ ਦੀ ਵੀ ਨਸ਼ੇ ਦੀ ਜਿਆਦਾ ਮਾਤਰਾ ਕਾਰਨ ਮੌਤ ਹੋ ਗਈ, 17 ਅਪ੍ਰੈਲ ਨੂੰ ਭੂੰਦੜੀ ਦੇ ਅਮਰਜੀਤ ਸਿੰਘ (22 ਸਾਲ) ਪੁੱਤਰ ਮਲਕੀਤ ਸਿੰਘ ਦੀ ਨਸ਼ੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਗਈ, 28 ਅਪ੍ਰੈਲ ਨੂੰ ਕੁੱਲਗੜ੍ਹੀ ਦੀ ਬਸਤੀ ਝਾਲ ਵਾਲੀ ਦਾਖਲੀ ਦੇ ਗਰੀਬ ਪਰਿਵਾਰ ਨਾਲ ਸਬੰਧਤ ਨੋਜਵਾਨ ਸੁਖਜੀਤ ਸਿੰਘ ਲਾਡੀ (22 ਸਾਲ) ਪੁੱਤਰ ਸਵ ਜੋਗਿੰਦਰ ਸਿੰਘ ਵੀ ਨਸ਼ੇ ਦੀ ਭੇਂਟ ਚੜ੍ਹ ਗਿਆ।
ਮਈ 2019 ਦੀ ਰਿਪੋਰਟ:-
5 ਮਈ ਨੂੰ ਖਡੂਰ ਸਾਹਿਬ ਦੇ ਪਿੰਡ ਖੱਖ ਦੇ ਨੋਜਵਾਨ ਕਰਮਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਨਸ਼ੇ ਦੀ ਜਿਆਦਾ ਮਾਤਰਾ ਕਾਰਨ ਮੌਤ ਹੋ ਗਈ, 20 ਮਈ ਨੂੰ ਹੰਡਿਆਇਆ ਦੇ ਮਾਂਗੇਵਾਲ ਦੇ ਸੁਖਦੇਵ ਸਿੰਘ (27 ਸਾਲ) ਪੁੱਤਰ ਦਰਸ਼ਨ ਸਿੰਘ ਨੂੰ ਵੀ ਨਸ਼ੇ ਦਾ ਦੈਂਤ ਨਿਗਲ ਗਿਆ, 24 ਮਈ ਨੂੰ ਚੋਗਾਵਾ ਦੇ ਪਿੰਡ ਸੋੜੀਆਂ ਦਾ ਮਨਦੀਪ ਸਿੰਘ (30 ਸਾਲ) ਪੁੱਤਰ ਬਖਤਾਵਰ ਸਿੰਘ ਵੀ ਨਸ਼ੇ ਜਿਆਦਾ ਕਰਨ ਕਰਕੇ ਮੌਤ ਦੇ ਮੂੰਹ ਚਲਾ ਗਿਆ, 25 ਮਈ ਕਸਬਾ ਘੁਮਾਣ ਦੇ ਪਿੰਡ ਪੈਜੋਚੱਕ ਦੇ ਨੋਜਵਾਨ ਗੁਰਵਿੰਦਰ ਸਿੰਘ (24 ਸਾਲ) ਪੁੱਤਰ ਗੁਰਬਖ਼ਸ ਸਿੰਘ ਅਤੇ ਹਲਕਾ ਜ਼ੀਰਾ ਦੇ ਨੋਜਵਾਨ ਕੁਲਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਮੌਤ ਵੀ ਜਿਆਦਾ ਨਸ਼ੇ ਕਾਰਨ ਹੋ ਗਈ, 26 ਮਈ ਨੂੰ ਖਡੂਰ ਸਾਹਿਬ ਦੇ ਪਿੰਡ ਜਾਤੀ ਉਮਰਾ ਦੇ ਸ਼ਮਸੇਰ ਸਿੰਘ (19 ਸਾਲ) ਪੁੱਤਰ ਮਨਜੀਤ ਸਿੰਘ ਦੀ ਮੌਤ ਨਸ਼ੇ ਦਾ ਟੀਕਾ ਲਾਉਣ ਕਰਕੇ ਹੋ ਗਈ।
ਜੂਨ 2019 ਦੀ ਰਿਪੋਰਟ:-
1 ਜੂਨ ਨੂੰ ਗਿੱਦੜਬਾਹਾ ਦੇ ਪਿੰਡ ਕੁਰਾਈਵਾਲਾ ਵਿਖੇ 22 ਸਾਲਾ ਨੋਜਵਾਨ ਵੀਜਾ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਮੌਤ ਵੀ ਨਸ਼ੇ ਕਾਰਨ ਹੋ ਗਈ, 6 ਜੂਨ ਨੂੰ ਡਮਟਾਲ ਦੇ ਪਿੰਡ ਭਦਰੋਆ ਵਿਖੇ ਦੋ ਨੋਜਵਾਨਾਂ ਕਰਨ ਰੰਧਾਵਾ ਪੁੱਤਰ ਭੁਪਿੰਦਰ ਰੰਧਾਵਾ ਪਿੰਡ ਗੰਦਲਾ ਲਾਹੜੀ ਜਿਲਾ ਪਠਾਨਕੋਟ ਅਤੇ ਰਾਮ (25 ਸਾਲ) ਪੁੱਤਰ ਸ਼ਾਮ ਲਾਲ ਵਾਸੀ ਪਠਾਨਕੋਟ ਵੀ ਨਸ਼ੇ ਦੀ ਜਿਆਦਾ ਮਾਤਰਾ ਕਾਰਨ ਮੌਤ ਦੇ ਮੂੰਹ ਚਲੇ ਗਏ, 10 ਜੂਨ ਨੂੰ ਮੋਗਾ ਦੇ 26 ਸਾਲਾ ਨੋਜਵਾਨ ਅੰਮ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਖੁਖਰਾਣਾ ਵੀ ਨਸ਼ੇ ਦੀ ਜਿਆਦਾ ਮਾਤਰਾ ਕਾਰਨ ਮੌਤ ਦੇ ਮੂੰਹ ਚਲਾ ਗਿਆ ਜੋ ਕਿ ਕੁੱਝ ਦਿਨ ਪਹਿਲਾ ਹੀ ਦੋਹਾ ਕਤਰ ਤੋ ਵਾਪਸ ਆਇਆ ਸੀ, 12 ਜੂਨ ਨੂੰ ਸਾਦਿਕ ਦੇ ਪਿੰਡ ਦੀਪ ਸਿੰਘ ਵਾਲਾ ਦੇ ਨੋਜਵਾਨ ਹਰਮੇਸ਼ ਸਿੰਘ ਮੇਸ਼ਾ ਪੁੱਤਰ ਬੋਹੜ ਸਿੰਘ ਦੀ ਵੀ ਨਸੇ ਦੀ ਜਿਆਦਾ ਮਾਤਰਾ ਕਾਰਨ ਮੌਤ ਹੋ ਗਈ, 14 ਜੂਨ ਨੂੰ ਘੁਮਾਣ ਦੇ ਪਿੰਡ ਗੰਢੇਕੇ ਦਾ ਸ਼ਾਮ ਲਾਲ ਪੁੱਤਰ ਬਲਵਿੰਦਰ ਸਿੰਘ ਵੀ ਨਸ਼ੇ ਕਾਰਨ ਮੌਤ ਦੇ ਮੂੰਹ ਚਲਾ ਗਿਆ, 18 ਜੂਨ ਨੂੰ ਮੰਡੀ ਲੱਖੇਵਾਲੀ ਦੇ ਨੋਜਵਾਨ ਗੇਜੀ (30 ਸਾਲ) ਪੁੱਤਰ ਬਨਵਾਰੀ ਲਾਲ ਜੋ ਕਿ ਮਜ਼ਦੂਰ ਪਰਿਵਾਰ ਨਾਲ ਸੰਬਧਤ ਸੀ, ਨੂੰ ਵੀ ਨਸ਼ੇ ਦੇ ਦੈਂਤ ਨੇ ਨਿਗਲ ਲਿਆ, 20 ਜੂਨ ਨੂੰ ਪੱਟੀ ਦੇ ਪਿੰਡ ਬਰਵਾਲਾ ਵਿਖੇ ਨੋਜਵਾਨ ਜਿਸਨੇ ਨਸ਼ੇ ਦਾ ਟੀਕ ਲਾਇਆ ਜੋ ਕਿ ਬਾਂਹ ਵਿੱਚ ਹੀ ਲੱਗਿਆ ਰਹਿ ਗਿਆ ਤੇ ਉਸਦੀ ਮੌਤ ਹੋ ਗਈ, ਇਸੇ ਦਿਨ ਹੀ ਜਲਾਲਾਬਾਦ ਦੇ ਆਦਰਸ ਨਗਰ ਦੇ ਗੁਰਮੇਲ ਸਿੰਘ (35 ਸਾਲ) ਪੁੱਤਰ ਮੰਗਾ ਸਿੰਘ ਦੀ ਨਸ਼ੇ ਵੱਧ ਲੈਣ ਕਾਰਨ ਮੌਤ ਹੋ ਗਈ ਅਤੇ ਸਮੁੰਦੜਾ ਦੇ ਪਿੰਡ ਪਨਾਮ ਦੇ 24 ਸਾਲਾ ਨੋਜਵਾਨ ਸਤਨਾਮ ਸਿੰਘ ਪੁੱਤਰ ਕ੍ਰਿਸ਼ਨ ਪਾਲ ਦੀ ਮੌਤ ਵੀ ਨਸ਼ੇ ਕਾਰਨ ਹੋ ਗਈ, 24 ਜੂਨ ਦੇ ਦਿਨ ਸੂਬੇ ਅੰਦਰ 6 ਨੋਜਵਾਨਾਂ ਦੀ ਮੌਤ ਨਸ਼ੇ ਕਾਰਨ ਹੋ ਗਈ ਜਿਲਾ ਫਿਰੋਜਪੁਰ ਦੇ ਮਲਕੀਤ ਸਿੰਘ (28 ਸਾਲ) ਪੁੱਤਰ ਗੁਰਦਿਆਲ ਸਿੰਘ, ਕਾਬਲ ਸਿੰਘ (35 ਸਾਲ) ਪੁੱਤਰ ਮੰਗਲ ਸਿੰਘ ਵਾਸੀ ਪਿੰਡ ਰੁਕਣਾ, ਦਸੂਹਾ ਦੇ ਪਿੰਡ ਲੁਡਿਆਣੀ ਦੇ ਨੋਜਵਾਨ ਜਰਨੈਲ ਸਿੰਘ ਪੁੱਤਰ ਮਨਜੀਤ ਸਿੰਘ, ਮੋਗਾ ਦੇ ਕਬੱਡੀ ਖਿਡਾਰੀ ਅਮਰਜੀਤ ਸਿੰਘ (32 ਸਾਲ) ਪੁੱਤਰ ਜਸਵੀਰ ਸਿੰਘ, ਭਗਤਾ ਭਾਈਕਾ ਦੇ ਪਿੰਡ ਸਲਾਲਬਤਪੁਰਾ ਦੇ ਨੋਜਵਾਨ ਜਗਦੀਪ ਸਿੰਘ (30 ਸਾਲ) ਪੁੱਤਰ ਕੇਵਲ ਸਿੰਘ ਅਤੇ ਜ਼ੀਰਾ ਦੇ ਪਿੰਡ ਮੇਹਰ ਸਿੰਘ ਵਾਲਾ ਦੇ ਨੋਜਵਾਨ ਰਮਨਦੀਪ ਸਿੰਘ ਰਮਨਾ (22) ਪੁੱਤਰ ਮੱਲ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ, 25 ਜੂਨ ਪਿੰਡ ਸਨ੍ਹੇਰ ਦੇ ਬੂਟਾ ਸਿੰਘ ਪੁੱਤਰ ਗੁਰਾ ਸਿੰਘ ਦੀ ਮੌਤ ਵੀ ਨਸ਼ੇ ਕਾਰਨ ਹੋ ਗਈ।
ਜੁਲਾਈ 2019 ਦੀ ਰਿਪੋਰਟ:-
1 ਜੁਲਾਈ ਨੂੰ ਫਿਰੋਜਪੁਰ ਦੇ ਪਿੰਡ ਟਿੱਬੀ ਖੁਰਦ ਦੇ 35 ਸਾਲਾ ਗੁਰਪ੍ਰੀਤ ਸਿੰਘ ਦੀ ਮੌਤ ਵੀ ਨਸ਼ੇ ਕਾਰਨ ਹੋ ਗਈ ਅਤੇ ਇਸੇ ਦਿਨ ਹੀ ਮੁੱਦਕੀ ਦੇ ਨੋਜਵਾਨ ਸੁਖਜੰਟ ਸਿੰਘ (20 ਸਾਲ) ਵੀ ਨਸ਼ੇ ਦੇ ਦੈਂਤ ਨੇ ਨਿਗਲ ਲਿਆ, 2 ਜੁਲਾਈ ਨੂੰ ਹਲਕਾ ਲੋਹਬੱਦੀ ਦੇ ਪਿੰਡ ਬ੍ਰਹਮਪੁਰ ਦੇ ਨੋਜਵਾਨ ਅੰਮ੍ਰਿਤਪਾਲ ਸਿੰਘ (27 ਸਾਲ) ਪੁੱਤਰ ਰਾਜਵਿੰਦਰ ਸਿੰਘ ਅਤੇ ਫਿਰੋਜਪੁਰ ਦੇ ਪਿੰਡ ਹਾਕੇਵਾਲਾ ਦੇ ਨੋਜਵਾਨ ਗੁਰਪ੍ਰੀਤ ਸਿੰਘ ਗੋਰਵ (35 ਸਾਲ) ਦੀ ਮੌਤ ਨਸ਼ੇ ਦਾ ਟੀਕਾ ਲਾਉਣ ਕਰਕੇ ਹੋਈ, 14 ਜੁਲਾਈ ਨੂੰ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਮੈਂਗਲ ਸਿੰਘ ਪੁੱਤਰ ਗੁਰਤੇਜ ਸਿੰਘ ਦੀ ਮੌਤ ਚਿੱਟੇ ਕਾਰਨ ਹੋਈ, 19 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਵਿੱਕੀ ਕੁਮਾਰ (34 ਸਾਲ) ਪੁੱਤਰ ਕਸ਼ਮੀਰੀ ਲਾਲ ਦੀ ਮੌਤ ਵੱਧ ਨਸ਼ੇ ਲੈਣ ਕਾਰਨ ਹੋ ਗਈ ਅਤੇ ਇਸੇ ਦਿਨ ਹੀ ਭਿਖੀਵੰਡ ਦੇ ਗੁਰਪ੍ਰਤਾ ਸਿੰਘ ਪੁੱਤਰ ਮੁਖਤਾਰ ਸਿੰਘ ਨੰਬਰਦਾਰ ਅਤੇ ਬੇਲਾ ਦੇ ਪਿੰਡ ਸਲਾਹਪੁਰ ਦੇ ਨੋਜਵਾਨ ਬਹਾਦਰ ਸਿੰਘ (35 ਸਾਲ) ਪੁੱਤਰ ਸਵ ਟੇਕ ਰਾਮ ਵੀ ਨਸ਼ਿਆਂ ਦੀ ਭੇਟ ਚੜ ਗਏ, 24 ਜੁਲਾਈ ਨੂੰ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਈਸਰਹੇਲ ਦੇ ਨੋਜਵਾਨ ਗੁਰਵਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਅਤੇ ਫੁੱਲਾਵਾਲ ਦੇ ਭਗਤ ਸਿੰਘ ਨਗਰ ਦੇ 28 ਸਾਲਾ ਨੋਜਵਾਨ ਗੁਰਲਵਪ੍ਰੀਤ ਸਿੰਘ ਲੱਭੀ ਨੂੰ ਵੀ ਨਸ਼ੇ ਦੇ ਦੈਂਤ ਨੇ ਨਿਗਲ ਲਿਆ, 26 ਜੁਲਾਈ ਨੂੰ ਬੱਚੀਵਿੰਡ ਦੇ ਪਿੰਡ ਮੋਦੇ ਦਾ ਨੋਜਵਾਨ ਸ਼ਮਸੇਰ ਸਿੰਘ (22 ਸਾਲ) ਪੁੱਤਰ ਸਵ ਪੰਜਾਬ ਸਿੰਘ ਜੋ ਕਿ ਬੱਸ ਤੇ ਡਰਾਇਵਰੀ ਕਰਦਾ ਸੀ ਵੀ ਨਸ਼ੇ ਦੀ ਭੇਟ ਚੜ੍ਹ ਗਿਆ, 29 ਜੁਲਾਈ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਦੇ ਪਿੰਡ ਕੱਖਾਵਾਲੀ ਦੇ ਨੋਜਵਾਨ ਜਗਮੀਤ ਸਿੰਘ ਵੀ ਨਸ਼ੇ ਦਾ ਟੀਕਾ ਲਾਉਣ ਕਰਕੇ ਮੌਤ ਦੇ ਮੂੰਹ ਚਲਾ ਗਿਆ, 31 ਜੁਲਾਈ ਨੂੰ ਮੰਡੀ ਰੋੜਾਵਾਲੀ ਦੇ ਪਿੰਡ ਚੱਕ ਰੋਹੀਵਾਲਾ ਦੇ ਸਾਹਬ ਸਿੰਘ (40 ਸਾਲ) ਪੁੱਤਰ ਆਸਾ ਸਿੰਘ ਦੀ ਮੌਤ ਚਿੱਟੇ ਦਾ ਟੀਕਾ ਲਾਉਣ ਕਰਕੇ ਹੋ ਗਈ ਅਤੇ ਇਸੇ ਦਿਨ ਹੀ ਹਰੀਕੇ ਪੱਤਣ ਦੇ ਪਿੰਡ ਗੰਡੀਵਿੰਡ ਦੇ 27 ਸਾਲਾ ਨੋਜਵਾਨ ਬਲਜਿੰਦਰ ਸਿੰਘ ਬਿੱਟੂ ਪੁੱਤਰ ਸਵਰਨ ਸਿੰਘ ਵੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਦੇ ਮੂੰਹ ਚਲਾ ਗਿਆ।
ਅਗਸਤ 2019 ਦੀ ਰਿਪੋਰਟ:-
4 ਅਗਸਤ ਨੂੰ ਫਿਰੋਜਪੁਰ ਦੇ ਪਿੰਡ ਸਾਬੂਆਣਾ ਦੇ ਨੋਜਵਾਨ ਮਲਕੀਤ ਸਿੰਘ (32 ਸਾਲ) ਪੁੱਤਰ ਗੁਰਮੁੱਖ ਸਿੰਘ ਜੋ ਕਿ ਟਰੈਕਟਰ ਮਕੈਨਿਕ ਸੀ ਦੀ ਮੌਤ ਵੀ ਨਸ਼ੇ ਕਾਰਨ ਹੋ ਗਈ, 7 ਅਗਸਤ ਨੂੰ ਮਖੂ ਦੇ ਪਿੰਡ ਨਿਜ਼ਾਮਦੀਨ ਵਾਲਾ ਦਾ ਬਖ਼ਸੀਸ ਸ਼ੀਸ਼ਾ (25 ਸਾਲ) ਪੁੱਤਰ ਦਲਬੀਰ ਸਿੰਘ ਨਸ਼ੇ ਦਾ ਟੀਕਾ ਲਾਉਣ ਕਰਕੇ ਮੌਤ ਦੇ ਮੂੰਹ ਚਲਾ ਗਿਆ, 11 ਅਗਸਤ ਨੂੰ ਮੱਲਾਵਾਲਾ ਦੇ ਅਸੋਕ ਕੁਮਾਰ (22 ਸਾਲ) ਪੁੱਤਰ ਗੁਲਸ਼ਨ ਕੁਮਾਰ ਕਟਾਰੀਆ ਨੂੰ ਨਸ਼ੇ ਦੇ ਦੈਂਤ ਨੇ ਨਿਗਲ ਲਿਆ, 13 ਅਗਸਤ ਨੂੰ ਮੋਗਾ ਦੇ ਅਹਾਤਾ ਬਦਨ ਸਿੰਘ ਦਾ ਜਗਦੀਸ਼ ਸ਼ਰਮਾ ਪੁੱਤਰ ਨਰਿੰਦਰ ਸ਼ਰਮਾ ਨੂੰ ਵੀ ਚਿੱਟੇ ਨੇ ਖਤਮ ਕਰ ਦਿੱਤਾ, 14 ਅਗਸਤ ਨੂੰ ਮੋਗਾ ਦੇ ਪਿੰਡ ਰਣੀਆ ਦੇ ਗੁਰਸੇਵਕ ਸਿੰਘ (30 ਸਾਲ) ਪੁੱਤਰ ਅੰਗਰੇਜ ਸਿੰਘ ਨਸ਼ਾ ਤਸਕਰ ਦੇ ਕਹਿਣੇ ਲੱਗਕੇ ਮੌਤ ਦੇ ਮੂੰਹ ਚਲਾ ਗਿਆ, 20 ਅਗਸਤ ਨੂੰ ਜ਼ੀਰਾ ਦੇ ਪਿੰਡ ਨੂਰਪੁਰ ਮਾਛੀਵਾੜਾ ਦੇ 24 ਸਾਲਾ ਨੋਜਵਾਨ ਜੋਬਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਮੌਤ ਨਸ਼ੇ ਦੀ ਜਿਆਦਾ ਮਾਤਰਾ ਲੈਣ ਕਾਰਨ ਹੋ ਗਈ, 25 ਅਗਸਤ ਨੂੰ ਕਿਲ੍ਹਾ ਲਾਲ ਸਿੰਘ ਦੇ ਨੋਜਵਾਨ ਕੁਲਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਮੌਤ ਦਾ ਕਾਰਨ ਵੀ ਨਸ਼ੇ ਦੀ ਜਿਆਦਾ ਮਾਤਰਾ ਹੀ ਰਹੀ, 26 ਅਗਸਤ ਨੂੰ ਸੰਗਰੂਰ ਦੀ ਹਰੀਪੁਰਾ ਬਸਤੀ ਦੇ 22 ਸਾਲਾ ਹੈਪੀ ਸਿੰਘ ਦੀ ਮੌਤ ਵੀ ਨਸ਼ੇ ਕਾਰਨ ਹੋ ਗਈ, 28 ਅਗਸਤ ਨੂੰ ਕੋਟ ਈਸੇ ਖਾਂ ਦੇ ਪਿੰਡ ਈਸੇ ਖਾਂ ਦੇ ਨੋਜਵਾਨ ਵਿੱਕੀ ਦੀ ਮੌਤ ਵੀ ਨਸ਼ੇ ਕਾਰਨ ਹੋ ਗਈ, 29 ਅਗਸਤ ਨੂੰ ਅਜੀਤਵਾਲ ਦੇ ਗੀਤਕਾਰ ਤੇ ਕਹਾਣੀਕਾਰ ਮੁਹੰਮਦ ਅਸਲਮ ਦੀ ਮੌਤ ਵੀ ਨਸ਼ੇ ਦਾ ਟੀਕਾ ਲਾਉਣ ਕਰਕੇ ਹੋਈ ਉਥੇ ਹੀ ਇਸੇ ਦਿਨ ਹੀ ਫਿਰੋਜਪੁਰ ਦੇ ਪਿੰਡ ਬੱਗੇ ਕੇ ਪਿੱਪਲ ਦੇ ਨੋਜਵਾਨ ਰਣਜੀਤ ਸਿੰਘ ਬੱਬੂ (37 ਸਾਲ) ਪੁੱਤਰ ਰੇਸ਼ਮ ਸਿੰਘ ਅਤੇ ਹੁਸ਼ੀਆਰਪੁਰ ਦੇ ਪਿੰਡ ਹਰਦੋਖਾਨਪੁਰ ਦੇ 29 ਸਾਲਾ ਰਾਜਨ ਕਾਲੀਆ ਪੁੱਤਰ ਬਲਵੀਰ ਸਿੰਘ ਦੀ ਚਿੱਟੇ ਦੀ ਮਾਤਰਾ ਕਾਰਨ ਮੋਤ ਹੋ ਗਈ।
ਸਤੰਬਰ 2019 ਦੀ ਰਿਪੋਰਟ:-
2 ਸਤੰਬਰ ਨੂੰ ਥਾਣਾ ਖਾਲੜਾ ਦੇ ਪਿੰਡ ਮਾੜੀ ਦੇ ਨੋਜਵਾਨ ਸਰੂਪ ਸਿੰਘ ਪੁੱਤਰ ਮੁਖਤਿਆਰ 20 ਸਾਲ ਦੀ ਵੱਧ ਮਾਤਰਾ ‘ਚ ਨਸ਼ੇ ਲੈਣ ਕਾਰਨ ਮੌਤ ਹੋ ਗਈ। ਪਰਿਵਾਰ ਮੁਤਾਬਿਕ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਅਜੇ ਕੁਆਰਾ ਸੀ। 3 ਸਤੰਬਰ ਨੂੰ ਰਾਮ ਤੀਰਥ ਦੇ ਪਿੰਡ ਬੋਪਾਰਾਏ ਖੁਰਦ ਦੇ 18 ਸਾਲਾਂ ਜਗਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਵੀ ਨਸ਼ੇ ਦੇ ਦੈਂਤ ਦੀ ਭੇਂਟ ਚੜ ਗਿਆ। 9 ਸਤਬੰਰ ਨੂੰ ਖੂਈਆ ਸਰਵਰ ਦੇ ਪਿੰਡ ਦਾਨੇਵਾਲਾ ਸਤਕੋਸ਼ੀ ਗੁਰਦਰਸ਼ਨ ਸਿੰਘ ਜੋ ਕਿ ਆਪਣੇ ਸਹੁਰੇ ਪਿੰਡ ਰਹਿੰਦਾ ਸੀ, ਨੇ ਨਸ਼ੇ ਦਾ ਟੀਕਾ ਲਗਾਇਆ ਜੋ ਕਿ ਗਲਤ ਲੱਗਣ ਕਾਰਨ ਉਸਦੀ ਮੌਤ ਹੋ ਗਈ। ਪਿੰਡ ਵਾਸੀਆਂ ਮੁਤਾਬਿਕ ਗੁਰਦਰਸ਼ਨ ਸਿੰਘ ਤੇ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਸਨ ਅਤੇ ਪਿੰਡ ਦੇ ਸ਼ਮਸਾਨਘਾਟ ‘ਚ ਨਸ਼ੇ ਦੀ ਸਪਲਾਈ ਕਰਦਾ ਸੀ। 13 ਸਤੰਬਰ ਨੂੰ ਨਸ਼ੇ ਦੀ ਦੁਨੀਆਂ ਤੋ ਤੰਗ ਆਏ ਬਠਿੰਡਾ ਵਾਸੀ ਇੱਕ ਨੋਜਵਾਨ ਚੇਤਨ ਕੁਮਾਰ ਵਾਸੀ ਜਨਤਾ ਨਗਰ ਨੇ ਸਪਰੇ ਨਿਗਲ ਲਈ ਜੋ ਕਿ ਨਸ਼ਾ ਨਾ ਮਿਲਣ ਤੋ ਦੁਖੀ ਸੀ। 20 ਸਤੰਬਰ ਨੂੰ ਹਲਕਾ ਰਾਮਪੁਰਾ ਫੂਲ ਵਿਖੇ ਗੌਰਵ ਗੋਇਲ ਪੁੱਤਰ ਭਾਰਤ ਭੂਸ਼ਣ ਨੇ ਨਸ਼ੇ ਦਾ ਟੀਕਾ ਲਗਾਇਆ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਟੀਕਾ ਬਾਂਹ ਵਿੱਚ ਹੀ ਲੱਗਿਆ ਰਹਿ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੋਜਵਾਨ ਇੱਕ ਮੈਡੀਕਲ ਸਟੋਰ ਤੇ ਸੇਲਜ਼ਮੈਨ ਦੀ ਨੌਕਰੀ ਕਰਦਾ ਸੀ। 21 ਸਤੰਬਰ ਨੂੰ ਹਲਕਾ ਤਲਵੰਡੀ ਸਾਬੋ ਦੇ ਗੁਰਮੀਤ ਸਿੰਘ ਪੁੱਤਰ ਗੇਜਾ ਸਿੰਘ ਵੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਦੇ ਮੂੰਹ ਚਲਾ ਗਿਆ। 29 ਸਤਬੰਰ ਨੂੰ ਗੋਨਿਆਣਾ ਦੇ ਪਿੰਡ ਹਰਰਾਏਪੁਰ ਦਾ ਜਗਤਾਰ ਸਿੰਘ ਉਰਫ ਕਾਲਾ ਪੁੱਤਰ ਦਰਸ਼ਨ ਸਿੰਘ 32 ਸਾਲ ਜੋ ਕਿ ਨਸ਼ੇ ਦੀ ਆਦੀ ਸੀ ਤੇ ਇਨਫੈਕਸ਼ਨ ਹੌਣ ਕਾਰਨ ਉਸਦੀ ਵੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿਛੇ ਪਤਨੀ ਤੇ ਇੱਕ ਦੋ ਸਾਲ ਦਾ ਲੜਕਾ ਛੱਡ ਗਿਆ।
ਅਕਤੂਬਰ 2019 ਦੀ ਰਿਪੋਰਟ:-
6 ਅਕਤੂਬਰ ਨੂੰ ਜੰਡਿਆਲਾ ਗੁਰੂ ਦੇ ਪਿੰਡ ਬਾਲੀਆ ਮੰਝਪੁਰ ਦੇ ਜਤਿੰਦਰ ਸਿੰਘ ਨੂੰ ਉਸਦੇ ਸਾਥੀਆਂ ਨੇ ਨਸ਼ੇ ਦੀ ਟੀਕਾ ਲਗਵਾਇਆ ਜਿਸ ਕਾਰਨ ਉਸਦੀ ਮੌਤ ਹੋ ਗਈ। 12 ਅਕਤੂਬਰ ਨੂੰ ਤਲਵੰਡੀ ਸਾਬੋ ਦੇ ਲੱਡੂ ਸਿੰਘ ਪੁੱਤਰ ਮੇਜਰ ਸਿੰਘ ਨੂੰ ਵੀ ਨਸ਼ੇ ਦੇ ਦੈਂਤ ਨੇ ਨਿਗਲ ਲਿਆ। ਦੋ ਹਫਤਿਆਂ ਵਿੱਚ ਤਲਵੰਡੀ ਸਾਬੋ ਇਲਾਕੇ ਅੰਦਰ ਨਸ਼ੇ ਨਾਲ ਇਹ ਦੂਜੀઠ ਮੌਤ ਸੀ ਜਿਸਨੇ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਕਾਰਵਾਈ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਕੇ ਆਉਦਾਂ। 24 ਅਕਤੂਬਰ ਨੂੰ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਵਿਖੇ ਨੋਜਵਾਨ ਅਵਤਾਰ ਸਿੰਘ ਪੁੱਤਰ ਕੁਲਵੰਤ ਸਿੰਘ ਜੋ ਕਿ ਮਜ਼ਦੂਰੀ ਕਰਦਾ ਸੀ, ਵੱਲੋਂ ਵੀ ਨਸ਼ੇ ਦੀ ਮਾਤਰਾ ਵੱਧ ਲੈਣ ਕਾਰਨ ਮੌਤ ਦੇ ਮੂੰਹ ਚਲਾ ਗਿਆ। 25 ਅਕਤੂਬਰ ਨੂੰ ਖਾਲੜਾ ਦੇ ਪਿੰਡ ਨਾਰਲਾ ਵਿੱਚ ਨੋਜਵਾਨ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ 25 ਸਾਲ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਜੋ ਕਿ ਪੱਲੇਦਾਰੀ ਦਾ ਕੰਮ ਕਰਦਾ ਸੀ। ਇਸੇ ਦਿਨ ਹੀ ਮੋਗਾ ਦੇ ਫਤਿਹਗ੍ਹੜ ਪੰਜਤੂਰ ਦੇ ਬਲਜੀਤ ਸਿੰਘ ਪੁੱਤਰ ਸੁਖਚੈਨ ਸਿੰਘ 26 ਸਾਲ ਦੀ ਨਸ਼ੇ ਦੀ ਮਾਤਰਾ ਦਾ ਜਿਆਦਾ ਸੇਵਨ ਕਰਨ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਮੁਤਾਬਿਕ ਮ੍ਰਿਤਕ ਕਈ ਕੇਸਾਂ ਵਿੱਚ ਜੇਲ੍ਹ ਕੱਟ ਰਿਹਾ ਸੀ ਤੇ ਜਮਾਨਤ ਤੇ ਬਾਹਰ ਆਇਆ ਸੀ। 28 ਅਕਤੂਬਰ ਨੂੰ ਮਾਨਸਾ ਖੁਰਦ ਦੇ ਧਰਮਪ੍ਰੀਤ ਸਿੰਘ ਪੁੱਤਰ ਬੀਰਾ ਸਿੰਘ ਨੇ ਵੀ ਨਸ਼ੇ ਦਾ ਟੀਕਾ ਲਗਾਇਆ ਜਿਸ ਕਾਰਨ 3 ਘੰਟਿਆ ਬਾਅਦ ਹੀ ਉਸਦੀ ਵੀ ਮੌਕੇ ਤੇ ਮੌਤ ਹੋ ਗਈ।
ਨਵਬੰਰ 2019 ਦੀ ਰਿਪੋਰਟ
1 ਨਵਬੰਰ ਨੂੰ ਡਮਟਾਲ ਵਿਖੇ ਨਸ਼ੇ ਦੀ ਆਦੀ ਅਤੇ ਚਿੱਟੇ ਨਾਲ ਪੁਲਿਸ ਵੱਲੋਂ ਕਾਬੂ ਕੀਤੇ ਆਕਾਸ਼ ਕੁਮਾਰ ਪੁੱਤਰ ਜੋਗਿੰਦਰ ਪਾਲ ਨੇ ਜੇਲ੍ਹ ਅੰਦਰ ਖੁਦਕੁਸ਼ੀ ਕਰ ਲਈ। 8 ਨਵਬੰਰ ਨੂੰ ਪੱਟੀ ਦੇ ਵਾਰਡ ਨੰ: 8 ਦੇ ਨੋਜਵਾਨ ਸੁਖਬੀਰ ਸਿੰਘ ਪੁੱਤਰ ਬਲਵੰਤ ਸਿੰਘ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ। 14 ਨਵੰਬਰ ਨੂੰ ਟਾਂਗਰਾ ਦੇ ਪਿੰਡ ਕਾਲੇਕਾ ਦੇ ਇੱਕ ਨੋਜਵਾਨ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ 35 ਸਾਲ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਨ ਮੌਤ ਹੋ ਗਈ। 25 ਨਵੰਬਰ ਨੂੰ ਅੱਪਰਾ ਦੇ ਪਿੰਡ ਮਸਾਣੀ ਦੇ ਨੋਜਵਾਨ ਚਰਨਜੀਤ ਸਿੰਘ ਜੋ ਕਿ ਇੱਕ ਕਿਸਾਨ ਦੇ ਖੂਹ ਤੇ ਨਸ਼ੇ ਦਾ ਟੀਕਾ ਲਗਾ ਰਿਹਾ ਸੀ ਅਚਾਨਕ ਉਸਦੀ ਮੌਤ ਹੋ ਗਈ ਅਤੇ ਨਸ਼ੇ ਦਾ ਟੀਕਾ ਉਸਦੀ ਬਾਂਹ ਵਿੱਚ ਹੀ ਲੱਗਿਆ ਰਹਿ ਗਿਆ। 27 ਨਵਬੰਰ ਨੂੰ ਹਲਕਾ ਭਿਖੀਵਿੰਡ ਦੇ ਪਿੰਡ ਦਿਆਲਪੁਰਾ ਵਿਖੇ ਨੋਜਵਾਨ ਜਸਪਾਲ ਸਿੰਘ ਜੋ ਕਿ ਸਰਕਾਰੀ ਸਕੂਲ ਵਿੱਚ ਨਸ਼ੇ ਦਾ ਸੇਵਨ ਕਰ ਰਿਹਾ ਸੀ, ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੋਜਵਾਨ ਵਿਧਵਾ ਮਾਂ ਦਾ ਸਹਾਰਾ ਸੀ।
ਦਸਬੰਰ 2019 ਦੀ ਰਿਪੋਰਟ:-
10 ਦਸੰਬਰ ਨੂੰ ਫਿਰੋਜਪੁਰ ਦੇ ਆਜਾਦ ਨਗਰ ਵਾਸੀ ਵਿਸ਼ਾਲਪ੍ਰੀਤ ਸ਼ਰਮਾਂ ਪੁੱਤਰ ਬਲਵਿੰਦਰ ਸ਼ਰਮਾਂ 30 ਸਾਲ ਵੀ ਨਸ਼ੇ ਦੀ ਭੇਂਟ ਚੜ੍ਹ ਗਿਆ ਜੋ ਕਿ ਚੰਡੀਗੜ ਵਿਖੇ ਟਰਾਂਸਪੋਰਟ ਕੰਪਨੀ ਵਿੱਚ ਨੌਕਰੀ ਕਰਦਾ ਸੀ। 19 ਦਸੰਬਰ ਨੂੰ ਅਮ੍ਰਿੰਤਸਰ ਦੇ ਹਲਕਾ ਅਟਾਰੀ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਦੇ ਨੋਜਵਾਨ ਹਰਮਿੰਦਰ ਸਿੰਘ ਉਰਫ ਰਾਜਾ ਦੀ ਵੱਧ ਨਸ਼ਾ ਲੈਣ ਕਾਰਨ ਮੌਤ ਹੋ ਗਈ ਜੋ ਕਿ ਚਾਰ ਭੈਣਾਂ ਦਾ ਭਰਾ ਅਤੇ ਮਾਂਪਿਆਂ ਦਾ ਇਕਲੌਤਾ ਪੁੱਤਰ ਸੀ। ਇਸੇ ਦਿਨ ਹੀ ਗਿੱਦੜਬਾਹਾ ਦੇ ਪਿੰਡ ਬਾਦੀਆ ਦੇ 22 ਸਾਲਾਂ ਨੋਜਵਾਨ ਹਰਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਦੀ ਵੀ ਚਿੱਟੇ ਦੀ ਵਧੇਰੇ ਮਾਤਰਾ ਸੇਵਨ ਕਰਨ ਕਰਕੇ ਮੌਤ ਹੋ ਗਈ। 21 ਦਸੰਬਰ ਨੂੰ ਨੂਰਪੁਰ ਬੇਦੀ ਦੇ ਪਿੰਡ ਰਾਏਪੁਰ ਦੇ 25 ਸਾਲਾਂ ਨਵਰਕਨ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਵੀ ਚਿੱਟੇ ਦੇ ਦੈਂਤ ਨੇ ਨਿਗਲ ਲਿਆ ਜਿਸਦੀ ਜੇਬ ਵਿਚੋਂ ਨਸ਼ੇ ਦੀਆਂ ਪੁੜੀਆਂ ਮਿਲੀਆਂ ਸਨ। 23 ਦਸੰਬਰ ਨੂੰ ਥਾਣਾ ਡਾਬਾ ਲੁਧਿਆਣਾ ਦੇ ਨੋਜਵਾਨ ਦੀਪਕ ਕੁਮਾਰ ਦੀ ਮੌਤ ਦਾ ਕਾਰਨ ਨਸ਼ੇ ਦੀ ਵੱਧ ਮਾਤਰਾ ਬਣੀ। ਇਸੇ ਦਿਨ ਹੀ ਰੈਲਮਾਜਰਾ ਦੇ ਪਿੰਡ ਬਣਾਂ ਵਿਖੇ ਇੱਕ ਪੇਪਰ ਮਿੱਲ ਅੰਦਰ ਇੱਕ ਨੋਜਵਾਨ ਹਰਜਿੰਦਰ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਭਗਤਾ ਭਾਈਕਾ ਨਸ਼ੇ ਦੀ ਟੀਕਾ ਲਗਾਉਦਿਆਂ ਹੀ ਮੌਤ ਹੋ ਗਈ। 24 ਦਸੰਬਰ ਨੂੰ ਚਵਿੰਡਾ ਦੇਵੀ ਦੇ ਪਿੰਡ ਚਾਟੀਵਿੰਡ ਦੇ 2 ਨੋਜਵਾਨਾਂ ਦੀ ਨਸ਼ੇ ਦੀ ਵਧੇਰੇ ਮਾਤਰਾ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਰਾਣਾ ਪੁੱਤਰ ਬਲਵੰਤ ਸਿੰਘ 27 ਸਾਲ ਅਤੇ ਗੋਪੀ ਸਿੰਘ ਪੁੱਤਰ ਬਲਦੇਵ ਸਿੰਘ ਨੇ ਨਸ਼ੇ ਦਾ ਸੇਵਨ ਜਿਆਦਾ ਕੀਤਾ ਜੋ ਇਹਨਾ ਦੀ ਮੋਤ ਦਾ ਕਾਰਨ ਬਣਿਆ। ਇਸ ਇੱਕਤਰ ਕੀਤੀਆਂ ਰਿਪੋਰਟਾਂ ਅਨੁਸਾਰ ਕਈ ਘਟਨਾਵਾਂ ਅਜਿਹੀਆਂ ਵੀ ਹਨ ਜੋ ਸਾਹਮਣੇ ਨਹੀ ਆ ਸਕੀਆਂ ਕਿਉਂਕਿ ਪਰਿਵਾਰਿਕ ਮੈਂਬਰ ਨਸ਼ਿਆਂ ਨਾਲ ਮਰੇ ਗੱਬਰੂ ਦਾ ਸੱਚ ਸਾਹਮਣੇ ਲਿਆਉਣ ਤੋ ਵੀ ਕਤਰਾ ਗਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਲ 2019 ਵਿੱਚ 47 ਮੌਤਾਂ ਹੋਣ ਦੇ ਦਾਅਵਿਆਂ ਪ੍ਰਤੀ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ ਕੀਤੀ ਹੈ ਕਿ ਇਸ ਸਾਲ ਵਿੱਚ ਨਸ਼ਿਆਂ ਨਾਲ ਕਰੀਬ 220 ਨੋਜਵਾਨਾਂ ਦੀ ਮੌਤ ਹੋ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਖਾਧੀ ਸੌਹ ਤੇ ਪਹਿਰਾ ਦਿੰਦੇ ਹੋਏ ਸਰਕਾਰ ਦੇ ਬਾਕੀ ਰਹਿੰਦੇ 2 ਸਾਲਾਂ ਵਿੱਚ ਨਸ਼ਿਆਂ ਖਿਲਾਫ ਕੀ ਕਦਮ ਉਠਾਉਂਦੇ ਹਨ? ਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਸਿਆਸੀ ਪਾਰਟੀਆਂ ਨਸ਼ਿਆਂ ਨੂੂੰ ਮੁੱਦਾ ਬਣਾਕੇ ਇੱਕ ਦੂਜੇ ਖਿਲਾਫ ਦੂਸ਼ਣਬਾਜ਼ੀ ਤਾਂ ਕਰਦੀਆ ਹਨ ਪਰ ਪੰਜਾਬ ਲਈ ਸਭ ਤੋ ਵੱਡੀ ਤਰਾਸਦੀ ਨਸ਼ਿਆਂ ਖਿਲਾਫ ਇੱਕਜੁੱਟ ਹੋ ਕੇ ਨਸ਼ਾ ਤਸਕਰਾਂ ਦੇ ਖਾਤਮੇ ਲਈ ਸੰਘਰਸ਼ ਕਿਉਂ ਨਹੀ ਕਰਦੀਆਂ? ਕਿਉਂਕਿ ਜਿੰਮੇਵਾਰੀ ਹਰ ਪੰਜਾਬੀ ਦੀ ਬਣਦੀ ਹੈ। ]

– ਧੰਨਵਾਦ ਸਹਿਤ ਰੋਜ਼ਾਨਾ ਪਹਿਰੇਦਾਰ