Copyright © 2019 - ਪੰਜਾਬੀ ਹੇਰਿਟੇਜ
ਸਿਆਟਲ ਨਗਰ ਕੌਂਸਲ ਵਲੋਂ ਭਾਰਤੀ ਨਾਗਰਿਕਤਾ ਸੋਧ ਬਿਲ ਦੇ ਖਿਲਾਫ ਨਿੰਦਾ ਮਤਾ ਪਾਸ

ਸਿਆਟਲ ਨਗਰ ਕੌਂਸਲ ਵਲੋਂ ਭਾਰਤੀ ਨਾਗਰਿਕਤਾ ਸੋਧ ਬਿਲ ਦੇ ਖਿਲਾਫ ਨਿੰਦਾ ਮਤਾ ਪਾਸ

ਸਿਆਟਲ : ਅਮਰੀਕਾ ਦੀ ਸਭ ਤੋਂ ਵੱਧ ਸ਼ਕਤੀਸ਼ਾਲੀ ਨਗਰ ਕੌਂਸਲਾਂ ਵਿੱਚੋਂ ਇੱਕ ਸਿਆਟਲ ਨਗਰ ਕੌਂਸਲ ਨੇ ਭਾਰਤ ਵਿੱਚ ਲਾਗੂ ਸੀ.ਏ.ਏ. ਅਤੇ ਐਨ.ਆਰ.ਸੀ. ਦੀ ਨਿੰਦਾ ਕਰਦਿਆਂ ਇੱਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ। ਇਸ ਵਿਸ਼ੇਸ਼ ਇਜਲਾਸ ‘ਚ ਮੋਦੀ ਭਗਤ ਵੀ ਭਾਰੀ ਗਿਣਤੀ ‘ਚ ਪਹੁੰਚੇ ਸਨ ਜਿਨ੍ਹਾਂ ਨੇ ਮਤੇ ਦਾ ਅਤੇ ਕੌਾਸਲ ਮੈਂਬਰ ਕਸ਼ਾਮਾ ਸਾਵੰਤ ਦਾ ਵਿਰੋਧ ਕੀਤਾ ਤੇ ਭਾਰੀ ਰੌਲ਼ਾ-ਰੱਪਾ ਪਾਇਆ, ਜਿਸ ਕਾਰਨ ਕੁਝ ਸਮੇਂ ਲਈ ਇਜਲਾਸ ਰੋਕਣਾ ਵੀ ਪਿਆ ਪਰ ਬਾਅਦ ਵਿਚ ਇਹ ਮਤਾ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ।
ਨਗਰ ਕੌਂਸਲ ਦੇ ਮੈਂਬਰ ਅਤੇ ਭਾਰਤੀ ਮੂਲ ਦੇ ਸ਼ਮਾ ਸਾਵੰਤ ਨੇ ਕੌਂਸਲ ‘ਚ ਇਸ ਮਤੇ ਨੂੰ ਪੇਸ਼ ਕੀਤਾ। ਇਹ ਮਤਾ ਪੇਸ਼ ਕਰਦਿਆਂ ਉਨ੍ਹਾਂ ਕਿ ਕਿ ਭਾਰਤੀ ਸੰਸਦ ਸੀਏਏ ਨੂੰ ਮੁਅੱਤਲ ਕਰਕੇ ਭਾਰਤੀ ਸੰਵਿਧਾਨ ਨੂੰ ਬਰਕਰਾਰ ਰੱਖੇ । ਇਸ ਮਤੇ ਵਿੱਚ ਇਹ ਵੀ ਅਪੀਲ ਕੀਤੀ ਗਈ ਹੈ ਕਿ ਭਾਰਤ ਐਨਆਰਸੀ ਨੂੰ ਰੋਕੇ ਅਤੇ ਸ਼ਰਣਾਰਥੀਆਂ ‘ਤੇ ਸੰਯੁਕਤ ਰਾਸ਼ਟਰ ਨਾਲ ਮਿਲਕੇ ਵੱਖ-ਵੱਖ ਸੰਧੀਆਂ ਵਿੱਚ ਸੁਧਾਰ ਕਰੇ ਅਤੇ ਇਸ ਨੀਤੀ ਨੂੰ ਸਰਲ ਬਣਾਏ।
ਭਾਰਤੀ-ਅਮਰੀਕੀ ਮੁਸਲਮਾਨ ਕੌਂਸਲ ਦੇ ਪ੍ਰਧਾਨ ਅਹਿਸਾਨ ਖਾਨ ਨੇ ਕਿਹਾ ਕਿ ਭਾਰਤ ‘ਚ ਧਾਰਮਿਕ ਅਜ਼ਾਦੀ ਨੂੰ ਠੇਸ ਪਹੁੰਚਾਉਣ ਦੀ ਇੱਛਾ ਰੱਖਣ ਵਾਲਿਆਂ ਖਿਲਾਫ਼ ਅਤੇ ਭਾਰਤ ਵਿੱਚ ਲਾਗੂ ਕੀਤੇ ਗਏ ਸੀ.ਏ.ਏ. ਦੇ ਵਿਰੋਧ ‘ਚ ਪੇਸ਼ ਕੀਤਾ ਗਿਆ ਇਹ ਨਿੰਦਾ ਮਤਾ ਉਨ੍ਹਾਂ ਸਿਆਸੀ ਲੋਕਾਂ ਲਈ ਇੱਕ ਸਬਕ ਹੈ ਜੋ ਭਾਰਤ ‘ਚ ਨਫ਼ਰਤ ਅਤੇ ਕੱਟੜਤਾ ਫੈਲਾਕੇ ਇਹ ਉਂਮੀਦ ਲਗਾਈ ਬੇਠੇ ਹਨ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਅਜਿਹੇ ਫੈਸਲਿਆਂ ਸਵੀਕਾਰ ਕੀਤਾ ਜਾਵੇਗਾ। ਇਸ ਮਤੇ ਨੂੰ ਪਾਸ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਥੇਨਮੋਝੀ ਸੁੰਦਰਰਾਜਨ ਨੇ ਕਿਹਾ ਕਿ ਇਹ ਇਤਹਾਸ ਦਿਨ ਹੈ ਅਤੇ ਸਾਨੂੰ ਸਿਆਟਲ ਨਗਰ ਪਰਿਸ਼ਦ ਉੱਤੇ ਗਰਵ ਹੈ । ਸਿਟੀ ਕੌਂਸਲ ਮੈਂਬਰ ਕਸ਼ਾਮਾ ਸਾਵੰਤ ਨੇ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵੇਂ ਮਨੁੱਖਤਾ ਦਾ ਘਾਣ ਕਰਨ ਅਤੇ ਲੋਕਾਂ ਵਿਚ ਵੰਡੀਆਂ ਪਾਉਣ ‘ਤੇ ਤੁਰੇ ਹੋਏ ਹਨ, ਜਿਨ੍ਹਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਸਾਰੇ ਸਿਟੀ ਕੌਾਸਲ ਮੈਂਬਰਾਂ ਦਾ ਮਤੇ ਨੂੰ ਸਮਰਥਨ ਦੇਣ ‘ਤੇ ਧੰਨਵਾਦ ਕੀਤਾ ।
ਸਿਆਟਲ ਦੇ ਪ੍ਰਮੁੱਖ ਚਾਰ ਗੁਰੂ ਘਰਾਂ ਅਤੇ ਖ਼ਾਲਸਾ ਗੁਰਮਤਿ ਸੈਂਟਰ ਫੈਡਰਲਵੇਅ ਨੇ ਪਹਿਲਾਂ ਹੀ ਸਰਬਸੰਮਤੀ ਨਾਲ ਜਸਮੀਤ ਸਿੰਘ ਤੇ ਹੀਰਾ ਸਿੰਘ ਭੁੱਲਰ ਵਲੋਂ ਤਿਆਰ ਕਰ ਕੇ ਸਿਟੀ ਆਫ਼ ਸਿਆਟਲ ਨੂੰ ਭੇਜੇ ਮਤੇ ‘ਚ ਭਾਰਤ ਦੇ ਇਸ ਕਾਲੇ ਕਾਨੂੰਨ ਦਾ ਸਖ਼ਤ ਵਿਰੋਧ ਕਰ ਚੁੱਕੇ ਹਨ । ਇਸ ਮੌਕੇ ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ, ਹੀਰਾ ਸਿੰਘ ਭੁੱਲਰ, ਰਣਜੀਤ ਕੌਰ ਪੰਨੂੰ, ਕੁਲਵਿੰਦਰ ਸਿੰਘ ਪੰਨੂੰ, ਇੰਦਰਜੀਤ ਸਿੰਘ ਬੱਲੋਵਾਲ ਆਦਿ ਸ਼ਾਮਿਲ ਹਨ ।