Copyright © 2019 - ਪੰਜਾਬੀ ਹੇਰਿਟੇਜ
ਚੀਨ ‘ਚ 30 ਘੰਟਿਆਂ ਦਾ ਬੱਚਾ ਵੀ ਹੋਇਆ ਕੋਰੋਨਾਵਾਇਰਸ ਤੋਂ ਪੀੜਤ

ਚੀਨ ‘ਚ 30 ਘੰਟਿਆਂ ਦਾ ਬੱਚਾ ਵੀ ਹੋਇਆ ਕੋਰੋਨਾਵਾਇਰਸ ਤੋਂ ਪੀੜਤ

ਬੀਜਿੰਗ : ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 563 ਹੋ ਗਈ ਹੈ ਅਤੇ 28000 ਤੋਂ ਜ਼ਿਆਦਾ ਲੋਕ ਪ੍ਰਭਾਵਤ ਹਨ। ਇਸੇ ਦੌਰਾਨ ਵੁਹਾਨ ਵਿੱਚ ਹੀ ਨਵੇਂ ਜਨਮੇ ਸਿਰਫ 30 ਘੰਟਿਆਂ ਦੇ ਬੱਚੇ ‘ਚ ਵੀ ਕਰੋਨਾ ਵਾਇਰਸ ਪਾਇਆ ਗਿਆ ਹੈ । ਮੀਡੀਆ ਰਿਪੋਰਟਾਂ ਅਨੁਸਾਰ ਬੱਚੇ ਨੂੰ ਗਰਭ ‘ਚ ਜਾਂ ਪੈਦਾ ਹੋਣ ਸਾਰ ਹੀ ਵਾਇਰਸ ਨੇ ਲਪੇਟ ਵਿੱਚ ਲੈ ਲਿਆ ਹੋਵੇਗਾ। ਬੱਚੇ ਦੇ ਜਨਮ ਤੋਂ ਬਾਅਦ ਮਾਂ ਦੀ ਰਿਪੋਰਟ ਵੀ ਪੌਜੇਟਿਵ ਆਈ ਹੈ । ਕੋਰੋਨਾ ਵਾਇਰਸ ਦਾ ਕਹਿਰ ਹੁਣ ਚੀਨ ਤੋਂ ਬਾਹਰ ਜਾਂ ਹੋਰਨਾਂ ਦੇਸ਼ਾਂ ਵਿੱਚ ਦਿਖਾਈ ਦੇਣ ਲੱਗ ਪਿਆ ਹੈ। ਦੋ ਦਰਜਨ ਤੋਂ ਵੱਧ ਦੇਸ਼ਾਂ ਵਿੱਚ ਕੋਰੋਨਾ ਵਿਸ਼ਾਣੂ ਦੇ ਸੰਕਰਮਣ ਦੇ 180 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤੇ ਦੋ ਲੋਕਾਂ ਦੀ ਮੌਤ ਦੀ ਵੀ ਖ਼ਬਰ ਹੈ। ਦੂਜੇ ਦੇਸ਼ਾਂ ਵਿੱਚ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 182 ਹੋ ਗਈ ਹੈ। ਫਿਲਪੀਨ ਵਿੱਚ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਜਦੋਂ ਕਿ ਹਾਂਗ ਕਾਂਗ ਨੇ ਐਤਵਾਰ ਨੂੰ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ।ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚੀਨ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਦੋ ਦਿਨਾਂ ਵਿੱਚ ਕੋਰੋਨਾ ਵਿਸ਼ਾਣੂ ਦੇ ਨਵੇਂ ਸ਼ੱਕੀ ਮਾਮਲਿਆਂ ਦੀ ਗਿਣਤੀ ਘਟੀ ਹੈ। ਇਸ ਨਾਲ ਉਮੀਦਾਂ ਵਧੀਆਂ ਹਨ ਕਿ ਪ੍ਰਭਾਵੀ ਉਪਾਅ ਇਸ ਦੇ ਫੈਲਣ ਨੂੰ ਨਿਯੰਤਰਿਤ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਚੀਨ ਵਿੱਚ ਇਸ ਵਾਇਰਸ ਦੇ ਤਬਾਹੀ ਦੇ ਮੱਦੇਨਜ਼ਰ, ਕਈ ਦੇਸ਼ਾਂ ਨੇ ਟਰੈਵਲ ਐਡਵਾਇਜਰੀ ਜਾਰੀ ਕੀਤੀ ਹੈ।
ਭਾਰਤ ਨੇ ਆਪਣੇ 647 ਵਿਦਿਆਰਥੀਆਂ ਨੂੰ ਵੁਹਾਨ ਤੋਂ ਕੱਢ ਚੁੱਕਾ ਹੈ। ਮਾਲਦੀਵ ਦੇ ਸੱਤ ਲੋਕਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ। ਸ੍ਰੀਲੰਕਾ ਅਤੇ ਬੰਗਲਾਦੇਸ਼ ਨੇ ਵੀ ਆਪਣੇ ਨਾਗਰਿਕਾਂ ਨੂੰ ਬਾਹਰ ਕੱਢ ਲਿਆ ਹੈ। ਸੈਂਕੜੇ ਪਾਕਿਸਤਾਨ ਦੇ ਵਿਦਿਆਰਥੀ ਵੁਹਾਨ ਅਤੇ ਹੁਬੇਈ ਪ੍ਰਾਂਤਾਂ ਵਿੱਚ ਫਸੇ ਹੋਏ ਹਨ, ਪਰ ਉਨ੍ਹਾਂ ਨੇ ਇਹ ਕਹਿ ਕੇ ਆਪਣੇ ਲੋਕਾਂ ਨੂੰ ਉਥੋਂ ਕੱਢਣ ਤੋਂ ਇਨਕਾਰ ਕਰ ਦਿੱਤਾ ਕਿ ਚੀਨ ਨੇ ਉਨ੍ਹਾਂ ਨੂੰ ਸਹੀ ਦੇਖਭਾਲ ਦਾ ਵਾਅਦਾ ਕੀਤਾ ਹੈ।