Copyright © 2019 - ਪੰਜਾਬੀ ਹੇਰਿਟੇਜ
ਬ੍ਰਿਟੇਨ ਦੇ 50 ਫੀਸਦੀ ਬੱਚਿਆਂ ਨੂੰ ਲੱਗਾ ਸਮਾਰਟਫੋਨ ਦਾ ਨਸ਼ਾ

ਬ੍ਰਿਟੇਨ ਦੇ 50 ਫੀਸਦੀ ਬੱਚਿਆਂ ਨੂੰ ਲੱਗਾ ਸਮਾਰਟਫੋਨ ਦਾ ਨਸ਼ਾ

ਲੰਡਨ : ਡਰੱਗ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਸਮਾਰਟਫੋਨ ਦਾ ਨਸ਼ਾ, ਜੋ ਕਿ ਹੁਣ 10 ਸਾਲ ਤੋਂ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਬ੍ਰਿਟੇਨ ਵਿਚ ਤਕਰੀਬਨ 50 ਫੀਸਦੀ ਬੱਚੇ ਅਜਿਹੇ ਹਨ, ਜਿਨ੍ਹਾਂ ਕੋਲ ਆਪਣਾ ਸਮਾਰਟਫੋਨ, ਟੈਬਲੇਟ ਤੇ ਹੋਰ ਗੈਜੇਟ ਹਨ, ਜਿਨ੍ਹਾਂ ਤੋਂ ਬਿਨਾਂ ਇਨ੍ਹਾਂ ਬੱਚਿਆਂ ਦੀ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ। ਬ੍ਰਿਟੇਨ ਵਿਚ 10 ਸਾਲ ਦੀ ਉਮਰ ਦੇ 50 ਫੀਸਦੀ ਬੱਚਿਆਂ ਕੋਲ ਆਪਣਾ ਸਮਾਰਟਫੋਨ ਹੈ। ਇਹੀ ਨਹੀਂ, ਸਮਾਰਟਫੋਨ ਰੱਖਣ ਵਾਲੇ 9 ਵਿਚੋਂ 10 ਸਾਲ ਦੀ ਉਮਰ ਦੇ ਬੱਚਿਆਂ ਦੀ ਆਬਾਦੀ ਸਾਲ 2019 ਵਿਚ ਦੁੱਗਣੀ ਹੋ ਗਈ ਹੈ। ਮੀਡੀਆ ਰੈਗੂਲੇਟਰ ਆਫ ਕਾਮ ਨੇ ਦਿ ਏਜ਼ ਆਫ ਡਿਜੀਟਲ ਇੰਡੀਪੈਂਡੇਸ’ ਨਾਂ ਨਾਲ ਆਪਣੀ ਸਾਲਾਨਾ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਤਿੰਨ ਤੋਂ ਚਾਰ ਸਾਲ ਦੇ 24 ਫੀਸਦੀ ਬੱਚਿਆਂ ਕੋਲ ਟੈਬਲੇਟ ਹੈ। ਇਨ੍ਹਾਂ ਵਿਚੋਂ 15 ਫੀਸਦੀ ਬੱਚਿਆਂ ਨੂੰ ਇਨ੍ਹਾਂ ਗੈਜੇਟ ਨੂੰ ਆਪਣੇ ਬਿਸਤਰ ‘ਤੇ ਵੀ ਲਿਜਾਉਣ ਦੀ ਇਜਾਜ਼ਤ ਹੈ। ਸੰਸਥਾ ਨੇ ਬੱਚਿਆਂ ਦੀ ਮੀਡੀਆ ਆਦਤਾਂ ਅਤੇ ਉਹ ਕਿਸ ਤਰ੍ਹਾਂ ਦੀ ਡਿਵਾਇਸ ਇਸਤੇਮਾਲ ਕਰ ਰਹੇ ਹਨ, ਇਸ ‘ਤੇ ਰਿਸਰਚ ਕੀਤੀ ਹੈ।