Copyright & copy; 2019 ਪੰਜਾਬ ਟਾਈਮਜ਼, All Right Reserved
ਵਰਿੰਦਰ ਲੱਕੀ ਪ੍ਰੈਸ ਕਲੱਬ ਭਗਤਾ ਦੇ ਪ੍ਰਧਾਨ ਨਿਯੁਕਤ ਮਰਾਹੜ ਸੀਨੀਅਰ ਮੀਤ ਪ੍ਰਧਾਨ ਬਣੇ

ਵਰਿੰਦਰ ਲੱਕੀ ਪ੍ਰੈਸ ਕਲੱਬ ਭਗਤਾ ਦੇ ਪ੍ਰਧਾਨ ਨਿਯੁਕਤ ਮਰਾਹੜ ਸੀਨੀਅਰ ਮੀਤ ਪ੍ਰਧਾਨ ਬਣੇ

ਭਗਤਾ ਭਾਈਕਾ (ਵੀਰਪਾਲ ਭਗਤਾ); ਪ੍ਰੈਸ ਕਲੱਬ (ਰਜਿ:) ਭਗਤਾ ਭਾਈਕਾ ਦੀ ਮੀਟਿੰਗ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਬਾਂਸਲ ਮਾਰਬਲ ਹਾਊਸ ਵਿਖੇ ਹੋਈ। ਜਿਸ ਵਿੱਚ ਪ੍ਰੈਸ ਕਲੱਬ ਨਾਲ ਸੰਬੰਧਿਤ ਭਗਤਾ ਭਾਈ ਅਤੇ ਭਾਈਰੂਪਾ ਦੇ ਪੱਤਰਕਾਰ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਪ੍ਰੈਸ ਕਲੱਬ ਵੱਲੋਂ ਕੀਤੇ ਗਏ ਸਮਾਜ ਸੇਵਾ ਦੇ ਕਾਰਜਾਂ ਉਪਰ ਵਿਚਾਰ ਚਰਚਾ ਕੀਤੀ ਗਈ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਵਰਿੰਦਰ ਲੱਕੀ ਭਾਈਰੂਪਾ ਨੂੰ ਪ੍ਰੈਸ ਕਲੱਬ ਭਗਤਾ ਭਾਈ ਦਾ ਪ੍ਰਧਾਨ ਅਤੇ ਰਾਜਿੰਦਰ ਸਿੰਘ ਮਰਾਹੜ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਅਤੇ ਵਾਇਸ ਚੇਅਰਮੈਨ ਸੁਖਪਾਲ ਸਿੰਘ ਸੋਨੀ ਨੇ ਦੱਸਿਆ ਕਿ ਕਲੱਬ ਵੱਲੋਂ ਮਾਰਚ ਮਹੀਨੇ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਜਾਵੇਗਾ। ਜਿਸ ਵਿੱਚ ਸਰਕਾਰੀ ਸਕੂਲਾਂ ਨਾਲ ਸਬੰਧਤ ਦਸਵੀਂ ਅਤੇ ਬਾਰਵੀ ਕਲਾਸ ਵਿਚੋਂ ਚੰਗੇ ਅੰਕ ਪ੍ਰਾਪਤ ਵਾਲੀਆਂ ਵਿਦਿਆਰਥਣਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਪਰਮਜੀਤ ਸਿੰਘ ਢਿੱਲੋਂ, ਵੀਰਪਾਲ ਸਿੰਘ ਭਗਤਾ, ਵਰਿੰਦਰ ਕੁਮਾਰ ਲੱਕੀ, ਰਜਿੰਦਰ ਸਿੰਘ ਮਰਾਹੜ, ਸੁਖਪਾਲ ਸਿੰਘ ਸੋਨੀ, ਬਿੰਦਰ ਜਲਾਲ, ਅਵਤਾਰ ਸਿੰਘ ਧਾਲੀਵਾਲ, ਸਵਰਨ ਸਿੰਘ ਭਗਤਾ, ਸਿਕੰਦਰ ਸਿੰਘ ਕੋਇਰ ਸਿੰਘ ਵਾਲਾ ਆਦਿ ਹਾਜ਼ਰ ਸਨ।