Copyright © 2019 - ਪੰਜਾਬੀ ਹੇਰਿਟੇਜ
ਡਾ. ਪੂਰਨ ਸਿੰਘ ਦੁਆਰਾ ਸੰਪਾਦਿਤ ਪੁਸਤਕ ”ਸਿੱਖ ਇਤਿਹਾਸ ਦੀ ਨਾਇਕਾ (1882-1906)

ਡਾ. ਪੂਰਨ ਸਿੰਘ ਦੁਆਰਾ ਸੰਪਾਦਿਤ ਪੁਸਤਕ ”ਸਿੱਖ ਇਤਿਹਾਸ ਦੀ ਨਾਇਕਾ (1882-1906)

ਬੀਬੀ ਹਰਨਾਮ ਕੌਰ ਜੀ” ਪੁਸਤਕ ਲੋਕ- ਅਰਪਣ ਸਮਾਗਮ 15 ਫਰਵਰੀ ਨੂੰ

15 ਫਰਵਰੀ ਦਿਨ ਸ਼ਨੀਵਾਰ ਨੂੰ, ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ ਵਿਖੇ ਦੁਪਹਿਰ ਦੋ ਵਜੇ ਤੋਂ ਚਾਰ ਵਜੇ ਤੱਕ ਡਾ. ਪੂਰਨ ਸਿੰਘ ਦੁਆਰਾ ਸੰਪਾਦਿਤ ਪੁਸਤਕ ”ਸਿੱਖ ਇਤਿਹਾਸ ਦੀ ਨਾਇਕਾ (1882-1906) ਬੀਬੀ ਹਰਨਾਮ ਕੌਰ ਜੀ” ਦਾ ਲੋਕ ਅਰਪਣ ਸਮਾਗਮ ਵਿਖੇ ਹੋਵੇਗਾ। ਇਸ ਮੌਕੇ ਦੇ ਆਪ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰਾਂ 778 998 5733 ਅਤੇ 604 338 7310 ‘ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਿੱਖ ਵਿਦਵਾਨ ਪ੍ਰੋ. ਬਲਵਿੰਦਰ ਪਾਲ ਸਿੰਘ ਅਨੁਸਾਰ ਇਹ ਕਿਤਾਬ ਸਿੱਖ ਇਤਿਹਾਸ ਅਤੇ ਵਿੱਦਿਅਕ ਪਾਸਾਰ ਨਾਲ ਜੁੜੀ ਬੜੀ ਮਹੱਤਵਪੂਰਨ ਰਚਨਾ ਹੈ। ਉਨ੍ਹਾਂ ਅਨੁਸਾਰ ਬੀਬੀ ਹਰਨਾਮ ਕੌਰ ਦੀ ਜੀਵਨੀ ਪ੍ਰਸਿਧ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦੀ ਲਿਖੀ ਹੈ।ਇਹ ਪਹਿਲੀ ਵਾਰ ਸੰਪਾਦਿਤ ਰੂਪ ਵਿਚ ਡਾਕਟਰ ਪੂਰਨ ਸਿੰਘ ਨੇ ਛਾਪੀ ਹੈ।ਇਸ ਵਿਚ ਅੰਗਰੇਜੀ ਦੇ ਬੀਬੀ ਹਰਨਾਮ ਕੌਰ ਬਾਰੇ ਆਰਟੀਕਲ ਹਨ। ਇਹ ਪੁਸਤਕ ਗਿਆਨੀ ਦਿਤ ਸਿੰਘ ਪਰਕਾਸ਼ਨ ਦੀ ਹੈ।ਗਿਆਨੀ ਤਖਤ ਸਿੰਘ ਨੇ ਆਪਣੀ ਪਤਨੀ ਨਾਲ ਮਿਲਕੇ ਸਿੰਘ ਸਭਾ ਲਹਿਰ ਦੇ ਸਹਿਯੋਗ ਸਦਕਾ ਈਸਾਈ ਮਿਸ਼ਨਰੀਆ ਦਾ ਮੁਕਾਬਲਾ ਕਰਨ ਲਈ ਲੜਕੀਆਂ ਦਾ ਪਹਿਲਾ ਸਕੂਲ ਖੋਲਿਆ ਸੀ। ਇਹ ਸਿਖੀ ਦੇ ਮਾਣ ਵਾਲੀ ਗਲ ਹੈ। ਅਸੀਂ ਆਪਣੀਆਂਂ ਖਾਲਸਾ ਪੰਥ ਦੀਆਂ ਧੀਆਂ ਬਾਰੇ ਨਹੀਂ ਜਾਣਦੇ ਕਿ ਉਹਨਾਂ ਨੇ ਪੰਥ ਤੇ ਪੰਜਾਬੀ ਸਮਾਜ ਨੂੰ ਕੀ ਦੇਣ ਦਿਤੀ।
ਹਰਨਾਮ ਕੌਰ , ਬੀਬੀ ( 1882-1906 ) : ਇਸਤਰੀ ਵਿੱਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਮੋਢੀ, ਜੋ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲੇ ਵਿਚ ਪੈਂਦੇ ਪਿੰਡ ਚੰਦ ਪੁਰਾਣਾ ਦੇ ਇਕ ਸਿੱਧੂ ਜੱਟ ਪਰਵਾਰ ਵਿਚ 10 ਅਪ੍ਰੈਲ 1882 ਨੂੰ ਪੈਦਾ ਹੋਈ ਸੀ ।ਇਸ ਦੇ ਪਿਤਾ ਦਾ ਨਾਂ ਭਗਵਾਨ ਦਾਸ ਅਤੇ ਮਾਤਾ ਦਾ ਨਾਂ ਰਾਮ ਦੇਈ ਸੀ । ਬੀਬੀ ਹਰਨਾਮ ਕੌਰ ਨੇ ਸਿਖ ਜਗਤ ਵਿਚ ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਦਾ ਟਾਕਰਾ ਕਰਨ ਲਈ ਪਰਚਾਰਕ ,ਗਿਆਨਵਾਨ ਬੀਬੀਆਂ ਪੈਦਾ ਕੀਤੀਆਂ॥ ਬਚੀਆਂ ਨੂੰ ਕੀਰਤਨ ਸਿਖਾਇਆ। ਬੀਬੀ ਹਰਨਾਮ ਕੌਰ ਨੇ ਸਾਦਾ ਤੇ ਗੁਰਮਤਿ ਜੀਵਨ ਬਤੀਤ ਕੀਤਾ ਤੇ ਗਰੀਬ ਤੇ ਪਛੜੇ ਪਰਿਵਾਰ ਦੀਆਂ ਬਚੀਆਂ ਨੂੰ ਪੜ੍ਹਾਇਆ। ਬੀਬੀ ਹਰਨਾਮ ਕੌਰ ਅਣਹੋਈਆਂ ਤੇ ਲਤਾੜੀਆਂ ਬਚੀਆਂ ਦੀ ਮਾਂ ਸੀ, ਜਿਹਨਾਂ ਦੇ ਹਕਾਂ ਲਈ ਜੂਝਦੀ ਰਹੀ। ਉਹਨਾਂ ਦੇ ਪਤੀ ਭਾਈ ਤਖਤ ਸਿੰਘ ਨੇ ਉਸਦਾ ਪੂਰਨ ਸਹਿਯੋਗ ਦਿਤਾ। ਬੀਬੀ ਹਰਨਾਮ ਕੌਰ ਗੁਰਮਤਿ ਨਾਲ ਭਰਪੂਰ ਸਿਖ ਪੰਥ ਲਈ ਰੋਲ ਮਾਡਲ ਸੀ। ਕਾਸ਼ ਅਸੀਂ ਅਜਿਹੇ ਰੋਲ ਮਾਡਲ ਇਸ ਮਾਡਰਨ ਯੁਗ ਵਿਚ ਪੈਦਾ ਕਰ ਸਕਦੇ!  ”ਸਿੱਖ ਇਤਿਹਾਸ ਦੀ ਨਾਇਕਾ ਬੀਬੀ ਹਰਨਾਮ ਕੌਰ ਜੀ’ ਕਿਤਾਬ ਸਿੱਖ ਸਾਹਿਤ ਦੇ ਖੇਤਰ ਵਿੱਚ ਬੜੀ ਲਾਹੇਵੰਦ ਸਿੱਧ ਹੋਵੇਗੀ। ਇਸ ਪੁਸਤਕ ਰਿਲੀਜ਼ ਮੌਕੇ ‘ਤੇ ਵੱਧ ਵੱਧ ਸ਼ਾਮਿਲ ਹੋਈਏ ਅਤੇ ਚੰਗੇ ਸਾਹਿਤ ਪਾਠਕ ਬਣੀਏ।