Copyright © 2019 - ਪੰਜਾਬੀ ਹੇਰਿਟੇਜ
ਲਖਵਿੰਦਰ ਝੱਜ ਐਬਟਰਸਫੋਰਡ ਸਾਊਥ ਰਾਈਡਿੰਗ ਤੋਂ ਬੀ.ਸੀ. ਲਿਬਰਲ ਪਾਰਟੀ ਦੀ ਉਮੀਦਵਾਰੀ ਲਈ ਚੋਣ ਮੈਦਾਨ ‘ਚ

ਲਖਵਿੰਦਰ ਝੱਜ ਐਬਟਰਸਫੋਰਡ ਸਾਊਥ ਰਾਈਡਿੰਗ ਤੋਂ ਬੀ.ਸੀ. ਲਿਬਰਲ ਪਾਰਟੀ ਦੀ ਉਮੀਦਵਾਰੀ ਲਈ ਚੋਣ ਮੈਦਾਨ ‘ਚ

ਸਰੀ : ਐਬਟਰਸਫੋਰਡ ਸਾਊਥ ਰਾਈਡਿੰਗ ਲਈ ਬੀ.ਸੀ. ਲਿਬਰਲ ਪਾਰਟੀ ਦੇ ਉਮੀਦਵਾਰ ਦੀ ਚੋਣ ਲਈ ਸ਼ਨੀਵਾਰ ਨੂੰ ਵੋਟਿੰਗ ਹੋਣ ਜਾ ਰਹੀ ਹੈ। ਉਮੀਦਵਾਰਾਂ ‘ਚ ਲਖਵਿੰਦਰ ਝੱਜ, ਬਰੂਸ ਬੈਨਮੈਨ ਅਤੇ ਮਾਰਕਸ ਡੀਲਰਜ਼ ਇਨ੍ਹਾਂ ਚੋਣਾਂ ਦੀ ਦੌੜ ‘ਚ ਸ਼ਾਮਲ ਹਨ। ਪੰਜਾਬੀ ਇੰਡੋ ਕੈਨੇਡੀਅਨ ਉਮੀਦਵਾਰ ਲਖਵਿੰਦਰ ਝੱਜ ਨੇ ਇਨ੍ਹਾਂ ਚੋਣਾਂ ਬਾਰੇ ਗੱਲਬਾਤ ਕਰਦਿਆ ਕਿਹਾ ਕਿ ਜੇਕਰ ਇਨ੍ਹਾਂ ਚੋਣਾਂ ‘ਚ ਵੋਟਰ ਝੱਜ ਨੂੰ ਜਿਤਾਉਂਦੇ ਹਨ ਤਾਂ ਉਹ ਵਿਕਟੋਰੀਆ ‘ਚ ਆਪਣੇ ਵੋਟਰਾਂ ਲਈ ਇੱਕ ਬੁਲੰਦ ਆਵਾਜ਼ ਬਣੇਗੀ। ਲਖਵਿੰਦਰ ਝੱਜ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਐਬਟਰਸਫੋਰਡ ਵਾਸੀਆਂ ਦੀ ਸੇਵਾ ਕਰਨਾ, ਸਮੱਸਿਆਵਾਂ ਦਾ ਹੱਲ ਕਰਨਾ ਅਤੇ ਗੰਭੀਰ ਮੁੱਦਿਆਂ ਦਾ ਮਿਲ-ਜੁੱਲ ਕੇ ਨਿਪਟਾਰਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਐਬਟਸਫੋਰਡ ਸਾਊਥ ‘ਚ ਇੱਕ ਅਜਿਹਾ ਭਾਈਚਾਰਾ ਕਾਇਮ ਕਰਨਾ ਚਾਹੁੰਦੇ ਹਨ ਜਿਸ ਨੂੰ ਮਾਣ ਨਾਲ ਇੱਕ ਘਰ ਕਿਹਾ ਜਾ ਸਕੇ। ਲਖਵਿੰਦਰ ਝੱਜ ਨੇ ਕਿਹਾ ਕਿ ਇਸ ਤੋਂ ਇਲਾਵਾ ਉਹ ਟਰੱਕ ਪਾਰਕਿੰਗ ਉਪਲੱਬਧ ਕਰਵਾਉਣ, ਇੱਕ ਸੀਨੀਅਰ ਸੈਂਟਰ ਬਣਾਉਣ ਦੇ ਨਾਲ ਨਾਲ ਉਨ੍ਹਾਂ ਕਿਸਾਨਾਂ ਦੀ ਵੀ ਮਦਦ ਕਰਨਾ ਚਾਹੁੰਦੀ ਹੈ ਜੋ ਕਿ ਬਲੂਬੇਰੀ ਉਦਯੋਗ ‘ਚ ਵੱਧ ਰਹੇ ਖਰਚੇ ਅਤੇ ਸਸਤੇ ਮੁੱਲ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਐਬਟਸਫੋਰਡ ਸਾਊਥ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਾਰੀਆਂ ਸਮੱਸਿਆ ਦੇ ਹੱਲ ਲਈ ਵੋਟਰ ਲਖਵਿੰਦਰ ਝੱਜ ਨੂੰ ਵੋਟ ਪਾ ਕੇ ਨੁਮਾਇੰਦਗੀ ਕਰਨ ਦਾ ਮੌਕਾ ਦੇਣ।