Copyright © 2019 - ਪੰਜਾਬੀ ਹੇਰਿਟੇਜ
ਸੂਬਾ ਸਰਕਾਰ ਵਲੋਂ ਇੰਸ਼ੋਰੈਂਸ ਕਾਰਪੋਰੇਸ਼ਨ (ਆਈ.ਸੀ.ਬੀ.ਸੀ.) ਦੇ ਨਿਯਮਾਂ ‘ਚ ਅਹਿਮ ਤਬਦੀਲੀਆਂ

ਸੂਬਾ ਸਰਕਾਰ ਵਲੋਂ ਇੰਸ਼ੋਰੈਂਸ ਕਾਰਪੋਰੇਸ਼ਨ (ਆਈ.ਸੀ.ਬੀ.ਸੀ.) ਦੇ ਨਿਯਮਾਂ ‘ਚ ਅਹਿਮ ਤਬਦੀਲੀਆਂ

ਸਰੀ : ਬ੍ਰਿਟਿਸ਼ ਕੋਲੰਬਿਆ ਦੀ ਐਨ.ਡੀ.ਪੀ. ਸਰਕਾਰ ਵਲੋਂ ਇੰਸ਼ੋਰੈਂਸ ਕਾਰਪੋਰੇਸ਼ਨ ਸਿਸਟਮ ਸਬੰਧੀ ਅਹਿਮ ਫੈਸਲਾ ਲਿਆ ਗਿਆ ਹੈ। ਬੀ.ਸੀ. ਸਰਕਾਰ ਵਲੋਂ ਆਈ.ਸੀ.ਬੀ.ਸੀ. ਸਿਸਟਮ ‘ਚੋਂ ਵਕੀਲਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਜਿਸ ਨਾਲ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਇੰਸ਼ੌਰੈਂਸ ਕਰਵਾਉਣ ਵਾਲਿਆਂ ਨੂੰ 20 ਪ੍ਰਤੀਸ਼ਤ ਤੱਕ ਫਾਇਦੇ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਫੈਸਲਾ ਕੀਤਾ ਕਿ ਅਪ੍ਰੈਲ ‘ਚ ਇੰਸ਼ੌਰੈਂਸ ਦੀਆਂ ਕੀਮਤਾਂ ‘ਚ ਤਬਦੀਲੀ ਨਹੀਂ ਕੀਤੀ ਜਾਵੇਗੀ ਅਤੇ ਨਵੇਂ ਨਿਯਮ 1 ਮਈ ਤੋਂ ਲਾਗੂ ਕਰ ਦਿੱਤੇ ਜਾਣਗੇ। ਬੀ.ਸੀ. ਸਰਕਾਰ ਦੇ ਬੁਲਾਰਿਆਂ ਅਨੁਸਾਰ ਆਉਣ ਵਾਲੇ ਹਫਤਿਆਂ ਦੌਰਾਨ ਕਾਨੂੰਨ ਪੇਸ਼ ਕੀਤਾ ਜਾਵੇਗਾ ਜੋ ਆਈ ਸੀ ਬੀ ਸੀ ਦੇ ਪ੍ਰੀਮੀਅਮਾਂ ਨੂੰ ਲਗਭਗ 20% ਤੱਕ ਘੱਟ ਕਰੇਗਾ-ਹਰ ਡਰਾਈਵਰ ਲਈ ਔਸਤਨ $400 ਦੀ ਬੱਚਤ ਹੋਵੇਗੀ। ਨਾਲ ਹੀ ਟੱਕਰ ਵਿੱਚ ਜ਼ਖਮੀ ਹੋਏ ਲੋਕਾਂ ਲਈ ਵਧੀ ਦੇਖਭਾਲ ਅਤੇ ਇਲਾਜ ਲਾਭ $7.5 ਮਿਲੀਅਨ ਤੱਕ ਵੱਧ ਜਾਣਗੇ। ਅਤੇ ਨਵੇਂ ਲਾਭ ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਉਦੋਂ ਤੱਕ ਦੇਖਭਾਲ ਪ੍ਰਦਾਨ ਕਰਨਗੇ ਜਦ ਤੱਕ ਉਹਨਾਂ ਨੂੰ ਇਸਦੀ ਜ਼ਰੂਰਤ ਹੈ। ਇਹ ਲਾਭ ਹਰ ਬ੍ਰਿਟਿਸ਼ ਕੋਲੰਬੀਆ ਵਾਸੀ ਨੂੰ ਬਿਨ੍ਹਾਂ ਕਿਸੇ ਵਕੀਲ ਦੇ ਉਪਲੱਬਧ ਹੋਣਗੇ।