Copyright © 2019 - ਪੰਜਾਬੀ ਹੇਰਿਟੇਜ
ਅਮਰੀਕਾ ‘ਚ ਦਾਖਲਣ ਹੋਣ ਦੀ ਕੋਸ਼ਿਸ਼ ਕਰ ਰਹੇ ਪਿਓ-ਧੀ ਦੀ ਦਰਦਨਾਕ ਮੌਤ

ਅਮਰੀਕਾ ‘ਚ ਦਾਖਲਣ ਹੋਣ ਦੀ ਕੋਸ਼ਿਸ਼ ਕਰ ਰਹੇ ਪਿਓ-ਧੀ ਦੀ ਦਰਦਨਾਕ ਮੌਤ

ਟਮੌਲੀਪਾਸ- ਸਾਲਵਾਡੋਰ ਦੇ ਇਕ ਨਾਗਰਕ ਅਤੇ ਉਸ ਦੀ ਦੋ ਸਾਲ ਦੀ ਬੇਟੀ ਦੀ ਹੈਰਾਨ ਕਰਨ ਵਾਲੀ ਤਸਵੀਰ ਨੇ ਦੁਨੀਆ ਨੂੰ ਹਿਲਾ ਕਿ ਰੱਖ ਦਿੱਤਾ। ਪਿਤਾ ਅਤੇ ਬੋਟੀ ਦੋਨੋਂ ਮੈਕਸਿਕੋ ਦੀ ਰੀਓ ਗ੍ਰਨੇਡ ਨਦੀ ਨੂੰ ਪਾਰ ਕਰ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਦੋਨਾਂ ਦਾ ਪੈਰ ਫਿਸਲ ਗਿਆ ਅਤੇ ਦੋਨਾਂ ਦੀ ਨਦੀ ਵਿਚ ਡਿੱਗਣ ਨਾਲ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਰੋਸ ਹੈ ਕਿ ਕਿਵੇ ਲੋਕਾਂ ਆਪਣੀ ਜਿੰਦਗੀ ਨੂੰ ਖਤਰੇ ਵਿਚ ਖ਼ੁਦ ਹੀ ਪਾਉਂਦੇ ਹਨ।
25 ਸਾਲ ਆਸਕਰ ਮਾਰਟਿਨੇਜ ਰਮਾਇਰੇਜ ਆਪਣੀ 21 ਸਾਲ ਦੀ ਪਤਨੀ ਅਤੇ 4 ਸਾਲ ਦੀ ਬੇਟੀ ਦੇ ਨਾਲ ਅਲ ਸਲਵਾਡੋਰ ਤੋਂ ਭੱਜ ਕੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਮੈਕਸਿਕੋ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਰਮਾਏਰੇਜ ਨੇ ਆਪਣੀ ਬੇਟੀ ਨੂੰ ਆਪਣੀ ਪਿੱਠ ਤੇ ਲੱਦਿਆ ਹੋਇਆ ਹੈ ਨਦੀ ਪਾਰ ਕਰਨ ਵੇਲੇ ਬੇਟੀ ਨੂੰ ਸੁਰੱਖਿਅਤ ਰੱਖਣ ਲਈ ਉਸ ਨੇ ਬੇਟੀ ਨੂੰ ਆਪਣੀ ਟੀ-ਸ਼ਰਟ ਦੇ ਅੰਦਰ ਪਾ ਲਿਆ ਸੀ ਪਰ ਨਦੀ ਦੇ ਤੇਜ਼ ਵਹਾਅ ਦੇ ਕਾਰਨ ਦੋਨੋਂ ਨਦੀ ਵਿਚ ਡੁੱਬ ਗਏ ਹਾਲਾਂਕਿ ਉਸਦੀ ਪਤਨੀ ਆਪਣੇ ਆਪ ਨੂੰ ਬਚਾਉਣ ਵਿਚ ਕਾਮਯਾਬ ਰਹੀ ਅਤੇ ਨਦੀ ਦੇ ਕਿਨਾਰੇ ਤੱਕ ਪਹੁੰਚ ਗਈ। ਇਸ ਘਟਨਾ ਨੂੰ ਦੇਖਦੇ ਹੋਏ ਸਾਲਵਾਡੋਰ ਦੇ ਵਿਦੇਸ਼ ਮੰਤਰੀ ਐਲੇਕਜੇਡਰ ਹਿੱਲ ਨੇ ਕਿਹਾ ਕਿ ”ਸਾਡਾ ਦੇਸ਼ ਇਕ ਵਾਰ ਫਿਰ ਸੋਗ ਵਿਚ ਹੈ ਮੈਂ ਸਾਰੇ ਪਰਵਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੋਈ ਵੀ ਕੰਮ ਨਾ ਕਰੋ ਕਿਉਂਕਿ ਜਿੰਦਗੀ ਕਈ ਗੁਣਾ ਕੀਮਤੀ ਹੈ”।