ਦਰਦਾਂ ‘ਚ ਜਕੜੀ ਗਰੀਬ ਪਰਿਵਾਰ ਦੀ ਬਿਮਾਰ ਔਰਤ ਵੱਲੋਂ ਮਦਦ ਲਈ ਗੁਹਾਰ

ਦਰਦਾਂ ‘ਚ ਜਕੜੀ ਗਰੀਬ ਪਰਿਵਾਰ ਦੀ ਬਿਮਾਰ ਔਰਤ ਵੱਲੋਂ ਮਦਦ ਲਈ ਗੁਹਾਰ

ਆਰਥਿਕ ਤੰਗੀ ਕਾਰਨ ਜ਼ਿੰਦਗੀ ਮੌਤ ਦੀ ਲੜ ਰਹੀ ਹੈ ਲੜਾਈ

ਵੈਨਕੂਵਰ : ਜ਼ਿਲਾ ਮਾਨਸਾ ‘ਚ ਪੈਂਦੇ ਪਿੰਡ ਫੂਲੁਆਲਾ ਡੋਗਰਾ ਦੇ ਇੱਕ ਗਰੀਬ ਪਰਿਵਾਰ ਦੀ ਔਰਤ ਮਨਦੀਪ ਕੌਰ ਪਤਨੀ ਸੰਦੀਪ ਸਿੰਘ ਜੋ ਕਿ ਤਕਰੀਬਨ 6 ਮਹੀਨੇ ਤੋਂ ਆਰਥਿਕ ਤੰਗੀ ਕਰਕੇ ਲਿਬਰ ਦੀ ਭਿਆਨਕ ਬਿਮਾਰੀ ਕਾਰਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਡਾਕਟਰਾਂ ਦੇ ਦੱਸਣ ਮੁਤਾਬਕ ਲੀਵਰ ‘ਚ ਮਾਸ ਪੇਸ਼ੀਆਂ ਇੰਨੀਆਂ ਵਧ ਗਈ ਹਨ ਕਿ ਅਪ੍ਰੇਸ਼ਨ ਤੋਂ ਬਿਨਾਂ ਇਸ ਬਿਮਾਰੀ ਦਾ ਇਲਾਜ ਅਸੰਭਵ ਹੈ। ਪਰਿਵਾਰ ਵੱਲੋਂ ਪਹਿਲਾਂ ਲਿਵਰ ਦਾ ਇਲਾਜ ਕਰਵਾਉਣ ਲਈ ਵੱਡੇ ਵੱਡੇ ਹਸਪਤਾਲਾਂ ‘ਚ ਗਏ ਜਿੱਥੇ ਉਨ੍ਹਾਂ ਵੱਲੋਂ ਆਪਣੇ ਘਰ ਦੇ ਗਹਿਣੇ ਵੇਚ ਕੇ ਅਤੇ ਵਿਆਜ ‘ਤੇ ਰਕਮ ਲੈ ਕੇ ਇਲਾਜ ਕਰਵਾਇਆ, ਪਰ ਆਖਰ ਡਾਕਟਰਾਂ ਨੇ ਇਸ ਬਿਮਾਰੀ ਦੇ ਇਲਾਜ ਲਈ ਅਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ। ਡਾਕਟਰਾਂ ਨੇ ਅਪ੍ਰੇਸ਼ਨ ‘ਤੇ ਪੰਜ ਤੋਂ ਅੱਠ ਲੱਖ ਰੁਪਏ ਖਰਚ ਆਉਣ ਦਾ ਅੰਦਾਜ਼ਾ ਦੱਸਿਆ ਹੈ। ਗਰੀਬ ਪਰਿਵਾਰ ਕੋਲ ਇੰਨੀ ਵੱਡੀ ਰਕਮ ਨਾ ਹੋਣ ਕਰਕੇ ਮਨਦੀਪ ਕੌਰ ਇਲਾਜ ਵੱਲੋਂ ਦਰਦਾਂ ਦੀ ਮਾਰ ਝੱਲ ਰਹੀ ਹੈ। ਘਰ ਵਿੱਚ ਮਨਦੀਪ ਕੌਰ ਦੇ ਸੱਸ ਸਹੁਰਾ ਅਤਿ ਬਜ਼ੁਰਗ ਹਨ ਅਤੇ ਘਰ ਵਿੱਚ ਇੱਕ ਨਨਾਣ ਕੁਆਰੀ ਬੈਠੀ ਹੈ। ਪਤੀ ਸੰਦੀਪ ਸਿੰਘ ਪਤਨੀ ਦੇ ਇਲਾਜ ਲਈ ਦਰ ਦਰ ਫਿਰ ਰਿਹਾ ਹੈ ਜਿਸ ਕਰਕੇ ਉਸ ਤੋਂ ਕੋਈ ਕੰਮ ਵੀ ਨਹੀ ਹੋ ਸਕਦਾ ਕਿਉਂਕਿ ਉਹ ਪਤਨੀ ਦੇ ਇਲਾਜ ਲਈ ਮਨਦੀਪ ਕੌਰ ਨੂੰ ਹਸਪਤਾਲਾਂ ‘ਚ ਲੈ ਕੇ ਤੁਰਿਆ ਫਿਰਦਾ ਹੈ, ਇਸ ਲਈ ਬਾਹਰ ਬੈਠੇ ਕਰਨਾਂ ਵਾਲਿਆਂ ਅੱਗੇ ਮਨਦੀਪ ਕੌਰ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਉਸ ਦੇ ਇਲਾਜ ਲਈ ਜਿੰਨੀ ਵੀ ਹੋ ਸਕੇ ਮੱਦਦ ਕਰਨ ਦੀ ਕ੍ਰਿਪਾਲਤਾ ਜਰੂਰ ਕਰਨ।
ਨੋਟ :- ਮੱਦਦਗਾਰ ਹੇਠ ਲਿਖੇ ਫ਼ੋਨ ਨੰਬਰ ‘ਤੇ ਸੰਪਰਕ ਕਰਕੇ ਹੀ ਮਨਦੀਪ ਕੌਰ ਦੀ ਮੱਦਦ ਲਈ ਅੱਗੇ ਆਉਣ।
ਫ਼ੋਨ ਨੰਬਰ 99142-55149 (ਇੰਡੀਆ)