ਉਹਦੇ ਵੱਲ

ਉਹਦੇ ਵੱਲ

ਪੌਣਾਂ ਨੇ ਤੀਰ ਚੁੱਕੇ ਆ
ਵਗੀਆਂ ਨੇ ਬਣ ਤਲਵਾਰਾਂ
ਕਾਮਿਆਂ ਦਾ ਖ਼ੂਨ ਪੀਣ ਨੂੰ
ਅੰਬਰਾਂ ਤੋਂ ਆਉਦੀਆਂ ਮਾਰਾ
ਕਿੰਨਾ ਦਾ ਰੱਬ ਕਰਦਾ ਏ ਸਭ ?
ਅੱਲਾ,ਰਾਮ ਜਾ ਵਾਹਿਗੁਰੂ ਯਾਰਾਂ
ਸੋਚੇ ਸੋਚਿ ਨਾ ਹੋਵਇ ਭਾਵੇਂ
ਫੇਰ ਵੀ ਇਹ ਦਿਲ ਕਰੇ ਵਿਚਾਰਾਂ
ਪੌਣਾਂ ਨੇ ਤੀਰ ਚੁੱਕੇ ਆ
ਵਗੀਆਂ ਨੇ ਬਣ ਤਲਵਾਰਾਂ
ਪੁੱਤਾਂ ਨੂੰ ਨਸ਼ਿਆਂ ਦੇ ਨਾਲ
ਲੈ ਗਿਆ ਸੀ ਸਿਵਿਆਂ ਅੰਦਰ
ਫਸਲਾ ਵੀ ਪੁੱਤ ਸੀ ਸਾਡੀਆਂ
ਵਿਛਾਈਆਂ ਜੋ ਖੇਤਾਂ ਅੰਦਰ
ਆਉਂਦਾ ਨਿੱਤ ਚੜ੍ਹ ਚੜ੍ਹ ਕੇ
ਜਾਂਦਾ ਸਭ ਕਰ ਕੇ ਖੰਡਰ
ਮਿਲਿਆ ਨਾ ਜਦ ਖ਼ੁਦ ਨੂੰ ਦਾਣਾ
ਲਗਾਵਾਂਗੇ ਕਿੰਝ ਤੇਰਾ ਲੰਗਰ
ਪੁੱਤਾਂ ਨੂੰ ਨੀਸ਼ਆਂ ਦੇ ਨਾਲ
ਲੈ ਗਿਆ ਸੀ ਸਿਵਿਆਂ ਅੰਦਰ
ਕੁਦਰਤ ਦੇ ਕਹਿਰ ਨੂੰ ਸੁਣਲਾ
ਭਾਣਾ ਮੰਨ ਬਹਿ ਜਾਵਾਂਗੇ
ਪਹਿਲਾ ਵੀ ਬਹੁਤ ਸਹਿ ਲਿਆ
ਹੁਣ ਵੀ ਸਭ ਸਹਿ ਜਾਵਾਂਗੇ
ਇਹ ਹੀ ਸਮਝਾਇਆ ਸਾਨੂੰ
ਨਾਲ ਕੀ ਲੈ ਜਾਵਾਂਗੇ
ਆਉਣਾ ਜਦ ਵਿਹੜੇ ਤੇਰੇ
ਕੱਲੇ ਹੀ ਰਹਿ ਜਾਵਾਂਗੇ
ਕੁਦਰਤ ਦੇ ਕਹਿਰ ਨੂੰ ਸੁਣਲੇ
ਭਾਣਾ ਮੰਨ ਬਹਿ ਜਾਵਾਂਗੇ
ਤੂੰ ਜੋ ਵੀ ਏ, ਗੱਲ ਸੁਣ ਇੱਕ ਮੇਰੀ
ਧਨਾਢਾਂ ਤੋਂ ਤੂੰ ਵੀ ਡਰਦਾ
ਚੱਲਦੀ ਨਹੀਂ ਉੱਥੇ ਤੇਰੀ
ਵਿਹਲਾ ਜਦ ਅੱਕ ਜਾਂਦਾ ਏ
ਪਾਉਂਦਾ ਸਾਡੇ ਵਿਹੜੇ ਫੇਰੀ
ਸਾਡਾ ਜੋ ਹਾਲ ਹੈ ਇਹ ਸਭ
ਕਿਰਪਾ ਸਭ ਮਿੱਤਰਾਂ ਤੇਰੀ
ਤੂੰ ਜੋ ਵੀ ਏ
ਗੱਲ ਸੁਣ ਇੱਕ ਮੇਰੀ…

-ਸੁਖਚੈਨ, 99888-07613