ਚਾਚਾ ਭਤੀਜਾ

ਚਾਚਾ ਭਤੀਜਾ

ਸੁਣ ਬਈ ਚਾਚਾ ,
ਹਾਂ ਭਤੀਜਾ ।
ਬੁਰੇ ਕੰਮਾਂ ਦਾ, ਬੁਰਾ ਨਤੀਜਾ ,
ਸੁਣ ਬਈ ਚਾਚਾ ,ਹਾਂ ਭਤੀਜਾ।
ਲੋਕਾਂ ਸਾਨੂੰ ਰਾਜ ਦਵਾਇਆ ,
ਅਸੀਂ ਉਹਨਾਂ ਨੂੰ ਖੁੱਡੇ ਲਾਇਆ

ਰੇਤੇ ਬਜਰੀ ਦੇ ਰੇਟ ਚਾੜਕੇ ,
ਸੀਮਿੰਟ ਲੋਹਾ ਸਿਖਰ ਪਹੁੰਚਾਇਆ ।
ਹਰ ਇੱਕ ਨੂੰ ਐਸ਼ ਕਰਾਤੀ ,
ਭਾਵੇਂ ਸਾਲਾ ਭਾਵੇਂ ਜੀਜਾ ।

ਸੁਣ ਬਈ ਚਾਚਾ
ਹਾਂ ਭਤੀਜਾ ।
I know
ਹਰ ਇੱਕ ਕੰਮ ਦੀ ਬੋਲੀ ਲੱਗੀ
ਵਧ ਵਧ ਕੇ ਫਿਰ ਮਾਰੀ ਠੱਗੀ।
ਕੋਈ ਨਾ ਨੇੜੇ ਢੁਕਣ ਦਿੱਤਾ,
ਭਾਵੇਂ ਦੂਜਾ ਭਾਵੇਂ ਤੀਜਾ ।
ਸੁਣ ਬਈ ਚਾਚਾ
ਹਾਂ ਭਤੀਜਾ ।

ਸੱਤਾ ਚ ਅੰਨੇ , ਹੋਗੇ ਲੋਭੀ ,
ਸਾਥੋਂ ਵੀ ਇਕ ਗਲਤੀ ਹੋਗੀ ,
ਤੁਸੀਂ ਵੀ ਜਾਣਦੇ ਹੋ ਕੀ ਹੋਗੀ
ਤਾਹੀਓਂ ਤਾਂ ਹੁਣ ਜਾਂਦੇ ਭੋਗੀ ।
ਬਾਪੂ ਕਹਿੰਦਾ ਚੁੱਪ ਕਰ ਪੁੱਤਰਾ
ਐਵੇਂ ਨਾ ਬੋਲਿਆ ਕਰ ਲੁਤਰਾ
ਸਮਝ ਕੇ ਕੌੜਾ ਘੁੱਟ ਤੂੰ ਪੀਜਾ।

ਸੁਣ ਬਈ ਚਾਚਾ,
ਹਾ ਭਤੀਜਾ
Yes, adopt your fatherÒs advice
No need to realize.
*ਅਗਿਉ ਚਾਚਾ ਕੀ ਕਹਿੰਦਾ*

ਚਾਚਾ ਕਹਿੰਦਾ ਸੁਣ ਭਤੀਜੇ
ਤੈਨੂੰ ਦਿਲ ਦੀ ਗੱਲ ਸੁਣਾਵਾਂ,
ਲੋਕ ਇਥੇ ਗਰਮੀ ਵਿੱਚ ਤਪਦੇ,
ਮੈਂ ਸ਼ਿਮਲੇ ਪਿਆ ਠੰਢ ਮਨਾਂਵਾ
ਉਥੇ ਹੀ ਬਹਿ ਰਾਜ ਚਲਾਵਾਂ
ਇਕ ਦੋ ਪੈੱਗ ਸਕਾਚ ਦੇ ਲਾਕੇ
(ਕੱਚਾ) ਪੱਕਾ ਮੀਟ ਮੈਂ ਖਾਵਾ।

ਤੂਹੀ ਤੂੰ , ਤੂ ਹੀ ਤੂੰ ਕਹਿ ,
ਉਤਲੇ ਦਾ ਮੈਂ ਸ਼ੁਕਰ ਮਨਾਵਾ ।
ਮੈਨੂੰ ਤਾਂ ਇਹ ਠੀਕ ਹੈ ਜਾਚਾ ,
ਬੋਲ, ਪੀਨਕ ਲਾਗੀ ਬੇਟਾ?
ਬੋਲ ਭਤੀਜੇ , ਠੀਕ ਹੈ ਚਾਅਚਾ ।
ਨਾ ਕੋਈ ਨੌਕਰੀ ਨਾ ਕੋਈ ਪੈਨਸ਼ਨ

ਨਾ ਹੀ ਫੋਨ ਤੇ ਨਾ ਹੀ ਟੈਨਸ਼ਨ॥
ਸਾਨੂੰ ਮਿਲਿਆ ਪੀਪਾ ਖਾਲੀ,
ਕਿਥੋਂ ਭਾਲੋਂ ਸਾਥੋਂ ਰਾਸ਼ਨ ।
ਐਧਰੋ ਉਧਰੋ ਡੰਗ ਸਾਰਕੇ,
ਬੇ ਮਤਲਬ ਜੇ ਭਾਸ਼ਨ ਝਾੜ ਕੇ
ਚਲਾਉਣਾ ਪੈਂਦਾ ਸਾਨੂੰ ਸ਼ਾਸ਼ਨ।
ਬੋਲ ਰਿਹਾ ਮੈਂ ਸਾਚਾ
ਸੁਣ ਭਤੀਜੇ, ਹਾਂ ਬਈ ਚਾਚਾ ।
u r right uncle
ਫਿਕਰ ਭੋਰਾ ਨਾ ਕਰ ਤੂੰ ਸ਼ੇਰਾ,
ਆਪਾ ਦੋਵੇਂ ਰਲਕੇ ਚੱਲੇ
ਵਿਗੜ ਨਾ ਸਕਿਆ ਤੇਰਾ ਮੇਰਾ ।

ਚਾਰ ਕੁ ਸਾਲ ਨੇ ਮੇਰੇ ਰਹਿਗੇ,
ਫਿਰ ਤੂੰ ਪੁੱਤਰਾ ਸਾਂਭ ਲੀ ਡੇਰਾ।
ਸਿਰ ਤੇ ਹਥ ਧਰ ਕੇ ਕਹਿਨਾ,
ਪੱਕਾ ਵਾਅਦਾ ਮੇਰਾ।
ਇਹ ਪੱਕਾ ਵਾਅਦਾ ਮੇਰਾ ॥
Trust upon me

-ਗੁਰਲਾਲ ਬਰਾੜ ਸਿਰੀਏਵਾਲਾ, ਕੈਨੇਡਾ ।