ਹੁਣ ਗੂਗਲ ‘ਤੇ ਸਰਚ ਕਰਨਾ ਹੋਇਆ ਹੋਰ ਵੀ ਆਸਾਨ

ਹੁਣ ਗੂਗਲ ‘ਤੇ ਸਰਚ ਕਰਨਾ ਹੋਇਆ ਹੋਰ ਵੀ ਆਸਾਨ

ਇੰਟਰਨੈੱਟ ਦੁਨੀਆ ਦੀ ਦਿੱਗਜ ਸਰਚ ਇੰਜਣ ਕੰਪਨੀ ਗੂਗਲ ਨੇ ਸੋਮਵਾਰ ਨੂੰ ਆਪਣੇ ਫੀਚਰਸ ‘ਚ ਕੁਝ ਬਦਲਾਵਾਂ ਦਾ ਐਲਾਨ ਕੀਤਾ। ਇਨ੍ਹਾਂ ਦਾ ਟੀਚਾ ਜ਼ਿਆਦਾ ਤੋਂ ਜ਼ਿਆਦਾ ਤਸਵੀਰਾਂ ਦੇ ਇਸਤੇਮਾਲ ਤੋਂ ਇਸ ਹੱਦ ਤਕ ਤੁਹਾਡੇ ਸਵਾਲਾਂ ਨੂੰ ਸਮਝਣਾ ਹੋਵੇਗਾ ਕਿ ਇਸ ਕੋਲੋਂ ਪੁੱਛੇ ਜਾਣ ਤੋਂ ਪਹਿਲਾਂ ਹੀ ਗੂਗਲ ਜਵਾਬ ਦੱਸ ਦੇਵੇ।
ਸੈਨ ਫਰਾਂਸਿਸਕੋ ‘ਚ ਆਯੋਜਿਤ ਇਕ ਪ੍ਰੋਗਰਾਮ ‘ਚ ਗੂਗਲ ਦੇ ਉਪ ਪ੍ਰਧਾਨ ਬੇਨ ਗੋਮਸ ਨੇ ਦੱਸਿਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਗੂਗਲ ਦੀ ਉਸ ਕਾਰਜਪ੍ਰਣਾਲੀ ਦਾ ਮਹੱਤਵਪੂਰਨ ਹਿੱਸਾ ਹਨ ਜੋ ਉਸ ਦੇ 20 ਸਾਲ ਦੇ ਮਿਸ਼ਨ ਨੂੰ ਦੁਨੀਆ ਦੀਆਂ ਸੂਚਨਾਵਾਂ ਨੂੰ ਇਕ ਥਾਂ ਇਕੱਠਾ ਕਰਨ ਅਤੇ ਉਸ ਨੂੰ ਸਮਾਜ ਦੇ ਹਰ ਤਬਕੇ ਤਕ ਪਹੁੰਚਾਉਣ ਦੀ ਦਿਸ਼ਾ ‘ਚ ਅੱਗੇ ਵਧਾਏਗੀ।
ਮੋਬਾਇਲ ਬ੍ਰਾੳਜ਼ਿੰਗ ‘ਤੇ ਕੇਂਦਰਿਤ ਹੈ ਗੂਗਲ ਦਾ ਧਿਆਨ
ਸਰਚ ਇੰਜਣ ਗੂਗਲ ਦਾ ਧਿਆਨ ਹੁਣ ਮੁੱਖ ਰੂਪ ਨਾਲ ਮੋਬਾਇਲ ਬ੍ਰਾੳਜ਼ਿੰਗ ‘ਤੇ ਕੇਂਦਰਿਤ ਹੋਵੇਗਾ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਫੇਸਬੁੱਕ ਦੀ ਤਰ੍ਹਾਂ ਹੀ ਹੁਣ ਗੂਗਲ ਵੀ ਯੂਜ਼ਰਸ ਨੂੰ ਫੋਟੋ ਅਤੇ ਵੀਡੀਓ ਰਾਹੀਂ ਹੀ ਵੱਖ-ਵੱਖ ਵਿਸ਼ਿਆਂ ‘ਤੇ ਦਿਲਚਸਪ ਚੀਜ਼ਾਂ ਦੇਖਣ ਅਤੇ ਪੜਨ ਦਾ ਮੌਕਾ ਦੇਵੇਗਾ। ਗੋਮਸ ਨੇ ਕਿਹਾ ਕਿ ਗੂਗਲ ਸਰਚ ਪੂਰੀ ਤਰ੍ਹਂ ਦੋਸ਼ਹੀਨ ਨਹੀਂ ਹੈ। ਸਾਨੂੰ ਇਸ ਨੂੰ ਲੈ ਕੇ ਕੋਈ ਭਰਮ ਨਹੀਂ ਹੈ ਪਰ ਅਸੀਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਅਸੀਂ ਇਸ ਨੂੰ ਰੋਜ਼ਾਨਾ ਹੋਰ ਬਿਹਤਰ ਕਰਾਂਗੇ।