ਸਿਹਤਨਾਮਾ

ਚੰਗੀ ਨੀਂਦ, ਚੰਗੇ ਨਤੀਜੇ
ਨੀਂਦ ਦਾ ਸਾਡੇ ਰੋਜ਼ਾਨਾ ਜੀਵਨ ਵਿਚ ਬੜਾ ਮਹੱਤਵ ਹੁੰਦਾ ਹੈ ਜਦੋਂ ਕਿ ਨੀਂਦ ਦੀ ਕਮੀ ਅਤੇ ਉਨੀਂਦਰੇ ਨਾਲ ਸਾਡੀ ਕਾਰਜ ਸਮਰੱਥਾ ਅਤੇ ਸਿਹਤ ਪ੍ਰਭਾਵਿਤ ਹੁੰਦੀ ਹੈ। ਬਿਹਤਰ ਨੀਂਦ ਨਾਲ ਸਾਰੇ ਨਤੀਜੇ ਬਿਹਤਰ ਹੁੰਦੇ ਹਨ। ਇਸ ਨਾਲ ਸਿਹਤ ਅਤੇ ਮਨ ਦਿਮਾਗ ਵੀ ਬਿਹਤਰ ਰਹਿੰਦਾ ਹੈ। ਬਿਹਤਰ ਨੀਂਦ ਲੈਣ ਵਾਲਿਆਂ ਦਾ ਕੰਮ ਅਤੇ ਨਤੀਜਾ ਵੀ ਚੰਗਾ ਰਹਿੰਦਾ ਹੈ। ਅਜਿਹੇ ਵਿਦਿਆਰਥੀ ਅਤੇ ਕਰਮਚਾਰੀ ਹਮੇਸ਼ਾ ਅੱਵਲ ਰਹਿੰਦੇ ਹਨ।

ਫਾਇਦੇਮੰਦ ਦਹੀਂ
ਆਯੁਰਵੈਦ ਵਿਚ ਦਹੀਂ ਦਾ ਸੇਵਨ ਦੁੱਧ ਨਾਲੋਂ ਬਿਹਤਰ ਅਤੇ ਸਵਸਥ ਮੰਨਿਆ ਜਾਂਦਾ ਹੈ। ਦਹੀਂ ਵਿਚ ਦੁੱਧ ਦੇ ਸਾਰੇ ਪੌਸ਼ਟਿਕ ਤੱਤ ਪ੍ਰੋਟੀਨ, ਕੈਲਸ਼ੀਅਮ ਆਦਿ ਤਾਂ ਰਹਿੰਦੇ ਹੀ ਹਨ, ਨਾਲ ਹੀ ਵਿਟਾਮਿਨ ‘ਬੀ’ ਵੀ ਮੌਜੂਦ ਰਹਿੰਦਾ ਹੈ। ਲੋਕਾਂ ਵਿਚ ਇਹ ਵਹਿਮ ਹੈ ਕਿ ਦਹੀਂ ਕਫਜਨਕ ਹੈ ਜਦੋਂ ਕਿ ਤਾਜ਼ਾ ਦਹੀਂ ਦਾ ਸਵੇਰੇ ਜਾਂ ਦੁਪਹਿਰ ਨੂੰ ਸੇਵਨ ਕਰਨ ਨਾਲ ਕਫ ਦਾ ਨਾਸ਼ ਹੁੰਦਾ ਹੈ। ਚਾਹੋ ਤਾਂ ਸਵਾਦ ਅਨੁਸਾਰ ਉਬਲਿਆ ਆਲੂ ਜਾਂ ਕੱਦੂਕਸ਼ ਖੀਰਾ ਪਾ ਕੇ ਸੇਵਨ ਕਰਨ ਨਾਲ ਸਵਾਦ ਦੇ ਨਾਲ ਪੌਸ਼ਟਿਕਤਾ ਵੀ ਮਿਲਦੀ ਹੈ। ਪੇਚਿਸ਼ ਵਿਚ ਦਹੀਂ ਵਿਚ ਈਸਬਗੋਲ ਮਿਲਾ ਕੇ ਖਾਣਾ ਵੀ ਫਾਇਦੇਮੰਦ ਰਹਿੰਦਾ ਹੈ।
ਖਾਲੀ ਪੇਟ ਕਸਰਤ ਨਾਲ ਲਾਭ
ਜਿਨ੍ਹਾਂ ਨੇ ਭਾਰ, ਮੋਟਾਪਾ ਅਤੇ ਚਰਬੀ ਘਟਾਉਣੀ ਹੈ, ਉਨ੍ਹਾਂ ਨੂੰ ਕੁਝ ਵੀ ਖਾ ਕੇ ਕਸਰਤ ਕਰਨ ਦੀ ਬਜਾਏ ਖਾਲੀ ਪੇਟ ਕਸਰਤ ਕਰਨ ਨਾਲ ਛੇਤੀ ਲਾਭ ਮਿਲਦਾ ਹੈ। ਸਿਡਨੀ ਦੇ ਇਕ ਖੋਜ ਅਧਿਐਨ ਮੁਤਾਬਿਕ ਖਾਲੀ ਪੇਟ ਕਸਰਤ ਕਰਨ ਨਾਲ ਮਾਸਪੇਸ਼ੀਆਂ ਤੇਜ਼ੀ ਨਾਲ ਫੈਟ ਵਰਨ ਕਰਦੀਆਂ ਹਨ। ਇਸ ਤੋਂ ਇਲਾਵਾ ਆਕਸੀਜਨ ਗ੍ਰਹਿਣ ਕਰਨ ਨਾਲ ਸਰੀਰ ਦੀ ਸਮਰੱਥਾ ਵਧਦੀ ਹੈ ਜੋ ਕਸਰਤ ਕਰਨ ਵਾਲਿਆਂ ਨੂੰ ਸਟੈਮਿਨਾ ਦਿੰਦੀ ਹੈ। ਆਸਟ੍ਰੇਲੀਆਈ ਖੋਜ ਕਰਤਾਵਾਂ ਮੁਤਾਬਿਕ ਨਾਸ਼ਤੇ ਤੋਂ ਬਾਅਦ ਕਸਰਤ ਕਰਨ ਨਾਲ ਇਹ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।