ਏਅਰ ਨਿਊਜ਼ੀਲੈਂਡ ਨੇ ਵਧਾਏ ਹਵਾਈ ਉਡਾਣਾ ਦੇ ਕਿਰਾਏ

ਏਅਰ ਨਿਊਜ਼ੀਲੈਂਡ ਨੇ ਵਧਾਏ ਹਵਾਈ ਉਡਾਣਾ ਦੇ ਕਿਰਾਏ

 

ਆਕਲੈਂਡ:  ਏਅਰ ਨਿਊਜ਼ੀਲੈਂਡ ਵੱਲੋਂ ਲੋਕਲ ਉਡਾਣਾਂ ਦੇ ਲਈ ਕਿਰਾਇਆ ਦੇ ਵਿੱਚ 4% ਤੋਂ ਲੈ ਕੇ 8% ਵਾਧਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਆਕਲੈਂਡ ਤੋਂ ਵੈਲਿੰਗਟਨ, ਕ੍ਰਾਈਸਚਰਚ ਤੋਂ ਵੇਲਿੰਗਟਨ ਅਤੇ ਕ੍ਰਾਈਸਚਰਚ ਤੋਂ ਡੂਨੇਡਿਨ ਦੇ ਲਈ 5%, ਕ੍ਰਾਈਸਚਰਚ ਤੋਂ ਇਨਵਰਕਾਰਗਿਲ ਅਤੇ ਬਲੈਨਹੇਮ ਤੋਂ ਵੇਲਿੰਗਟਨ ਦੇ ਲਈ 4% ਪ੍ਰਤੀਸ਼ਤ ਅਤੇ ਆਕਲੈਂਡ ਤੋਂ ਪਾਲਮਰਸਟਨ ਨਾਰਥ ਲਈ 8% ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਤਰ ਉਡਾਨਾਂ ਦੇ ਵਿੱਚ ਆਸਟਰੇਲੀਆ ਦੇ ਲਈ $10 ਪ੍ਰਤੀ ਟਿਕਟ ਦਾ ਵਾਧਾ ਦਰਜ ਕੀਤਾ ਗਿਆ ਹੈ ।