ਕੈਨੇਡਾ ‘ਤੇ ਨਵੇਂ ਟੈਕਸ ਲਗਾਉਣ ਦੀ ਤਿਆਰੀ ‘ਚ ਅਮਰੀਕਾ

ਕੈਨੇਡਾ ‘ਤੇ ਨਵੇਂ ਟੈਕਸ ਲਗਾਉਣ ਦੀ ਤਿਆਰੀ ‘ਚ ਅਮਰੀਕਾ

ਓਟਾਵਾ : ਨਾਫਟਾ ਸਬੰਧੀ ਟਰੂਡੋ ਨਾਲ ਹੋਣ ਵਾਲੀ ਮੀਟਿੰਗ ਦੇ ਰੱਦ ਹੋਣ ਸਬੰਧੀ ਅਮਰੀਕੀ ਰਾਸ਼ਟਰਪਤੀ ਨੇ ਖੁਲਾਸਾ ਕੀਤਾ ਕਿ ਉਹ ਕੈਨੇਡੀਅਨ ਟੈਰਿਫਜ਼ ਤੋਂ ਪਰੇਸ਼ਾਨ ਸਨ। ਦੂਜੇ ਪਾਸੇ ਕੈਨੇਡਾ ਵਲੋਂ ਸ਼ਪੱਸ਼ਟ ਕੀਤਾ ਗਿਆ ਹੈ ਕਿ ਅਜਿਹੀ ਕਿਸੇ ਵੀ ਮੀਟਿੰਗ ਲਈ ਟਰੰਪ ਵੱਲੋਂ ਕੋਈ ਸੱਦਾ ਹੀ ਨਹੀਂ ਸੀ ਦਿੱਤਾ ਗਿਆ। ਟਰੰਪ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰਜ਼ ਵਿਖੇ ਰੱਖੀ ਗਈ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਜੇ ਨਾਫਟਾ ਵਾਰਤਾਕਾਰ ਕਿਸੇ ਡੀਲ ਉੱਤੇ ਪਹੁੰਚਣ ਤੋਂ ਅਸਫਲ ਰਹਿੰਦੇ ਹਨ ਤਾਂ ਉਹ ਕੈਨੇਡਾ ਦੀ ਆਟੋ ਇੰਡਸਟਰੀ ਉੱਤੇ ਨਵੇਂ ਟੈਰਿਫ ਲਾ ਦੇਣਗੇ।
ਟਰੰਪ ਨੇ ਆਖਿਆ ਕਿ ਜੇ ਕੈਨੇਡਾ ਸਾਡੇ ਨਾਲ ਨਾਫਟਾ ਡੀਲ ਸਿਰੇ ਨਹੀਂ ਚੜ੍ਹਾ ਸਕੇਗਾ ਤਾਂ ਨਵੇਂ ਆਟੋ ਟੈਕਸ ਲਾ ਕੇ ਆਪਣੀਆਂ ਤਿਜੋਰੀਆਂ ਭਰਨ ਵਿੱਚ ਸਾਨੂੰ ਖੁਸ਼ੀ ਹੀ ਹੋਵੇਗੀ। ਅਸੀਂ ਉਨ੍ਹਾਂ ਕਾਰਾਂ ਉੱਤੇ ਟੈਕਸ ਲਾਵਾਂਗੇ ਜਿਹੜੀਆਂ ਸਾਡੇ ਦੇਸ਼ ਆਉਣਗੀਆਂ। ਟਰੰਪ ਨੇ ਇਹ ਵੀ ਕਿਹਾ ਕਿ ਉਹ ਨਾਫਟਾ ਸਬੰਧੀ ਗੱਲਬਾਤ ‘ਤੇ ਕੈਨੇਡਾ ਦੇ ਢੰਗ ਤੋਂ ਕਾਫੀ ਨਾਖੁਸ਼ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਨੇਡਾ ਗਲਤ ਢੰਗ ਨਾਲ ਅਮਰੀਕਾ ਨਾਲ ਵਿਵਹਾਰ ਕਰ ਰਿਹਾ ਹੈ।