ਪੂਰੇ ਕੈਨੇਡਾ ‘ਚ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਨਾਇਆ ਜਾਵੇ ਅਪ੍ਰੈਲ ਮਹੀਨਾ : ਸੁਖ ਧਾਲੀਵਾਲ

ਪੂਰੇ ਕੈਨੇਡਾ ‘ਚ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਨਾਇਆ ਜਾਵੇ ਅਪ੍ਰੈਲ ਮਹੀਨਾ : ਸੁਖ ਧਾਲੀਵਾਲ

ਸਰੀ: ਭਾਰਤੀ-ਕੈਨੇਡੀਅਨ ਐੱਮ. ਪੀ. ਸੁੱਖ ਧਾਲੀਵਾਲ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਨੇਡਾ ‘ਚ ਅਪ੍ਰੈਲ ਮਹੀਨਾ ਸਿੱਖਾਂ ਨੂੰ ਸਮਰਪਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਅਪ੍ਰੈਲ ਮਹੀਨਾ ਮਨਾਇਆ ਜਾਵੇ। ਸੱਤਾਧਾਰੀ ਪਾਰਟੀ ਲਿਬਰਲ ਨਾਲ ਜੁੜੇ ਸਰੀ ਨਿਊਟਨ ਤੋਂ ਐੱਮ.ਪੀ. ਧਾਲੀਵਾਲ ਨੇ ਕਿਹਾ ਕਿ ਉਹ ਕੋਸ਼ਿਸ਼ਾਂ ਕਰ ਰਹੇ ਹਨ ਕਿ ਇਸ ਸਬੰਧੀ ਬਿੱਲ ਸੀ 376 ‘ਤੇ ਵੋਟ ਪਵੇ ਅਤੇ ਇਸ ਨੂੰ ਪਾਸ ਕਰ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦਾ ਉਨ੍ਹਾਂ ਦਾ ਟੀਚਾ ਇਹ ਹੈ ਕਿ ਕੈਨੇਡਾ ‘ਚ ਰਹਿੰਦੇ ਲੋਕ ਜਾਣ ਸਕਣ ਕਿ ਸਿੱਖਾਂ ਦਾ ਇਤਿਹਾਸ ਕੀ ਹੈ। ਉਨ੍ਹਾਂ ਦੱਸਿਆ ਕਿ ਬਿੱਲ ‘ਤੇ ਕੈਨੇਡਾ ਦੀਆਂ ਤਿੰਨਾਂ ਪਾਰਟੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਵਲੋਂ ਬਿੱਲ ਨੂੰ ਪੂਰੀ ਸਪੋਰਟ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਸੂਬਿਆਂ ‘ਚ ਪਹਿਲਾਂ ਤੋਂ ਹੀ ਅਪ੍ਰੈਲ ਮਹੀਨਾ ਸਿੱਖਾਂ ਨੂੰ ਸਮਰਪਿਤ ਹੈ ਪਰ ਇਸ ਨੂੰ ਪੂਰੇ ਕੈਨੇਡਾ ‘ਚ ਲਾਗੂ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸ ਬਿੱਲ ‘ਚ ਦੱਸਿਆ ਗਿਆ ਹੈ ਕਿ ਕੈਨੇਡਾ ‘ਚ 50,000 ਤੋਂ ਵਧੇਰੇ ਸਿੱਖ ਰਹਿੰਦੇ ਹਨ।