ਜਸਬੀਰ ਕੌਰ ਮਾਨ ਦਾ ਕਹਾਣੀ ਸੰਗ੍ਰਹਿ ”ਸਾਜਨ ਕੀ ਬੇਟੀਆਂ” ਲੋਕ ਅਰਪਣ

ਜਸਬੀਰ ਕੌਰ ਮਾਨ ਦਾ ਕਹਾਣੀ ਸੰਗ੍ਰਹਿ ”ਸਾਜਨ ਕੀ ਬੇਟੀਆਂ” ਲੋਕ ਅਰਪਣ

ਸਿਰੀ, (ਹਰਦਮ ਮਾਨ)-ਪੰਜਾਬੀ ਲੇਖਕ ਮੰਚ ਦੀ ਮਾਸਿਕ ਇਕੱਤਰਤਾ ਨਿਊਟਨ ਲਾਇਬਰੇਰੀ ਵਿਚ ਹੋਈ ਜਿਸ ਵਿਚ ਮੰਚ ਦੀ ਸਰਗਰਮ ਮੈਂਬਰ ਜਸਬੀਰ ਕੌਰ ਮਾਨ ਦੀਆਂ ਕਹਾਣੀਆਂ ਦੀ ਪੁਸਤਕ ”ਸਾਜਨ ਕੀ ਬੇਟੀਆਂ” ਰਿਲੀਜ਼ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਅਮਰੀਕ ਪਲਾਹੀ, ਮੀਨੂੰ ਬਾਵਾ ਅਤੇ ਜਸਬੀਰ ਕੌਰ ਮਾਨ ਨੇ ਕੀਤੀ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਇੰਦਰਜੀਤ ਕੌਰ ਸਿੱਧੂ ਅਤੇ ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਨੇ ਇਸ ਪੁਸਤਕ ਆਪਣੇ ਪਰਚੇ ਪੜ੍ਹੇ ਅਤੇ ਪੁਸਤਕ ਵਿਚਲੀਆਂ ਕਹਾਣੀਆਂ ਬਾਰੇ ਵਿਚਾਰ ਸਾਂਝੇ ਕਰਦਿਆਂ ਜਸਬੀਰ ਕੌਰ ਮਾਨ ਦੀ ਕਹਾਣੀ ਕਲਾ ਦੀ ਸ਼ਲਾਘਾ ਕੀਤੀ। ਇਸ ਪੁਸਤਕ ਲਈ ਜਸਬੀਰ ਕੌਰ ਮਾਨ ਨੂੰ ਵਧਾਈ ਦਿੰਦਿਆਂ ਸੁਰਜੀਤ ਕਲਸੀ, ਮੋਹਨ ਗਿੱਲ, ਹਰਿੰਦਰ ਕੌਰ ਸੋਹੀ, ਬਿੰਦੂ ਮਠਾੜੂ, ਨਦੀਮ ਪਰਮਾਰ, ਜਰਨੈਲ ਸਿੰਘ ਆਰਟਿਸਟ, ਮੀਨੂੰ ਬਾਵਾ, ਨਿਰਮਲ ਗਿੱਲ, ਸੁਰਿੰਦਰ ਸਹੋਤਾ, ਮਨਜੀਤ ਕੌਰ ਕੰਗ, ਗੁਰਵਿੰਦਰ ਸਿੰਘ ਧਾਲੀਵਾਲ, ਗੁਰਦਰਸ਼ਨ ਬਾਦਲ, ਚਰਨ ਸਿੰਘ, ਸੁੱਖੀ ਢਿੱਲੋਂ, ਰੁਪਿੰਦਰ ਰੂਪੀ, ਰਣਜੀਤ ਮੈਗਜ਼ੀਨ ਦੇ ਐਡੀਟਰ ਕਰਮਵੀਰ ਸਿੰਘ ਨੇ ਪੁਸਤਕ ਵਿਚਲੀਆਂ ਵੱਖ ਵੱਖ ਕਹਾਣੀਆਂ ਬਾਰੇ ਆਪਣੇ ਪੇਸ਼ ਕੀਤੇ ਅਤੇ ਭਵਿੱਖ ਵਿਚ ਜਸਬੀਰ ਤੋਂ ਹੋਰ ਵਧੀਆ ਕਹਾਣੀਆਂ ਦੀ ਆਸ ਕੀਤੀ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁੱਖੀ ਬਾਠ, ਕਵਿੰਦਰ ਚਾਂਦ, ਗੁਰਮੀਤ ਸਿੱਧੂ, ਹਰਜੀਤ ਦੌਧਰੀਆ, ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ, ਹਰਚੰਦ ਸਿੰਘ ਬਾਗੜੀ, ਸੁਰਜੀਤ ਸਿੰਘ ਬਾਠ, ਮੋਹਨ ਬਚਰਾ, ਜੀਵਨ ਰਾਮਪੁਰੀ, ਹਰਦਮ ਮਾਨ, ਆਰਟਿਸਟ ਚਰਨਜੀਤ ਜੈਤੋ, ਬਮਲਜੀਤ ਕੌਰ ਮਾਨ (ਟੋਰਾਂਟੋ), ਸਰਦੂਲ ਸਿੰਘ ਮਾਨ (ਟੋਰਾਂਟੋ), ਕਰਮਜੀਤ ਕੌਰ ਮਾਨ, ਬਰਜਿੰਦਰ ਢਿੱਲੋਂ, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਰਾਜਵੰਤ ਰਾਜ, ਹੋਰ ਕਈ ਸਾਹਿਤ ਪ੍ਰੇਮੀ ਅਤੇ ਜਸਬੀਰ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ।